ਨਿੱਕੇ ਹੁੰਦਿਆਂ ਛੁੱਟੀਆਂ ਵਿੱਚ ਕਾਦੀਆਂ ਲਾਗੇ ਨਾਨਕਾ ਪਿੰਡ ਮੇਰੇ ਲਈ ਸਵਰਗ ਹੋਇਆ ਕਰਦਾ..ਮੈਂ ਆਪਣੀ ਮਾਮੀ ਕਦੇ ਵੀ ਨਹੀਂ ਸੀ ਵੇਖੀ..ਬਹੁਤ ਪਹਿਲਾਂ ਦੂਜੇ ਪੁੱਤ ਦੇ ਜਣੇਪੇ ਵੇਲੇ ਖਤਮ ਹੋ ਗਈ ਸੀ..!
ਬਰਾਦਰੀ ਰਿਸ਼ਤੇਦਾਰੀ ਬੜਾ ਜ਼ੋਰ ਪਾਇਆ ਪਰ ਮਾਮੇ ਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ..!
ਦੋ ਬੱਚੇ ਮੇਰੀ ਨਾਨੀ ਨੇ ਹੀ ਪਾਲੇ ਸਨ..ਮਾਮਾ ਮੇਰਾ ਬੜਾ ਹੀ ਜਿਆਦਾ ਚਾਅ ਕਰਿਆ ਕਰਦਾ..ਜਦੋਂ ਵੀ ਨਾਨਕੇ ਰਹਿਣ ਜਾਂਦੀ ਤਾਂ ਰੋਟੀ ਪਾਣੀ ਗੰਨੇ ਗੁੜ ਤਿਲਾਂ ਵਾਲੇ ਲੱਡੂ,ਸਰੋਂ ਦਾ ਸਾਗ ਮੱਕੀ ਦੀ ਰੋਟੀ ਗਜਰੇਲਾ ਮਿਠਿਆਈਆਂ ਅਤੇ ਲੀੜੇ ਕੱਪੜੇ..ਹੋਰ ਵੀ ਕਿੰਨਾ ਕੁਝ..ਤੁੰਨ ਤੁੰਨ ਮੇਰੇ ਮੂੰਹ ਵਿੱਚ ਪਾਉਂਦਾ..ਆਖਦਾ ਮੇਰੀ ਕੱਲੀ ਕੱਲੀ ਸਰਫ਼ੇ ਦੀ ਭਾਣਜੀ..!
ਮੁੜ ਸਮੇਂ ਦਾ ਚੱਕਰ ਚੱਲਿਆ..ਫੇਰ ਹੋਸਟਲ..ਚੰਡੀਗੜ..ਦਿੱਲੀ ਤੇ ਅਖੀਰ ਕਨੇਡਾ..ਕਿੰਨੇ ਵਰੇ ਨਾਨਕਿਆਂ ਨਾਲ ਰਾਬਤਾ ਨਾ ਰੱਖ ਸਕੀ..ਮੇਰੀ ਮਾਂ ਜਾਂਦੀ ਵੇਰ ਆਖ ਗਈ ਸੀ ਕੇ ਮਾਮੇ ਨੂੰ ਮਿਲਦੀ ਗਿਲਦੀ ਰਹੀਂ..!
ਇੱਕ ਵੇਰ ਕੱਲੀ ਪੰਜਾਬ ਆਈ ਤਾਂ ਇੱਕ ਰਾਤ ਨਾਨਕੇ ਰਹਿਣ ਚਲੀ ਗਈ..ਓਹੀ ਘਰ..ਓਹੀ ਵੇਹੜਾ..ਓਹੀ ਮਾਹੌਲ ਪਰ ਪਿੰਡ ਹੁਣ ਸ਼ਹਿਰ ਬਣ ਗਿਆ ਸੀ..!
ਹੁਣ ਮਾਮਾ ਵੀ ਕੱਲਾ ਹੀ ਰਹਿ ਗਿਆ ਸੀ..ਇੱਕ ਮੁੰਡਾ ਬਾਹਰ ਅਤੇ ਦੂਜਾ ਸਿਆਸਤਾਂ ਦੀ ਭੇਂਟ ਚੜ ਗਿਆ ਸੀ..!
ਪੂਰੇ ਦੋ ਦਿਨ ਰਹੀ..ਅਤੀਤ ਵਰਤਮਾਨ ਬਣ ਗਿਆ..ਕਮਜ਼ੋਰ ਹੋ ਗਿਆ ਮਾਮਾ ਹੁਣ ਡੰਡੇ ਨਾਲ ਤੁਰਦਾ..ਆਰਥਿਕ ਹਾਲਾਤ ਵੀ ਕੋਈ ਬਹੁਤੀ ਚੰਗੀ ਨਹੀਂ ਦਿਸੀ..ਫੇਰ ਵੀ ਦਿੱਲ ਦੀ ਕੋਈ ਗੱਲ ਨਾ ਦੱਸੀ..ਵਾਰ ਵਾਰ ਬੱਸ ਏਹੀ ਆਖੀ ਜਾਂਦਾ ਕੇ ਧੀਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
MANJINDER Mani
Boht vdeea, heart touching story
Davinder Singh
ਨਾਨਕੇ ਸ਼ਬਦ ਕਿੰਨਾ ਪਿਆਰਾ ਤੇ ਵਧੀਆ। ਸੁਣਦੇ ਸਾਰ ਹੀ ਅੱਖਾਂ ਅੱਗੇ ਓਹੀ ਘਰ ਓਹੀ ਵਿਹੜਾ ਮੇਰਾ ਬਾਅ ਮੇਰੀ ਬੀਬੀ ਸੱਭ ਆ ਜਾਂਦੇ। ਸਾਡਾ ਸਮਾਂ ਵਧੀਆ ਸੀ ਜੌ ਅਸੀਂ ਓਹ ਵੇਲਾ ਮਾਣਿਆ ਪਰ ਅਫਸੌਸ ਆਣ ਵਾਲੀਆਂ ਨਸਲਾਂ ਲਈ ਇਹ ਸੱਭ ਕਿੱਸੇ ਕਹਾਣੀਆਂ ਜਾਂ ਬੁਝਾਰਤਾਂ ਹੀ ਬਣ ਕੇ ਰਹਿ ਜਾਣਾਂ।