ਸੰਘਰਸ਼ ਵੇਲੇ ਜਦੋਂ ਵੀ ਲੁਧਿਆਣਿਓਂ ਜਗਰਾਉਂ ਜਾਣਾ ਪੈਂਦਾ ਤਾਂ ਪੈਸੇੰਜਰ ਗੱਡੀ ਰਾਂਹੀ ਹੀ ਜਾਂਦੇ..ਮੈਂ ਅਕਸਰ ਚੁੱਪ ਰਹਿੰਦਾ ਪਰ ਭਾਈ ਗੁਰਜੰਟ ਸਿੰਘ ਕਿਸੇ ਨਾ ਕਿਸੇ ਨਾਲ ਗੱਲੀ ਲੱਗ ਜਾਂਦਾ..!
ਇੱਕ ਵੇਰ ਇੰਝ ਹੀ ਗੱਡੀ ਵਿਚ ਮਿਲਿਆ ਇੱਕ ਬਿਹਾਰੀ ਮੁੰਡਾ ਜਗਰਾਉਂ ਵਾਲੀ ਠਾਹਰ ਤੇ ਲੈ ਆਂਦਾ..ਉਸ ਅੰਦਰ ਲੁਕਿਆ ਹੋਇਆ ਇੱਕ ਬਾਗੀ ਸਾਨੂੰ ਹਮੇਸ਼ਾਂ ਹੀ ਪ੍ਰਭਾਵਿਤ ਕਰਦਾ..ਉਹ ਸਾਡੇ ਲਈ ਰੋਟੀ ਬਣਾਉਂਦਾ..ਆਏ ਗਏ ਦਾ ਖਿਆਲ ਰੱਖਦਾ ਅਤੇ ਹੋਰ ਵੀ ਕਿੰਨੇ ਸਾਰੇ ਕੰਮ..!
ਹੌਲੀ ਹੌਲੀ ਉਹ ਸਭ ਕੁਝ ਜਾਣ ਗਿਆ..ਇੱਕ ਦਿਨ ਮੌਕਾ ਮਿਲਿਆ..ਥੱਲੇ ਬਣੇ ਭੋਰੇ ਵਿਚੋਂ ਕਿੰਨਾ ਕੁਝ ਕੱਢ ਦੌੜ ਗਿਆ..ਮਗਰ ਚਿਠੀ ਲਿਖ ਛੱਡ ਗਿਆ..ਮੁਆਫ ਕਰਿਓ..!
ਦੋ ਅਸਾਲਟਾਂ ਇੱਕ ਪਿਸਤੌਲ ਅਤੇ ਤਿੰਨ ਕੂ ਲੱਖ ਰੁਪਈਏ ਅਤੇ ਜਥੇਬੰਦੀ ਦੇ ਕਿੰਨੇ ਸਾਰੇ ਲੈਟਰ ਪੇਡ!
ਕੁਝ ਸਮੇਂ ਬਾਅਦ ਭਾਈ ਸਾਬ ਸ਼ਹੀਦੀ ਪਾ ਗਏ ਤੇ ਮੈਂ ਪਾਰ ਚਲਾ ਗਿਆ..ਵਾਪਸੀ ਹੋਈ ਤਾਂ ਕਿੰਨਾ ਕੁਝ ਬਦਲ ਚੁਕਾ ਸੀ..ਫੇਰ ਇਹਨਾਂ ਬਦਲੇ ਹੋਏ ਹਾਲਾਤਾਂ ਵਿਚ ਹੀ ਸੰਨ ਛਿਆਨਵੇਂ ਵਿਚ ਗ੍ਰਿਫਤਾਰੀ ਹੋ ਗਈ..!
ਇੱਕ ਵੇਰ ਲੁਧਿਆਣੇ ਰਿਮਾਂਡ ਤੇ ਆਏ ਨੂੰ ਇੱਕ ਪੁਲਸ ਵਾਲੇ ਨੇ ਕਿੰਨੀਆਂ ਗੱਲਾਂ ਦੱਸੀਆਂ..ਇੱਕ ਵੇਰ ਖੰਨੇ ਇਲਾਕੇ ਵਿਚ ਲਿਬਰੇਸ਼ਨ ਫੋਰਸ ਦੇ ਨਾਮ ਹੇਠ ਫਿਰੌਤੀਆਂ ਅਤੇ ਲੁੱਟਾਂ ਖੋਹਾਂ ਦਾ ਸਿਲਸਿਲਾ ਇੱਕ ਦਮ ਵੱਧ ਗਿਆ..ਮਹਿਕਮਾਂ ਹੈਰਾਨ ਸੀ ਕੇ ਏਡੀ ਵੱਡੀ ਜਥੇਬੰਦੀ ਅਤੇ ਨਿੱਕੀਆਂ ਨਿੱਕੀਆਂ ਲੁੱਟਾਂ ਖੋਹਾਂ..ਵਾਰਦਾਤਾਂ ਦਾ ਤਰੀਕਾ ਅਤੇ ਬੰਦਿਆਂ ਦਾ ਹੁਲੀਆ ਹਮੇਸ਼ਾਂ ਹੀ ਇੱਕੋ ਜਿਹਾ..!
ਅਖੀਰ ਇੱਕ ਦਿਨ ਦੋ ਹੋਮਗਾਰਡ ਵਾਲੇ ਫੜ ਲਏ..ਸਾਰੀ ਗੱਲ ਖੁੱਲ ਗਈ..ਦੱਸਣ ਲੱਗੇ ਕੇ ਇੱਕ ਰਾਤ ਹਾਵੜਾ ਮੇਲ ਵਿਚ ਗਸ਼ਤ ਦੇ ਦੌਰਾਨ ਇੱਕ ਡਰੇ ਹੋਏ ਭਈਏ ਦੀ ਤਲਾਸ਼ੀ ਲਈ..ਕੋਲ ਨਵੇਂ ਨਕੋਰ ਅਟੈਚੀ ਵਿਚੋਂ ਦੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ