ਵੰਸ਼
ਬਾਬਾ ਜੀ ਸਤਿ ਸ਼੍ਰੀ ਅਕਾਲ! ਖੁੰਢ ਕੋਲ ਆਉਂਦਿਆ ਸਰਪੰਚ ਕਿਰਪਾਲ ਸਿੰਓਂ ਨੇ ਬਾਬੇ ਕਰਮ ਸਿੰਓਂ ਨੂੰ ਕਿਹਾ।
ਓਹ ਆ ਬਈ ਸਰਪੰਚਾ, ਹੁਣ ਤਾਂ ਦਿਸਣੋਂ ਵੀ ਗਿਐਂ ਜਦੋਂ ਦੀ ਸਰਪੰਚੀ ਮਿਲੀ ਐ। ਬਾਬੇ ਕਰਮ ਸਿੰਓਂ ਨੇ ਕਿਰਪਾਲੇ ਨੂੰ ਆਪ ਤੋਂ ਛੋਟਾ ਹੋਣ ਦੇ ਬਾਵਜੂਦ ਓਹੋ ਹੀ ਅੰਦਾਜ ਨਾਲ ਬੁਲਾਉੰਦਿਆਂ ਕਿਹਾ।
ਓਹ ਕਾਹਦੀ ਸਰਪੰਚੀ ਆ ਬਾਬਾ, ਨਿਰੇ ਧੱਕੇ ਨੇ, ਕਦੇ ਕਿਤੇ ਜਾਣਾ ਪੈਂਦੈ, ਕਦੇ ਕਿਤੇ…..! ਕਿਰਪਾਲੇ ਐਹੋ ਜਿਹੇ ਸੁਭਾਅ ਨਾਲ ਜਵਾਬ ਦਿੱਤਾ ਜਿਵੇਂ ਓਹ ਸੱਚਮੁੱਚ ਹੀ ਸਰਪੰਚੀ ਤੋਂ ਨਾਖੁੱਸ਼ ਹੋਵੇ।
ਓ ਨਾਲੇ ਬਾਬਾ ਜੀ ਮੈਂ ਸੁਣਿਐਂ ਲੱਖੇ ਹੋਰਾਂ ਸਿਰ ਵਧਾਈਆਂ ਹੋਗੀਆਂ, ਸੁੱਖ ਨਾਲ ਪੁੱਤ ਆਲਾ ਹੋ ਗਿਆ ਲੱਖਾ? ਕਿਰਪਾਲੇ ਨੇ ਨਾਲੋ-ਨਾਲ ਕਰਮੇ ਅੱਗੇ ਇੱਕ ਹੋਰ ਸਵਾਲ ਕੱਢ ਮਾਰਿਆ।
ਹਾਂ ਕਾਕਾ, ਓਹਦੇ ਘਰ ਦੇਰ ਆ ਹਨੇਰ ਨੀ, ਪਰ ਬੜੀ ਦੇਰ ਬਾਅਦ ਸੁਣੀ ਐਂ ਰੱਬ ਨੇ ਓਹਨਾਂ ਦੀ। ਕਰਮ ਸ਼ਿੰਓਂ ਨੇ ਦੱਸਦਿਆਂ ਕਿਹਾ।
ਨਾਲੇ ਬਾਬਾ ਜੀ ਮੈਂ ਤਾਂ ਕੁੱਝ ਹੋਰ ਏ ਸੁਣ ਰੱਖਿਆ, ਅਕੇ ਓਹਨਾਂ ਦੇ ਘਰ ਨੂੰ ਤਾਂ ਕਿਸੇ ਸਿਆਣੇ ਦਾ ਸ਼ਰਾਫ ਮਿਲਿਆ ਹੋਇਆ ਸੀ ਫੇਰ ਏਹ ਕਿੱਦਾਂ ਹੋ ਗਿਆ। ਕੋਲੇ ਹੀ ਬੈਠੇ ਸੱਦੇ ਕੇ ਟੱਲੀ ਨੇ ਕਰਮ ਸਿੰਓਂ ਤੋਂ ਪੁੱਛਦਿਆਂ ਆਖਿਆ।
ਓਇ ਕਾਕਾ ਟੱਲੀ, ਹਾਂ ਤੂੰ ਸਹੀ ਸੁਣਿਆਂ ਏਂ ਕਹਿੰਦੇ ਪਿੱਛਲੀਆਂ ਚ‘ ਅਪਣੇ ਪਿੰਡ ਆਲੇ ਗੁਰੂ ਘਰੇ ਕੋਈ ਮਹਾਰਾਜ ਦੀ ਸਵਾਰੀ ਨਹੀ ਸੀ ਹੁੰਦੀ ਬੱਸ ਹੀ ਐਵੇਂ ਲੋਕ ਏਥੇ ਆ ਕੇ ਰੱਬ-ਰੱਬ ਕਰ ਲਿਆ ਕਰਦੇ ਸੀ। ਓਹ ਤਾਂ ਇੱਕ ਵਾਰ ਜੈਲੂ ਹੋਰਾਂ ਦਾ ਦਾਦਾ ਅਪਣੇ ਪਿੰਡ ਬਹੁਤ ਹੀ ਪਹੁੰਚੇ ਹੋਏ ਸੰਤਾਂ ਨੂੰ ਲੈ ਆਇਆ ਅਕੇ ਬਾਬਾ ਜੀ ਤੁਸੀਂ ਸਾਡੇ ਪਿੰਡ ਆਲੇ ਗੁਰੂ ਘਰੇ ਹੀ ਰਹਿਓ, ਬੱਸ ਤਦ ਤੋਂ ਹੀ ਓਹ ਰਹਿਣ ਲੱਗ ਪਏ ਤੇ ਦੂਜੇ ਪਾਸੇ ਲੱਖੇ ਦਾ ਦਾਦਾ ਨਿੱਤ ਸੰਤਾਂ ਨੂੰ ਮੰਦੇ ਬੋਲ ਬੋਲਿਆ ਕਰੇ!
ਹੱਟ ਮੋਇਆ ਤੇਰਾ ਬੇੜਾ ਗਰਕ ਜੇ ! ਕਰਮ ਸਿੰਓਂ ਦੀ ਗੱਲ ਚੱਲਦਿਆਂ ਵਿੱਚੋਂ ਹੀ ਕਿਲਪਾਲਾ ਬੋਲ ਪਿਆ।
ਬੱਸ ਕਾਕਾ ਕੁੱਝ ਦਿਨ ਤਾਂ ਸੰਤ ਓਹਦੇ ਆਖਣ ਤੇ ਚੁੱਪ ਰਹੇ ਤੇ ਇੱਕ ਦਿਨ ਸੰਤ ਸਵੇਰੇ ਸਵੇਰੇ ਜੰਗਲ ਪਾਣੀ ਵੱਲ ਜਾਣ ਲੱਗੇ ਤੇ ਲੱਖੇ ਦਾ ਦਾਦਾ ਆ ਟੱਪਕਿਆ ਤੇ ਬੋਲਿਆ!
“ਤੂੰ ਗਿਆ ਨੀ ਹਲੇ, ਜੇ ਚੰਗੀ...
...
ਚਾਹੁੰਨੈ ਤਾਂ ਨਿੱਕਲ ਜਾ ਹੁਣੇ”।
ਤਾਂ ਕੀ ਬਾਬਾ ਸੰਤ ਓਹਦੇ ਆਖਣ ਤੇ ਚਲੇ ਗਏ? ਸੱਦੀ ਕੇ ਟੱਲੀ ਨੇ ਕਾਹਲੀ ਕਾਹਲੀ ਪੁੱਛਿਆ।
ਹਾਂ ਕਾਕਾ ਸੰਤ ਓਹਦੀ ਨਿੱਤ ਦੀ ਕੈਂ ਕੈਂ ਤੋਂ ਅੱਕ ਕੇ ਜਾਣ ਹੀ ਲੱਗੇ ਸੀ, ਹਲੇ ਦੇਹਲੀਆਂ ਟੱਪੇ ਨੀ ਸੀ ਕਿ ਜੈਲੂ ਦਾ ਦਾਦਾ ਆ ਗਿਆ ਤੇ ਬੋਲਿਆ!
ਕੀ ਗੱਲ ਆ ਮਹਾਰਾਜ ਕਿੱਧਰ ਦੀ ਤਿਆਰੀ ਆ, ਲੱਗਦੈ ਸ਼ਹਿਰ ਚੱਲਿਓਂ ?
ਸੰਤ ਬੋਲੇ ਬੱਸ ਕਾਕਾ ਹੁਣ ਦਾਣਾ ਪਾਣੀ ਤੇਰੇ ਪਿੰਡ ਦਾ ਖਤਮ ਹੋ ਗਿਆ।
ਜੈਲੂ ਦੇ ਦਾਦੇ ਨੇ ਜਦ ਜੋਰ ਪਾਇਆ ਤਾਂ ਸੰਤਾ ਨੇ ਉਸਨੂੰ ਦੱਸ ਦਿੱਤਾ ਤੇ ਓਹ ਬੋਲਿਆ!
ਬਾਬਾ ਜੀ ਜੇ ਕਿਸੇ ਕੋਲੋਂ ਜਰ ਨੀ ਹੁੰਦਾ ਥੋਨੂੰ ਏਥੇ ਤਾਂ ਮੈਂ ਥੋਨੂੰ ਅਪਣੀ ਜਮੀਨ ਚ‘ ਦਰਬਾਰ ਬਣਾ ਕੇ ਦੇਊਂ ਪਰ ਮੈਂ ਜਾਣ ਨੀ ਜੇ ਦੇਣਾ ਥੋਨੂੰ ਏਥੋਂ।
ਓਹਦੀ ਬੇਨਤੀ ਸੁਣਕੇ ਸੰਤ ਬੋਲੇ! ਭਾਈ ਗੁਰਮੁੱਖਾ ਸਾਡਾ ਕੀ ਆ ਐਵੇਂ ਸਾਡੇ ਪਿੱਛੇ ਵੈਰ ਨਾ ਪਾ ਕਿਸੇ ਨਾਲ। ਸੰਤਾਂ ਨੇ ਜਿਵੇਂ ਓਹਨੂੰ ਪਰਖਦਿਆਂ ਕਿਹਾ।
ਜਦ ਓਹ ਹੱਠ ਹੀ ਕਰਦਾ ਰਿਹਾ ਤਾਂ ਸੰਤਾਂ ਨੇ ਓਹਦੇ ਹੱਥ ਤੇ ਅਪਣਾ ਗੜਬਾ ਧਰ ਦਿੱਤਾ ਤੇ ਇੱਕ ਪੈਰ ਦੇਹਲੀਆਂ ਦੇ ਅੰਦਰ ਦੂਜਾ ਬਾਹਰ ਰੱਖਕੇ ਮੁੱਖੋਂ ਬੋਲੇ! “ਲੈ ਬਈ ਗੁਰਮੁੱਖਾ ਅੱਜ ਤੋਂ ਤੂੰ ਰੱਖ ਰੱਖ ਭੁੱਲ ਤੇ ਓਸ ਅਪਰਾਧੀ ਦੀ ਬੱਤੀ ਗੁੱਲ”।
ਪਰ ਬਾਬਾ ਜੀ ਲੱਖੇ ਹੋਰਾਂ ਦੀ ਬੱਤੀ ਤਾਂ ਜਗ ਪੀ? ਕਿਰਪਾਲ ਸਿੰਓਂ ਨੇ ਪੁੱਛਦਿਆਂ ਕਿਹਾ।
ਓਹ ਤਾਂ ਕਾਕਾ ਏਨਾਂ ਨੇ ਜੈਲੂ ਹੋਰਾਂ ਦੀ ਜਮੀਨ ਚ‘ ਬਣੇ ਸੰਤਾਂ ਦੇ ਦਰਬਾਰ ਚ‘ ਜਾ ਕੇ ਨੱਕ ਰਗੜੇ, ਭੁੱਲਾਂ ਬਖਸ਼ਾਈਆਂ ਤਦ ਕਿਤੇ ਜਾ ਕੇ ਸੰਤ ਏਹਨਾਂ ਤੇ ਖੁਸ਼ ਹੋਏ ਨੇ! ਚਲੋ ਵਿਚਾਰਿਆਂ ਦੀ ਜੜ ਲੱਗ ਗੀ, ਧਨ ਧਨ ਨੇ ਮਹਾਂਪੁਰਸ਼ ਵਿਚਾਰੇ ਲੱਖੇ ਦਾ “ਵੰਸ਼” ਤਾਂ ਚਲਦਾ ਕੀਤਾ! ਵੰਸ਼…ਵੰਸ਼।
ਕਹਿੰਦਿਆਂ ਹੀ ਕਰਮ ਸਿੰਓਂ ਖੁੰਢ ਤੋਂ ਉੱਠ ਖਲੋਇਆ ਤੇ ਅਪਣੇ ਘਰ ਵੱਲ ਨੂੰ ਹੋ ਤੁਰਿਆ। ਕਿਰਪਾਲਾ ਅਤੇ ਟੱਲੀ ਕਰਮੇਂ ਨੂੰ ਜਾਦਿਆਂ ਗੌਹ ਨਾਲ ਦੇਖਦੇ ਰਹੇ ਕਿੰਉਕਿ ਓਹਨਾਂ ਨੂੰ ਉਸਦੇ ਮੂਹੋਂ “ਵੰਸ਼” ਸ਼ਬਦ ਕੁੱਝ ਜਿਆਦਾ ਹੀ ਮਿੱਠਾ ਜਿਹਾ ਲੱਗਿਆ ਸੀ।
–
ਸੁੱਖਵਿੰਦਰ ਸਿੰਘ ਵਾਲੀਆ
ਮੰਡੀ ਗੋਬਿੰਦਗੜ੍ਹ
+91-8699488504
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਮਿੰਨੀ ਕਹਾਣੀ ਕਾਹਲ ਮੈਂ ਥੋੜ੍ਹਾ ਜਲਦੀ ਨਾਲ ਐਕਟਿਵਾ ਚਲਾ ਰਹੀ ਸੀ ਤਾਂ ਕਿ ਫਾਟਕ ਲੱਗਣ ਤੋਂ ਪਹਿਲਾਂ ਮੈਂ ਲੰਘ ਜਾਵਾਂ ਤੇ ਵਕਤ ਨਾਲ ਦਫ਼ਤਰ ਪਹੁੰਚ ਜਾਵਾਂ। ਪਰ ਮੇਰੇ ਪਹੁੰਚਦਿਆਂ -ਪਹੁੰਚਦਿਆਂ ਹੀ ਫਾਟਕ ਲੱਗ ਗਿਆ ਤੇ ਮੈਨੂੰ ਹੋਰ ਲੋਕਾਂ ਵਾਂਗ ਉਥੇ ਰੁਕਣਾ ਪਿਆ। ਮੇਰੇ ਅੱਗੇ- ਪਿੱਛੇ ਕਾਫ਼ੀ ਲੋਕ ਖੜ੍ਹੇ ਸਨ । Continue Reading »
ਜਦ ਆਪਣੇ ਤੇ ਬੀਤਦੀ ਹੈ ਫੇਰ ਮਹਿਸੂਸ ਹੁੰਦਾ ਆਪਣੀ ਗ਼ਲਤੀ ਦਾ.. ਗੋਰਿਆਂ ਦੀ ਇਹ ਗੱਲ ਮੈਨੂੰ ਬਹੁਤ ਵਧੀਆ ਲਗਦੀ ਹੈ ਕਿ ਤੁਸੀਂ ਕਿਸੇ ਨੂੰ ਜਾਣਦੇ ਹੋ ਜਾਂ ਨਹੀਂ 90 ਪ੍ਰਤੀਸ਼ਤ ਗੋਰੇ ਤੁਹਾਡੇ ਕੋਲੋਂ ਨਿਕਲਣ ਵੇਲੇ ਹੱਸ ਕੇ ਤੁਹਾਨੂੰ ਵਿਸ਼ ਜਰੂਰ ਕਰਣਗੇ । ਅੱਜ ਸ਼ਾਮੀ ਸੈਰ ਕਰਦਿਆਂ ਇੱਕ ਘਰ ਦੇ ਯਾਰਡ Continue Reading »
*ਪਤਾਸਾ* ਸ਼ਬਦ ਨਾਲ ਮੇਰਾ ਬਚਪਨ ਤੋਂ ਹੀ ਬੜਾ ਗੂੜ੍ਹਾ ਪਿਆਰ ਰਿਹਾ l ਛੋਟੇ ਹੁੰਦੇ ਵਾਰ ਸੁਣਦੇ ਸੀ ” ਜਿੰਦਗੀ ਦਾ ਕੀ ਪਰਵਾਸਆ, ਜਿਵੇ ਪਾਣੀ ਵਿਚ ਪਤਾਸਾ l” ਸਵੇਰੇ ਉੱਠ ਕੇ ਬੇਜ਼ੀ ਨਾਲ ਗੁਰਦਆਰੇ ਸਾਹਿਬ ਜਾਣਾ ਤਾ ਫਿਰ ਪਤਾਸੇ ਮਿਲਣ ਦੀ ਖੁਸ਼ੀ ਚ ਚਾਚੇ ਦੇ ਮੁੰਡੇ ਨੂੰ ਤੋਤਲੀ ਆਵਾਜ਼ ਵਿਚ ਆਵਾਜ਼ Continue Reading »
ਬੇਸ਼ੱਕ ਮਾਪੇ ਮੈਨੂੰ ਮਨਚਾਹੇ ਮੁੰਡੇ ਨਾਲ਼ ਖ਼ੁਸ਼ੀ-ਖ਼ੁਸ਼ੀ ਵਿਆਹੁਣ ਲੱਗੇ ਆ ਪਰ ਪਤਾ ਨੀਂ ਕਿਉਂ ਕੁਝ ਕੁ ਦਿਨਾਂ ਤੋਂ ਮਨ ਘਿਰਦਾ ਜਿਹਾ ਪਿਆ ਏ। ਇਹ ਘਰ, ਇਹ ਵਿਹੜਾ ਜਿੱਥੇ ਮੈਂ ਜੰਮੀ-ਪਲ਼ੀ, ਖੇਡੀ-ਕੁੱਦੀ ਅਤੇ ਜਵਾਨ ਹੋਈ ਆਂ ਮੈਨੂੰ ਮੋਹ ਦੇ ਬੰਧਨਾਂ ‘ਚ ਬੰਨ੍ਹਕੇ ਮੇਰੀ ਜਾਨ ਕੱਢਣ ‘ਤੇ ਤੁਲਿਆ ਹੋਇਆ ਏ। ਇਉਂ ਲੱਗਦਾ Continue Reading »
—–::: ਫਾਟਕ :::—– ਅਜੇ ਕੱਲ ਦੀ ਗੱਲ ਆ ਮੈਂ ਬੱਸ ਦੀ ਉਡੀਕ ਵਿੱਚ ਫਾਟਕਾਂ ਨੇੜੇ ਖੜਾ ਸੀ। ਕੀ ਦੇਖ ਰਿਹਾਂ, ਕਿ ਇਕ ਫਾਟਕਾਂ ਵਾਲਾ ਕਰਮਚਾਰੀ ਫਾਟਕ ਲਗਾ ਰਿਹਾ ਸੀ। ਫਾਟਕਾਂ ਨੂੰ ਲੱਗਦਾ ਦੇਖਕੇ ਸਾਰੇ ਮੋਟਰਸਾਇਕਲ, ਗੱਡੀਆਂ ਵਾਲੇ ਛੇਤੀ-ਛੇਤੀ ਫਾਟਕਾਂ ਦੇ ਹੇਠੋਂ ਦੀ ਲੰਘ ਰਹੇ ਸਨ। ਤੇ ਏਨ੍ਹੇ ਨੂੰ ਹੌਲੀ-ਹੌਲੀ ਫਾਟਕ Continue Reading »
ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਮੂੰਗਫਲੀ ਖਾਣ ਤੋਂ ਬਾਅਦ ਛਿੱਲੜਾਂ ‘ਚੋਂ ਗਿਰੀਆਂ ਲੱਭਣੀਆਂ ਤੇ ਦਿਵਾਲ਼ੀ ਤੋਂ ਅਗਲ਼ੇ ਦਿਨ ਅਣਚੱਲੇ ਪਟਾਕੇ ਲੱਭਣੇ। ਕਿਤਾਬਾਂ ਅੱਧੇ ਮੁੱਲ ‘ਤੇ ਖਰੀਦਣੀਆਂ ਅਤੇ ਅਗਲ਼ੇ ਸਾਲ ਚਾਲ਼ੀ ਪ੍ਰਸ਼ੈਂਟ ਕੀਮਤ ‘ਤੇ ਅਗਾਂਹ ਵੇਚ ਦੇਣੀਆਂ। ਨੰਬਰਾਂ ਲਈ ਦੌੜ ਨਹੀਂ ਸੀ, ਪੜ੍ਹਾਈਆਂ ਦਾ ਬੋਝ ਨਹੀਂ ਸੀ। ਘਰ Continue Reading »
ਸਵਾਰੀਆਂ ਨਾਲ ਭਰੀ ਬੱਸ ਅੱਡੇ ਤੋਂ ਨਿੱਕਲੀ ਹੀ ਸੀ ਕੇ ਡਰਾਈਵਰ ਨੇ ਅੱਗੇ ਖੱੜ੍ਹੀ ਖਰਾਬ ਹੋਈ ਹੋਰ ਬੱਸ ਦੀਆਂ ਕੁਝ ਸੁਵਾਰੀਆਂ ਆਪਣੀ ਬੱਸ ਵਿਚ ਚੜਾ ਲਈਆਂ! ਮੁੜਕੇ ਨਾਲ ਭਿੱਜੀ ਸੋਟੀ ਦੇ ਸਹਾਰੇ ਤੁਰਦੀ ਇੱਕ ਬੁੱਢੀ ਮਾਤਾ ਨੇ ਹਸਰਤ ਭਰੀਆਂ ਨਜਰਾਂ ਨਾਲ ਸਭ ਪਾਸੇ ਸੀਟਾਂ ਤੇ ਬੈਠੇ ਲੋਕਾਂ ਵੱਲ ਦੇਖਿਆ ! Continue Reading »
ਅੱਜ ਦੇ ਬਚਿਆ ਦੇ ਸੰਸਕਾਰ ਦੇਖ ਕੇ ਅਸੀ ਬੜੇ ਸੌਖੇ ਤਰੀਕੇ ਨਾਲ਼ ਕਹਿ ਦੇਂਦੇ ਹਾਂ ਕਿ ਇਹ ਸਭ ਮੀਡੀਆ ਦਾ ਅਸਰ ਹੈ ਪਰ ਇਹ ਬਿਲਕੁਲ ਗਲਤ ਦਲੀਲ ਹੋਵੇਗੀ ਕਿਉਂਕਿ ਮੀਡੀਆ ਨਾਲ਼ ਮੇਲ ਕਰਾਉਣ ਵਾਲੀ ਸਖਸ਼ੀਅਤ ਕੋਈ ਹੋਰ ਹੈ। ਮੈਨੂੰ ਕਹਾਣੀਆਂ ਲਿਖਣ ਤੋਂ ਜਿਆਦਾ ਆਪਬੀਤੀ ਲਿਖਣ ਦਾ ਸ਼ੌਂਕ ਹੈ ਕਿਉਂਕਿ ਉਸ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)