ਗੱਲ 2007 ਦੀ ਆ ਜਦ ਮੇਰੇ ਦਾਦਾ ਜੀ ਟੂਰਿਸਟ ਵੀਜ਼ੇ ਤੇ ਪਾਕਿਸਤਾਨ ਗਏ ਸੀ ।ਉਹਨਾਂ ਦਾ ਦਸ ਦਿਨਾ ਦਾ ਪ੍ਰੋਗਰਾਮ ਸੀ । ਉੱਥੇ ਉਹਨਾਂ ਨੇ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਦਰਸ਼ਨ ਵੀ ਕਿਤੇ। ਤੇ ਅੰਤ ਸਾਡੇ ਆਪਣੇ ਪਿੰਡ ਪੁਹੰਚੇ ਪੁਰਾਣੇ ਘਰ ਅਤੇ ਲੋਕਾਂ ਦੇ ਬੋਲਣ ਦਾ ਲਹਿਜਾ ਦਿਲਕਸ ਸੀ । ਉੱਥੇ ਦੀ ਅਵਾਮ ਨੇ ਉਹਨਾਂ ਦਾ ਸਵਾਗਤ ਇਸ ਤਰਾਂ ਕੀਤਾ ਜਿਵੇਂ ਮਹਿਮਾਨ ਭਾਰਤ ਤੋਂ ਨਹੀਂ ਵਾਇਟ ਹਾਊਸ ਤੋ ਆਏ ਹੋਣ ।
ਉਹ ਦੱਸਦੇ ਨੇ ਦੇਖਦੇ -ਦੇਖਦੇ ਸਾਰੀ ਗਲੀ ਲੋਕਾਂ ਨਾਲ ਭਰ ਗਈ ।ਫਿਰ ਦਾਦਾ ਜੀ ਆਪਣੇ ਘਰ ਗਏ ਜਿੱਥੇ ਹੁਣ ਇੱਕ ਮੁਸਲਿਮ ਵੀਰ ਨੇ ਨਿਵਾਸ ਕਰ ਲਿਆ ਹੈ ।ਉਹ ਉੱਥੇ ਦੀ ਪੁਲਿਸ ਵਿੱਚ ਕੋਈ ਅਫਸਰ ਸੀ । ਦਾਦਾ ਜੀ ਦਾ ਬਹੁਤ ਵਧੀਆਂ ਤਰੀਕੇ ਨਾਲ ਸਤਿਕਾਰ ਕੀਤਾ ਗਿਆ ।ਸੇਵੀਆ,ਦਾਲ,ਦਹੀ,ਲੱਸੀ ਅਤੇ ਗੁੜ ਸਵੇਰ ਦੇ ਖਾਣੇ ਵਿੱਚ ਦਿੱਤੇ ਗਏ । ਉਹਨਾਂ ਦੀ ਨਿੱਕੀ ਕੁੜੀ ਤੇ ਵੱਡੀ ਕੁੜੀ ਦਾ ਪਹਿਰਾਵਾ ਸਾਦਗੀ ਤੇ ਸਰਲਤਾ ਦਾ ਸੁਮੇਲ ਸੀ ।ਜੋ ਆਪਣੇ ਪੰਜਾਬ ਵਿੱਚ ਹੁਣ ਘੱਟਦਾ ਜਾ ਰਿਹਾ ਹੈ।
ਅੰਤ ਉਹ ਉੱਥੇ ਦੋ ਦਿਨ ਰਹੇ ਉਸ ਪਰਿਵਾਰ ਨੇ ਦਾਦਾ ਜੀ ਨੂੰ ਇੱਕ ਉਹਨਾ ਦੇ ਦੇਸ਼ ਦੇ ਦੇਸੀ ਖੁੱਸੇ (ਬੂਟ) ਸਾਡੇ ਘਰ ਦੀ ਮਿੱਟੀ ਵੀ ਇੱਕ ਲਿਫ਼ਾਫ਼ੇ ਵਿੱਚ ਪਾਕੇ ਦਿੱਤੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ