ਵਾਲ ਵਾਲ ਬਚੇ ਗੁਸਤਾਖ ਹੋਣ ਤੋਂ |
ਗੱਲ ਬਵਿੰਜਾ ਸਾਲ ਤੋਂ ਜਾਂਦਾ ਪੁਰਾਣੀ ਹੈ| ਮੇਰਾ ਵੱਡਾ ਲੜਕਾ ਡੇਢ ਕੁ ਮਹੀਨੇ ਦਾ ਸੀ | ਉਸਨੂੰ ਟੱਟੀਆਂ ਲੱਗੀਆਂ ਹੋਈਆਂ ਸਨ| ਨੇਵੀ ਹਸਪਤਾਲ ਦੇ ਡਾਕਟਰਾਂ ਨੇ ਸਾਰੀ ਵਾਹ ਲਾ ਲਈ ਪਰ ਅਰਾਮ ਨਾ ਆਇਆ| ਦਿਨ ਵਿਚ ਦਸ ਬਾਰਾਂ ਵਾਰ ਟੱਟੀ ਕਰਦਾ ਸੀ| ਕਿਸੇ ਨੇ ਸੁਝਾਇਆ ਕਿ ਕੁਲਾਬੇ ਵਿਚ ਇਕ ਬੱਚਿਆਂ ਦਾ ਡਾਕਟਰ ਵਾਧਵਾਨੀ ਨਾਮ ਹੈ, ਰੋਜ ਸ਼ਾਮੀ ੫ ਵਜੇ ਮਰੀਜਾਂ ਨੂੰ ਦੇਖਦਾ ਹੈ|
ਮੈਂ ਤੇ ਮੇਰੀ ਪਤਨੀ ਓਥੇ ਪੌਣੇ ੫ ਵਜੇ ਪਹੁੰਚ ਗਏ| ਉਸਦਾ ਘਰ ਹੀ ਉਸਦਾ ਕਲੀਨਿਕ ਸੀ| ਇਕ ਵੱਡੇ ਹਾਲ ਵਿੱਚ ਕੰਧਾਂ ਦੇ ਨਾਲ ਨਾਲ ਰੱਖੀਆਂ ਕੁਰਸੀਆਂ ਤੇ ਕਈ ਆਪਣੇ ਆਪਣੇ ਬੱਚਿਆਂ ਨੂੰ ਗੋਦੀ ‘ਚ ਲਈ ਬੈਠੇ ਸਨ| ਨਾ ਕੋਈ ਨਾਮ ਲਿਖਣ ਵਾਲਾ ਤੇ ਨਾ ਕੋਈ ਨੰਬਰ ਦੇਣ ਵਾਲਾ| ਜਦੋਂ ਹੀ (ਕਾਫੀ ਵੱਡੀ ਉਮਰ ਦਾ) ਡਾਕਟਰ ਵਾਧਵਾਨੀ ਆਇਆ ਤਾ ਸਾਰੇ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਉਸ ਵਲ ਟੁੱਟ ਪਾਏ| ਉਸਨੂੰ ਹਾਲ ਦੇ ਗੱਭੇ ਖੜੇ ਨੂੰ ਘੇਰ ਲਿਆ| ਚਾਰੇ ਪਾਸੇ ਰੌਲਾ ਪੈ ਗਿਆ, ਮੇਰਾ ਬੱਚਾ ਦੇਖੋ ਮੇਰਾ ਬੱਚਾ ਦੇਖੋ| ਉਸਦੇ ਹੱਥ ਵਿੱਚ ਹੀ ਇਕ ਛੋਟਾ ਜਿਹਾ ਨੋਟ-ਪੈਡ ਸੀ | ਉਹ ਉਸ ਉਤੇ ਹੀ ਦਵਾਈ ਲਿਖ ਲਿਖ ਕੇ ਦੇਈ ਜਾਵੇ, ਨਾ ਨਾਮ ਪੁਛੇ ਨਾ ਉਮਰ ਪੁਛੇ| ਭੀੜ ਵਿੱਚ ਇਕ ਬਚੇ ਨੂੰ ਦੇਖ ਰਿਹਾ ਹੁੰਦਾ ਅਤੇ ਗੱਲ ਤੀਜੇ ਬਚੇ ਦੀ ਮਾਂ ਨਾਲ ਕਰ ਰਿਹਾ ਹੁੰਦਾ| ਕਈਆਂ ਨਾਲ ਜਾਦਾ ਹੀ ਲਿਹਾਜ ਹੁੰਦਾ ਤਾਂ ਜਿਸਨੂੰ ਦੇਖ ਰਿਹਾ ਹੁੰਦਾ ਉਸ ਬੱਚੇ ਨੂੰ ਵਿਚੇ ਹੀ ਛੱਡਕੇ ਲਿਹਾਜ ਵਾਲ਼ੇ ਨੂੰ ਦੇਖਣ ਲਗ ਪੈਂਦਾ| ਚਾਰੇ ਪਾਸੇ ਕਾਂਵਾਂ ਰੌਲੀ ਪਈ ਹੋਈ ਸੀ | ਮੈਨੂੰ, ਫੌਜੀ ਡਸਿਪਲਨ ਵਾਲੇ ਨੂੰ, ਬਹੁਤ ਗੁੱਸਾ ਆ ਰਿਹਾ ਸੀ|
ਮੈਂ ਉਸ ਭੀੜ ਦਾ ਹਿੱਸਾ ਨਹੀਂ ਸੀ ਬਣ ਸਕਦਾ, ਮੇਰੀ ਫਿਤਰਤ ਹੀ ਐਸੀ ਸੀ| ਪਰ ਮੈਂ ਸੋਚਿਆ ਇਸ ਬੁੱਢੇ ਨੂੰ ਚਾਰ ਗੱਲਾਂ ਸੁਣਾਕੇ ਜਾਵਾਂਗਾ| ਇਹ ਭਲਾ ਕੀ ਵਤੀਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ