ਵੱਡਾ ਭਾਈ ਮੈਥੋਂ ਪੰਜ ਸਾਲ ਵੱਡਾ ਸੀ..
ਅਸੀਂ ਇੱਕਠੇ ਸਕੂਲ ਜਾਇਆ ਕਰਦੇ..ਰਾਹ ਵਿੱਚ ਪੈਂਦਾ ਰੁੱਖਾਂ ਦਾ ਵੱਡਾ ਝੁੰਡ..ਚਕੇਰੀ ਆਖਦੇ ਸਨ ਉਸਨੂੰ..ਮੈਨੂੰ ਡਰ ਲੱਗਦਾ..ਅਕਸਰ ਹੀ ਅੰਦਰੋਂ ਜਾਨਵਰਾਂ ਦੀਆਂ ਡਰਾਉਣੀਆਂ ਅਵਾਜਾਂ ਆਉਂਦੀਆਂ..ਮੈਂ ਵੱਡੇ ਭਰਾ ਦੇ ਅੱਗੇ ਹੋ ਜਾਂਦਾ..ਉਹ ਆਖਦਾ ਡਰ ਨਾ ਨਿੱਕਿਆ..ਮੈਂ ਹਾਂ ਨਾ..ਕੁਝ ਨੀ ਹੋਣ ਦਿੰਦਾ..ਫੇਰ ਮੈਂ ਬੇਫਿਕਰ ਹੋ ਜਾਂਦਾ!
ਬਰਸਾਤਾਂ ਵਿਚ ਰਾਹ ਵਿਚ ਨਾਲਾ ਨੱਕੋ-ਨੱਕ ਭਰ ਜਾਂਦਾ..!
ਉਹ ਮੈਨੂੰ ਕੰਧਾੜੇ ਚੁੱਕ ਲੈਂਦਾ..ਕਈ ਵੇਰ ਕੱਚੇ ਰਾਹ ਵਿਚ ਸੱਪ ਲੜਦੇ ਹੁੰਦੇ..ਤਾਂ ਵੀ ਵੱਡਾ ਭਰਾ ਹੀ ਹੱਲ ਬਣ ਬਹੁੜਿਆ ਕਰਦਾ..!
ਫੇਰ ਬਾਪੂ ਹੂਰੀ ਤੁਰ ਗਏ..!
ਵੱਡੇ ਭਰਾ ਨੂੰ ਵਾਹੀ ਕਰਨੀ ਪੈ ਗਈ ਤੇ ਮੈਂ ਐੱਮ.ਮੈਸ.ਸੀ ਕਰਕੇ ਸ਼ਹਿਰ ਆ ਗਿਆ..!
ਲਵ-ਮੈਰਿਜ ਮਗਰੋਂ ਦੋਵਾਂ ਦੀ ਲੈਕਚਰਰ ਦੇ ਨੌਕਰੀ..ਕੋਚਿੰਗ ਸੈਂਟਰ..ਫੇਰ ਆਈਲੈਟਸ ਸੈਂਟਰ..ਮੈਂ ਤਰੱਕੀ ਕਰਦਾ ਗਿਆ..ਤੇ ਭਰਾ ਰਹਿ ਗਿਆ ਮਗਰ ਵਾਹੀ ਜੋਗਾ!
ਇੱਕ ਦੋ ਵੇਰ ਆਖਿਆ ਸ਼ਹਿਰ ਆ ਜਾ..ਉਸਨੇ ਨਾਂਹ ਕਰ ਦਿੱਤੀ..ਇੰਝ ਲੱਗਿਆ ਉਹ ਤਰੱਕੀ ਕਰਨੀ ਹੀ ਨਹੀਂ ਸੀ ਚਾਹੁੰਦਾ ਸ਼ਾਇਦ!
ਜਿੰਨੇ ਇੱਕ ਮਹੀਨੇ ਵਿਚ ਕਮਾ ਲੈਂਦਾ ਸਾਂ ਉਹ ਉਸਦੇ ਸਾਰੇ ਸਾਲ ਦੀ ਕਮਾਈ ਤੋਂ ਵੀ ਕਿਤੇ ਵੱਧ ਹੁੰਦਾ..!
ਫ਼ਾਸਲਾ ਵਧਦਾ ਗਿਆ ਅਤੇ ਨਾਲ ਨਾਲ ਵਧਦੇ ਗਏ ਮੇਰੇ ਕੋਚਿੰਗ ਸੈਂਟਰ..!
ਫੇਰ ਇੱਕ ਦਿਨ ਅਚਾਨਕ ਕਰੋਨਾ ਨਾਮ ਦਾ ਜਵਾਲਾਮੁਖੀ ਫਟ ਪਿਆ..ਇਸਦਾ ਲਾਵਾ ਮੇਰਾ ਸਭ ਕੁਝ ਨਿਗਲ ਗਿਆ!
ਸੈਂਟਰ ਸੱਖਣੇ ਹੋ ਗਏ..ਨੌਕਰੀ ਪਹਿਲਾਂ ਹੀ ਛੱਡ ਚੁਕੇ ਸਾਂ..ਬੱਚਤ ਪਹਿਲਾਂ ਹੀ ਬਿਲੇ ਲੱਗ ਗਈ ਸੀ..!
ਖਰਚੇ ਕਿਸ਼ਤਾਂ ਲੋਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ