ਨਵਾਂ-ਨਵਾਂ ਵਿਆਹ ਹੋਇਆ ਸੀ ਤੇ ਤਜ਼ੁਰਬੇਕਾਰ ਸੱਜਣ ਸਮਝਾਓਣ ਤੇ ਲੱਗੇ ਹੋਏ ਸਨ ਕਿ ਸ਼ੇਰਾ!! ਦਬਣਾ ਨੀ!! ਆਪਣਾ ਦਬਦਬਾ ਪਹਿਲੇ ਦਿਨ ਤੋਂ ਈ ਬਣਾ ਕੇ ਰੱਖਣਾ!! ਜੇ ਇਕ ਵਾਰ ਦਬ ਗਿਆ ਤਾਂ ਸਾਰੀ ਉਮਰ ਈ ਦਬਣਾ ਪੈਣਾ!!
ਦਿਮਾਗ ਹਿੱਲ ਗਿਆ! ਯਾਰ ਸੱਚੀਂ ਐਦਾ ਈ ਹੁੰਦਾ!!??
ਚਾਰ ਕੁ ਦਿਨ ਮਗਰੋਂ ਈ ਸ਼੍ਰੀਮਤੀ ਜੀ ਨਾਲ ਰੌਲਾ ਪੈ ਗਿਆ! ਮੈਂ ਸੋਚਿਆ ਲੈ ਬਈ ਸ਼ਮਸ਼ੇਰ ਸਿਆਂ!! ਡਟਿਆ ਰਵੀਂ! ਡਰੀਂ ਨਾ! ਇਕ ਦਿਨ ਨਿਕਲਿਆ, ਦੋ ਦਿਨ ਨਿਕਲੇ, ਪਰ ਸਾਡੀ ਆਪਸ ਵਿੱਚ ਕੋਈ ਗੱਲ ਨਾ ਹੋਈ।
ਮੇਰਾ ਮੰਨ ਨਾ ਲੱਗੇ। ਓਹ ਵੀ ਬੁਝੀ-ਬੁਝੀ ਫਿਰਦੀ ਸੀ। ਇਕ ਸ਼ਾਮ ਮੈਂ ਘਰ ਗਿਆਂ ਤਾਂ ਕਮਰੇ ‘ਚ ਇਕੱਲੀ ਬੈਠੀ। ਮੈਂ ਵੀ ਕੋਲ ਜਾ ਕੇ ਬੈਠ ਗਿਆ। ਫੋਨ ਚਲਾਂਓਣ ਲੱਗਿਆ। ਸੋਚਿਆ ਕੁੱਛ ਤਾਂ ਗੱਲ ਕਰੇਗੀ? ਪਰ ਕੋਈ ਗੱਲ ਨਾ ਹੋਈ।
ਅਗਲੇ ਦਿਨ ਮੇਰਾ ਜਨਮਦਿਨ ਸੀ। ਮੈਂ ਸੋਚਿਆ ਅੱਜ ਤਾਂ ਇਨੂੰ ਝੁਕਣਾ ਈ ਪੈਣਾ। ਸਾਰਾ ਦਿਨ ਉਡੀਕਦਾ ਰਿਹਾ ਕਿ ਫੋਨ ਕਰੂ! ਪਰ ਨਾ ਓਹ ਝੁਕੀ ਤੇ ਨਾ ਮੈਂ! ਸ਼ਾਮੀਂ ਮੈਨੂੰ ਮੰਮੀ ਦਾ ਫੋਨ ਆਇਆ ਕਿ ਓਹ ਬਿਮਾਰ ਪੈ ਗਈ। ਮੈਂ ਫੈਕਟਰੀ ਸਾਂ। ਫੇਰ ਭੱਜਦਾ ਹੋਇਆ ਘਰ ਆਇਆ ਕਿ ਖੈਰ ਹੋਵੇ! ਸਭ ਠੀਕ ਹੋਵੇ!!
ਘਬਰਾਏ ਨੇ ਜਦੋਂ ਦਰਵਾਜਾ ਖੋਲਿਆ ਤਾਂ ਸਾਰਾ ਟੱਬਰ ਅੰਦਰ ਕੱਠਾ...
ਹੋਇਆ ਸਰਪਰਾਈਜ਼ ਪਾਰਟੀ ਜੀ ਤਿਆਰੀ ਕਰੀ ਬੈਠਾ ਸੀ। ਕੇਕ-ਕੂਕ ਲਿਆਂਦਾ ਹੋਇਆ ਸੀ। ਕਹਿੰਦੇ ਸਾਰਾ ਪਲੈਨ ਮੈਡਮ ਜੀ ਦਾ ਸੀ।
ਅੱਛਾ! ਤਾਂ ਏਸੇ ਲਈ ਨੀ ਸੀ ਬੁਲਾਉਣ ਡਈ ਤੂੰ ਮੈਨੂੰ!?
ਮੈਂ ਸੋਚਿਆ ਜੇ ਮੈਂ ਈ ਬੁਲਾਓਣਾ ਤਾਂ ਫੇਰ ਚਾਰ ਦਿਨ ਲੰਘ ਜਾਣ ਤੇ ਈ ਬੁਲਾਊਂ! ਨਾਲ ਦੀ ਨਾਲ ਇਹ ਪਾਰਟੀ ਵੀ ਦੇ ਹੋਜੂ!
ਮਾਫ ਕਰਦੇ ਗਲਤੀ ਮੇਰੀ ਹੋ ਗਈ! ਮੈਂ ਆਪਣੀ ਈ ਆਕੜ ਚ ਰਹਿ ਗਿਆ!
ਚੱਲ ਏਸ ਵਾਰ ਤੁਹਾਡੀ ਚੱਲ ਗੀ ਆ ਤੇ!! ਅਗਲੀ ਵਾਰ ਫੇਰ ਮੈਂ ਆਪਣੀ ਚਲਾ ਲੂੰ! ਕਦੇ ਮੈਂ ਝੁਕਾਂ ਤੇ ਕਦੇ ਤੁਸੀਂ ਝੁਕੋਂ! ਇਹ ਵਿਆਹ ਵਾਲੀ ਗੱਡੀ ਤਾਂ ਇੱਦਾਂ ਚੱਲਦੀ ਆ ਜਨਾਬ ਜੀ!!
ਓਹ ਬੋਲਦੀ ਹੋਈ ਹੱਸ ਪਈ ਪਰ ਜਿੰਦਗੀ ਦਾ ਸਭ ਤੋਂ ਵੱਡਾ ਸਬਕ ਦੇ ਗਈ। ਕਿਸੇ ਦੇ ਝੁਕ ਜਾਣ ਨਾਲ ਕੋਈ ਛੋਟਾ ਨਈਓ ਹੋ ਜਾਂਦਾ! ਤੇ ਕਿਸੇ ਨੂੰ ਦਬਾਓਣ ਨਾਲ ਕੋਈ ਉੱਚੇ ਕੱਦ ਦਾ ਨੀ ਹੋ ਜਾਂਦਾ!
ਓਹਨੇ ਇਕ ਵਾਰ ਨਿਮ ਕੇ ਮੈਨੂੰ ਸਾਰੀ ਜਿੰਦਗੀ ਲਈ ਖਰੀਦ ਲਿਆ!
ਗੁਰਪ੍ਰੀਤ ਸਿੰਘ ਭੰਬਰ ਵੱਲੋਂ
Access our app on your mobile device for a better experience!