ਮੇਰੇ ਘਰ ਦੇ ਸਾਹਮਣੇ ਹੀ ਇਕ ਬੜੀ ਬੁਰੀ ਖਸਤਾ ਹਾਲਤ ਵਿੱਚ ਇਕ ਘਰ ਸੀ। ਹੁਣ ਮੈ ਵਿਆਹਾ ਵਰਿਆ ਸੀ ਪਰ ਜਦ ਮੈ ਕੁਵਾਰਾ ਸੀ ਤਾ ਉਸ ਸਮੇ ਇਹ ਘਰ ਏਹਨਾਂ ਖਰਾਬ ਨਹੀ ਸੀ। ਇਸ ਘਰ ਵਿੱਚ ਮਾਤਾ ਧੰਨ ਕੌਰ ਉਸਦਾ ਪੁੱਤਰ ਤੇ ਇਕ ਉਸਦੀ ਧੀ ਰਹਿੰਦੇ ਸੀ ਉਸ ਸਮੇ ਮੇਰੀ ਉਮਰ 16-17 ਦੀ ਹੋਵੇਗੀ। ਮਾਤਾ ਧੰਨ ਕੌਰ ਦਾ ਪਤੀ ਮੇਰੀ ਸੁਰਤ ਤੋ ਵੀ ਪਹਿਲਾਂ ਮਰ ਚੁਕਿਆ ਸੀ ਮੈ ਬਸ ਇਹਨਾ ਸੁਣਿਆ ਸੀ ਕਿ ਪਿੰਡ ਦੇ ਸਰਪੰਚ ਦੇ ਘਰ ਖੂਹੀ ਪੁਟਦੇ ਹੋਏ ਉਸ ਦੀ ਮੋਤ ਮਿੱਟੀ ਚ ਦੱਬਣ ਕਾਰਨ ਹੋਈ ਸੀ। ਉਸ ਤੋ ਬਾਦ ਘਰ ਅਤੇ ਬਚਿਆ ਦੀ ਜਿੰਮੇਵਾਰੀ ਮਾਤਾ ਧੰਨ ਕੌਰ ਨੇ ਇਕ ਪਿਤਾ ਬਣ ਕੇ ਨਿਭਾਈ। ਕਿਸੇ ਤੋ ਪੰਝੀ ਤੱਕ ਉਧਾਰ ਨਹੀ ਮੰਗੀ ਨਾ ਕਦੇ ਆਪਣਿਆਂ ਰਿਸ਼ਤੇਦਾਰਾਂ ਤੋ। ਧੰਨ ਕੌਰ ਦੇ ਪੇਕੇ ਤਾ ਬਹੁਤ ਜੋਰ ਲਾਇਆ ਸੀ ਕਿ ਇਕੱਲੀ ਤੋ ਜਿੰਦਗੀ ਨਹੀ ਕੱਟੀ ਜਾ ਸਕਦੀ ਵਿਆਹ ਵਾਸਤੇ ਉਸ ਤੇ ਬਹੁਤ ਜੋਰ ਪਾਇਆ ਪਰ ਉਹ ਨਾ ਮੰਨੀ ਇਸੇ ਕਰਕੇ ਉਸ ਦੇ ਪੇਕਿਆਂ ਨੇ ਵੀ ਉਸ ਤੋ ਨਾਤਾ ਤੋੜ ਕੇ ਮੂੰਹ ਫੇਰ ਲਿਆ। ਬੜੀ ਖੁਦਗਰਜ਼ ਔਰਤ ਸੀ ਧੰਨ ਕੌਰ। ਪਿੰਡ ਦੇ ਹਰੇਕ ਘਰ ਵਿੱਚ ਉਸ ਨੇ ਆਪਣਾ ਸਰੀਰ ਭੰਨਿਆ ਪਰ ਕਿਸੇ ਅੱਗੇ ਹੱਥ ਨਾ ਫਿਲਾਏ। ਧੀ ਅਤੇ ਪੁੱਤਰ ਦੋਵੇ ਹੀ ਪੜਾਈ ਵਿੱਚ ਹੁਸ਼ਿਆਰ ਸੀ। ਧੀ ਉਸ ਦੀ ਮੇਰੇ ਤੋ ਦੋ ਕਲਾਸਾਂ ਅੱਗੇ ਸੀ ਪਰ ਪੁੱਤਰ ਜਿਸਦਾ ਨਾਮ ਗੁਰਨਾਮ ਸੀ ਮੇਰੇ ਨਾਲ ਹੀ ਪੜਦਾ ਸੀ । ਉਹ ਪੜਣ ਵਿੱਚ ਕਾਫੀ ਹੁਸ਼ਿਆਰ ਸੀ ਜਿਸ ਕਰਕੇ ਉਸ ਨੇ +12 ਤੋ ਬਾਅਦ ਹੀ ਇਕ ਟੈਕਨੀਕਲ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ ਤੇ ਡਿਗਰੀ ਪੂਰੀ ਕਰਨ ਉਪਰੰਤ ਹੀ ਉਸ ਨੂੰ ਇਕ ਵੱਡੇ ਸ਼ਹਿਰ ਵਿੱਚ ਨੋਕਰੀ ਮਿਲ ਗਈ। ਧੰਨ ਕੌਰ ਦੀ ਧੀ ਵੀ ਛੋਟੇ ਜਿਹੇ ਸ਼ਹਿਰ ਵਿੱਚ ਇਕ ਟੀਚਰ ਬਣ ਗਈ। ਕੁਝ ਸਾਲਾਂ ਬਾਅਦ ਹੀ ਧੰਨ ਕੌਰ ਨੇ ਆਪਣੀ ਧੀ ਦਾ ਵਿਆਹ ਇਕ nri ਮੁੰਡੇ ਨਾਲ ਕਰਵਾ ਦਿੱਤਾ ਜੋ ਉਸ ਦੀ ਧੀ ਨਾਲ ਸਕੂਲ ਵਿੱਚ ਪੜਾਉਦਾ ਸੀ। ਕੁਝ ਮਹੀਨਿਆਂ ਬਾਦ ਹੀ ਉਹ ਦੋਵੇ ਜੀ ਬਾਹਰ ਚਲੇ ਗਏ। ਏਧਰ ਧੰਨ ਕੌਰ ਘਰ ਵਿੱਚ ਇਕੱਲੀ ਰਹਿ ਗਈ ਸੀ ਪੁੱਤਰ ਸੀ ਜੋ ਮਾ ਦੇ ਖਰਚ ਲਈ ਪੈਸੇ ਤਾ ਹਰ ਮਹੀਨੇ ਭੇਜ ਦਿੰਦਾ ਸੀ ਪਰ ਆਪ ਕਦੇ ਕਦੇ ਕਹਿਣ ਤੇ ਹੀ ਮਾ ਨੂੰ ਮਿਲਣ ਆਉਂਦਾ ਸੀ। ਮੈ ਆਪਣੇ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੜਾਉਦਾ ਸੀ। ਸ਼ਾਮ ਨੂੰ ਜਦ ਮੈ ਘਰ ਆਉਦਾ ਤਾ ਮੇਰਾ ਧਿਆਨ ਆਪਣੇ ਆਪ ਉਸ ਸੁੰਨਸਾਨ ਘਰ ਵਲ ਚਲਾ ਜਾਦਾ ਜਿਸ ਵਿੱਚ ਕਿਸੇ ਦਿਨ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਗਲੀ ਦੇ ਬਿਲਕੁਲ ਨਾਲ ਵਾਲੇ ਕਮਰੇ ਵਿੱਚ ਇਕ ਛੋਟਾ ਜਿਹਾ ਦੀਵਾ ਪੂਰੀ ਰਾਤ ਬਲਦਾ ਰਹਿੰਦਾ। ਮਾਤਾ ਧੰਨ ਕੌਰ ਜਿੰਨਾ ਚਿਰ ਉਹਨਾ ਦੇ ਹਥ ਪੈਰ ਚਲਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
gurveerkaurajla
good