ਭਾਗ ਤੀਜਾ
ਤੁਸੀਂ ਪਹਿਲੇ ਤੇ ਦੂਜੇ ਭਾਗ ਵਿੱਚ ਮੀਤੋ ਦੇ ਵਿਆਹ ਤੇ ਬੱਚਿਆਂ ਵਾਰੇ ਪੜ ਲਿਆ ਹੈ ਫਿਰ ਚੰਦਨ ਦੇ ਇੱਕ ਦਮ ਬਦਲ ਜਾਣ ਵਾਰੇ ਵੀ ਪੜ ਲਿਆ ਹੈ, ਫੇਰ ਚੰਦਨ ਦੇ ਬੀਮਾਰ ਤੋਂ ਬਾਅਦ ਚੰਦਨ ਦੇ ਮੌਤ ਤੱਕ ਦਾ ਸਫ਼ਰ ਪੜ ਲਿਆ ਹੈ, ਅੱਗੇ ਤੀਜੇ ਭਾਗ ਵਿੱਚ ਤੁਸੀਂ ਚੰਦਨ ਦੀ ਮੌਤ ਤੋਂ ਬਾਅਦ ਮੀਤੋ ਦੀ ਹਾਲਤ ਵਾਰੇ ਪੜੋਗੇ,,,
ਮੀਤੋ ਦੀਆਂ ਚੀਕਾਂ ਸੁਣ ਕੇ ਸਾਰਾ ਹਸਪਤਾਲ ਇੱਕਠਾ ਹੋ ਗਿਆ, ਡਾਕਟਰ ਵੀ ਇੱਕ ਦਮ ਭੱਜ ਕੇ ਇਕੱਠੇ ਹੋ ਗਏ, ਜਦੋਂ ਡਾਕਟਰ ਨੇ ਚੰਦਨ ਦੀ ਧੜਕਣ ਚੈੱਕ ਕੀਤੀ ਤਾਂ ਧੜਕਣ ਰੁਕੀ ਪਈ ਸੀ, ਡਾਕਟਰ ਵੀ ਹੈਰਾਨ ਸੀ ਕਿ ਉਹ ਚੰਦਨ ਨੂੰ ਬੋਲਦਾ ਛੱਡ ਕੇ ਗਿਆ ਸੀ, ਚੰਦਨ ਇਸ ਤਰ੍ਹਾਂ ਕਿਵੇਂ ਮਰ ਸਕਦਾ ਹੈ, ਮੀਤੋ ਚੀਕਾਂ ਮਾਰਦੀ ਮਾਰਦੀ ਬੇਹੋਸ਼ ਹੋ ਗਈ, ਸਭ ਦਾ ਧਿਆਨ ਚੰਦਨ ਦੀ ਮੌਤ ਚੋਂ ਹੱਟ ਕੇ ਮੀਤੋ ਵੱਲ ਹੋ ਗਿਆ, ਡਾਕਟਰ ਨੇ ਮੀਤੋ ਦੀ ਨਬਜ਼ ਫੜ ਕੇ ਦੇਖੀ, ਨਬਜ਼ ਚੱਲ ਰਹੀ ਸੀ, ਮੀਤੋ ਨੂੰ ਚੱਕ ਕੇ ਬੈਡ ਤੇ ਪਾਇਆ ਤੇ ਦੇਖਿਆ ਮੀਤੋ ਨੂੰ ਦੰਦਣ ਪੈ ਗਈ ਸੀ , ਡਾਕਟਰ ਨੇ ਮੀਤੋ ਦੀ ਦੰਦਣ ਖੋਲ੍ਹੀ, ਤੇ ਦਵਾਈ ਦੇ ਕੇ ਮੀਤੋ ਨੂੰ ਹੋਸ਼ ਚ ਲਿਆਂਦਾ ਗਿਆ, ਮੀਤੋ ਨੂੰ ਹੋਸ਼ ਆਈ, ਮੀਤੋ ਨਾ ਰੋਈ ਨਾ ਚੀਕੀ ਬੱਸ ਚੰਦਨ ਵੱਲ ਦੇਖਦੀ ਰਹੀ।
ਚੰਦਨ ਦੀਆਂ ਰਿਪੋਰਟਾਂ ਅਨੁਸਾਰ ਚੰਦਨ ਨੂੰ ਕੈਂਸਰ ਹੋ ਗਿਆ ਸੀ, ਚੰਦਨ ਦਾ ਪੋਸਟਮਾਰਟਮ ਕਰਕੇ ਛੁੱਟੀ ਦਿੱਤੀ ਗਈ, ਸਾਰੇ ਪਿੰਡ ਚ ਚੰਦਨ ਦੀ ਮੌਤ ਦੀ ਹਾਹਾਕਾਰ ਮੱਚ ਗਈ ਸੀ, ਸਾਰੇ ਪਿੰਡ ਨੇ ਚੰਦਨ ਦੀ ਮੌਤ ਦਾ ਦੁੱਖ ਮਨਾਇਆ, ਪਿੰਡ ਦੇ ਲੋਕ ਚੰਦਨ ਦੇ ਮਰੇ ਸਰੀਰ ਨੂੰ ਘਰ ਲੈਂ ਕੇ ਆਏ, ਸਾਰਾ ਪਿੰਡ ਚੰਦਨ ਦੇ ਘਰ ਸੀ, ਰੋਣ ਧੋਣ ਦੀਆਂ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਸੀ, ਮੀਤੋ ਚੁੱਪ ਸੀ ਨਾ ਉਹ ਰੋ ਰਹੀ ਸੀ ਨਾ ਬੋਲ ਰਹੀ ਸੀ, ਮੀਤੋ ਜਿਵੇਂ ਪੱਥਰ ਦੀ ਮੂਰਤੀ ਹੀ ਬਣ ਗਈ ਸੀ, ਪਿੰਡ ਨੇ ਰਲ ਕੇ ਚੰਦਨ ਦੇ ਸੰਸਕਾਰ ਦਾ ਪ੍ਰਬੰਧ ਕੀਤਾ, ਚੰਦਨ ਨੂੰ ਜਦੋਂ ਅਰਥੀ ਤੇ ਪਾ ਕੇ ਲੈਂ ਕੇ ਜਾਣ ਲੱਗੇ, ਮੀਤੋ ਫੇਰ ਉੱਚੀ ਉੱਚੀ ਚੀਕੀ ਚੰਦਨਾ ਮੈਨੂੰ ਇੱਕਲੀ ਨੂੰ ਛੱਡ ਕੇ ਹੀ ਤੁਰ ਗਿਆ, ਤੂੰ ਤਾਂ ਮੇਰੇ ਨਾਲ ਉਮਰਾਂ ਦੇ ਵਾਅਦੇ ਕੀਤੇ ਸੀ, ਕਿਉਂ ਕੀਤਾ ਤੂੰ ਮੇਰੇ ਨਾਲ ਇਸ ਤਰ੍ਹਾਂ, ਚੰਦਨਾ ਤੂੰ ਕਿਸ ਸਹਾਰੇ ਮੈਨੂੰ ਛੱਡ ਕੇ ਤੁਰ ਗਿਆ, ਉਹ ਉੱਚੀ ਉੱਚੀ ਚੀਕਦੀ ਰਹੀ, ਸਾਰੇ ਪਾਸੇ ਸੰਨਾਟਾ ਸੀ ਪਰ ਮੀਤੋ ਦੀਆਂ ਚੀਕਾਂ ਆਸਮਾਨ ਨੂੰ ਪਾਟ ਰਹੀਆਂ ਸਨ, ਚੰਦਨ ਨੂੰ ਉਸੇ ਸਿਵਿਆਂ ਵਿੱਚ ਲੈਂ ਕੇ ਗਏ, ਜਿਥੋਂ ਚੰਦਨ ਤੇ ਮੀਤੋ ਮਿਲ ਕੇ ਭੱਜੇ ਸੀ, ਚੰਦਨ ਨੇ ਉਸੇ ਸਿਵਿਆਂ ਕੋਲ ਮੀਤੋ ਨੂੰ ਕਿਹਾ ਸੀ , ਕਿ ਮੀਤੋ ਜੇ ਤੂੰ ਮੇਰੇ ਨਾਲ ਨਹੀਂ ਜਾਏਗੀ ਤਾਂ ਮੈਂ ਜੋੜੇ ਖੂਹ ਚ ਸਾਲ ਮਾਰ ਕੇ ਮਰ ਜਾਊਂਗਾ, ਮੀਤੋ ਸਾਰੇ ਲੋਕਾਂ ਨੂੰ ਛੱਡ ਕੇ ਜੋੜੇ ਖੂਹ ਤੇ ਗਈ, ਪਿੰਡ ਖੜਾ ਦੇਖਦਾ ਰਿਹਾ, ਮੀਤੋ ਨੇ ਖੂਹ ਦੇ ਪਾਣੀ ਵਿੱਚ ਦੇਖਿਆ ਤੇ ਉੱਚੀ ਉੱਚੀ ਰੋਈ ਚੰਦਨ ਇਹੀ ਖੂਹ ਕੋਲ ਮਿਲੇ ਸੀ ਆਪਾਂ ਇਸੇ ਖੂਹ ਕੋਲ ਵੱਖ ਹੋ ਰਹੇ ਹਾਂ, ਮੀਤੋ ਨੇ ਖੂਹ ਚ ਛਾਲ ਮਾਰਨੀ ਚਾਹੀ ਪਰ ਪਿੰਡ ਦੇ ਲੋਕਾਂ ਨੇ ਉਸ ਨੂੰ ਰੋਕ ਲਿਆ, ਉਹ ਉੱਚੀ ਉੱਚੀ ਬੋਲਦੀ ਰਹੀ ਮਰਨ ਦਿਓ ਮੈਨੂੰ ਵੀ ਮੇਰੇ ਚੰਦਨ ਕੋਲ ਜਾਣ ਦਿਓ ਮੈਨੂੰ ਵੀ, ਪਰ ਪਿੰਡ ਦੇ ਲੋਕਾਂ ਨੇ ਉਸ ਨੂੰ ਫੜ ਕੇ ਮਰਨ ਤੋਂ ਰੋਕਿਆ, ਚੀਕਦੀ ਨੂੰ ਖੂਹ ਚੋਂ ਇੱਕ ਆਵਾਜ਼ ਆਈ, ਮੀਤੋ ਮੈਂ ਤੇਰੇ ਨਾਲ ਹੀ ਹਾਂ ਤੇਰੇ ਅੰਦਰ, ਤੇਰੇ ਕੋਲ ਮੇਰੀ ਨਿਸ਼ਾਨੀ ਹੈ ਕੁੜੀਆਂ ਉਹਨਾਂ ਨੂੰ ਸੰਭਾਲ ਕੇ ਰੱਖੀ, ਮੀਤੋ ਨੇ ਖੂਹ ਵਿੱਚ ਦੇਖਿਆ, ਖੂਹ ਚ ਪਾਣੀ ਸੀ ਨਾ ਕੋਈ ਆਵਾਜ਼ ਸੀ, ਲੋਕਾਂ ਨੇ ਫੜ ਕੇ ਮੀਤੋ ਨੂੰ ਖੂਹ ਤੋਂ ਦੂਰ ਕਰ ਦਿੱਤਾ, ਤੇ ਚੰਦਨ ਦੀ ਚਿਤਾ ਨੂੰ ਲਾਂਬੂ ਲਗਾ ਦਿੱਤਾ, ਜਿਵੇਂ ਜਿਵੇਂ ਚੰਦਨ ਦੀ ਚਿਤਾ ਨੂੰ ਅੱਗ ਚੜ੍ਹਦੀ ਗਈ, ਮੀਤੋ ਦੀ ਚੀਕਾਂ ਆਸਮਾਨ ਨੂੰ ਛੂੰਹਦੀਆਂ ਗਈਆਂ, ਚਿਤਾ ਨੂੰ ਲਾਂਬੂ ਲਗਾ ਕੇ ਪਿੰਡ ਦੇ ਲੋਕਾਂ ਨੇ ਗੁਰਦੁਆਰੇ ਅਰਦਾਸ ਕਰਵਾ ਦਿੱਤੀ, ਅਰਦਾਸ ਕਰਵਾ ਕੇ ਕੁਝ ਲੋਕ ਤਾਂ ਘਰਾਂ ਨੂੰ ਆ ਗਏ, ਤੇ ਕੁਝ ਮੀਤੋ ਨਾਲ ਘਰ ਆ ਗਏ, ਮੀਤੋ ਰੋਂਦੀ ਰਹੀ, ਤੇ ਰੱਬ ਨੂੰ ਤਾਨੇ ਦਿੰਦੀ ਰਹੀ, ਤੀਜੇ ਦਿਨ ਚੰਦਨ ਦੇ ਫੁੱਲ ਚੁਕੇ ਗਏ, ਦੱਸ ਦਿਨਾਂ ਤੋਂ ਭੋਗ ਪਾ ਕੇ ਚੰਦਨ ਦੀ ਅੰਤਿਮ ਅਰਦਾਸ ਕੀਤੀ ਗਈ, ਚੰਦਨ ਦੀ ਅੰਤਿਮ ਅਰਦਾਸ ਤੋਂ ਬਾਅਦ ਕੁਝ ਲੋਕਾਂ ਨੇ ਮੀਤੋ ਨੂੰ ਗਰੀਬ ਸਮਝ ਕੇ ਦਾਨ ਵੀ ਦਿੱਤਾ,
ਪਰ ਹੁਣ ਰੋਲਾ ਘਰ ਦਾ ਸੀ ਮੀਤੋ ਹੁਣ ਘਰੋਂ ਵੀ ਬੇਘਰ ਸੀ, ਪਿੰਡ ਦੇ ਲੋਕਾਂ ਨੇ ਮੀਤੋ ਦੇ ਘਰ ਲਈ ਸਰਪੰਚ ਨੂੰ ਬੇਨਤੀ ਕੀਤੀ, ਸਰਪੰਚ ਨੇ ਪਿੰਡ ਦੇ ਲੋਕਾਂ ਦੀ ਗੱਲ ਮੰਨ ਕੇ ਮੀਤੋ ਨੂੰ ਉਸੇ ਘਰ ਚੋਂ ਇੱਕ ਕਮਰਾ ਰਹਿਣ ਲਈ ਦੇ ਦਿੱਤਾ , ਮੀਤੋ ਪਿੰਡ ਦੇ ਲੋਕਾਂ ਚ ਵਿਚਾਰੀ ਬਣ ਕੇ ਰਹਿ ਗਈ, ਸਾਰੇ ਲੋਕ ਘਰੋਂ ਘਰੀਂ ਚਲੇ ਗਏ, ਚਾਚੀ ਦਿਆਲੋ ਮੀਤੋ ਕੋਲ ਆ ਕੇ ਰੋਜ਼ ਪੈ ਜਾਂਦੀ ਸੀ, ਚਾਚੀ ਦਿਆਲੋ ਮੀਤੋ ਨੂੰ ਘਰ ਦੀ ਮੈਂਬਰ ਹੀ ਲੱਗਦੀ ਸੀ, ਜਦੋਂ ਚਾਚੀ ਦਿਆਲੋ ਚੰਦਨ ਦੀ ਗੱਲ ਤੋਰਦੀ ਤਾਂ ਮੀਤੋ ਇਹੀ ਕਹਿ ਕੇ ਚੁੱਪ ਹੋ ਜਾਂਦੀ ਚੰਦਰਾਂ ਉਹ ਤਾਂ ਪਹਿਲਾਂ ਹੀ ਮੋਹ ਤੋੜ ਗਿਆ ਸੀ ਮੈਂ ਹੀ ਨਾ ਸਮਝ ਪਾਈ , ਮੀਤੋ ਚੰਦਨ ਨੂੰ ਯਾਦ ਕਰ ਕਰ ਰੋਂਦੀ ਰਹਿੰਦੀ ਸੀ, ਪਰ ਚਾਚੀ ਦਿਆਲੋ ਮੀਤੋ ਦਾ ਇੱਕ ਸਹਾਰਾ ਸੀ, ਚੰਦਨ ਮੁੱਕੇ ਨੂੰ ਮਹੀਨਾ ਹੋ ਗਿਆ, ਪਿੰਡ ਦੇ ਲੋਕਾਂ ਦਾ ਦਿੱਤਾ ਦਾਨ ਮੀਤੋ ਕੋਲ ਮਹੀਨਾ ਚੱਲਿਆ, ਕਿਸੇ ਦੇ ਹੱਥਾਂ ਵੱਲ ਆਖਰ ਉਹ ਕਿੰਨਾ ਚਿਰ ਤੱਕਦੀ, ਇੱਕ ਨਾ ਇੱਕ ਦਿਨ ਤਾਂ ਉਹਨੂੰ ਕੰਮ ਤੇ ਜਾਣਾ ਹੀ ਪੈਣਾ ਸੀ, ਦਿਆਲੋ ਨੇ ਕਿਹਾ ਕੁੜੇ ਮੀਤੋ ਰੱਬ ਨੇ ਜੋ ਕਰਨੀ ਸੀ ਕਰਤੀ ਤੂੰ ਹੁਣ ਸਭ ਕੁਝ ਭੁੱਲ ਕੇ ਆਪਦੀਆਂ ਕੁੜੀਆਂ ਨੂੰ ਪਾਲ, ਇਹਨਾਂ ਬਲੂਰਾ ਦਾ ਕੀ ਕਸੂਰ, ਮੀਤੋ ਨੂੰ ਚਾਚੀ ਗੱਲ ਸੋਲਾਂ ਆਨੇ ਠੀਕ ਲੱਗੀ, ਮੀਤੋ ਅਗਲੇ ਦਿਨ ਕੰਮ ਤੇ ਗਈ, ਕੁੜੀਆਂ ਨੂੰ ਦਿਆਲੋ ਕੋਲ ਹੀ ਛੱਡ ਗਈ, ਤੇ ਸੰਤੋ ਬੁੜੀ ਨੇ ਮੀਤੋ ਨਾਲ ਬਹੁਤ ਹਮਦਰਦੀ ਦਿਖਾਈ, ਜੋ ਹੋਇਆ ਮਾੜਾ ਹੀ ਹੋਇਆ, ਪਰ ਹੁਣ ਕੀਤਾ ਵੀ ਕੀ ਜਾਵੇ, ਪੁੱਤ ਤੇਰੇ ਪੇਕੇ ਕਿਹੜੇ ਥਾਂ ਨੇ, ਬੇਬੇ ਮੇਰੇ ਪੇਕੇ
ਕਹਿ ਕੇ ਮੀਤੋ ਚੁੱਪ ਕਰ ਗਈ, ਮੀਤੋ ਮਨ ਹੀ ਮਨ ਸੋਚਣ ਲੱਗੀ ਜੇ ਮੈਂ ਚੰਦਨ ਨਾਲ ਭੱਜ ਕੇ ਨਾ ਆਉਂਦੀ ਤਾਂ ਅੱਜ ਮੇਰੇ ਮਾਪੇ ਮੇਰਾ ਸਾਰਾ ਕੁਝ ਕਰਦੇ, ਮੇਰਾ ਦੁੱਖ ਸੁੱਖ ਵੰਡਾਉਂਦੇ, ਮੈਨੂੰ ਕਦੇ ਉਹ ਕਿਸੇ ਦਾ ਗੋਹਾ ਕੂੜਾ ਨਾ ਸੁੱਟਣ ਦਿੰਦੇ, ਕੀ ਹੋਇਆ ਪੁੱਤ ਚੁੱਪ ਕਿਉਂ ਕਰਗੀ, ਕੁਛ ਨਹੀਂ ਬੇਬੇ ਮੇਰੇ ਪੇਕੇ ਹੈ ਹੀ ਨਹੀਂ, ਨਾ ਨੀਂ ਕੜਮੀਏ ਐਵੇਂ ਨਹੀਂ ਕਹਿੰਦੇ ਹੁੰਦੇ, ਪੇਕੇ ਤਾਂ ਪੇਕੇ ਹੀ ਹੁੰਦੇ ਨੇ, ਕੁੜੀਆਂ ਤਾਂ ਪੇਕਿਆਂ ਦੀਆਂ ਲੰਮੀਆਂ ਉਮਰਾਂ ਦੀਆਂ ਦੁਆਵਾਂ ਕਰਦੀਆਂ ਨੇ, ਪੇਕੇ ਤਾਂ ਕੁੜੀਆਂ ਦੀ ਪੂਛ ਹੁੰਦੇ ਨੇ, ਤਾਹੀਂ ਤਾਂ ਜਦੋਂ ਕੁੜੀਆਂ ਦੇ ਪੇਕਿਆਂ ਨੂੰ ਕੋਈ ਮਾੜਾ ਕਹਿ ਦੇਵੇ ਤਾਂ ਉਹਨਾਂ ਨੂੰ ਬੁਰਾ ਲੱਗਦੈ, ਪੁੱਤ ਗੁੱਸੇ ਗਿਲੇ ਤਾਂ ਹੁੰਦੇ ਹੀ ਰਹਿੰਦੇ ਨੇ, ਪੇਕਿਆਂ ਨਾਲੋ ਨੀ ਕਦੇ ਟੁੱਟਦਾ ਹੁੰਦਾ, ਪੇਕੇ ਹੀ ਕੁੜੀਆਂ ਨੂੰ ਵਿਆਹੁਣ ਵੇਲੇ ਸਾਰੀ ਉਮਰ ਵਰਤਣ ਲਈ ਦਾਜ ਦੇ ਦਿੰਦੇ ਨੇ ਫਿਰ ਮਰੀ ਤੋਂ ਵੀ ਕੱਪੜੇ ਪੇਕਿਆਂ ਤੋਂ ਆਉਂਦੇ ਨੇ, ਧੀਏ ਪੇਕੇ ਤਾਂ ਸਾਰੀ ਉਮਰ ਕਰਦੇ ਨੇ, ਸੰਤੋ ਬੇਬੇ ਦੀਆਂ ਗੱਲਾਂ ਸੁਣਦੇ ਸੁਣਦੇ ਮੀਤੋ ਦੀ ਭੁੱਬ ਨਿਕਲ ਗਈ, ਕੀ ਹੋਇਆ ਪੁੱਤ ਰੋ ਨਾ ਮੇਰੀ ਧੀ, ਜੇ ਕੋਈ ਗੁੱਸਾ ਗਿਲਾ ਤਾਂ ਮੈਂ ਚੱਲ ਵੜੂ ਨਾਲ, ਕਹਿ ਆਊ ਕਿ ਕੁੜੀ ਨਿਆਣੀ ਐਂ, ਬੇਬੇ ਕਹਿ ਕੇ ਮੀਤੋ ਚੁੱਪ ਹੋ ਗਈ, ਸਾਹਮਣੇ ਸੰਤੋ ਦਾ ਮੁੰਡਾ ਨਿਹਾਲ ਖੜਾ ਸੀ, ਮਾਂ ਕੀ ਗੱਲਾਂ ਹੋ ਰਹੀਆਂ ਨੇ ਕੰਮ ਵਾਲੀ ਨਾਲ, ਮਾਂ ਕੰਮ ਵਾਲੀਆਂ ਨੂੰ ਬਹੁਤਾ ਮੂੰਹ ਨਹੀਂ ਲਗਾਈਦਾ ਹੁੰਦਾ, ਐਵੇਂ ਸਿਰ ਚੜ੍ਹ ਜਾਂਦੀਆਂ ਨੇ, ਵੇ ਨਾ ਵੇ ਚੰਦਰਿਆ ਜਾਤਾਂ ਪਾਤਾਂ ਤੇ ਊਚਾ-ਨੀਚਾਂ ਨਹੀਂ ਪਰਖਦੇ ਹੁੰਦੇ, ਵਾਹਿਗੁਰੂ ਨੇ ਸਭ ਨੂੰ ਬਰਾਬਰ ਹੀ ਬਣਾਇਆ, ਮਾਂ ਜਿੱਥੇ ਰੱਬ ਊਚ-ਨੀਚ, ਜਾਤ ਪਾਤ ਦੇਵੇ ਉਥੇ ਤਾਂ ਰੱਬ ਦੀ ਦੇਣ ਹੁੰਦੀ ਹੈ, ਉੱਥੇ ਜਾਤਾਂ ਪਾਤਾਂ ਊਚ-ਨੀਚ ਨਹੀਂ ਪਰਖਦੇ ਹੁੰਦੇ, ਪਰ ਜਿੱਥੇ ਜਾਤਾਂ ਪਾਤਾਂ ਬੰਦਾ ਖੁਦ ਬਦਲ ਲੈਂਦੈ, ਉੱਥੇ ਰੱਬ ਕਿਹੜੇ ਪਾਸੇਓ ਕਸੂਰਵਾਰ ਹੋ ਗਿਆ, ਵੇ ਕੀ ਭਕਾਈ ਮਾਰੀ ਜਾਣੈ, ਨਾ ਮੈਂ ਭਕਾਈ ਨਹੀਂ ਮਾਰਦਾ ਮਾਂ, ਤੂੰ ਆਪ ਹੀ ਆਪਦੀ ਕੰਮ ਵਾਲੀ ਤੋਂ ਪੁੱਛ ਕਿ ਇਹਨੇ ਕਿਵੇਂ ਘਰੋਂ ਨਿਕਲ ਕੇ ਜਾਤ ਬਦਲੀ, ਵੇ ਕਿਉਂ ਇਵੇਂ ਬਕੀ ਜਾਣੈ, ਇਵੇਂ ਗਰੀਬ ਤੇ ਇਲਜਾਮ ਨਹੀਂ ਲਗਾਉਂਦੇ ਹੁੰਦੇ, ਨਹੀਂ ਮਾਂ ਇਹ ਸੱਚ ਹੈ ਪੁੱਛ ਕੇ ਦੇਖ ਕਿ ਇਹ ਚੰਦਨ ਨਾਲ ਨਿਕਲ ਆਈ ਸੀ ਕਿ ਨਾ, ਪੁੱਛ ਇਹਨੂੰ ਇਹ ਆਪਣੇ ਪਿੰਡ ਦੀ ਕੁੜੀ ਹੈ ਜਾ ਨਹੀਂ, ਪੁੱਛ ਇਹਨੂੰ ਚੰਦਨ ਦੀ ਜ਼ਾਤ ਕੀ ਸੀ ਤੇ ਇਹਦੀ ਜ਼ਾਤ ਕੀ ਹੈ, ਮੀਤੋ ਦੀਆਂ ਅੱਖਾਂ ਚੋਂ ਦਲ ਦਲ ਹੰਝੂ ਬਹਿਣੇ ਸ਼ੁਰੂ ਹੋ ਗਏ, ਨਾ ਵੇ ਚੰਦਰਿਆ ਐਵੇਂ ਕਿਉਂ ਭੋਕੀ ਜਾਣੈ, ਜਾ ਇਥੋਂ ਤੁਰ ਜਾ ਮੇਰੇ ਤੋਂ ਐਵੇਂ ਛਿੱਤਰ ਨਾ ਖਾ ਲਵੀਂ, ਸੰਤੋ ਨੇ ਗੁੱਸੇ ਨਾਲ ਆਪਣੇ ਮੁੰਡੇ ਨੂੰ ਕਿਹਾ, ਦਿਆਲਾ ਉਥੋਂ ਤੁਰ ਗਿਆ, ਸੰਤੋ ਨੇ ਮੀਤੋ ਨੂੰ ਚੁੱਪ ਕਰਵਾਉਂਦਿਆਂ ਪਾਣੀ ਦਾ ਗਿਲਾਸ ਪੀਣ ਲਈ ਦਿੱਤਾ, ਦੇਖ ਪੁੱਤ ਮੈਨੂੰ ਤਾਂ ਤੇਰੇ ਵਾਰੇ ਤੇ ਤੇਰੇ ਮਾਪਿਆਂ ਵਾਰੇ ਕੁਝ ਪਤਾ ਨਹੀਂ, ਦੇਖ ਜੋ ਹੋ ਗਿਆ ਸੋ ਗਿਆ ਸੰਤੋ ਨੇ ਹਮਦਰਦੀ ਜਿਤਾਉਂਦਿਆਂ ਮੀਤੋ ਨੂੰ ਕਿਹਾ, ਦੇਖ ਪੁੱਤ ਮਾਪੇ ਤਾਂ ਮਾਪੇ ਹੀ ਹੁੰਦੇ ਨੇ, ਜੇ ਹੁਣ ਵੀ ਉਹਨਾਂ ਕੋਲ ਜਾਵੇਗੀ, ਉਹ ਤੈਨੂੰ ਹੁਣ ਵੀ ਗਲ ਨਾਲ ਲਗਾਉਣਗੇ, ਬੇਬੇ ਜਿਹੜੀ ਗ਼ਲਤੀ ਮੈਂ ਕੀਤੀ ਉਸ ਗ਼ਲਤੀ ਲਈ ਮੇਰੇ ਮਾਂ ਪਿਉ ਮੈਨੂੰ ਮਾਫ਼ ਨਹੀਂ ਕਰਨਗੇ, ਦੇਖ ਮਾਪੇ ਮਾਫ਼ ਕਰ ਦਿੰਦੇ ਨੇ ਪਰ ਬੱਚਿਆਂ ਨੂੰ ਮਾਪਿਆਂ ਤੋਂ ਮਾਫ਼ੀ ਮੰਗਣ ਸ਼ਰਮ ਆਉਂਦੀ ਹੈ, ਦੇਖ ਪੁੱਤ ਮੈਂ ਤੇਰੇ ਨਾਲ ਵੱਗ ਜਾਉ, ਸਮਝਾ ਦਿਉ ਉਹਨਾਂ ਨੂੰ ਜੇ ਤੂੰ ਜਾਣਾ ਚਾਹੁੰਦੀ ਹੈ, ਪਰ ਬੇਬੇ ਮੇਰੇ ਬਾਪੂ ਨੇ ਮੈਨੂੰ ਕਹਿ ਦਿੱਤਾ ਸੀ ਕਿ ਅਸੀਂ ਤੇਰੇ ਲਈ ਮਰ ਗਏ ਤੂੰ ਸਾਡੇ ਲਈ, ਹੁਣ ਮੈਨੂੰ ਉਹ ਘਰ ਕਿਵੇਂ ਵੜਨ ਦੇਣਗੇ, ਦੇਖ ਪੁੱਤ ਮਾਪੇ ਨਹੀਂ ਚਾਹੁੰਦੇ ਹੁੰਦੇ ਕਿ ਸਾਡੇ ਜਵਾਕ ਇਵੇਂ ਦੀ ਗ਼ਲਤੀ ਕਰਨ ਜਿਸ ਨਾਲ ਉਹਨਾਂ ਨੂੰ ਬਾਅਦ ਵਿੱਚ ਦੁੱਖ ਹੋਵੇ, ਬੇਬੇ ਗ਼ਲਤੀ ਕਿਹੜਾ ਜਾਣ ਬੁੱਝ ਕੇ ਹੁੰਦੀ ਐ ਅਨਜਾਣ ਪੁਣੇ ਚ ਹੋ ਜਾਂਦੀ ਹੈ, ਹਾਂ ਤਾਂਹੀ ਮਾਪੇ ਸਮਝਾਉਂਦੇ ਕਿਉਂਕਿ ਉਹਨਾਂ ਨੇ ਦੁਨੀਆ ਦੇਖੀ ਹੁੰਦੀ ਹੈ, ਬੇਬੇ ਮਾਪੇ ਵੀ ਤਾਂ ਗ਼ਲਤੀਆਂ ਕਰਦੇ ਹੀ ਹੋਣਗੇ, ਹਾਂ ਪੁੱਤ ਮਾਪੇ ਵੀ ਆਪਣੀ ਉਮਰ ਚ ਗਲਤੀਆਂ ਕਰਦੇ ਨੇ, ਉਹ ਉਹਨਾਂ ਗਲਤੀਆਂ ਕਰਕੇ ਤਾਂ ਬੱਚਿਆਂ ਸਮਝਾਉਣਾ ਚਾਹੁੰਦੇ ਨੇ ਅਸੀਂ ਜੋ ਗਲਤੀਆਂ ਕੀਤੀਆਂ ਨੇ ਉਹ ਬੱਚੇ ਨਾ ਕਰਨ, ਕਿਉਂਕਿ ਉਹਨਾਂ ਨੇ ਵੀ ਗ਼ਲਤੀ ਦਾ ਦੁੱਖ ਸਹਿਆ ਹੁੰਦਾ ਹੈ, ਉਹ ਨਹੀਂ ਚਾਹੁੰਦੇ ਹੁੰਦੇ ਕਿ ਜਿਵੇਂ ਅਸੀਂ ਦੁੱਖ ਚੋਂ ਗੁਜ਼ਰੇ ਹਾਂ ਉਵੇਂ ਸਾਡੇ ਬੱਚੇ ਨਾ ਕਿਸੇ ਦੁੱਖ ਚੋਂ ਗੁਜ਼ਰਨ, ਇਸ ਲਈ ਪੁੱਤ ਮਾਪੇ ਰੋਕਦੇ ਨੇ, ਮਾਂ ਪਿਉ ਬੱਚਿਆਂ ਦੀ ਖੁਸ਼ੀ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਹੁੰਦੇ ਕਿਸੇ ਗ਼ਲਤੀ ਕਰਕੇ ਸਾਡੇ ਬੱਚੇ ਦੁੱਖੀ ਹੋਣ, ਹੁਣ ਤੂੰ ਖੁਦ ਸੋਚ ਤੇਰੇ ਦੋ ਕੁੜੀਆਂ ਨੇ, ਜੇ ਤੇਰੀ ਕੁੜੀ ਕਿਸੇ ਨਾਲ ਨਿਕਲ ਜਾਵੇ, ਨਿਕਲੇ ਵੀ ਉਸ ਨਾਲ ਜੋ ਆਪਦੇ ਤੋਂ ਨੀਵੀਂ ਜਾਤ ਦਾ ਹੋਵੇ, ਬੇਬੇ ਇਹ ਜਾਤਾਂ ਪਾਤਾਂ ਤਾਂ ਵਹਿਮ ਨੇ, ਨਹੀਂ ਪੁੱਤ ਜਾਤਾਂ ਪਾਤਾਂ ਵਹਿਮ ਨਹੀਂ, ਊਚ ਨੀਚ ਵਹਿਮ ਹੈ, ਜਾਤ ਪਾਤ ਤਾਂ ਕੰਮ ਦੇ ਆਧਾਰ ਤੇ ਬਣੀ ਐ, ਆਪਾਂ ਜਿਹੜਾ ਕੰਮ ਕਰਦੇ ਹਾਂ ਉਹੀ ਕੰਮ ਕਰਨ ਵਾਲਾ ਜੇ ਆਪਾਂ ਨੂੰ ਮਿਲ ਜਾਵੇਂ ਤਾਂ ਦੋਵਾਂ ਦਾ ਕੰਮ ਮਿਲ ਕੇ ਹੋਰ ਵੀ ਸੋਹਣਾ ਹੋ ਜਾਂਦੈ, ਪਿਛਲੇ ਜਮਾਨੇ ਚ ਲੋਕ ਬਰਾਬਰ ਕੰਮ ਕਰਨ ਵਾਲਿਆਂ ਦੇ ਕੁੜੀ ਦਾ ਸਾਕ ਕਰਦੇ ਸੀ, ਤਾਂ ਕੀ ਮਿਲ ਕੇ ਕੰਮ ਕਰਨਗੇ ਤਾਂ ਕੰਮ ਵੱਧੇਗਾ, ਖੇਤੀ ਵਾਲੇ ਖੇਤੀ ਵਾਲਿਆਂ ਦੇ ਕਰਦੇ ਸੀ ਤਾਂ ਕਿ ਉਧਰੋਂ ਉਧਰੀ ਸੰਦ ਸੰਦੇੜਾ ਵਰਤਿਆ ਜਾਂਦਾ ਸੀ, ਬਸ ਬਾਅਦ ਚ ਇਹੀ ਕੰਮ ਦੇ ਆਧਾਰ ਤੇ ਲੋਕਾਂ ਕੋਲ ਪੈਸਾ ਵੱਧਣ ਘੱਟਣ ਲੱਗ ਗਿਆ, ਜਿਸ ਨਾਲ ਊਚ ਨੀਚ ਪੈਦਾ ਹੋ ਗਈ, ਪੁੱਤ ਤੂੰ ਦਸ ਤੂੰ ਚਾਹੇਗੀ ਤੇਰੀ ਕੁੜੀ ਕਿਸੇ ਆਪ ਤੋਂ ਛੋਟੀ ਜਾਤ ਦੇ ਨਾਲ ਨਿਕਲੇ, ਛੋਟੀ ਜਾਤ ਤਾਂ ਜਾਤ ਉਹ ਭੁੱਖ ਨੰਗ ਨਾਲ ਵੀ ਖੁਲਦਾ ਹੋਵੇ, ਨਾ ਬੇਬੇ ਮੈਂ ਕਿਸੇ ਭੁੱਖ ਨੰਗ ਚ ਮਰਦੇ ਨਾਲ ਆਪਦੀ ਕੁੜੀ ਤੋਰ ਕੇ ਨਹੀਂ ਖੁਸ਼ ਹੋਉਗੀ, ਫਿਰ ਪੁੱਤ ਤੂੰ ਖੁਦ ਸੋਚ ਤੇਰੇ ਮਾਪੇ ਤੇਰੀ ਇਸ ਗ਼ਲਤੀ ਨੂੰ ਕਿਵੇਂ ਮੰਨਦੇ, ਹਾਂ ਬੇਬੇ ਪਰ ਕਈ ਵਾਰ ਪਿਆਰ ਚ ਅੰਨੇ ਹੋਇਆ ਨੂੰ ਕੁਛ ਨਹੀਂ ਪਤਾ ਲੱਗਦਾ, ਪੁੱਤ ਮੋਹ ਪਿਆਰ ਇੱਕ ਹੱਦ ਤੱਕ ਚੰਗਾ ਹੁੰਦਾ, ਹੱਦ ਤੋਂ ਟੱਪਿਆ ਇਹ ਨੁਕਸਾਨ ਹੀ ਕਰਦਾ ਹੈ, ਦੇਖ ਪੁੱਤ ਢਿੱਡ ਇਕੱਲੇ ਪਿਆਰ ਨਾਲ ਨਹੀਂ ਭਰਦਾ ਹੁੰਦਾ, ਢਿੱਡ ਭਰਨ ਲਈ ਰੋਟੀ ਦੀ ਲੋੜ ਪੈਂਦੀ ਐ, ਰੋਟੀ ਲਈ ਪੈਸਾ ਚਾਹੀਦੈ, ਇੱਕਲਾ ਢਿੱਡ ਤਾਂ ਕਿਤੋਂ ਮਰਜ਼ੀ ਖਾ ਕੇ ਗੁਜ਼ਾਰਾ ਕਰ ਲੂ, ਪਰ ਜਦੋਂ ਜਵਾਕ ਹੋ ਜਾਂਦੇ ਨੇ ਉਹ ਇੱਕਲੀ ਰੋਟੀ ਨਹੀਂ ਹੋਰ ਵੀ ਵਧੇਰਾ ਕੁਝ ਮੰਗਦੇ ਨੇ, ਹੁਣ ਤੂੰ ਆਪਦੇ ਵੱਲ ਹੀ ਦੇਖ ਚੰਦਨ ਮਰ ਗਿਆ ਜਵਾਕ ਤਾਂ ਤੇਰੇ ਸਹਾਰੇ ਛੱਡ ਗਿਆ, ਆਪ ਸਭ ਕੁਝ ਵੇਚ ਵੱਟ ਕੇ ਪੀ ਖਾ ਗਿਆ, ਤੈਨੂੰ ਤਾਂ ਛੱਡ ਗਿਆ ਰੁੱਲਣ ਜੋਗੀ , ਇਹ ਬੰਦੇ ਨਹੀਂ ਸੋਚਦੇ ਹੁੰਦੇ, ਇਹਨਾਂ ਨੂੰ ਸਿਰਫ਼ ਆਪਦੇ ਤੱਕ ਹੀ ਮਤਲਬ ਹੁੰਦਾ ਹੈ, ਹੁਣ ਦੱਸ ਤੇਰਾ ਮੋਹ ਤੇਰਾ ਕਿੱਥੇ ਸਾਥ ਦੇ ਰਿਹਾ, ਪੁੱਤ ਇਹ ਤਾਂ ਗੱਲਾਂ ਕਹਾਣੀਆਂ ਚ ਹੀ ਸੋਹਣੀਆਂ ਲੱਗਦੀਆਂ ਨੇ, ਅਸਲ ਜ਼ਿੰਦਗੀ ਚ ਤਾਂ ਮੋਹ ਨਾਲ ਪੈਸਾ ਵੀ ਚਾਹੀਦਾ ਹੁੰਦਾ, ਹਾਂ ਬੇਬੇ ਮੇਰੀ ਖੁਦ ਦੀ ਗ਼ਲਤੀ ਕਰਕੇ ਮੈਂ ਦੁੱਖ ਭੁਗਤ ਰਹੀ ਹਾਂ , ਨਾ ਹੁਣ ਮੇਰੇ ਮਾਪੇ ਨਾ ਮੇਰੇ ਸੋਹਰੇ ਨੇ, ਨਾ ਧੀਏ ਤੇਰੇ ਪੇਕੇ ਨੇ, ਪੇਕਿਆਂ ਨਾਲ ਗੁੱਸਾ ਗਿਲਾ ਹੈ ਉਹ ਮਿਟ ਜਾਊ, ਚੱਲ ਤੜਕੇ ਮੈਂ ਚੱਲੂ ਤੇਰੇ ਨਾਲ, ਜੇ ਕੁਝ ਕਹੂ ਮੈਂ ਹੈਗੀ ਹਾਂ, ਜੇ ਕੋਈ ਤੈਨੂੰ ਬਾਂਹ ਫੜ ਕੇ ਬਾਹਰ ਕੱਢੂ ਮੈਂ ਮੌੜ ਲਿਆਊ, ਤੇ ਆਪਦੇ ਘਰੇ ਰੱਖੂੰਗੀ, ਨਾ ਬੇਬੇ ਬਾਪੂ ਨੇ ਵੜਨ ਨੀਂ ਦੇਣਾ, ਨਹੀਂ ਪੁੱਤ ਜੇ ਕੋਈ ਚਿੜਕੂ ਵੀ ਸਹਿ ਲਈ, ਤੇਰੇ ਮਾਂ ਪਿਉ ਨੇ ਗੁੱਸਾ ਤਾਂ ਹੁੰਦਾ ਹੀ ਹੈ,ਕੋਈ ਗੱਲ ਨਹੀਂ ਪੁੱਤ ਕਹਿੰਦੇ ਨੇ ਜੇ ਮਾਂ ਪਿਉ ਧੁੱਪੇ ਸੁੱਟਦਾ ਤਾਂ ਛਾਵੇਂ ਵੀ ਆਪ ਹੀ ਕਰਦਾ ਹੁੰਦਾ ਹੈ, ਪੁੱਤ ਕੱਲ ਨੂੰ ਤਿਆਰ ਰਹੀ ਆਪਾਂ ਠੰਡੇ ਠੰਡੇ ਚੱਲਾਂਗੇ, ਧੁੱਪ ਚੜੀ ਤੋਂ ਤਾਂ ਮੇਰੇ ਤੋਂ ਵੀ ਤੁਰਿਆ ਨਹੀਂ ਜਾਣਾ,
ਮੀਤੋ ਨੂੰ ਇੱਕ ਪਾਸੇਓ ਤਾਂ ਡਰ ਲੱਗਿਆ, ਇੱਕ ਪਾਸੇਓ ਉਸ ਦਾ ਖੁਸ਼ੀ ਨਾਲ ਚਾਅ ਨਹੀਂ ਸੀ ਚੱਕਿਆ ਜਾਂਦਾ, ਮੀਤੋ ਨੇ ਭੱਜ ਭੱਜ ਚਾਅ ਚ ਸਾਰਾ ਕੰਮ ਛੇਤੀ ਹੀ ਮੁਕਾ ਦਿੱਤਾ, ਲੈਂ ਬੇਬੇ ਰੋਟੀ ਪਕਾ ਕੇ ਮੈਂ ਘਰ ਜਾਂਦੀ ਹਾਂ, ਅੱਜ ਤਾਂ ਗੱਲਾਂ ਗੱਲਾਂ ਚ ਵਕਤ ਹੀ ਬਹੁਤ ਹੋ ਗਿਆ, ਕੋਈ ਨਾ ਪੁੱਤ ਕੰਮ ਤਾਂ ਮੁੱਕਦੇ ਹੀ ਨਹੀਂ, ਢਿੱਡ ਹੋਲਾ ਕਰਨ ਲਈ ਵੀ ਵਕਤ ਚਾਹੀਦਾ ਹੁੰਦੈ, ਨਹੀਂ ਫਿਰ ਬੰਦਾ ਕੰਮ ਕਰਨ ਜੋਗਾ ਵੀ ਨਹੀਂ ਰਹਿੰਦਾ, ਹਾਂ ਬੇਬੇ, ਗੱਲਾਂ ਗੱਲਾਂ ਚ ਮੀਤੋ ਨੇ ਰੋਟੀ ਪਕਾ ਦਿੱਤੀ, ਦਾਲ ਪਹਿਲਾਂ ਮਾਹਾਂ ਦੀ ਬੇਬੇ ਨੇ ਬਣਾ ਲਈ ਸੀ, ਚੰਗਾ ਬੇਬੇ ਮੈਂ ਜਾਣੀ ਆ ਹੁਣ , ਠੀਕ ਐ ਪੁੱਤ ਤੋੜੀ ਚੋਂ ਦੁੱਧ ਪਾ ਕੇ ਲੈਂ ਜਾ, ਕੁੜੀਆਂ ਪੀ ਲੈਣਗੀਆਂ ਘੁੱਟ ਘੁੱਟ, ਮੀਤੋ ਦਾ ਚਾਅ ਨੀਂ ਚੱਕਿਆ ਜਾਂਦਾ ਸੀ।
ਕੀ ਗੱਲ ਅੱਜ ਲੇਟ ਹੋਗੀ, ਦਿਆਲੋ ਨੇ ਮੀਤੋ ਨੂੰ ਅੰਦਰ ਵੜਦੀ ਨੂੰ ਹੀ ਪੁੱਛਿਆ, ਅੱਜ ਚਾਚੀ ਕਹਿੰਦੀ ਕਹਿੰਦੀ ਮੀਤੋ ਉਕ ਗਈ, ਸੋਚਣ ਲੱਗੀ, ਚਾਚੀ ਨੂੰ ਦੱਸਾ ਕੇ ਨਾ, ਨਾ ਮੀਤੋ ਹਾਲੇ ਨਹੀਂ ਦੱਸਣਾ, ਜੇ ਕੋਈ ਗੱਲ ਬਣ ਗਈ, ਉਦੋਂ ਦੱਸ ਦੇਉਗੀ, ਮੀਤੋ ਨੇ ਆਪਣੇ ਆਪ ਨੂੰ ਕਿਹਾ, ਮੀਤੋ ਸੋਚਣ ਲੱਗ ਗਈ, ਕੁਝ ਨਹੀਂ ਚਾਚੀ ਅੱਜ ਬਹੁਤ ਦਿਨਾਂ ਬਾਅਦ ਕੰਮ ਤੇ ਗਈ ਸੀ ਤਾਂ ਪਸ਼ੂਆਂ ਆਲੇ ਚ ਨਰਕ ਵੱਜਿਆ ਪਿਆ ਸੀ, ਅੱਛਾ ਚੱਲ ਕੋਈ ਨਾ ਕੰਮ ਤਾਂ ਕਰਨਾ ਹੀ ਹੈ ਫਿਰ ਖਾਏਗੀ ਵੀ ਕਿਥੋਂ, ਹਾਂ ਚਾਚੀ, ਚਾਚੀ ਗੁਣਮੀਤ ਤੇ ਕੜਮੀ ਕਿੱਥੇ ਨੇ, ਅੰਦਰ ਖੇਡੀ ਜਾਂਦੀਆਂ ਨੇ ਮਨਪ੍ਰੀਤ ਕੋਲ, ਮੀਤੋ ਨੇ ਕੁੜੀਆਂ ਨੂੰ ਘਰ ਲਿਆਂਦਾ ਤੇ ਕੁੜੀਆਂ ਰੋਟੀ ਖਵਾ ਕੇ ਦੁੱਧ ਪਿਲਾ ਦਿੱਤਾ, ਗੁਣਮੀਤ ਪੰਜ ਸਾਲ ਦੀ ਹੋਗੀ ਸੀ, ਸਾਰੀ ਗੱਲ ਸਮਝਦੀ ਸੀ, ਗੁਣ ਪੁੱਤ ਆਪਾਂ ਕੱਲ ਨੂੰ ਤੇਰੇ ਨਾਨਕੇ ਘਰ ਚੱਲੇਗਾ, ਮੰਮੀ ਨਾਨਕੇ, ਨਾਨਕੇ ਕੀ ਹੁੰਦੇ ਨੇ, ਗੁਣਮੀਤ ਨੇ ਨਾਨਕਿਆਂ ਦਾ ਨਾਂ ਨਹੀਂ ਸੁਣਿਆ ਸੀ, ਨਾਨਕੇ ਦਾ ਮਤਲਬ ਪੁੱਤ ਜਿਵੇਂ ਮੈਂ ਤੇਰੀ ਮੰਮੀ ਹਾਂ, ਉਵੇਂ ਮੇਰੀ ਵੀ ਮੰਮੀ ਹੈ, ਅੱਛਾ ਮੰਮੀ ਪਹਿਲਾਂ ਤਾਂ ਕਦੇ ਤੂੰ ਦੱਸਿਆ ਨੀਂ , ਨਾ ਆਪਾਂ ਕਦੇ ਪਹਿਲਾਂ ਗਏ ਹਾਂ, ਪਹਿਲਾਂ ਪੁੱਤ ਉਹ ਦੂਰ ਗਏ ਹੋਏ ਸੀ, ਅੱਛਾ ਮੰਮੀ ਹੁਣ ਆਗੇ, ਹਾਂ ਪੁੱਤ ਆਗੇ, ਮੰਮੀ ਜੇ ਮੇਰਾ ਪਾਪਾ ਹੁੰਦਾ ਫਿਰ ਉਹ ਵੀ ਆਪਣੇ ਨਾਲ ਜਾਂਦਾ ਹਨਾ, ਗੁਣਮੀਤ ਦੀ ਗੱਲ ਸੁਣ ਕੇ ਮੀਤੋ ਦੀਆਂ ਅੱਖਾਂ ਭਰ ਆਈਆਂ, ਮੰਮੀ ਤੂੰ ਰੋਂਦੀ ਕਾਤੋਂ ਐ, ਫੇਰ ਕੀ ਹੋ ਗਿਆ ਜੇ ਪਾਪਾ ਮਰ ਗਿਆ, ਕੁੜੀ ਨੇ ਆਪਦੀ ਸਮਝ ਮੁਤਾਬਿਕ ਮੀਤੋ ਨੂੰ ਚੁੱਪ ਕਰਾਉਣਾ ਚਾਹਿਆ, ਹਾਂ ਪੁੱਤ ਤੇਰਾ ਪਾਪਾ ਮਰਿਆ ਨਹੀਂ ਰੱਬ ਕੋਲ ਗਿਆ, ਮੰਮੀ ਰੱਬ ਕੋਲ ਕਾਤੋਂ ਗਿਆ, ਰੱਬ ਕੋਲ ਕੀ ਕਰਨ ਜਾਂਦੇ ਹੁੰਦੇ ਨੇ, ਰੱਬ ਨੂੰ ਕੀ ਲੋੜ ਸੀ ਮੇਰੇ ਪਾਪੇ ਦੀ, ਮੰਮੀ ਰੱਬ ਨੇ ਪਾਪੇ ਨੂੰ ਕੰਮ ਕਰਨ ਲਈ ਬੁਲਾਇਆ ਹੋਣਾ, ਹਾਂ ਪੁੱਤ ਕਹਿ ਕੇ ਮੀਤੋ ਨੇ ਗੁਣਮੀਤ ਨੂੰ ਕਿਹਾ ਹੁਣ ਤੁਸੀਂ ਦੋਵੇਂ ਜਣੀਆਂ ਸੌਂ ਜਾਉ, ਫੇਰ ਆਥਣੇ ਜੇ ਮੈਂ ਥੋਨੂੰ ਨਵਾ ਦਿਉਗੀ, ਕਹਿ ਕੇ ਮੀਤੋ ਮੰਜੇ ਤੇ ਲੇਟ ਗਈ, ਮੀਤੋ ਨੂੰ ਅੱਜ ਨੀਂਦ ਨਾ ਆਈ, ਕੁੜੀਆਂ ਸੌਂ ਗਈਆਂ ਸੀ।
ਤਿੰਨ ਦਾ ਵਕਤ ਹੋਇਆ ਮੀਤੋ ਉਠੀਂ ਬਾਲਟੀ ਪਾਣੀ ਦੀਆਂ ਭਰੀਆਂ, ਖੜਕਾ ਸੁਣ ਕੇ ਕੜਮੀ ਉਠ ਗਈ, ਉਠ ਕੇ ਰੋਣ ਲੱਗ ਗਈ, ਮੀਤੋ ਨੇ ਕੜਮੀ ਨੂੰ ਵਰਾਇਆ ਤੇ ਨਵਾ ਦਿੱਤਾ, ਨਵਾ ਕੇ ਚਾਹ ਧਰ ਦਿੱਤੀ, ਇੰਨੇ ਨੂੰ ਗੁਣਮੀਤ ਉਠ ਗਈ ਸੀ, ਮੀਤੋ ਨੇ ਗੁਣਮੀਤ ਨੂੰ ਵੀ ਨਵਾ ਦਿੱਤਾ, ਕੱਪੜੇ ਪਾਉਦੇ ਹੋਏ ਗੁਣਮੀਤ ਨੇ ਮੀਤੋ ਨੂੰ ਪੁੱਛਿਆ ਮੰਮੀ ਮੈਂ ਕੱਲ ਨੂੰ ਕਿਹੜੇ ਕੱਪੜੇ ਪਾ ਕੇ ਨਾਨਕੇ ਜਾਊਂਗੀ , ਕੋਈ ਨਾ ਪੁੱਤ ਤੇਰੇ ਕਿੰਨੇ ਤਾਂ ਸੂਟ ਨੇ ਜਿਹੜਾ ਮਰਜ਼ੀ ਪਾ ਲਈ, ਨਾ ਮੰਮੀ ਮੈਂ ਨਵਾਂ ਸੂਟ ਪਾ ਕੇ ਜਾਊਂਗੀ, ਪੁੱਤ ਨਵਾਂ ਸੂਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਜੇ ਕਰ ਮੀਤੋ ਪਹਿਲਾਂ ਹੀ ਆਪਣੇ ਮਾਪਿਆਂ ਦਾ ਮਾਣ ਵਧਾਉਂਦੀ ਤਾ ਇਹ ਕਹਾਣੀ ਨਾ ਬਣਦੀ। ਇਹ ਕਹਾਣੀ ਆਉਣ ਵਾਲੀ ਪੀੜੀ ਨੂੰ ਬਹੁਤ ਕੁਝ ਸਿਖਾਏਗੀ very nice👍👍 story G
Dhillon
Kehan lai te a story aa pr bahut loka di life is tra di aa