ਵਕੀਲ ਦਾ ਮਿਹਣਾ
ਕਈ ਸਾਲ ਪਹਿਲਾਂ ਦੀ ਗੱਲ ਆ …ਮੈਂ ਨਵਾਂ ਨਵਾਂ ਜਿਹਾ ਲੈਕਚਰਾਰ ਲੱਗਿਆ ਸੀ ..ਸਾਡੇ ਖੇਤਾਂ ਨੂੰ ਜਾਂਦੇ ਇੱਕ ਰਸਤੇ ਜਿਹੇ ਦਾ ਇੱਕ ਗੁਆਂਢੀਆਂ ਨਾਲ ਇੱਕ ਰੌਲਾ ਜਿਹਾ ਹੋ ਗਿਆ ਜਿਵੇਂ ਜੱਟਾਂ ਦੇ ਆਮ ਹੀ ਹੋ ਜਾਂਦੇ ਹੁੰਦੇ ਆ ਪਿੰਡਾਂ ਵਿੱਚ …
ਰੌਲਾ ਕੋਰਟ ਕਚਹਿਰੀ ਤੱਕ ਪਹੁੰਚ ਗਿਆ . ਮੇਰਾ ਵੱਡਾ ਭਰਾ ਵਕੀਲ ਆ ..ਪਰ ਉਹਨੇ ਇੱਕ ਆਪਣੇ ਜਾਣੂ ਇੱਕ ਹੋਰ ਵਕੀਲ ਕੋਲ ਕੇਸ ਭੇਜਿਆ ਜੋ ਜ਼ਮੀਨੀ ਮਕੱਦਮਿਆਂ ਦਾ ਮਾਹਰ ਸੀ …ਸਾਡੇ ਬਾਪੂ ਜੀ ਨੰਬਰਦਾਰ ਸੀ ਪਿੰਡ ਦੇ ਇਸ ਲਈ ਜ਼ਮੀਨ ਦੀਆਂ ਗਿਣਤੀਆਂ ਮਿਣਤੀਆਂ ਵਾਲੀ ਗੁੜ੍ਹਤੀ ਨਿੱਕੇ ਹੁੰਦਿਆਂ ਨੂੰ ਹੀ ਮਿਲੀ ਸੀ …ਇੱਕ ਸਾਡੇ ਬਾਪੂ ਜੀ ਦਾ ਸੁਭਾਅ ਬਹੁਤ ਵਧੀਆ ਸੀ ਸਿੱਖਿਆ ਦੇਣ ਵਾਲਾ ਉਹਨਾਂ ਨੇ ਮੈਨੂੰ ਨਿੱਕੀਆਂ ਨਿੱਕੀਆਂ ਗੱਲਾਂ ਜ਼ਮੀਨ ਸੰਬੰਧੀ ਤੇ ਸਾਡੇ ਪਿੰਡ ਦੇ ਸਾਰੇ ਰਕਬੇ ਸੰਬੰਧੀ ਤੇ ਸਾਡੀ ਜ਼ਮੀਨ ਸੰਬੰਧੀ ਦੱਸਦੇ ਰਹਿਣਾ ..
ਹੋਇਆ ਇਉਂ ਕਿ ਕੇਸ ਦੀ ਇੱਕ ਤਰੀਕ ਤੇ ਵੱਡੇ ਬਾਈ ਜੀ ਤੇ ਬਾਪੂ ਜੀ ਨੂੰ ਕੋਈ ਕੰਮ ਹੋ ਗਿਆ ਤੇ ਮੈਨੂੰ ਕਹਿੰਦੇ ਤੂੰ ਜਾ ਕੇ ਆ ਇਸ ਵਾਰ ਤਰੀਕ ਤੇ ….ਮੈਂ ਛੁੱਟੀ ਲੈ ਕੇ ਚਲਾ ਗਿਆ …
ਸਾਡਾ ਵਕੀਲ ਸਾਡੇ ਕੇਸ ਵਾਰੇ ਮੈਨੂੰ ਪੁੱਛਣ ਲੱਗ ਗਿਆ ..ਕੇਸ ਦੀ ਹਿਸਟਰੀ ਸੰਬੰਧੀ …ਤੇ ਨਾਲ ਨਾਲ ਆਪਣੇ ਸਹਾਇਕ ਨੂੰ ਨੋਟ ਵੀ ਕਰਾਈ ਜਾਵੇ …ਜਦੋਂ ਇੱਕ ਨੁਕਤੇ ਤੇ ਆ ਕੇ ਉਹਨੇ ਆਪਣੇ ਸਹਾਇਕ ਨੂੰ ਕਿਹਾ ਕਿ ਆਪਾਂ ਇੱਦਾਂ ਕਹਿਣਾ ਕੋਰਟ ਵਿੱਚ …ਮੈਂ ਵਕੀਲ ਨੂੰ ਸੁਝਾਅ ਦਿੱਤਾ ਤੇ ਕਿਹਾ ਕਿ ਵਕੀਲ ਸਾਹਿਬ ਜੇਕਰ ਇੱਦਾਂ ਕਹੋ ਤਾਂ ਜਿਆਦਾ ਠੀਕ ਨਹੀ ਹੋਵੇਗਾ …ਸਾਡਾ ਵਕੀਲ ਥੋੜਾ ਗੁੱਸੇ ਵਿੱਚ ਆ ਗਿਆ ਤੇ ਮੈਨੂੰ ਕਹਿੰਦਾ ਕਿ ਇਹ ਸਾਡਾ ਕੰਮ ਆ ਯਾਰ ਸਾਨੂੰ ਪਤਾ …ਠੀਕ ਹੈ ਤੂੰ ਪੜ੍ਹਿਆ ਲਿਖਿਆ ਪਰ ਮੇਰਾ ਕੰਮ ਹੈ ਮੈਨੂੰ ਪਤਾ ਇਸਦਾ ..ਕਹਿੰਦਾ ਵਕਾਲਤ ਪਾਸ ਕਰਨੀ ਹੋਰ ਗੱਲ ਆ ਬਾਕੀ ਆਮ ਪੜ੍ਹਾਈ ਹੋਰ ਗੱਲ ਆ …ਮੈਂ ਚੁੱਪ ਕਰ ਗਿਆ ….ਪਰ ਮਹਿਸੂਸ ਮੈਨੂੰ ਵੀ ਬੜਾ ਹੋਇਆ ।
ਮੈਂ ਸੋਚਿਆ ਮਨਾਂ ਹੁਣ ਵਕਾਲਤ ਵਾਲਾ ਕੰਡਾ ਵੀ ਕੱਢਣਾ ਪੈਣਾ ..ਮੈਂ ਦੂਜੇ ਤੀਜੇ ਦਿਨ ਪੰਜਾਬੀ ਯੂਨੀਵਰਸਿਟੀ ਗਿਆ …ਮੈਂ ਪਤਾ ਕੀਤਾ ਕਿਵੇਂ ਦਾਖਲਾ ਮਿਲੂ ਐਲ ਐਲ ਬੀ ਵਿੱਚ …..ਦਾਖਲਾ ਲੈਣਾ ਸੌਖਾ ਕੰਮ ਨਹੀ ਸੀ ..ਉਹਨੀ ਦਿਨੀਂ ਐਲ ਐਲ ਬੀ ਸਿਰਫ਼ ਪੰਜਾਬ ਯੂਨੀਵਰਸਿਟੀ ਕੈਂਪਸ,ਪੰਜਾਬੀ ਯੂਨੀਵਰਸਿਟੀ ਕੈਂਪਸ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿੱਚ ਹੀ ਹੁੰਦੀ ਸੀ …ਪ੍ਰਾਈਵੇਟ ਕਾਲਜਾਂ ਤੇ ਯੂਨੀਵਰਸਿਟੀਆਂ ਵਾਲਾ ਰਿਵਾਜ ਹਾਲੇ ਸੁਰੂ ਨਹੀਂ ਹੋਇਆ ਸੀ ..
ਦਾਖਲਾ ਟੈਸਟ ਵੀ ਸਵੇਰ/ਸ਼ਾਮ ਵਾਲਿਆਂ ਦਾ ਇਕੱਠਾ ਹੀ ਹੁੰਦਾ ਸੀ …ਪੰਜਾਬੀ ਯੂਨੀਵਰਸਿਟੀ ਵਿੱਚ ਮਸਾਂ 180 ਕੁ ਸੀਟਾਂ ਸੀ 120 ਸਵੇਰ ਦੀਆਂ 60 ਸੀਟਾਂ ਸ਼ਾਮ ਦੀਆਂ ਸੀ । ਦਾਖਲਾ ਟੈਸਟ ਪਾਸ ਕਰਨ ਲਈ ਖਾਸਾ ਜ਼ੋਰ ਲੱਗਣਾ ਸੀ ..
ਮੈਨੂੰ ਮੇਰੇ ਵਰਗੇ ਹੀ ਮੇਰੇ ਦੋ ਮਿੱਤਰ ਹੋਰ ਟੱਕਰਗੇ ਜਿਹਨਾਂ ਦੇ ਮਨ ਵਿੱਚ ਵਕਾਲਤ ਪਾਸ ਕਰਨ ਵਾਲਾ ਕੀੜਾ ਸੀ …ਅਸੀਂ ਤਿੰਨੋਂ ਸਰਕਾਰੀ ਨੌਕਰੀ ਕਰਦੇ ਸੀ ..ਇਸ ਲਈ ਅਸੀ ਸਿਰਫ਼ ਸ਼ਾਮ ਦੀਆਂ ਕਲਾਸਾਂ ਹੀ ਲਾ ਸਕਦੇ ਸੀ ..ਪਹਿਲਾਂ ਦਾਖਲਾ ਟੈਸਟ ਪਾਸ ਕੀਤਾ ..ਫ਼ੇਰ ਹਰ ਰੋਜ਼ 45 ਕਿਲੋਮੀਟਰ ਜਾਣ ਤੇ 45 ਕਿਲੋਮੀਟਰ ਆਉਣ ਪੰਜਾਬੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ