ਵਿਹਲੜਾਂ ਕੋਲ ਕੰਮ ਅਤੇ ਕਾਮਿਆਂ ਕੋਲ ਫੁਰਸਤ
ਕੈਨੇਡਾ ਵਿੱਚ ਰਹਿ ਕੇ ਦੇਖਿਆ ਕਿ ਕੰਮ ਦਾ ਮਤਲਬ ਹੈ ਕੰਮ, ਕੰਮ ਦੇ ਸਮੇਂ ਵਿਚ ਹੋਰ ਗੱਪ ਸ਼ੱਪ ਕਰਨੀ ਜਾਂ ਕੰਮ ਦੇ ਸਮੇਂ ਇੱਧਰ ਉਧਰ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ। ਆਪਣੇ ਸਾਰੇ ਨਿੱਜੀ ਰੁਝੇਵੇਂ ਉਹ ਭਾਵੇਂ ਵਿਆਹ ਸ਼ਾਦੀ, ਭੋਗ, ਸੰਸਕਾਰ, ਜਨਮ ਦਿਨ ਮਨਾਉਣਾ, ਧਾਰਮਿਕ ਸਥਾਨਾਂ ਉੱਤੇ ਜਾਣਾ ਆਦਿ ਕੁਝ ਵੀ ਹੋਵੇ ਸਭ “ਵੀਕ ਐਂਡ” ਭਾਵ ਛੁੱਟੀ ਵਾਲੇ ਦਿਨਾਂ ਵਿਚ ਹੀ ਕੀਤੇ ਜਾਂਦੇ ਹਨ । ਕਿਸੇ ਨੂੰ ਮਿਲਣ ਜਾਣਾ ਹੋਵੇ ਤਾਂ ਪਹਿਲਾਂ ਫੋਨ ਉਤੇ ਦੂਸਰੇ ਦੇ ਸਮੇਂ ਦੇ ਹਿਸਾਬ ਨਾਲ ਹੀ ਜਾਣਾ ਪੈਂਦਾ ਹੈ। ਇਸ ਤਰਾਂ ਕੰਮ ਵਾਲੇ ਬੰਦਿਆਂ ਕੋਲ ਕਦੀ ਵਿਹਲ ਜਾਂ ਫੁਰਸਤ ਨਹੀਂ ਹੁੰਦੀ। ਉਥੇ ਵਿਹਲੇ ਬੰਦੇ ਨੂੰ ਸਮਾਂ ਬਿਤਾਉਣਾ ਮੁਸ਼ਕਲ ਹੁੰਦਾ ਹੈ। ਜ਼ਿਆਦਾਤਰ ਵਿਹਲੇ ਬੰਦੇ ਬਜ਼ੁਰਗ ਹੀ ਹੁੰਦੇ ਹਨ ਜਿਹੜੇ ਕੋਈ ਕੰਮ ਨਹੀਂ ਕਰਦੇ ਅਤੇ ਉਹ ਜ਼ਿਆਦਾਤਰ ਘੁੰਮਣ ਫਿਰਨ ਅਤੇ ਸੈਰ ਕਰਕੇ ਆਪਣਾ ਸਮਾਂ ਬਤੀਤ ਕਰਦੇ ਹਨ ਜਾਂ ਫਿਰ ਪੰਜਾਬੀ ਬਜ਼ੁਰਗ ਇਕੱਠੇ ਬੈਠ ਕੇ ਤਾਸ਼ ਖੇਲਦੇ ਹਨ।
ਪੰਜਾਬ ਵਿੱਚ ਆ ਕੇ ਦੇਖਦੇ ਹਾਂ ਕਿ ਇਥੇ ਉਲਟਾ ਹਿਸਾਬ ਹੈ, ਇਥੇ ਵਿਹਲੇ ਬੰਦਿਆਂ ਕੋਲ ਫੁਰਸਤ ਨਹੀਂ ਅਤੇ ਕੰਮ ਵਾਲੇ ਲੋਕਾਂ ਕੋਲ ਬਹੁਤ ਫੁਰਸਤ ਹੁੰਦੀ ਹੈ।
ਇਥੇ ਵਿਹਲੇ ਬੰਦਿਆਂ ਐਨੇ ਰੁੱਝੇ ਹੁੰਦੇ ਹਨ ਕਿ ਸਵੇਰੇ ਤਿਆਰ ਹੋਕੇ ਜਲਦੀ ਨਾਲ ਘਰੋਂ ਨਿਕਲਣਾ, ਗੱਡੀ ਫੁੱਲ ਸਪੀਡ ਉਤੇ ਚਲਾਉਣਾ, ਇਥੋਂ ਤੱਕ ਕਿ ਲਾਲ ਬੱਤੀ ਉਤੇ ਖੜ੍ਹਨ ਅਤੇ ਆਪਣੀ ਲਾਈਨ ਵਿਚ ਰਹਿਣ ਅਤੇ ਉਡੀਕ ਕਰਨ ਦਾ ਵੀ ਸਮਾਂ ਨਹੀਂ ਹੁੰਦਾ ਅਤੇ ਹਰ ਸਮੇਂ ਭੱਜ ਨੱਠ ਵਿਚ ਹੁੰਦੇ ਹਨ ਕਿਉਂ ਕਿ ਭੋਗ, ਵਿਆਹ, ਫੁੱਲਾਂ ਉਤੇ ਜਾਂ ਸੰਸਕਾਰ ਉਤੇ ਪਹੁੰਚਣ ਹੁੰਦੈ, ਰੈਲੀਆਂ ਵਿੱਚ, ਧਰਨੇ ਉਤੇ, ਤੀਰਥ ਯਾਤਰਾ, ਡੇਰਿਆਂ ਉਤੇ, ਕਰ ਸੇਵਾ ਉਤੇ, ਨਗਰ ਕੀਰਤਨ, ਧਾਰਮਿਕ ਰਸਮਾਂ ਲਈ ਸਮੇਂ ਉਤੇ ਪਹੁੰਚਣਾ ਹੁੰਦੈ। ਕਿਸੇ ਦੀ ਇੱਕ ਬੰਦੇ ਦੀ ਬਦਲੀ ਕਰਵਾਉਣੀ ਹੋਵੇ ਤਾਂ ਕਾਰ ਵਿਚ ਪੰਜ ਬੰਦੇ ਚੰਡੀਗੜ੍ਹ ਮਨਿਸਟਰ ਨੂੰ ਮਿਲਣ ਜਾ ਰਹੇ ਹੁੰਦੇ ਹਨ, ਇੱਕ ਬਦਲੀ ਕਰਵਾਉਣ ਵਾਲਾ, ਇੱਕ ਛੋਟਾ ਮੋਟਾ ਨੇਤਾ, ਇੱਕ ਵਿਚੋਲਾ, ਇੱਕ ਦੋਸਤ, ਅਤੇ ਇੱਕ ਗੱਲਾਂ ਨਾਲ ਸਭ ਦਾ ਦਿਲ ਪਰਚਾਉਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ