ਚੜਦੀ ਜੁਆਨੀਂ ਦੇ ਵੀਹ ਸਾਲ ਪਤਾ ਹੀ ਨੀ ਲੱਗਾ ਕਦੋਂ ਮੌਜ ਮਸਤੀ ਵਿਚ ਹਵਾ ਹੋ ਗਏ!
ਫੇਰ ਘਰੋਂ ਜ਼ੋਰ ਪਿਆ ਤੇ ਸ਼ੁਰੂ ਹੋਇਆ ਰੋਜਗਾਰ ਲੱਭਣ ਦਾ ਨਾ ਮੁੱਕਣ ਵਾਲਾ ਸੰਘਰਸ਼..ਚੰਗੀ-ਮਾੜੀ-ਕੱਚੀ-ਪੱਕੀ-ਸਰਕਾਰੀ-ਪ੍ਰਾਈਵੇਟ..ਜਿਹੜੀ ਮਰਜੀ ਮਿਲਜੇ!
ਇਸ ਗਧੀ-ਗੇੜ ਚੋਂ ਲੰਘਦੇ ਹੋਏ ਨੂੰ ਮਿਲਿਆ ਤਨਖਾਹ ਦਾ ਪਹਿਲਾ ਚੈਕ ਜਦੋਂ ਪਹਿਲੀ ਵਾਰ ਬੈਂਕ ਵਿਚ ਜਮਾ ਹੋ ਗਿਆ ਤਾਂ ਫੇਰ ਸ਼ੁਰੂ ਹੋ ਗਈ ਬੈਂਕ ਅਕਾਊਂਟ ਵਿਚ ਸਿਫਰਾਂ ਜੋੜਨ ਦੀ ਨਾ-ਮੁੱਕਣ ਵਾਲੀ ਮੱਸਿਆ ਦੀ ਕਾਲੀ ਰਾਤ!
ਰੋਜ ਸੁਵੇਰੇ ਇਹ ਸੋਚ ਕੇ ਉੱਠਦਾ ਕੇ ਅੱਜ ਕੋਈ ਐਸਾ ਕੰਮ ਕਰਨਾ ਕੇ ਬੈਂਕ ਵਿਚ ਪਈ ਪੂੰਜੀ ਦੇ ਸੱਜੇ ਪਾਸੇ ਇੱਕ ਸਿਫ਼ਰ ਹੋਰ ਜੁੜ ਜਾਵੇ!
ਇਸੇ ਚੱਕਰ ਵਿਚ ਯਾਰਾਂ ਦੋਸਤਾਂ 27 ਸਾਲ ਪੂਰੇ ਹੋਣ ਵਾਲਾ ਕੇਕ ਕੱਟ ਦਿੱਤਾ!
ਫੇਰ ਵੇਹੜੇ ਵਿਆਹ ਦਾ ਗਾਉਣ ਧਰਿਆ ਗਿਆ..ਨੌਕਰੀ ਕਰਦੀ ਚੰਨ ਵਰਗੀ ਵਹੁਟੀ ਨੇ ਆਣ ਘਰ ਦੀਆਂ ਬਰੂਹਾਂ ਟੱਪੀਆਂ!
ਖੁਸ਼ੀ ਹੋਰ ਦੂਣ ਸਵਾਈ ਹੋ ਗਈ ਕਿਓੰਕੇ ਸੱਜੇ ਪਾਸੇ ਵਾਲੀਆਂ ਸਿਫਰਾਂ ਹੋਰ ਦੋਗੁਣੀ ਰਫਤਾਰ ਨਾਲ ਵਧਣੀਆਂ ਸ਼ੁਰੂ ਹੋ ਗਈਆਂ!
ਪਹਿਲੇ ਚਾਰ ਪੰਜ ਸਾਲ ਖੁਸ਼ੀਆਂ-ਖੇੜਿਆਂ ਦੇ ਪਰੀ ਲੋਕ ਵਿਚ ਘੁੰਮਦਿਆਂ ਪਤਾ ਹੀ ਨੀ ਲੱਗਾ ਕਦੋਂ ਨਿੱਕਲ ਗਏ !
ਫੇਰ ਵੇਹੜੇ ਵਿਚ ਇੱਕ ਬੱਚੇ ਦੀ ਕਿਲਕਾਰੀ ਗੂੰਜੀ..ਲੱਗਾ ਸੱਤਾਂ ਜਹਾਨਾਂ ਦੀ ਖੁਸ਼ੀ ਖੋਲੀ ਪੈ ਗਈ ਹੋਵੇ..
ਸਾਰਾ ਕੁਝ ਨਿਆਣੇ ਦੇ ਪੰਘੂੜੇ ਤੇ ਕੇਂਦਰਿਤ ਹੋ ਗਿਆ..
ਕੱਠੇ ਖਾਣਾ ਪੀਣਾ..ਬੋਲਣਾ..ਗੱਲਾਂ ਕਰਨੀਆਂ ਦੁੱਖ ਸੁਖ ਸਾਰਾ ਕੁਝ ਬਹੁਤ ਹੱਦ ਤੱਕ ਘੱਟ ਜਿਹਾ ਹੋ ਗਿਆ !
ਗੱਡੀ ਤੇ ਘਰ ਦੀਆ ਕਿਸ਼ਤਾਂ..ਸਕੂਲ ਦੀਆਂ ਫੀਸਾਂ..ਪਾਰਟੀਆਂ ਦੇ ਖਰਚੇ..ਤੇ ਉੱਤੋਂ ਬੈਂਕ ਵਿਚ ਸਿਫਰਾਂ ਵਧਾਉਣ ਵਾਲਾ ਕਦੀ ਨਾ ਮੁੱਕਣ ਵਾਲਾ ਗੇੜ!
ਕੰਮ ਦੀ ਭੱਠੀ ਵਿਚ ਉਸਦਾ ਸੂਹੇ ਰੰਗਾ ਜੋਬਨ ਵੀ ਧੁਆਂਖਿਆ ਗਿਆ..
ਮੈਂ ਕੋਹਲੂ ਦਾ ਬੌਲਦ ਬਣਿਆ ਸੁਵੇਰੇ ਘਰੋਂ ਨਿੱਕਲਦਾ ਤੇ ਹਨੇਰੇ ਹੋਏ ਲਾਸ਼ ਬਣ ਘਰ ਮੁੜਦਾ..ਫੇਰ ਇਸੇ ਜਾਗੋ-ਮੀਟੀ ਵਿਚ ਪਤਾ ਹੀ ਨਾ ਲੱਗਾ ਕਦੋਂ ਜਿੰਦਗੀ ਦੇ 37 ਸਾਲ ਇਤਿਹਾਸ ਹੋ ਗਏ !
ਘਰ ਵਿਚ ਹਰ ਸੁਖ-ਸਹੂਲਤ ਮੌਜੂਦ ਸੀ ਪਰ ਫੇਰ ਵੀ ਸੁਵੇਰੇ ਫਿਕਰਾਂ ਦੀ ਪੰਡ ਲੈ ਉੱਠਦਾ..ਤੇ ਰਾਤ ਸੋਚਾਂ ਦੇ ਬੱਦਲ ਕਿੰਨੀ ਦੇਰ ਨੀਂਦਰ ਨਾ ਪੈਣ ਦਿੰਦੇ!
ਕਈ ਵਾਰ ਬਿਨਾ ਗੱਲ ਤੋਂ ਸ਼ੁਰੂ ਹੁੰਦੀ ਆਪਸੀ ਬਹਿਸ ਵੱਡੇ ਝਗੜੇ ਵਿਚ ਬਦਲ ਜਾਂਦੀ..ਫੇਰ ਬੋਲਚਾਲ ਘਟਦੀ ਗਈ ਤੇ ਅੰਦਰ ਦਾ ਖਾਲੀਪਨ ਵਧਦਾ ਗਿਆ!
ਉਹ ਗੱਲ ਗੱਲ ਤੇ ਚਿੜ ਜਾਂਦੀ ਤੇ ਮੈਂ ਗ੍ਰਿਹਸਥੀ ਦੀ ਗੱਡੀ ਲੀਹੇ ਪਈ ਰਹਿਣ ਖਾਤਿਰ ਚੁੱਪ ਵੱਟਣ ਦੀ ਆਦਤ ਜਿਹੀ ਪਾ ਲਈ!
ਅਚਾਨਕ ਵਿਆਹ ਦੀ ਦਸਵੀਂ ਵਰੇਗੰਢ ਵੀ ਰੇਲ ਦੇ ਨਿੱਕੇ ਜਿਹੇ ਟੇਸ਼ਨ ਵਾਂਙ ਆਈ ਤੇ ਲੰਘ ਗਈ!
ਨਿੱਕਾ ਬਾਲ ਹੁਣ ਸਿਆਣਾ ਹੋ ਗਿਆ..ਪਰ ਉਹ ਵੀ ਕੁਝ-ਕੁਝ ਆਪਣੇ ਆਪ ਵਿਚ ਰਹਿਣ ਲੱਗ ਪਿਆ..ਪਰ ਮਿੱਠੀ ਜਿਹੀ ਤੱਸਲੀ ਇਹ ਸੀ ਕੇ ਬੈਂਕ ਦੀਆਂ ਸਿਫਰਾਂ ਅਜੇ ਵੀ ਪੂਰੀ ਰਫਤਾਰ ਨਾਲ ਵੱਧ ਰਹੀਆਂ ਸਨ!
ਇਕ ਦਿਨ ਕੱਲਾ ਬੈਠਾ ਪੁਰਾਣੇ ਦਿਨ ਯਾਦ ਕਰਦੇ ਨੇ ਕੋਲੋਂ ਲੰਘਦੀ ਨਾਲਦੀ ਦਾ ਹੱਥ ਫੜ ਲਿਆ..ਆਖਿਆ ਕੇ ਆ ਘੜੀ ਕੂ ਲਈ ਮੇਰੇ ਕੋਲ ਬੈਠ..ਗੱਲਾਂ ਕਰੀਏ..ਦੁੱਖ ਸੁਖ ਫਰੋਲੀਏ ਤੇ ਨਾਲ ਹੀ ਗੁਜਾਰਿਸ਼ ਕੀਤੀ ਕੇ ਚੱਲ ਅੱਜ ਬਾਹਰ ਕਿਧਰੇ ਚੱਲਦੇ ਹਾਂ..ਇਸ ਰੌਲੇ ਰੱਪੇ ਤੋਂ ਦੂਰ..ਇਕਾਂਤ ਵਿਚ..ਸੋਹਣੇ ਰੱਬ ਦੀ ਕੁਦਰਤ ਦਾ ਆਨੰਦ ਮਾਣਦੇ ਹਾਂ!
ਅੱਗੋਂ ਖਿਝੀ ਹੋਈ ਨੇ ਮੁੜਕਾ ਪੂੰਝਿਆ ਤੇ ਆਖਣ ਲੱਗੀ “ਸਕੂਲ ਦੇ ਪੇਪਰਾਂ ਦਾ ਲੱਗਾ ਢੇਰ ਕੌਣ ਚੈਕ ਕਰੂ..ਮੈਥੋਂ ਨਹੀਂ ਕਰਾਈ ਜਾਂਦੀ ਰੋਜ ਰੋਜ ਦੀ ਕੁੱਤੇਖਾਣੀ..ਸਾਰਾ ਕਿਚਨ ਠੀਕ ਹੋਣ ਵਾਲਾ ਪਿਆ ਤੇ ਤੁਹਾਨੂੰ ਰੋਮਾਂਸ ਸੁਝ ਰਿਹਾ..ਗੁੱਸੇ ਨਾਲ ਹੱਥ ਛੁਡਾਇਆ ਤੇ ਤੁਰਦੀ ਬਣੀ ਤੇ ਮੇਰਾ ਨਿੱਕਾ ਜਿਹਾ ਸੁਪਨਾ ਚੱਕਣਾ ਚੂਰ ਹੋ ਗਿਆ!
ਫੇਰ ਚਿਠੀ ਵੰਡਦੇ ਡਾਕੀਏ ਵਾਂਙ ਇੱਕ ਦਿਨ ਜਿੰਦਗੀ ਦੇ ਪੰਜਤਾਲੀਵੈਂ ਸਾਲ ਨੇ ਆ ਦਸਤਕ ਦਿੱਤੀ!
ਐਨਕ ਲੱਗ ਗਈ..ਵਾਲ ਕਾਲੇ ਕਰਨ ਵਾਲੀਆਂ ਡਾਈਆਂ ਦੇ ਢੇਰ ਲੱਗ ਗਏ..ਕਿਸੇ ਵੇਲੇ ਅੰਗੂਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jamna
bahut vdea story Aa g
Jaspreet Kaur mehra
boht hi vdiya ji
jass
bht khoob g
kajal chawla
very heart touching
Rajan
tuhadi kahani bahut suni lagi
Sandhu
Reality of life
sukhmani
Tuhadi har likht bhut sohni hundi aa 👌👌gbu
Rekha Rani
ਤਹਿ ਦਿਲੋਂ ਧੰਨਵਾਦ ਤੁਹਾਡਾ। ਬਹੁਤ ਹੀ ਸਹੀ ਲਿਖਿਆ ਹੈ ਤੁਸੀ ਪਰ ਘਰਾ,ਦੁਨਿਆਵੀ ਲੋਕਾਂ ਦੇ ਜੰਜਾਲ ਨਹੀ ਛੱਡਦੇ ਹਨ।