ਅਸੀਂ ਦੋ ਜੋੜੇ ਭਰਾ ਤੇ ਚਾਚੇ ਦੀ ਇੱਕੋ ਇੱਕੋ ਧੀ..
ਨਿੱਕੇ ਹੁੰਦਿਆਂ ਸੁਣਦੇ ਸਾਂ ਕੇ ਚਾਚੀ ਦੇ ਅੰਦਰ ਕੋਈ ਨੁਕਸ ਪੈ ਗਿਆ..ਕੋਈ ਹੋਰ ਔਲਾਦ ਨਾ ਜੰਮ ਸਕੀ!
ਤਿੰਨੋਂ ਇਕੱਠੇ ਸਕੂਲੇ ਜਾਂਦੇ..ਪ੍ਰਾਇਮਰੀ ਮਗਰੋਂ ਮਿਡਲ ਸਕੂਲ ਦਾਖਲਾ ਲੈ ਲਿਆ ਤਾਂ ਉਸਨੂੰ ਸਕੂਲੇ ਖੜਨਾ ਤੇ ਵਾਪਿਸ ਲਿਆਉਣਾ ਸਾਡੀ ਜੁੰਮੇਵਾਰੀ ਹੋਇਆ ਕਰਦੀ ਸੀ..!
ਇੱਕ ਦਿਨ ਉਸਨੂੰ ਮੈਂ ਆਪਣੇ ਪਿੱਛੇ ਬਿਠਾਉਂਦਾ ਤੇ ਦੂਜੇ ਦਿਨ ਉਹ ਨਿੱਕੇ ਮਗਰ ਬੈਠਦੀ..!
ਨਿੱਕੇ ਨੇ ਸਾਈਕਲ ਦੀ ਨਵੀਂ ਨਵੀਂ ਜਾਚ ਸਿੱਖੀ ਸੀ..ਉਹ ਉਸਦੇ ਮਗਰ ਬੈਠਣ ਤੋਂ ਝਿਜਕਦੀ..
ਪਰ ਨਿੱਕੇ ਨੂੰ ਬਹੁਤ ਹੀ ਜਿਆਦਾ ਚਾਅ ਹੁੰਦਾ..!
ਇੱਕ ਵਾਰ ਅੱਗਿਓਂ ਆਉਂਦੀ ਬੱਸ ਤੋਂ ਬਚਾਅ ਕਰਦੇ ਹੋਏ ਦੋਵੇਂ ਲਾਗੇ ਪਾਣੀ ਨਾਲ ਭਰੇ ਟੋਏ ਵਿਚ ਜਾ ਪਏ..
ਦੋਹਾਂ ਦੀਆਂ ਚੱਪਲਾਂ ਗਵਾਚ ਗਈਆਂ..ਕੱਪੜੇ ਵੀ ਗਿੱਲੇ ਹੋ ਗਏ..ਮੈਂ ਸਿਰੋਂ ਪੱਗ ਲਾਹ ਉਸਦੇ ਗਿੱਲੇ ਕੱਪੜੇ ਢੱਕ ਦਿੱਤੇ..!
ਤਿੰਨਾਂ ਸਲਾਹ ਕਰ ਲਈ ਕੇ ਘਰੇ ਨਹੀਂ ਦੱਸਣਾ..ਸਗੋਂ ਇਹ ਆਖਣਾ ਕੇ ਗੁਰਦੁਆਰਿਓਂ ਚੁੱਕੀਆਂ ਗਈਆਂ!
ਕੱਪੜੇ ਚੰਗੀ ਤਰਾਂ ਸੁੱਖਾ ਲਏ..ਪਰ ਫੇਰ ਵੀ ਪਤਾ ਨਹੀਂ ਕਿੱਦਾਂ ਪਤਾ ਲੱਗ ਗਿਆ!
ਨਿੱਕੇ ਨੂੰ ਕੁੱਟ ਪੈਣ ਲੱਗੀ ਤਾਂ ਆਖਣ ਲੱਗੀ ਕੇ ਮੈਥੋਂ ਪਿੱਛੇ ਬੈਠੀ ਕੋਲੋਂ ਹਜੋਕਾ ਜਿਹਾ ਵੱਜ ਗਿਆ ਤੇ ਇਸਦਾ ਹੈਂਡਲ ਡੋਲ ਗਿਆ..!
ਮੈਂ ਅਕਸਰ ਆਖਿਆ ਕਰਦਾ ਕੇ ਜਦੋਂ ਤੇਰਾ ਵਿਆਹ ਹੋਇਆ ਚਾਰੇ ਫੇਰੇ ਮੈਂ ਹੀ ਪੂਰੇ ਕਰਵਾਊਂ..ਉਹ ਅੱਗੋਂ ਸੰਗ ਜਾਇਆ ਕਰਦੀ ਤੇ ਗੱਲ ਦੂਜੇ ਪਾਸੇ ਪਾ ਦਿਆ ਕਰਦੀ..!
ਕੁਝ ਸਾਲਾਂ ਬਾਅਦ ਮੈਂ ਫੌਜ ਵਿਚ ਭਰਤੀ ਹੋ ਗਿਆ ਤੇ ਨਿੱਕਾ ਦੁਬਈ ਚਲਾ ਗਿਆ..
ਚਾਚੇ ਦੇ ਤੁਰ ਜਾਣ ਮਗਰੋਂ ਚਾਚੀ ਦਾ ਰਵਈਆ ਬਦਲ ਜਿਹਾ ਗਿਆ..ਉਸਦੇ ਪੇਕੇ ਭਾਰੂ ਹੋ ਗਏ..!
ਮੈਂ ਨਿੱਕੀ ਨੂੰ ਕਿੰਨੀਆਂ ਸਾਰੀਆਂ ਚਿੱਠੀਆਂ ਲਿਖਦਾ ਪਰ ਕੋਈ ਜੁਆਬੀ ਚਿੱਠੀ ਨਾ ਆਇਆ ਕਰਦੀ!
ਬਾਪੂ ਹੁਰਾਂ ਸਾਰੀ ਜਮੀਨ ਵੀ ਵੰਡ ਦਿੱਤੀ ਪਰ ਨਾ ਚਾਹੁੰਦਿਆਂ ਹੋਇਆ ਵੀ ਗੱਲ ਪੰਚਾਇਤ ਤੱਕ ਅੱਪੜ ਗਈ..!
ਬਾਪੂ ਹੁਰਾਂ ਸਾਰਾ ਕੁਝ ਸਿਰ ਸੁੱਟ ਮੰਨ ਲਿਆ..ਫੇਰ ਵੀ ਚਾਚੀ ਦੇ ਪੇਕਿਆਂ ਦੀ ਤਸੱਲੀ ਨਾ ਹੋਈ ਤੇ ਬੋਲ ਚਾਲ ਬੰਦ ਜਿਹਾ ਹੋ ਗਿਆ!
ਖੁੱਲੇ ਵੇਹੜੇ ਦੀ ਹਿੱਕ ਵਿਚ ਡੂੰਗੀ ਲਕੀਰ ਵੱਜ ਗਈ ਤੇ ਇੱਕ ਦੇ ਦੋ ਘਰ ਬਣ ਗਏ!
ਮੇਰੀ ਸਾਂਭੇ ਸੈਕਟਰ ਪੋਸਟਿੰਗ ਸੀ..
ਇੱਕ ਦਿਨ ਪਤਾ ਲੱਗਾ ਕੇ ਨਿੱਕੀ ਦਾ ਵਿਆਹ ਧਰਿਆ ਗਿਆ..ਬਾਪੂ ਹੁਰਾਂ ਕੋਲੋਂ ਕੋਈ ਸਲਾਹ ਵੀ ਨਹੀਂ ਲਈ ਗਈ ਤੇ ਨਾ ਹੀ ਕੋਈ ਸੱਦਾ ਪੱਤਰ ਹੀ ਦਿੱਤਾ ਗਿਆ!
ਕਾਲਜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
shahid sandhu
Very nice