ਆਖਰੀ ਦਿਨਾਂ ਵਿਚ ਜਦੋਂ ਭਾਪਾ ਜੀ ਨੇ ਮੰਜਾਂ ਪੱਕਾ ਹੀ ਫੜ ਲਿਆ ਤਾਂ ਵੀ ਓਹਨਾ ਦੋਹਤੀ ਦੇ ਪਹਿਲੇ ਜਨਮ ਦਿਨ ਤੇ ਬੀਜੀ ਹੱਥ ਕਿੰਨਾ ਕੁਝ ਘੱਲਿਆ..ਖਿਡੌਣੇ,ਕਿਤਾਬਾਂ,ਬੂਟ ਅਤੇ ਕਿੰਨੇ ਸਾਰੇ ਲੀੜੇ ਲੱਤੇ!
ਫੇਰ ਜਦੋਂ ਦੋਵੇਂ ਅੱਗੜ-ਪਿੱਛੜ ਹੀ ਚੜਾਈ ਕਰ ਗਏ ਤਾਂ ਅਸੀਂ ਫਲੈਟ ਵਿਚ ਸ਼ਿਫਟ ਹੋ ਗਏ..!
ਓਥੇ ਆਸ ਪਾਸ ਰਹਿੰਦੇ ਕਿੰਨੇ ਸਾਰੇ ਬਾਬਿਆਂ ਵਿਚੋਂ ਮੈਂ ਆਪਣਾ ਦਾਰ ਜੀ ਹੀ ਲੱਭਦੀ ਰਹਿੰਦੀ ਪਰ ਮਨ ਨੂੰ ਕਦੇ ਵੀ ਤਸੱਲੀ ਜਿਹੀ ਨਾ ਹੁੰਦੀ..!
ਦਰਮਿਆਨੇ ਕਦ ਵਾਲੇ ਉਹ ਐਨ ਸਾਮਣੇ ਵਾਲੇ ਫਲੈਟ ਵਿਚ ਹੀ ਰਿਹਾ ਕਰਦੇ ਸਨ..
ਦਿਨ ਢਲੇ ਜਦੋਂ ਵੀ ਦਫਤਰੋਂ ਘਰੇ ਅੱਪੜਦੀ ਤਾਂ ਘੰਟੀ ਵੱਜ ਪੈਂਦੀ..
ਸਾਮਣੇ ਉਹ ਖਲੋਤੇ ਹੁੰਦੇ..ਅਖਬਾਰ ਮੰਗਣ ਲਈ!
ਸਾਰੇ ਦਿਨ ਦੀ ਖਪੀ-ਤਪੀ ਨੂੰ ਬਿਲਕੁਲ ਵੀ ਚੰਗਾ ਨਾ ਲੱਗਦਾ..
ਨਾਲਦੇ ਨੂੰ ਆਖਦੀ ਕੇ ਜਦੋਂ ਔਲਾਦ ਬਾਹਰਲੇ ਮੁਲਖ ਰਹਿੰਦੀ ਹੋਵੇ..
ਬੰਦਾ ਖੁਦ ਆਪ ਵੀ ਚੰਗੀ ਨੌਕਰੀ ਤੋਂ ਰਿਟਾਇਰ ਹੋਇਆ ਹੋਵੇ ਤਾਂ ਵੀ ਇੱਕ ਨਿਗੂਣੀ ਜਿਹੀ ਅਖਬਾਰ ਵੀ ਮੁੱਲ ਨਾ ਲੈ ਸਕਦਾ ਹੋਵੇ..ਕਿੰਨੀ ਘਟੀਆ ਗੱਲ ਏ..!
ਇਹ ਅੱਗੋਂ ਏਨੀ ਗੱਲ ਆਖ ਰਫ਼ਾ ਦਫ਼ਾ ਕਰ ਦਿਆ ਕਰਦੇ ਕੇ ਅਸਾਂ ਵੀ ਤੇ ਅਖੀਰ ਰੱਦੀ ਵਿਚ ਹੀ ਸੁੱਟਣੀ ਹੁੰਦੀ..ਫੇਰ ਕੀ ਹੋਇਆ ਜੇ ਅਗਲੇ ਦੇ ਕੰਮ ਆ ਜਾਂਦੀ ਏ..ਨਾਲੇ ਉਹ ਦੋ ਘੜੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ