ਬਚਪਨ ਤੋ ਹੀ ਜੀਤੀ ਸਕੂਲ ਵਿੱਚ ਆਪਣੇ ਅਧਿਆਪਕਾਂ ਨੂੰ ਦੇਖ ਕੇ ਦਿਲ ਵਿੱਚ ਇੱਕ ਸੁਪਨਾ ਸਜਾ ਬੈਠੀਂ ਕਿ ਉਹ ਵੀ ਇਕ ਦਿਨ ਅਧਿਆਪਕ ਬਣੇਗੀ। ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਹਰ ਰੋਜ਼ ਸਮੇਂ ਸਿਰ ਸਕੂਲ ਜਾਂਦੀ ਅਤੇ ਮਨ ਲਗਾ ਕੇ ਪੜ੍ਹਾਈ ਕਰਦੀ। ਉਹ ਆਪਣੀ ਜਮਾਤ ਵਿਚੋਂ ਬਹੁਤ ਹੁਸ਼ਿਆਰ ਸੀ। ਉਸਨੇ ਦਸਵੀਂ ਜਮਾਤ ਚੰਗੇ ਨੰਬਰ ਲੈ ਕੇ ਪਾਸ ਕੀਤੀ।ਪਰ ਇੱਕ ਦਿਨ ਉਸਦੇ ਪਾਪਾ ਦੀ ਇੱਕ ਲੰਬੀ ਬਿਮਾਰੀ ਦੇ ਕਾਰਨ ਮੌਤ ਹੋ ਗਈ ਪਰ ਅਜਿਹੇ ਹਾਲਾਤ ਵਿੱਚ ਉਹ ਆਪਣੀ ਪੜ੍ਹਾਈ ਨੂੰ ਅੱਗੇ ਨਹੀਂ ਤੋਰ ਸਕੀ। ਕੁਝ ਸਮੇਂ ਬਾਅਦ ਉਸ ਦੀ ਮਾਂ ਦੀ ਵੀ ਮੌਤ ਹੋ ਗਈ ਉਹ ਸਾਰਾ ਦਿਨ ਰੋਂਦੀ ਰਹਿੰਦੀ। ਛੇ ਮਹੀਨਿਆਂ ਬਾਅਦ ਕੁੱਝ ਰਿਸ਼ਤੇਦਾਰਾਂ ਨੇ ਉਸਦਾ ਵਿਆਹ ਕਰ ਦਿੱਤਾ। ਹੁਣ ਉਹ ਆਪਣੇ ਸੁਪਨੇ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੀ ਸੀ ਅਤੇ ਆਪਣੇ ਮਾਪਿਆਂ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ। ਉਸਦਾ ਪਤੀ ਇੱਕ ਚੰਗੇ ਵਿਚਾਰਾਂ ਵਾਲਾ ਇਨਸਾਨ ਸੀ, ਜੀਤੀ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ