Vand
ਵਰ੍ਹਿਆਂ ਤੋਂ ਚੱਲਦੇ ਆਏ ਸਾਂਝੇ ਘਰ ਦੀ ਅਖੀਰ ਉਸ ਦਿਨ ਵੰਡ ਕਰ ਦਿੱਤੀ ਗਈ..
ਵੰਡ ਵਾਲੇ ਸੰਤਾਪ ਦਾ ਭੰਨਿਆ ਅਗਲੇ ਦਿਨ ਉੱਠ ਅਜੇ ਪੱਗ ਬੰਨ੍ਹਣ ਹੀ ਲੱਗਾ ਸੀ ਕੇ ਸਾਮਣੇ ਪਾਏ ਸ਼ੀਸ਼ੇ ਉੱਤੇ ਪਈ “ਤਰੇੜ” ਦੇਖ ਮੇਰੀ ਧਾਹ ਜਿਹੀ ਨਿੱਕਲ ਗਈ !
ਪੱਗ ਦੇ ਲੜ ਦਾ ਇੱਕ ਸਿਰਾ ਮੂੰਹ ਚ ਪਾਈ ਸੋਚਣ ਲੱਗਾ ਕੇ “ਜਮੀਨ ਵੰਡੀ ਗਈ..ਵੇਹੜਾ ਵੰਡਿਆ ਗਿਆ..ਡੰਗਰ..ਸੰਦ..ਟਿਊਬਵੈੱਲ..ਕੋਠੇ..ਰੁੱਖ..ਨੌਕਰ ਚਾਕਰ..ਗੱਲ ਕੀ ਬੀ ਘੜੀਆਂ-ਪਲਾਂ ਵਿਚ ਹੀ ਸਭ ਕੁਝ ਵੰਡ ਦਿੱਤਾ ਗਿਆ..ਤੇ ਅੱਜ ਇਹ ਵਰ੍ਹਿਆਂ ਤੋਂ ਨਾਲ ਨਿਭਦਾ ਆਉਂਦਾ ਸ਼ੀਸ਼ਾ ਵੀ..ਪਤਾ ਨੀ ਕਿਹੜੇ ਵੇਲੇ ਕਿਹੜੀ ਭੁੱਲ ਹੋ ਗਈ ਸੀ ਮੇਰੇ ਕੋਲੋਂ..”
ਸੋਚਾਂ ਦੀ ਘੁੰਮਣ-ਘੇਰੀ ਵਿਚ ਪਏ ਨੇ ਅਜੇ ਪੱਗ ਦਾ ਦੂਜਾ ਲੜ ਹੀ ਮੋੜ ਕੇ ਲਿਆਂਦਾ ਸੀ ਕੇ ਅਚਾਨਕ ਧਿਆਨ ਥੱਲੇ ਕੰਧ ਮਾਰ ਰਹੇ ਮਿਸਤਰੀਆਂ ਦੇ ਕੋਲ ਦੀ ਗਲਾਸ ਫੜੀ ਤੁਰੀ ਜਾਂਦੀ ਤਿੰਨਾਂ ਵਰ੍ਹਿਆਂ ਦੀ ਧੀ ਵੱਲ ਚਲਾ ਗਿਆ..ਸਾਹ ਸੂਤੇ ਜਿਹੇ ਗਏ..ਸੋਚਣ ਲੱਗਾ ਕੇ ਪਤਾ ਨੀ ਹੁਣ ਕੀ ਭਾਣਾ ਵਰਤੂ?
ਦੂਜੇ ਪਾਸੇ ਇਸ ਸਾਰੇ ਵਰਤਾਰੇ ਤੋਂ ਅਣਜਾਣ ਨਿੱਕੀ ਧੀ ਨੇ ਰਵਾਂ-ਰਵੀਂ ਜਾ ਧਾਰ ਚੋ ਰਹੇ ਆਪਣੇ ਚਾਚੇ ਅੱਗੇ ਖਾਲੀ ਗਲਾਸ ਕਰ ਦਿੱਤਾ..ਤੇ ਫੇਰ ਨਿੰਮਾਂ ਨਿੰਮਾਂ ਹਾਸਾ ਹੱਸਣ ਲੱਗ ਪਈ..
ਅਕਸਰ ਹੀ ਰੋਜ ਸੁਵੇਰੇ ਸੁਵੇਰੇ ਧਾਰਾਂ ਚੋਂਦੇ ਚਾਚੇ ਕੋਲੋਂ ਤਾਜੇ ਦੁੱਧ ਦਾ ਗਲਾਸ ਭਰਵਾ ਕੇ ਪੀਂਦੀ ਹੁੰਦੀ ਨਿੱਕੀ ਜਿਹੀ ਨੂੰ ਕੀ ਪਤਾ ਸੀ ਕੇ ਹੁਣ ਘਰ ਦਾ “ਲਵੇਰਾ” ਤੱਕ ਵੀ ਦੋ ਹਿੱਸਿਆਂ ਵਿਚ ਵੰਡਿਆ ਜਾ ਚੁੱਕਾ ਸੀ..
ਹੁਣ ਚੁਬਾਰੇ ਤੇ ਖਲੋਤੇ ਦਾ ਮੇਰਾ ਦਿੱਲ ਫੜਕ ਫੜਕ ਵੱਜਣ ਲੱਗਾ !
ਅੰਦਾਜੇ ਦੇ ਉਲਟ ਨਿੱਕੇ ਨੇ ਧੀ ਦਾ ਮੂੰਹ ਚੁੰਮ ਉਸਨੂੰ ਆਪਣੀ ਬੁੱਕਲ ਵਿਚ ਲੈ ਲਿਆ ਤੇ ਉਸਦਾ ਗਲਾਸ ਦੁੱਧ ਨਾਲ ਨੱਕੋ ਨੱਕ ਭਰ ਦਿੱਤਾ !
ਨਿੱਕੀ ਨੇ ਵੀ ਰੋਜ ਵਾਂਙ ਚਾਚੇ ਦੇ ਮੂੰਹ ਤੇ ਹਲਕੇ ਬੁਲਾਂ ਨਾਲ ਪਾਰੀ ਕੀਤੀ ਤਾਜੇ ਦੁੱਧ ਦਾ ਗਲਾਸ ਮੂੰਹ ਨੂੰ ਲਾ ਪਿਛਾਂਹ ਨੂੰ ਪਰਤ ਆਈ..
ਫੇਰ ਕੀ ਵੇਖਿਆ ਕੇ ਮੇਰੇ ਨਾਲਦੀ ਅੰਦਰੋਂ ਛੇਤੀ ਨਾਲ ਨਿੱਕਲ ਕੁੜੀ ਵੱਲ ਨੂੰ ਦੌੜ ਪਈ ਏ..ਮੈਂ ਅੰਦਾਜਾ ਲਾ ਲਿਆ ਕੇ ਹੁਣ ਪੱਕਾ ਨਿਆਣੀ ਦੀਆਂ ਕੂਲ਼ੀਆਂ ਗੱਲਾਂ ਤੇ ਕੱਸ...
...
ਕੇ ਚਪੇੜ ਮਾਰੂ ਤੇ ਫੇਰ ਉਸਦੇ ਹੱਥੋਂ ਦੁੱਧ ਦਾ ਗਲਾਸ ਖੋਹ ਪਰਾਂ ਵਗਾਹ ਮਾਰੂਗੀ..!.
ਪਰ ਚੋਰ ਅਖ੍ਹ ਨਾਲ ਚੁਬਾਰੇ ਵੱਲ ਤੱਕਦੀ ਹੋਈ ਨੇ ਦੁੱਧ ਪੀਂਦੀ ਨਿਆਣੀ ਨੂੰ ਕੁੱਛੜ ਚੁੱਕ ਛੇਤੀ ਨਾਲ ਆਪਣੀ ਬੁੱਕਲ ਵਿਚ ਲਕੋ ਲਿਆ ਤੇ ਕਾਹਲੀ ਨਾਲ ਨਾਲ ਕਮਰੇ ਅੰਦਰ ਵੜ ਗਈ..ਸ਼ਇਦ ਸੋਚ ਰਹੀ ਹੋਣੀ ਕੇ ਕਿਤੇ ਇਹ ਸਭ ਕੁਝ ਤੇ ਚੁਬਾਰੇ ਵਿਚ ਪੱਗ ਬੰਨ੍ਹਦੇ ਘਰ ਵਾਲੇ ਦੀ ਨਜਰ ਹੀ ਨਾ ਪੈ ਜਾਵੇ..!
ਇਹ ਸਭ ਕੁਝ ਦੇਖ ਮੇਰੇ ਦਿੱਲ ਤੇ ਪਿਆ ਮਣਾਂ-ਮੂੰਹੀ ਭਾਰ ਇਕਦੰਮ ਉੱਤਰ ਜਿਹਾ ਗਿਆ..
ਫੇਰ ਸਹਿ ਸੁਭਾ ਹੀ ਸ਼ੀਸ਼ੇ ਤੇ ਹੱਥ ਰੱਖ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕੇ ਦੇਖਾ ਤਾਂ ਸਹੀ “ਤਰੇੜ” ਕਿੰਨੀ ਕੁ ਡੂੰਗੀ ਹੈ..ਪਰ ਹੱਕਾ-ਬੱਕਾ ਰਹਿ ਗਿਆ ਕਿਓੰਕੇ ਸ਼ੀਸ਼ੇ ਤੇ ਕੋਈ ਤਰੇੜ ਹੈ ਹੀ ਨਹੀਂ ਸੀ ਸਗੋਂ ਇਹ ਤਾਂ ਸ਼ੀਸ਼ੇ ਦੇ ਐਨ ਵਿਚਕਾਰ ਚਿਪਕਿਆ ਹੋਇਆ ਲੰਮਾ ਸਾਰਾ ਇੱਕ ਸਿਰ ਦਾ ਕਾਲਾ ਵਾਲ ਸੀ ਜਿਹੜਾ ਪਹਿਲੀ ਨਜ਼ਰੇ ਸ਼ੀਸ਼ੇ ਤੇ ਪਈ “ਤਰੇੜ” ਦਾ ਭੁਲੇਖਾ ਪਾ ਰਿਹਾ ਸੀ !
ਕੰਧ ਤੇ ਟੰਗੀ ਬਜ਼ੁਰਗਾਂ ਦੀ ਫੋਟੋ ਮੂਹਰੇ ਖਲੋ ਇੱਕ ਲੰਮਾ ਸਾਰਾ ਸਾਹ ਅੰਦਰ ਨੂੰ ਖਿਚਿਆ ਅਤੇ ਫੇਰ ਆਪ ਮੁਹਾਰੇ ਵੱਗ ਆਏ ਕਿੰਨੇ ਸਾਰੇ ਹੰਜੂ ਪੂਝਦੇ ਹੋਏ ਦੇ ਅੰਦਰੋਂ ਇੱਕ ਵਾਜ ਜਿਹੀ ਨਿਕਲੀ..”ਕੇ ਸ਼ੁਕਰ ਏ ਪਰਮਾਤਮਾ ਤੇਰਾ..ਤੂੰ ਅਜੇ ਵੀ ਮੇਰਾ ਬਹੁਤ ਕੁਝ ਵੰਡੇ,ਟੁੱਟੇ ਅਤੇ ਗਵਾਚ ਜਾਣ ਤੋਂ ਬਚਾ ਲਿਆ ਏ ”
ਦੋਸਤੋ ਸਾਂਝੇ ਘਰਾਂ ਵਿਚ ਵੱਸਦੀਆਂ ਬਰਕਤਾਂ ਬਾਰੇ ਓਹ ਇਨਸਾਨ ਹੀ ਚੰਗੀ ਤਰਾਂ ਜਾਣ ਸਕਦਾ ਹੈ ਜਿਸਨੇ ਉਸ ਸੁਨਹਿਰੀ ਦੌਰ ਦੀਆਂ ਚੁੱਲੇ ਦੁਆਲੇ ਲੱਗਦੀਆਂ ਬਹੁਮੁੱਲੀਆਂ ਰੌਣਕਾਂ ਆਪਣੇ ਅੱਖੀਂ ਦੇਖੀਆਂ ਹੋਣ..ਅਤੇ ਵੇਹੜੇ ਵਿਚ ਉੱਗੇ ਰੁੱਖਾਂ ਦੀ ਠੰਡੀ ਛਾਂ ਥੱਲੇ ਗੁਜ਼ਾਰੀਆਂ ਜਾਂਦੀਆਂ ਸਿਖਰ ਦੁਪਹਿਰਾਂ ਅਤੇ ਤਾਰਿਆਂ ਢੱਕੀ ਕਾਲੀ ਬੋਲੀ ਰਾਤ ਵਿਚ ਕੋਠੇ ਤੇ ਵਿਛੇ ਮੰਜਿਆਂ ਉੱਤੇ ਆਉਂਦੀ ਮੱਲੋ ਮੱਲੀ ਨੀਂਦਰ ਦਾ ਮਿੱਠਾ ਜਿਹਾ ਸੁਆਦ ਆਪਣੀ ਰੂਹ ਤੇ ਮਾਣਿਆ ਹੋਵੇ!
ਹਰਪ੍ਰੀਤ ਸਿੰਘ ਜਵੰਦਾ.
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਅਸੀ ਦੋਵੇਂ ਜੌੜੇ ਹੋਏ ਸਾਂ ਪਰ ਮਾਂ ਦੀ ਕੁੱਖ ਪਹਿਲਾਂ ਮੈਂ ਛੱਡੀ ਸੀ..ਸੋ ਮਾਂ ਹਮੇਸ਼ਾਂ ਮੈਨੂੰ ਹੀ ਵੱਡਾ ਮੰਨਦੀ ਆਈ ਸੀ! ਨਿੱਕੇ ਨਾਲ ਕਿੰਨੇ ਸਾਰੇ ਲਾਡ ਲੜਾਏ ਜਾਂਦੇ..ਮੈਨੂੰ ਬੁਰਾ ਨਾ ਲੱਗਦਾ! ਪਰ ਉਹ ਹਰ ਵਾਰ ਬਰੋਬਰ ਵੰਡ ਕੇ ਦਿੱਤੀ ਆਪਣੀ ਹਰ ਚੀਜ ਪਹਿਲਾਂ ਮੁਕਾ ਲਿਆ ਕਰਦਾ ਤੇ ਫੇਰ ਉਸਦੀ ਮੇਰੀ Continue Reading »
ਇਕ ਯਹੂਦੀ ਫਕੀਰ ਹੋਇਆ ਬਾਲਸੇਨ ਨਾਮ ਦਾ ਵਿਦਰੋਹੀ ਵਿਕਤੀਤਵ ਦਾ ਮਾਲਕ ਸੀ ਇੱਕ ਦਿਨ ਸਵੇਰੇ-ਸਵੇਰੇ ਪਿੰਡ ਦਾ ਇੱਕ ਆਦਮੀ ਬਾਲਸੇਨ ਕੋਲ ਆਇਆ ਤੇ ਕਿਹਾ ਕਿ ਮੈਂ ਬੜੀ ਮੁਸ਼ਕਿਲ ਵਿੱਚ ਪਿਆ ਹਾਂ। ਮੈਂ ਬਹੁਤ ਦੀਨ, ਦਰਿਦਰ, ਗਰੀਬ ਹਾਂ। ਇੱਕ ਛੋਟਾ ਜਿਹਾ ਕਮਰਾ ਹੈ ਮੇਰੇ ਕੋਲ। ਪਤਨੀ ਹੈ, ਪਿਤਾ ਹੈ, ਮਾਂ ਹੈ, Continue Reading »
ਇੱਕ ਹਮਾਤੜ ਦੇ ਦੋ ਵਿਆਹ..ਦੋਵੇਂ ਨਾਲ ਹੀ ਰਹਿੰਦੀਆਂ ਸਨ..ਇੱਕ ਉਮਰੋਂ ਵੱਡੀ ਤੇ ਦੂਜੀ ਛੋਟੀ..ਜਦੋਂ ਕਦੇ ਵੱਡੀ ਦੀ ਝੋਲੀ ਵਿਚ ਸਿਰ ਰੱਖ ਸੋਂ ਜਾਂਦਾ ਤਾਂ ਉਹ ਤੇਲ ਝੱਸਣ ਬਹਾਨੇ ਕਿੰਨੇ ਸਾਰੇ “ਕਾਲੇ” ਵਾਲ ਪੁੱਟ ਦਿਆ ਕਰਦੀ..ਤਾਂ ਕੇ ਉਮਰੋਂ ਮੇਰੇ ਜਿੱਡਾ ਹੀ ਜਾਪੇ..! ਛੋਟੀ ਦਾ ਵੀ ਜਦੋਂ ਦਾਅ ਲੱਗਦਾ ਤਾਂ ਉਹ ਚਿੱਟੇ Continue Reading »
ਬਸੰਤ ਰੁੱਤ ਦੇ ਆਉਣ ਨਾਲ ਹੀ ਆਸਮਾਨ ਰੰਗ-ਬਿਰੰਗੇ ਪਤੰਗਾਂ ਨਾਲ ਭਰਿਆ ਹੋਇਆ ਨਜ਼ਰ ਆਉਂਦਾ ਹੈ । ਨੌਜਵਾਨਾਂ ਅਤੇ ਬੱਚਿਆਂ ‘ਚ ਪਤੰਗ ਉਡਾਉਣ ਦਾ ਜੋਸ਼ ਨੱਚਣ ਕੁੱਦਣ ਲੱਗ ਪੈਂਦਾ ਹੈ | ਪਤੰਗਬਾਜੀ ਪੁਰਾਣੇ ਜ਼ਮਾਨੇ ਵਿਚ ਵੀ ਸੀ । ਇਹ ਰਾਜੇ-ਮਹਾਰਾਜਿਆਂ ਦਾ ਇੱਕ ਸ਼ੌਂਕ ਸੀ । ਜਿਵੇਂ ਕਿ ਪਤੰਗਬਾਜੀ ਦਾ ਦੌਰ ਅੱਜ Continue Reading »
ਪੰਝੀ ਕੂ ਸਾਲ ਪਹਿਲਾਂ ਦੀ ਗੱਲ..ਮੋਹਾਲੀ ਲਾਗੇ ਪਿੰਡ..ਅੱਧੀ ਰਾਤ ਨੂੰ ਬੂਹਾ ਖੜਕਿਆ! ਮਾਹੌਲ ਓਦਾਂ ਦੇ ਹੀ ਸਨ..ਨਾਲਦੀ ਵਾਸਤੇ ਪਾਈ ਜਾਵੇ ਬੂਹਾ ਨਾ ਖੋਲਿਆ ਜੇ..ਪਰ ਮੈਂ ਆਖਿਆ ਕੋਈ ਗੱਲ ਨੀ ਦੇਖਣਾ ਤੇ ਪੈਣਾ! ਬਾਰ ਖੋਲਿਆ..ਸਾਮਣੇ ਹੱਟੀ ਵਾਲਾ ਖਲੋਤਾ ਸੀ..ਆਖਣ ਲੱਗਾ ਸਰਦਾਰਾ ਬਜ਼ੁਰਗ ਢਿੱਲਾ ਹੋ ਗਿਆ ਏ..ਹਸਪਤਾਲ ਖੜਨਾ ਪੈਣਾ..ਵਾਸਤਾ ਈ ਰੱਬ ਦਾ..ਇੱਕ Continue Reading »
ਆਖਿਰ ਉਹ ਅਫ਼ਸਰ ਬਣ ਗਿਆ ਸਬ ਤੋਂ ਪਹਿਲਾ ਉਸ ਨੇ ਉਹ ਰਕਮ ਇਕੱਠੀ ਕੀਤੀ ਜੋ ਉਸ ਨੇਂ ਰਿਸ਼ਵਤ ਵਿੱਚ ਦਿੱਤੀ ਸੀ। ਹੁਣ ਦਿਨ ਰਾਤ ਵੱਡਾ ਆਦਮੀ ਬਣਨ ਦੇ ਸੁਪਨੇ ਨੇ ਉਸ ਨੂੰ ਪਾਗ਼ਲ ਕਰ ਦਿੱਤਾ ਸੀ। ਕਿਉੰ ਕਿ ਬਚਪਨ ਵਿੱਚ ਦੇਖੀ ਗਰੀਬੀ ਉਸ ਨੂੰ ਉਕਸਾ ਰਹੀ ਸੀ ਕੇ ਉਹ ਸਬ Continue Reading »
ਕੱਲ ਬਠਿੰਡੇ ਤੋਂ ਚੰਡੀਗੜ੍ਹ ਦੇ ਮੇਰੇ ਬੱਸ ਸਫ਼ਰ ਦੌਰਾਨ ਇੱਕ ਅਜੇਹਾ ਹਾਦਸਾ ਹੋਇਆ ਕਿ ਰੌਂਗਟੇ ਖੜੇ ਹੋ ਗਏ। ਹੰਡਿਆਇਆ ਤੋਂ ਇਕ 60-65 ਕੁ ਸਾਲਾਂ ਦੀ ਬਜ਼ੁਰਗ ਮਾਤਾ ਮੈਲੇ ਕੁਚੈਲੇ ਜਿਹੇ ਕਪੜਿਆਂ ਵਿੱਚ ਹੱਥ ਚ ਝੋਲਾ ਫੜੀ ਬੱਸ ਵਿੱਚ ਚੜ੍ਹ ਗਈ। ਹਾਲਾਂਕਿ ਬੱਸ ਵਿੱਚ ਕਈ ਸੀਟਾਂ ਖ਼ਾਲੀ ਸਨ, ਪਰ ਕੋਈ ਵੀ Continue Reading »
ਇੱਕ ਵਾਰ ਗਧੇ ਨੇ ਸ਼ੇਰ ਨੂੰ ਕਿਹਾ ਕਿ ਘਾਹ ਨੀਲਾ ਹੈ। ਸ਼ੇਰ ਨੇ ਅੱਗੋਂ ਕਿਹਾ ਕਿ ਨਹੀਂ ਘਾਹ ਹਰਾ ਹੈ। ਦੋਹਾਂ ਵਿੱਚ ਗਰਮ ਬਹਿਸ ਸ਼ੁਰੂ ਹੋ ਗਈ। ਦੋਹਾਂ ਨੇ ਇਸ ਦਾ ਫੈਸਲਾ ਕਰਨ ਲਈ ਜੰਗਲ ਦੇ ਰਾਜੇ ਬਜ਼ੁਰਗ ਸ਼ੇਰ ਕੋਲ ਜਾਣ ਦਾ ਫੈਸਲਾ ਕੀਤਾ। ਰਾਜੇ ਕੋਲ ਜਾਂਦੇ ਹੀ ਗਧਾ ਚੀਕ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)