ਮੈਂ ਅੱਠਵੀਂ ਵਿਚ ਤੇ ਵੱਡੀ ਭੈਣ ਦਸਵੀਂ ਵਿਚ ਸੀ..
ਸਾਡੇ ਸਕੂਲ ਨਾਲ ਨਾਲ ਹੀ ਸਨ..ਮੈਨੂੰ ਕੱਲੇ ਸਾਈਕਲ ਤੇ ਘਰੇ ਆਉਣਾ ਪਸੰਦ ਸੀ..!
ਅਤੇ ਉਸਨੂੰ ਸਹੇਲੀਆਂ ਨਾਲ ਤੁਰ ਕੇ ਵਾਪਿਸ ਆਉਣਾ ਚੰਗਾ ਲੱਗਦਾ..!
ਘਰੋਂ ਸਖਤ ਹਿਦਾਇਤ ਸੀ ਕੇ ਕੱਠੇ ਇੱਕੋ ਸਾਈਕਲ ਤੇ ਹੀ ਵਾਪਿਸ ਮੁੜਨਾ ਏ..ਭਾਵੇਂ ਕੁਝ ਵੀ ਹੋ ਜਾਵੇ!
ਉਸਨੂੰ ਮੈਥੋਂ ਅੱਧਾ ਘੰਟਾ ਪਹਿਲੋਂ ਛੁੱਟੀ ਹੋ ਜਾਂਦੀ ਸੀ..
ਉਹ ਗੇਟ ਦੇ ਬਾਹਰ ਖਲੋਤੀ ਮੈਨੂੰ ਉਡੀਕਦੀ ਰਹਿੰਦੀ..ਮੈਂ ਸਾਰੀ ਛੁੱਟੀ ਮਗਰੋਂ ਕਾਹਲੀ ਨਾਲ ਸਭ ਤੋਂ ਪਹਿਲੋਂ ਸਾਈਕਲ ਕੱਢਦਾ ਤੇ ਉਸਨੂੰ ਛੇਤੀ ਨਾਲ ਪਿੱਛੇ ਬਿਠਾ ਕੇ ਹਵਾ ਹੋ ਜਾਂਦਾ..
ਸ਼ਾਇਦ ਮਨ ਵਿਚ ਡਰ ਰਹਿੰਦਾ ਕੇ ਕੋਈ ਮਜਾਕ ਵਗੈਰਾ ਹੀ ਨਾ ਕਰ ਦੇਵੇ!
ਇੱਕ ਵਾਰ ਇਸੇ ਕਾਹਲੀ ਵਿਚ ਹੀ ਸਾਈਕਲ ਸਿੱਧਾ ਟੋਭੇ ਵਿਚ ਜਾ ਡਿੱਗਾ..!
ਕੱਪੜੇ ਬਸਤੇ ਕਿਤਾਬਾਂ ਸਭ ਕੁਝ ਗਿੱਲੇ ਹੋ ਗਏ..ਉਸਦੀ ਇੱਕ ਜੁੱਤੀ ਪਾਣੀ ਵਿਚ ਗਵਾਚ ਗਈ..ਬਥੇਰੀ ਲੱਭੀ ਪਰ ਗੱਲ ਨਾ ਬਣੀ..!
ਸਾਰੇ ਰਾਹ ਕੋਸਦੀ ਆਈ..ਤੈਥੋਂ ਸਾਈਕਲ ਵੀ ਚੱਜ ਨਾਲ ਨਹੀਂ ਚੱਲਦਾ..ਖੋਤੇ ਜਿੱਡਾ ਹੋ ਗਿਆ ਏਂ..!
ਮੈਂ ਬ੍ਰੇਕ ਮਾਰ ਸਾਈਕਲ ਸੁੱਟ ਦਿੱਤਾ..ਆਖਿਆ ਤੂੰ ਆਪੇ ਚਲਾ ਲੈ ਜੇ ਚੱਲਦਾ ਏ ਤਾਂ..
ਦੋਵੇਂ ਤਕਰੀਬਨ ਅੱਧਾ ਘੰਟਾ ਜ਼ਿਦ ਫੜੀ ਓਥੇ ਬੈਠੇ ਰਹੇ..ਏਨੇ ਨੂੰ ਪਿਤਾ ਜੀ ਸਾਨੂੰ ਲੱਭਦੇ ਸਾਈਕਲ ਤੇ ਆਉਂਦੇ ਦਿਸ ਪਾਏ..!
ਮੈਂ ਛੇਤੀ ਨਾਲ ਸਾਈਕਲ ਚੁੱਕਿਆ ਤੇ ਤਰਲਾ ਕੀਤਾ ਕੇ ਹੁਣ ਪਿੱਛੇ ਬੈਠ ਜਾ..ਪਰ ਬਾਪੂ ਹੁਰਾਂ ਨੂੰ ਕੁਝ ਨਾ ਦਸੀਂ..ਮੈਨੂੰ ਪਤਾ ਸੀ ਕੇ ਭਾਵੇਂ ਖਰਬੂਜਾ ਹੋਵੇ ਤੇ ਭਾਵੇਂ ਛੁਰੀ..ਨੁਕਸਾਨ ਖਰਬੂਜੇ ਦਾ ਹੀ ਹੋਣਾ ਸੀ..!
ਪਰ ਉਹ ਉਸ ਦਿਨ ਬਦਲਾ ਲੈਣ ਦੇ ਪੂਰੇ ਮੂਡ ਵਿਚ ਸੀ..ਛੇਤੀ ਨਾਲ ਸਾਰੀ ਗੱਲ ਦੱਸ ਦਿੱਤੀ..ਬਾਪੂ ਹੁਰਾਂ ਜੂੜਿਓਂ ਫੜ ਥੱਲੇ ਸੁੱਟ ਲਿਆ ਤੇ ਜੁੱਤੀ ਲਾਹ ਲਈ..ਫੇਰ ਪੁੱਛੋਂ ਨਾ ਕੀ ਹੋਇਆ!
ਘਰੇ ਆ ਕੇ ਮੈਂ ਕਿੰਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ