ਦੋ ਕੁ ਸਾਲ ਪਹਿਲਾਂ ਦੀ ਗੱਲ ਹੈ । ਮੈਂ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਅੱਖ ਵਿਭਾਗ ਵਿੱਚ,ਇੱਕ ਰਿਸ਼ਤੇਦਾਰ ਦੀਆਂ ਅੱਖਾਂ ਚੈੱਕ ਕਰਵਾਉਣ ਗਿਆ ਸੀ । ਰਾਜਿੰਦਰਾ ਹਸਪਤਾਲ ਦੇ ਅੱਖ ਵਿਭਾਗ ਵਿੱਚ,ਵੱਡੇ ਡਾਕਟਰਾਂ ਸਮੇਤ,ਜੂਨੀਅਰਜ਼,ਸਟੂਡੈਂਟਸ ਵਗੈਰਾ ਸਭ ਦਾ ਹੀ ਵਤੀਰਾ ਹੋਰ ਵਿਭਾਗਾਂ ਦੇ ਮੁਕਾਬਲੇ ਬਹੁਤ ਵਧੀਆ ਹੈ ।
ਮੈਂ ਨਾਂ ਤਾਂ ਨਹੀਂ ਜਾਣਦਾ,ਪਰ ਇੱਥੋਂ ਦੀ ਇੱਕ ਲੇਡੀ ਡਾਕਟਰ ਕਈ ਵੇਰਾਂ ਤਾਂ ਦਵਾਈਆਂ ਦੇ ਸੈਂਪਲ ਵੀ ਮਰੀਜ਼ਾਂ ਨੂੰ ਫਰੀ ‘ਚ ਦੇ ਦਿੰਦੀ ਹੈ । ਖੈਰ !
ਸਾਡੇ ਤੋਂ ਪਹਿਲਾਂ, ਜਿਸ ਔਰਤ ਦੀਆਂ ਅੱਖਾਂ ਡਾਕਟਰ ਚੈੱਕ ਕਰ ਰਹੀ ਸੀ । ਉਸਦੀ ਉਮਰ ਮਸੀਂ ਪੰਜਤਾਲੀ ਕੁ ਸਾਲ ਹੋਵੇਗੀ । ਪਰ ਉਸਦੀਆਂ ਦੋਵੇਂ ਅੱਖਾਂ ਦੀ ਹੀ ਰੌਸ਼ਨੀ ਬਹੁਤ ਘੱਟ ਸੀ ।
“ਮਾਤਾ,ਕੋਈ ਦਵਾਈ ਵਗੈਰਾ ਪਾਈ ਸੀ ਜਾਂ ਕੋਈ ਹੋਰ ਕਾਰਨ ਐ,ਨਿਗਾਹ ਘਟਣ ਦਾ ?” ਡਾਕਟਰ ਪੁੱਛਣ ਲੱਗੀ ।
“ਬਸ ਦੁੱਖਾਂ ਨੇ ਮਾਰ ਲਿਆ ਜੀ । ਦੋ ਜਵਾਨ ਪੁੱਤ,ਮੀਨ੍ਹੇ ਦੀ ਵਿੱਥ ਨਾਲ਼ ਤੁਰ ਗੇ’ ।”
“ਓ ਹੋ,ਚਲੋ ਰੱਬ ਦੇ ਰੰਗ ਨੇ ਮਾਤਾ ।” ਡਾਕਟਰ ਬੋਲੀ ।
ਉਸ ਔਰਤ ਨਾਲ਼ ਇੱਕ ਤੀਹ-ਬੱਤੀ ਵਰ੍ਹਿਆਂ ਦੀ ਹੋਰ ਔਰਤ ਸੀ । ਮੇਰੇ ਕੋਲੋਂ ਰਿਹਾ ਨਾ ਗਿਆ । ਮੈਂ ਉਸ ਕੋਲੋਂ ਜਦੋਂ ਇਸ ਬਾਰੇ ਪੁੱਛਿਆ ਤਾਂ ਫੇਰ ਓਹੀ ਸਵਾਲ ਉੱਠ ਖੜ੍ਹੇ ਤੇ ਉੱਠਣਗੇ ਥੋਡੇ ਦਿਮਾਗ ਵਿਚ ਵੀ,ਕਿ ਪੰਜਾਬ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ