ਬੀਜੀ ਦੀ ਪੈਨਸ਼ਨ ਦੇ ਸਿਲਸਿਲੇ ਵਿਚ ਦਿੱਲੀ ਜਾਣਾ ਪੈ ਗਿਆ..!
ਬਿਆਸੋਂ ਚੜਿਆ ਤਾਂ ਅਜੀਬ ਜਿਹਾ ਮਾਹੌਲ..ਭਰੇ ਹੋਏ ਏ.ਸੀ ਡੱਬੇ ਵਿਚ ਸਭ ਟਾਈਆਂ ਵਾਲੇ ਬਾਬੂ ਟਾਈਪ ਲੋਕ..ਅਖਬਾਰਾਂ ਰਸਾਲੇ ਪੜਨ ਵਿਚ ਮਸਤ..ਕਿਸੇ ਵੀ ਨਜਰ ਚੁੱਕ ਨਾ ਵੇਖਿਆ!
ਮੈਨੂੰ ਅਮ੍ਰਿਤਸਰ ਪਠਾਨਕੋਟ ਸਵਾਰੀ ਗੱਡੀ ਦੀ ਹੀ ਆਦਤ ਪਈ ਹੋਈ ਸੀ..ਇੱਕ ਦੋ ਨਾਲ ਸਰਸਰੀ ਗੱਲ ਤੋਰੀ ਪਰ ਹੰਗੂਰਾ ਜਿਹਾ ਨਾ ਭਰਿਆ..ਇੰਝ ਲੱਗੇ ਜਿਵੈਂ ਸਾਹ ਲੈਂਦੇ ਲੋਕਾਂ ਦੇ ਕਬਰਿਸਤਾਨ ਵਿਚ ਆ ਵੜਿਆ ਹੋਵਾਂ!
ਫੇਰ ਜਲੰਧਰੋਂ ਇੱਕ ਸ੍ਰਦਾਰਜੀ ਚੜੇ..ਬਿਲਕੁਲ ਭਾਪਾ ਜੀ ਵਰਗੇ..ਹਸਮੁੱਖ..ਖਿੜੇ ਹੋਏ..ਹਰੇਕ ਵੱਲ ਵੇਖ ਗੱਲ ਕਰਨ ਲਈ ਕਾਹਲੇ..ਗੱਲ ਗੱਲ ਤੇ ਉੱਚੀ ਉੱਚੀ ਹੱਸ ਪੈਣ ਵਾਲੇ..ਅੰਦਰ ਵੜਦਿਆਂ ਹੀ ਸਾਰੀਆਂ ਨੂੰ ਫਤਹਿ ਬੁਲਾਈ..ਕਿਸੇ ਜੁਆਬ ਨਾ ਦਿੱਤਾ..ਮੇਰੇ ਕੋਲ ਬੈਠਦਿਆਂ ਹੀ ਗੱਲੀਂ ਲੱਗ ਗਏ..ਪਿੰਡ ਸ਼ਹਿਰ ਮੁਹੱਲਾ ਬਰਾਦਰੀ ਰਿਸ਼ਤੇਦਾਰੀ..ਸਭ ਕੁਝ ਪੁੱਛ ਦੱਸ ਲਿਆ..!
ਮੈਂ ਪੁੱਛ ਲਿਆ ਕੀ ਕਰਦੇ ਓ ਤਾਂ ਆਖਣ ਲੱਗੇ ਪੁੱਤਰ ਸਫ਼ਰ ਵੇਲੇ ਕਦੇ ਵੀ ਆਪਣੇ ਅਹੁਦੇ ਅਤੇ ਮਾਲ ਅਸਬਾਬ ਦਾ ਜਿਕਰ ਨਹੀਂ ਕਰਦਾ..ਵਰਨਾ ਹੁੰਦੀ ਆਪਸੀ ਗਲਬਾਤ ਵਿਚ ਹਰ ਵੇਲੇ ਅਹੁਦੇ ਕੋਠੀਆਂ ਹੀ ਤੁਰੀਆ ਫਿਰਦੀਆਂ!
ਫਿਲੌਰ ਕੋਲ ਪੋਣੇ ਵਿਚ ਬੰਨੀਆਂ ਮਿੱਸੀਆਂ ਰੋਟੀਆਂ ਕੱਢ ਲਈਆਂ..ਨਾਲ ਵਲੇਟਿਆ ਅਚਾਰ ਵੇਖ ਆਖਣ ਲੱਗੇ ਖਾ ਕੇ ਵੇਖ..ਮੇਰੀ ਸਰਦਾਰਨੀ ਨੇ ਪਾਇਆ..ਬੜੀ ਨੇਕ ਰੂਹ ਏ..ਬਿਮਾਰ ਰਹਿੰਦੀ ਪਰ ਬਹੁਤ ਖਿਆਲ ਰੱਖਦੀ ਏ..!
ਪੁੱਛਿਆ ਕਿੰਨੇ ਬੱਚੇ..ਆਖਣ ਲੱਗੇ ਕੋਈ ਵੀ ਨਹੀਂ ਪਰ ਅਸੀਂ ਇੱਕ ਦੂਜੇ ਨੂੰ ਹੀ ਆਪਣਾ ਬੱਚਾ ਸਮਝਦੇ ਹਾਂ..!
ਗੱਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ