ਅਖੀਰ ਕਨੇਡਾ ਅੱਪੜ ਹੀ ਗਈ..
ਇੰਝ ਲੱਗਾ ਸੁਫਨਿਆਂ ਦੇ ਦੇਸ਼ ਆ ਗਈ ਹੋਵਾਂ..ਹਰ ਚੀਜ ਸਾਫ ਸੁਥਰੀ..ਲਿਸ਼ਕਦੀ..ਗੋਰੇ ਗੋਰੀਆਂ..ਚਿੱਟੀ ਚਮੜੀ..ਜਿਹੜਾ ਕੁਝ ਕਦੀ ਫ਼ਿਲਮਾਂ ਦਾ ਸ਼ਿੰਗਾਰ ਹੋਇਆ ਕਰਦਾ ਸੀ..ਅੱਜ ਸਾਮਣੇ ਵਿਚਰ ਰਿਹਾ ਸੀ..!
ਇੱਕ ਹੋਰ ਖੁਸ਼ੀ ਸੀ..ਉਸ ਕਤਾਰ ਵਿਚ ਆਣ ਖਲੋਤੀ ਸਾਂ..ਜਿਸ ਵਿਚ ਪਹਿਲੋਂ ਖਲੋਤੇ ਹੋਏ ਅਕਸਰ ਅਰਸ਼ੋਂ ਉੱਤਰੇ ਲਗਿਆ ਕਰਦੇ..!
ਕਿਰਾਏ ਦੇ ਘਰ ਵਾਸਤੇ ਅਰਜੀ ਦਿੱਤੀ..
ਬਾਕੀਆਂ ਨਾਲੋਂ ਥੋੜਾ ਸਸਤਾ ਸੀ..ਮੈਂ ਅਤੇ ਇੱਕ ਹੋਰ ਮੁੰਡਾ..ਪੱਗ ਤੇ ਦਾਹੜੀ ਵਾਲਾ..ਮੈਂ ਅੰਦਰੋਂ ਅੰਦਰੀ ਨੱਕ ਬੁੱਲ ਵੱਟਣ ਲੱਗੀ..ਇਹ ਕਿਥੋਂ ਆ ਗਿਆ..ਮੇਰਾ ਬਣਦਾ ਕੰਮ ਵੀ ਖਰਾਬ ਕਰੂ..
ਅਖੀਰ ਗੱਲਬਾਤ ਮਗਰੋਂ ਮੈਨੂੰ ਕਮਰਾ ਮਿਲ ਗਿਆ..
ਕਨੇਡਾ ਵਿਚ ਨਾਂਹ ਵੀ ਬੜੇ ਸਭਿਅਕ ਤਰੀਕੇ ਨਾਲ ਕੀਤੀ ਜਾਂਦੀ..ਸੱਪ ਵੀ ਮਾਰ ਦਿੰਦੇ ਤੇ ਸੋਟੀ ਵੀ ਨਹੀਂ ਟੁੱਟਣ ਦਿੰਦੇ!
ਉਸਨੂੰ ਆਖਣ ਲੱਗੇ..ਜੇ ਆਹ ਕੁੜੀ ਵੱਲੋਂ ਨਾਂਹ ਹੋ ਗਈ ਤਾਂ ਫੇਰ ਕਾਲ ਕਰਾਂਗੇ..!
ਉਸ ਨੇ ਆਪਣਾ ਬੈਕ-ਪੈਕ ਚੁੱਕਿਆ ਤੇ ਚੁਪਚਾਪ ਚਲਿਆ ਗਿਆ..ਕੋਈ ਪ੍ਰਤੀਕਿਰਿਆ ਨਹੀਂ..ਕੋਈ ਅਫਸੋਸ ਨਹੀਂ..ਮਨ ਵਿਚ ਆਖਿਆ..ਇਹ ਤਾਂ ਮੁੰਡਾ ਏ ਆਪੇ ਲੱਭ ਹੀ ਲਊ..ਜਿਆਦਾ ਲੋੜ ਤਾਂ ਮੈਨੂੰ ਸੀ..!
ਫੇਰ ਲਾਗੇ ਹੀ ਇੱਕ ਆਪਣੇ ਸਟੋਰ ਤੇ ਨੌਕਰੀ ਮਿਲ ਗਈ..ਮੈਨੂੰ ਰਾਤੀ ਸਟੋਰ ਬੰਦ ਕਰ ਕੇ ਸਟੋਰ ਸਫਾਈ ਵਾਲਿਆਂ ਦੇ ਹਵਾਲੇ ਕਰ ਕੇ ਆਉਣਾ ਪੈਂਦਾ..!
ਮੈਂ ਓਥੋਂ ਜਾਂਦੀ ਤੇ ਉਹ ਸਫਾਈ ਕਰਨੀ ਸ਼ੁਰੂ ਕਰ ਦਿੰਦੇ..!
ਇੱਕ ਦਿਨ ਕੰਮ ਤੇ ਆਈ ਤਾਂ ਮਾਲਕ ਆਖਣ ਲੱਗਾ ਕੇ ਕੁਝ ਚੀਜਾਂ ਟੁੱਟ ਗਈਆਂ ਨੇ..ਸੀ ਸੀ ਟੀ ਵੀ ਉਸ ਖੂੰਝੇ ਨੂੰ ਚੰਗੀ ਤਰਾਂ ਕਵਰ ਨਹੀਂ ਕਰਦਾ..ਸਫਾਈ ਵਾਲਾ ਠੇਕੇਦਾਰ ਆਖਦਾ ਏ ਕੇ ਇਹ ਸਾਡੇ ਬੰਦਿਆਂ ਦਾ ਕੰਮ ਨਹੀਂ..ਸਮਾਨ ਕੀਮਤੀ ਸੀ..ਮੇਰੇ ਹੋਸ਼ ਉੱਡ ਗਏ..!
ਬਥੇਰੇ ਸਪਸ਼ਟੀਕਰਨ ਦਿੱਤੇ ਸਫਾਈਆਂ ਦਿੱਤੀਆਂ ਪਰ ਉਸ ਦੀ ਤਸੱਲੀ ਨਹੀਂ ਹੋਈ..
ਅਖੀਰ ਮੇਰੀ ਤਨਖਾਹ ਵਿਚੋਂ ਪੈਸੇ ਕੱਟ ਲਏ ਗਏ..ਨਵਾਂ ਦੇਸ਼ ਨਵੇਂ ਕਾਇਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
bht pyari storu
Jaspreet Kaur mehra
vry nice
jagjit singh
very nice stoty
Harpreet Singh
Very very very nyc
harjit singh
very nice story
sandeep rehal
bhutt nice a story