ਵੰਡ
ਅਖੀਰਲੀ ਕੀਮੋ ਨੇ ਤਾਂ ਜਾਨ ਕੱਢ ਲਈ, ਇੰਨੀ ਕਮਜ਼ੋਰੀ ਕਿ ਘੰਟਾ ਹੋ ਗਿਆ ਅੱਖਾਂ ਖੋਲ੍ਹਦੀ ਨੂੰ,
ਪਰ ਕਿੱਥੇ, ਪਲਕਾਂ ਢੇਰੀ ਢਾਹੀ ਬੈਠੀਆਂ.
ਚਿੜੀਆਂ ਦੀ ਅਵਾਜ ਤੋਂ ਲੱਗਦਾ ਬਾਹਰ ਤਾਂ ਨ੍ਹੇਰਾ ਪਰ ਸਵੇਰਾ ਘੁੰਡ ਚੱਕਣ ਦੀ ਤਿਆਰੀ ਕਰੀ ਬੈਠਾ …ਬੁਲ੍ਹ ਵੀ ਸੁੱਕੇ ਪਏ, ਪਾਣੀ ਦਾ ਗਿਲਾਸ ਚੱਕਣ ਦੀ ਕੋਸਿਸ ਕੀਤੀ, ਦੇਖਿਆ ਨਾਯਾ ਨੇ ਮੇਰੀ ਚੱਪਲ ਅਗਲੀਆਂ ਦੋਵੇ ਲੱਤਾਂ ਵਿੱਚ ਘੁੱਟ ਤੇ ਮੈਕਸ ਦੂਸਰੀ ਚੱਪਲ ਆਪਣੇ ਕੰਨਾਂ ਹੇਠਾਂ ਰੱਖ ਘੂਕ ਸੁੱਤੇ ਪਏ, ਮੇਰੇ ਹੱਥਾਂ ਦੀ ਆਵਾਜ਼ ਨਾਲ ਝੱਟ ਉੱਠ, ਮੈਨੂੰ ਦੇਖ ਪੂਛਾਂ ਹਲਾਂਓਂਦੇ, ਹੱਥਾਂ ਨੂੰ ਚੁੰਮਦੇ ਖੁਸ਼ੀ ਵਿੱਚ ਦੂਹਰੇ ਹੋਏ ਪਏ..ਦੋਵਾਂ ਦੇ ਸਿਰ ਹੱਥ ਫੇਰ ਰੂਹ ਨੂੰ ਸਕੂਨ ਜਿਹਾ ਆ ਗਿਆ.!
ਤਿੰਨ ਸਾਲ ਪਹਿਲਾਂ ਇਨ੍ਹਾਂ ਦੀ ਮਾਂ ਜਨਮ ਦੇਕੇ ਚੜ੍ਹਾਈ ਕਰ ਗਈ,, ਚੂਹੇ ਦੇ ਸਾਈਜ, ਅੱਖਾਂ ਦੋ ਦਿਨ ਬਾਅਦ ਖੁਲੀਆਂ! ਬੱਕਰੀ ਦੇ ਦੁੱਧ ਨਾਲ ਰੂੰ ਭਉ ਮੂੰਹ ਨੂੰ ਲਾਉਣੀ, ਤਕੜੇ ਹੋ ਗਏ.! ਇਹ ਮੇਰਾ ਇੱਕ ਮਿੰਟ ਵਸਾਹ ਨਹੀਂ ਕਰਦੇ, ਮੈਂ ਹੀ ਮਾਂ ਹਾਂ ਇਨ੍ਹਾਂ ਲੱਡੂਆਂ ਦੀ… ਜਦੋ ਪਿੰਡੋ ਗੁਰੀ ਕੋਲ ਲੁਧਿਆਣੇ ਆਉਣਾ ਹੋਵੇ ਇਹ ਪਹਿਲਾਂ ਜੀਪ ਵਿੱਚ ਤਿਆਰੀ ਕਰੀ ਬੈਠੇ ਹੁੰਦੇ ਆ! ਜਦੋ ਡਾਕਟਰ ਦੀ ਮਿਲਣੀ ਤੋਂ ਵਾਪਸ ਆਓ ਤਾਂ ਦਰਵਾਜੇ ਅੰਦਰ ਖੜ੍ਹੇ ਉਡੀਕਦੇ ਰਹਿੰਦੇ..! ਬੈਠੀ ਹੋਵਾ ਤਾਂ ਮੇਰੀਆਂ ਲੱਤਾਂ ਨਾਲ ਲੱਗ ਬੈਠਣਾ, ਰਾਤ ਨੂੰ ਬੈਡ ਨਾਲ ਨਾਲ ਲੱਗ ਸੋਣਾ..!
ਕੋਈ ਚਾਰ ਸਾਲ ਪਹਿਲਾਂ ਕੈਂਸਰ ਦਾ ਪਤਾ ਲੱਗਿਆ ਤੇ ਕੀਮੋ ਦੇ 5 ਸੈਸ਼ਨ ਹੋਏ, ਸਰੀਰ ਵਿੱਚ ਬਰਕਤ ਸੀ, ਸਿਹਤ ਠੀਕ ਰਹੀ.! ਵਾਲ ਵੀ ਛੇਤੀ ਠੀਕ ਹੋ ਗਏ, 6 ਮਹੀਨੇ ਹੋਏ ਕਿ ਕੈਂਸਰ ਫਿਰ ਆ ਦਾਖ਼ਲ ਹੋਇਆ, ਪਰ ਮੈਂ ਤਾਂ ਫੈਸਲਾ ਕੀਤਾ ਕਿ ਹੁਣ ਕੀਮੋ ਨਹੀਂ ਕਰਵਾਉਣੀ, ਭਰਜਾਈ ਨਾਲ ਬਜਾਰੋਂ ਆਪਣੀ ਪਸੰਦ ਦਾ ਸੂਟ ਲੈ, ਪਹਿਲਾਂ ਵਾਲੇ ਦਰਜੀ ਤੋਂ ਮੇਚੇ ਦਾ ਸਵਾਇਆ ਅਤੇ ਪੇਕੇ ਰੱਖ ਦਿੱਤਾ ਕਿ ਸਸਕਾਰ ਤੇ ਲੈ ਕੇ ਆਉਣਾ, ਪਿੰਡ ਆਪ ਪਾਠ ਸਪੂੰਰਨ ਕਰ, ਆਪਣਾ ਭੋਗ ਵੀ ਪਾ ਲਿਆ ਜਿਸਤੇ ਕਾਰੋਨੇ ਮਗਰੋਂ ਘੁੱਕਰ, ਭੁੱਚਰ ਤੇ ਉਨ੍ਹਾਂ ਦੀ ਸੁਹੇਲੀ ਸਕੀਨਾ ਬੱਚਿਆਂ ਨਾਲ ਅਮਰੀਕਾ ਤੋਂ ਆਈਆਂ, ਭੈਣਾਂ, ਭਰਾ, ਭਤੀਜੇ, ਭਤੀਜੀਆਂ, ਭਾਣਜੇ ਤੇ ਭਾਣਜੀਆਂ ਪਰਿਵਾਰਾਂ ਸਮੇਤ ਅਤੇ ਹੋਰ ਰਿਸਤੇਦਾਰ, ਮਿੱਤਰ ਆਏ.!
ਗੁਰੀ ਘੁੱਕਰ ਤੋਂ ਦੋ ਸਾਲ ਤੇ ਭੁੱਚਰ ਤੋਂ ਚਾਰ ਸਾਲ ਵੱਡਾ ਹੈ.! ਗੁਰੀ ਤੇ ਉਸਦੀ ਪਤਨੀ ਜੀਤੀ ਯੂਨੀਵਰਸਿਟੀ ਲੱਗੇ ਹਨ ਪਰ ਘੁੱਕਰ ਤੇ ਭੁੱਚਰ ਅਮਰੀਕਾ ਦੀ ਨਿਊਯੌਰਕ ਯੂਨੀਵਰਸਿਟੀ ਤੋਂ ਪੜ੍ਹ, ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਦੀਆਂ ਨੇ, ਬੜੀ ਕਿਰਪਾ ਹੈ ਸੋਹਣੇ ਪਰਿਵਾਰ ਹਨ ਦੋਨਾਂ ਦੇ.! ਸਕੀਨਾ ਤੇ ਦੋਨਾਂ ਦੇ ਘਰ ਖੁਲੇ ਡੁਲੇ, ਨਾਲ ਨਾਲ ਹਨ! ਸਕੀਨਾ ਵੀ ਪੰਜਾਬੀ ਹੈ ਛੋਟੀ ਹੁੰਦੀ ਲਾਹੌਰ ਤੋਂ ਗਈ ਸੀ.! ਸਕੀਨਾ ਦੇ ਪਿਤਾ ਵੀ ਇਨ੍ਹਾਂ ਦੇ ਪਿਤਾ ਵਾਂਗ 5 ਸਾਲ ਪਹਿਲਾਂ ਪੂਰੇ ਹੋ ਗਏ ਸਨ! ਮਾਂ ਸਕੀਨਾ ਨਾਲ ਰਹਿੰਦੀ ਹੈ, ਥੋੜ੍ਹੀ ਢਿੱਲੀ ਸਿਹਤ..!
ਘੁੱਕਰ ਪਹਿਲਾਂ ਤੋਂ ਬੇਹੱਦ ਸਰਾਰਤੀ ਤੇ ਹੱਸਮੁੱਖ, ਹੁਣ ਵੀ ਕਸਰ ਕੁੱਝ ਨਹੀਂ ਰਹਿਣ ਦਿੰਦੀ, ਭੁੱਚਰ ਪੂਰੀ ਲਾਪਰਵਾਹ, ਇੱਕ ਕੰਨ ਪਾਈ, ਦੂਸਰੇ ਕੰਨ ਬਾਹਰ.! ਸਕੀਨਾ ਦੇ ਮਾਪੇ 1947 ਵੇਲੇ ਮੋਗੇ ਦੇ ਪਿੰਡਾਂ ਤੋਂ ਉਜੜ ਕੇ ਗਏ ਸਨ.! ਸਕੀਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ