ਵੱਡੀ ਛਾਤੀ ਵਾਲੀ
ਨਵੀਂ ਵਿਆਹੀ ਆਈ ਨੂੰ ਸੱਸ ਪਿਆਲਾ ਪਿਲਾ ਉੱਠੀ ਤੇ ਨਾਲ ਈ ਦਿਉਰ ਨੂੰ ਗੋਦੀ ਚ ਬਿਠਾਉਣ ਵਾਲੀ ਰਸਮ ਕਰ ਰਿਸ਼ਤੇਦਾਰ ਨੱਚਣ ਲੱਗ ਪਏ ਤੇ ਘਰਾਂ ਦੀਆਂ ਜ਼ਨਾਨੀਆਂ ਗੱਲਾਂ ਕਰਦੀਆਂ,
ਵਧਾਈਆਂ ਦਿੰਦੀਆਂ ਚੁਗਲੀਆਂ ਵੱਲ ਨੂੰ ਹੋ ਤੁਰੀਆਂ।
“ਸੋਹਣੀ ਤਾਂ ਕਾਹਦੀ ਮੈਸ ਈ ਆ” … ਇੱਕ ਇੰਨਾ ਉੱਚੀ ਬੋਲੀ ਕੇ ਬੈਠਕ ਚ ਚੁੱਪ ਪਸਰ ਗਈ।
“ਗੱਲ ਮੇਰੀ ਈ ਹੋ ਰਹੀ” …ਸੋਚ ਨਵੀਂ ਵਿਆਹੀ ਨੇ ਚੁੰਨੀ ਨਾਲ ਛਾਤੀ ਢਕਣ ਦੀ ਕੋਸ਼ਿਸ਼ ਕੀਤੀ ਪਰ ਨਾ ਕਾਮਝਾਬ ਰਹੀ।
“ਮੈਸ ਮੈਸ” ਕਰਦੀਆਂ ਜ਼ਨਾਨੀਆਂ ਟੇਡੀ ਜਿਹੀ ਅੱਖ ਨਾਲ ਨਵੀਂ ਵਿਆਹੁਲੀ ਵੱਲ ਦੇਖ ਲੈਂਦੀਆਂ ਤੇ ਖਚਰੀ ਜਿਹੀ ਹਾਸੀ ਹੱਸ ਇੱਕ ਦੂਜੇ ਦੇ ਹੁੱਝਾਂ ਮਾਰਦੀਆਂ।
ਉਹਨਾਂ ਦਾ ਇਹ ਵਿਵਹਾਰ ਦੇਖ ਨਵੀਂ ਵਿਆਹੁਲੀ ਨੂੰ ਉਹ ਅਣਗਿਣਤ ਵਾਕੇ ਯਾਦ ਆ ਗਏ ਜਦੋਂ ਲੰਘਦੇ ਕਰਦੇ ਆਦਮੀ ਉਸ ਵੱਲ ਦੇਖ ਸੀਟੀਆਂ ਮਾਰ ਜਾਂਦੇ ਸਨ ਤੇ ਔਰਤਾਂ ਚੁੰਨੀ ਨਾਲ ਦੁੱਧ ਢਕਣ ਦੀਆਂ ਸਲਾਹਾਂ ਦਿੰਦੀਆਂ ਸਨ।
ਆਪਣੇ ਦੁੱਧਾਂ ਦੇ ਵੱਡੇ ਹੋਣ ਤੇ ਇਹਨਾਂ ਤੇ ਲੋਕਾਂ ਦੁਆਰਾ ਕਸ਼ੇ ਜਾਂਦੇ ਵਿਅੰਗ ਨਵੀਂ ਵਿਆਹੁਲੀ ਦਾ ਹਿਰਦਾ ਚੀਰ ਜਾਂਦੇ ਸਨ। ਉਸਨੂੰ ਆਪਣੇ ਆਪ ਤੋਂ ਨਫਰਤ ਹੋ ਜਾਂਦੀ ਤੇ ਕਿੰਨੇ ਈ ਵਾਰ ਉਸਨੇ ਸਰਜਰੀ ਕਰਾ ਦੁੱਧ ਛੋਟੇ ਤੱਕ ਕਰਾਉਣ ਦੀ ਸੋਚੀ।
ਆਪਣੇ ਗਲੀ ਮੁਹੱਲੇ,
ਪਿੰਡ ਦੇ ਲੋਕਾਂ ਦੀਆਂ ਛਾਤੀ ਨੂੰ ਲੈ ਟੀਚਰਾਂ ਨੂੰ ਸਹਿੰਦੀ ਉਹ ਇੰਨਾ ਉਕਤਾ ਗਈ ਕੇ ਆਈਲੈਟਸ ਕਰ ਆਸਟ੍ਰੇਲੀਆ ਚਲੇ ਗਈ।ਆਸਟ੍ਰੇਲੀਆ ਚ ਵੀ ਆਪਣੇ ਦੇਸ਼ ਦੇ ਲੋਕ ਮਿਲਦੇ ਤਾਂ ਉਸਦੇ ਦੁੱਧਾਂ ਤੇ ਵਿਅੰਗ ਕਸ ਈ ਜਾਂਦੇ।
“ਮੁਲਕ ਬਦਲਣ ਨਾਲ ਆਦਤਾਂ ਥੋੜੋ ਬਦਲ ਜਾਂਦੀਆਂ”…ਸੋਚਦੀ ਆਪਣੇ ਆਪ ਨੂੰ ਕਬੂਲ ਕਰ ਉਹ ਵਿਆਹ ਕਰਵਾ ਸਹੁਰੇ ਘਰ ਪਹੁੰਚੀ ਤਾਂ ਅੱਗੇ ਫੇਰ ਉਹੀ ਕੁਛ ਹੋਇਆ।
ਫਿਲਾਸਫੀ ਪੜ੍ਹਦੀ ਹੋਣ ਕਰਕੇ ਇੱਕ ਗੱਲ ਉਸਦੇ ਦਿਮਾਗ ਚ ਚਿਪੀ ਪਈ ਸੀ ਕੇ ਤੁਸੀਂ ਲੋਕਾਂ ਤੋਂ ਇੱਜ਼ਤ ਕਿਵੇਂ ਕਰਾਉਣੀ ਇਹ ਤੁਹਾਡੇ ਹੱਥ ਬੱਸ ਹੁੰਦਾ।ਲੋਕਾਂ ਨੂੰ ਇੰਨੀ ਖੁੱਲ ਨਾ ਦਿਉ ਕੇ ਉਹ ਤੁਹਾਡੇ ਸਿਰ ਚੜ੍ਹ ਤੁਹਾਡਾ ਵਜੂਦ ਮਿਟਾ ਦੇਣ।
ਅੱਜ ਸਹੁਰਿਆਂ ਦੇ ਘਰ ਪਹਿਲੀ ਰਾਤ ਸੀ ਤੇ ਗੁਆਂਢਣਾਂ,ਰਿਸ਼ਤੇਦਾਰਨੀਆਂ ਉਸਦੀ ਭਾਰੀ ਛਾਤੀ ਨੂੰ ਦੇਖ ਹਾਸੋਹੀਣੀਆਂ ਹੋ ਰਹੀਆਂ ਸਨ ਤਾਂ ਪਹਿਲਾਂ ਉਸਦਾ ਦਿਲ ਕੀਤਾ ਚੁੱਪ ਈ ਰਹੇ ਪਰ ਫਿਰ ਜ਼ਨਾਨੀਆਂ ਦੇ ਇਸ਼ਾਰੇ ਦੇਖ ਉਸਨੂੰ ਵੱਟ ਚੜ੍ਹ ਗਿਆ ਤੇ ਉਹ ਪਲੰਘ ਤੋਂ ਉੱਠ ਖਲੋ ਗਈ ਤੇ ਉਸਨੇ ਚੁੰਨੀ ਵਗਾਹ ਪਰਾਂ ਮਾਰੀ ਤੇ ਬੈਠਕ ਚ...
...
ਬੈਠੀਆਂ ਸਾਰੀਆਂ ਜ਼ਨਾਨੀਆਂ ਨੂੰ ਸੰਬੋਧਨ ਕਰ ਰਿਹਾ,’ ਲੈ ਦੇਖ ਲੋ ਮੈਨੂੰ ਤੇ ਹੱਸ ਲੋ ਜਿੰਨਾ ਹੱਸਣਾ।ਕਿੰਨੇ ਦੁੱਖ ਦੀ ਗੱਲ ਏ ਕੇ ਔਰਤਾਂ ਈ ਔਰਤ ਦਾ ਜਲੂਸ ਕੱਢੀ ਜਾਂਦੀਆਂ।ਮੇਰੀ ਛਾਤੀ, ਮੇਰੇ ਦੁੱਧ ਵੱਡੇ ਨੇ ਤਾਂ ਤੁਸੀਂ ਸਾਰੀਆਂ ਵੀ ਤਾਂ ਵਿੰਗੀਆਂ ਟੇਢੀਆਂ ਈ ਉ। ਕਿਸੇ ਦਾ ਨੱਕ ਵਿੰਙਾ,
ਕਿਸੇ ਦਾ ਕੱਦ ਛੋਟਾ,
ਕਿਸੇ ਦਾ ਜਵਾੜਾ ਕਿੰਨਾ ਭੈੜਾ,
ਕਿਸੇ ਦਾ ਰੰਗ …
ਕਿਸੇ ਦਾ ਕੁਛ .. ।
ਨਕੋਚਾਂ ਕੱਢਣ ਨੂੰ ਤਾਂ ਢੇਰ ਲਗਾ ਦੇਵਾਂ ਤੁਸੀਂ ਇੱਕ ਦੂਜੇ ਦੇ ਮੂੰਹ ਮੱਥੇ ਲੱਗਣ ਜੋਗੀਆਂ ਨੀ ਰਹਿਣਾ।
ਹੋਣਾ ਤਾਂ ਇਹ ਚਾਹੀਦਾ ਸੀ ਕੇ ਮੈਂ ਥੋਡੇ ਸ਼ਰੀਕੇ,ਭਾਈਚਾਰੇ,ਰਿਸ਼ਤੇਦਾਰੀ ਚ ਨਵੀਂ ਆਈ ਆਂ ਤੁਸੀਂ ਮੇਰਾ ਮਾਨ ਸਨਮਾਨ ਕਰਦੀਆਂ ਪਰ ਨਹੀਂ ਤੁਹਾਨੂੰ ਤਾਂ ਮੇਰੇ ਚ ਮਸਾਂ ਕੋਈ ਖੋਟ ਲੱਭੀ।ਹੁਣ ਆਪਣੀ ਬੇਇੱਜਤੀ ਕਰਵਾ ਕੱਲ ਨੂੰ ਮੈਂ ਤੁਹਾਡੇ ਨਾਲ ਗੱਲ ਨਾ ਕਰਾਂ ਤਾਂ ਤੁਸੀਂ ਕਹਿਣਾ ਮੈਂ ਆਕੜਕੰਨੀ ਆਂ ਤੇ ਤੁਸੀਂ ਇਹ ਨੀ ਦੇਖਣਾ ਕੇ ਮੇਰੀ “ਬੌਡੀ ਸ਼ੇਮਿੰਗ” ਕਰ ਧੱਕਾ ਮੈਨੂੰ ਤੁਸੀਂ ਆਪ ਦਿੱਤਾ।
ਦੂਸਰਿਆਂ ਚ ਨਕੋਚ ਕੱਢਣ ਤੋਂ ਪਹਿਲਾਂ ਸ਼ੀਸ਼ੇ ਚ ਖਲੋਅ ਆਪਾ ਦੇਖਿਆ ਕਰੋ …!
ਮੇਰੇ ਸਰੀਰ ਤੇ ਤੁਹਾਡੇ ਸਰੀਰ ਚ ਕੋਈ ਨੁਕਸ ਨਹੀਂ ਆ।
ਇਹ ਜਿਵੇਂ ਦੇ ਵੀ ਨੇ ਵਧੀਆ ਨੇ।
ਨੁਕਸ ਆ ਆਪਣੀ ਸੋਚ ਚ ਜੋ ਬਾਹਰਲੀ ਦਿੱਖ ਨੂੰ ਸਭ ਕੁਝ ਮੰਨ ਕੇ ਚੱਲਦੀ ਆ।
ਮੇਰੇ ਦੁੱਧਾਂ ਨਾਲੋਂ ਮੇਰੀ ਸੋਚ ਵੱਡੀ ਆ ਜੋ ਸਰੀਰ ਦੀ ਦਿੱਖ ਨਾਲ ਨਹੀਂ ਲੋਕਾਂ ਦੀ ਅੰਦਰਲੀ ਸੁੰਦਰਤਾ ਨੂੰ ਪਿਆਰ ਕਰਦੀ ਆ।ਇਹ ਪਿਆਰ ਉਦੋਂ ਈ ਹੁੰਦਾ ਜੋ ਜਿਵੇਂ ਦਾ ਹੈ ਉਸਨੂੰ ਕਬੂਲ ਕਰਕੇ ਨਾ ਕੇ ਇੱਕ ਦੂਜੇ ਦੇ ਹੁੱਝਾਂ ਮਾਰ ਅਗਲੇ ਦਾ ਜਲੂਸ ਕੱਢ ਕੇ …!’
ਨਵੀਂ ਵਿਆਹੁਲੀ ਤੋਂ ਝਾੜ ਝੰਬ ਕਰਵਾ ਸਭ ਜ਼ਨਾਨੀਆਂ ਜੋ ਮਚਲੀਆਂ ਹੋਈਆਂ ਸਨ ਸ਼ਾਂਤ ਹੋ ਗਈਆਂ ਤੇ ਜੋ ਨਵੀਂ ਵਿਆਹੁਲੀ ਦੀ ਸੋਚ ਨਾਲ ਸਹਿਮਤ ਸਨ ਉਹ ਨਵੀਂ ਵਿਆਹੁਲੀ ਨੂੰ ਨਚਾਉਣ ਲਈ ਡੀਜੇ ਕੋਲ ਲੈ ਗਈਆਂ।
ਆਪਣੇ ਦਿਲ ਦੀਆਂ ਗੱਲਾਂ ਕਹਿ ਆਪਣੇ ਆਪ ਨੂੰ ਕਬੂਲ ਕਰ ਨਵੀਂ ਬਹੂ ਖੁੱਲ ਕੇ ਨੱਚੀ।
©️— ਜੱਸੀ ਧਾਲੀਵਾਲ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਫੋਨ ਦੀ ਘੰਟੀ ਵੱਜੀ.. ਬੀਜੀ ਦਾ ਨੰਬਰ ਸੀ..ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ..ਨਾਲ ਹੀ ਰਾਹ ਭੁੱਲ ਕੇ ਨੱਕ ਵਿਚ ਜਾ ਵੜੇ ਕਿੰਨੇ ਸਾਰੇ ਹੰਜੂਆਂ ਨਾਲ ਭਰ ਗਏ ਨੱਕ ਨੂੰ ਵੀ ਸਾਫ ਕੀਤਾ..ਫੇਰ ਚੇਹਰੇ ਦੇ ਹਾਵ ਭਾਵ ਬਦਲ ਹਰੇ ਬਟਨ ਤੇ ਉਂਗਲ ਦੱਬ ਦਿੱਤੀ..! ਅੱਗੋਂ ਆਖਣ ਲੱਗੀ.. “ਬੇਟਾ ਹਾਲ ਬਜਾਰ ਆਈ Continue Reading »
ਰੁੱਖ ਤੇ ਮਨੁੱਖ ਦਾ ਬਹੁਤ ਗੂੜ੍ਹਾ ਰਿਸ਼ਤਾ ਹੈ । ਰੁੱਖ ਨਾਲ ਈ ਅਸੀਂ ਹਾਂ । ਜੇ ਰੁੱਖ ਨਹੀਂ ਤਾਂ ਮਨੁੱਖ ਨਹੀਂ । ਰੁੱਖ ਸਾਨੂੰ ਸ਼ਾਹ , ਖਾਣ-ਪੀਣ ਲਈ ਪਦਾਰਥ ਤੇ ਸਾਡਾ ਆਲ ਦੁਆਲਾ ਸਾਫ਼ ਤੇ ਰੋਗ ਰਹਿਤ ਰੱਖਣ ਲਈ ਮੱਦਦ ਕਰਦੇ ਹਨ । ਇਹਨਾ ਤੋਂ ਬਣੀਆ ਦਵਾਈਆਂ ਬੂਟੀਆ ਵੀ ਬਹੁਤ Continue Reading »
ਓਹ ਬੜੀ ਖੁਸ਼ ਸੀ, ਕਿਉਕਿ ਇਕ ਤਾਂ ਉਮਰ ਅੱਲੜ ਮਸਾਂ ਉੱਨੀ ਕ ਸਾਲ, ਤੇ ਆਈਲੈਟਸ ਵਿੱਚੋ 6 ਬੈਂਡ ਆਉਣ ਮਗਰੋਂ ਮਾਂ ਬਾਪ ਨੇ ਇਕ ਵਧੀਆ ਘਰ ਵੇਖ ਰਿਸ਼ਤਾ ਪੱਕਾਕਰ ਦਿੱਤਾ। ਚਲੋ ਮੁੰਡੇ ਵਾਲਿਆ ਨੇ ਅੱਜ ਕੱਲ੍ਹ ਦੇ ਪੰਡਿਤ ਮਤਲਬ ਕੁਝ ਏਜੰਟਾਂ ਨੂੰ ਕੁੜੀ ਦੀ ਸਾਰੀ ਜਨਮ ਕੁੰਡਲੀ ਭਾਵ ਓਹਦੇ ਸਰਟੀਫਿਕੇਟ Continue Reading »
ਸਆਦਤ ਹਸਨ ‘ਮੰਟੋ’ ਦਾ ਜਨਮ 11 ਮਈ 1912 ਨੂੰ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਸਨੇ ਸਿੱਖਿਆ ਅੰਮ੍ਰਿਤਸਰ ਤੇ ਅਲੀਗੜ੍ਹ ਦੇ ਸਕੂਲ ਚੋਂ ਪ੍ਰਾਪਤ ਕੀਤੀ।ਉਸਦੇ ਇੱਕ ਪੁੱਤਰ ਹੋਇਆ ਜੋ 1 ਸਾਲ ਦਾ ਹੋ ਕੇ ਮਰ ਗਿਆ।ਬਾਅਦ ਵਿੱਚ ਉਸਦੇ ਘਰ ਤਿੰਨ ਧੀਆਂ ਨੇ ਜਨਮ ਲਿਆ।ਮੰਟੋ ਨੇ ਪਹਿਲੀ ਕਹਾਣੀ ਜ਼ਲਿਆਵਾਲਾ ਬਾਗ ਕਾਂਡ ਤੋਂ Continue Reading »
ਦੁਨੀਆ ਦਾ ਹਰ ਬਾਪ ਹਰ ਪਤੀ ਹਰ ਭਰਾ ਅਖੀਰ ਤੱਕ ਤੰਦਰੁਸਤ ਰਹੇ..ਲਾਲੂ ਯਾਦਵ ਦੀ ਫੋਟੋ ਵੇਖੀ..ਕਿੰਨੇ ਚੇਹਰੇ ਘੁੰਮ ਗਏ..ਬੂਟਾ ਸਿੰਘ ਜੈਲ ਸਿੰਘ..ਬਰਨਾਲਾ..ਉਸਦਾ ਪੁੱਤਰ ਗਗਨਦੀਪ ਸਿੰਘ..ਸ਼ਰਦ ਪਵਾਰ ਅਡਵਾਨੀ..ਚੜਤ ਦੇ ਦਿਨ..ਮਰਜੀ ਬਗੈਰ ਪੱਤਾ ਤੱਕ ਨਹੀਂ ਸੀ ਹਿੱਲਿਆ ਕਰਦਾ..ਫੇਰ ਦਿਨ ਕਦੋਂ ਢਲਿਆ ਪਤਾ ਹੀ ਨਹੀਂ ਲੱਗਾ..ਭੀੜ ਵਿਚ ਇੰਝ ਗਵਾਚੇ ਜਿੱਦਾਂ ਨਿੱਕਾ ਜਵਾਕ..ਜਵਾਕ ਨੂੰ Continue Reading »
ਇਹ ਗੱਲ 1995 ਦੀ ਹੈ, ਜਦ ਮੈਂ ਸਕੂਲ ਦੀ ਸ਼ੁਰੂਆਤ ਕੀਤੀ ਸੀ, ਤਾਂ ਕੁਝ ਜਰੂਰੀ ਸਲਾਹ ਮਸ਼ਵਰੇ ਲਈ ਮੈਂ ਆਪਣੇ ਇੱਕ ਵਕੀਲ ਦੋਸਤ ਦੇ ਘਰ ਗਿਆ। ਜਦ ਮੈਂ ਤੇ ਮੇਰਾ ਉਹ ਵਕੀਲ ਦੋਸਤ ਚਾਹ ਦੇ ਕੱਪ ਹੱਥ ਫੜ੍ਹੀ ਬੈਠੇ ਆਪਸ ਵਿਚ ਗੱਲਾਂ ਕਰ ਰਹੇ ਸੀ ਤਾਂ ਮੇਰੇ ਦੋਸਤ ਦੇ ਪਿਤਾ Continue Reading »
ਇੱਕ ਮਾਂ ਆਪਣੇ ਸਾਰੇ ਚਾਅ ਮਾਰ ਲੈਦੀ ਐ ਆਪਣੇ ਬੱਚਿਆ ਦੀ ਖਾਤਿਰ। ਇਕ ਵਾਰ ਇੱਕ ਔਰਤ ਤੇ ਉਸਦਾ ਪਤੀ ਤੇ ਉਹਨਾ ਦਾ ਪੁੱਤ ਰਹਿਦਾ ਸੀ ਤੇ ਉਸਦਾ ਪਤੀ ਬਹੁਤ ਸ਼ਰਾਬ ਪੀਦਾਂ ਸੀ ਉਹ ਸ਼ਰਾਬ ਵਿੱਚ ਸਾਰਾ ਕੁਝ ਉਜਾੜ ਦੇਂਦਾ ਤੇ ਜਿਆਦਾ ਸ਼ਰਾਬ ਪੀਣ ਨਾਲ਼ ਉਸਦੀ ਮੌਤ ਹੋ ਜਾਦੀ ਆ ਉਸਦੀ Continue Reading »
ਜੀਵਨ ਵਿੱਚ ਪਲ ਪਲ ਤੇ ਗਲਤ ਫਹਿਮੀਆਂ ਨਾਲ ਟਾਕਰਾ ਹੋ ਜਾਂਦਾ ਹੈ। ਜਿਸ ਨਾਲ ਹੱਸਦੇ ਖੇਡਦੇ ਚਿਹਰੇ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦਾ ਅਸਰ ਇੱਕ ਜਣੇ ਤੇ ਨਹੀਂ ਕਈਆਂ ਤੇ ਹੋ ਜਾਂਦਾ ਹੈ। ਜੱਸੀ ਮੇਰੇ ਚੰਗੇ ਦੋਸਤਾਂ ਵਿੱਚੋਂ ਸਭ ਤੋਂ ਚੰਗਾ ਹੈ। ਮਿਠਬੋਲੜਾ, ਸਾਦੇ ਸੁਭਾਅ ਦਾ, ਕਿਸੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)