More Punjabi Kahaniya  Posts
ਵਿਹੜਾ


ਗਲ ਅੱਜ ਤੋਂ ਕਾਫੀ ਸਾਲ ਪਹਿਲਾਂ ਦੀ ਆ। ਜਦੋਂ ਸਾਡਾ ਸਾਂਝਾ ਪਰਿਵਾਰ ਸੀ ਤੇ ਸਾਂਝਾ ਵਿਹੜਾ ਸੀ। ਸਾਡਾ ਘਰ 1990 ਵਿੱਚ ਬਣਿਆ ਸੀ। ਘਰ ਵਿੱਚ ਇਕ ਵੱਡਾ ਕਮਰਾ ਜੀਹਦੇ ਵਿੱਚ ਬੇਬੇ ਦੀ ਪੇਟੀ , ਸੰਦੂਕ ਤੇ ਮਾਤਾ ਦੀ ਪੇਟੀ ਸੀ। ਓਦੇ ਨਾਲ ਹੀ ਇਕ ਨਿੱਕਾ ਕਮਰਾ ਜਿਹਨੂੰ ਬੈਡ ਆਲਾ ਕਮਰਾ ਵੀ ਕਹਿੰਦੇ ਸੀ। ਇਕ ਆਏ ਗਏ ਦੇ ਬੈਠਣ ਲਈ ਬੈਠਕ ਤੇ ਇਕ ਰਸੋਈ ਸੀ।ਅੱਗੇ ਇੱਕ ਬਰਾਂਡਾ ਵੀ ਸੀ। ਇਕ ਨਿੱਕੀ ਬੈਠਕ ਬਿਲਕੁਲ ਮੇਨ ਗੇਟ ਕੋਲ ਸੀ। ਜਿੱਥੇ ਅਕਸਰ ਦਾਦਾ ਜੀ ਬੈਠਿਆ ਕਰਦੇ ਸੀ। ਬਾਕੀ ਵੱਡਾ ਸਾਰਾ ਕੱਚਾ ਵਿਹੜਾ ਸੀ। ਘਰ ਦੀ ਇਕ ਕੰਧ ਨਾਲ ਡੰਗਰਾਂ ਆਲੀ ਖੁਰਲੀ ਤੇ ਛੋਟਾ ਜਿਹਾ ਤੂੜੀ ਆਲਾ ਸੀ।ਇਸਦੇ ਨੇੜੇ ਹੀ ਇਕ ਚੱਬਚਾ ਵੀ ਸੀ। ਸਰਦੀਆਂ ਵਿੱਚ ਅਕਸਰ ਸਾਰੇ ਜਨੇ ਵੱਡੇ ਕਮਰੇ ਵਿੱਚ ਸੋਇਆ ਕਰਦੇ ਸੀ। ਮੈ ਦਾਦੀ ਜੀ ਨਾਲ ਸੋਇਆ ਕਰਦੀ ਸੀ। ਕਹਾਣੀਆ , ਬਾਤਾਂ ਸੁਣਦੇ ਜਾਂ ਫਿਰ ਛੱਤ ਦੇ ਬਾਲੇ ਗਿਣਦੇ ਕਦੋਂ ਨੀਂਦ ਆ ਜਾਂਦੀ ਪਤਾ ਹੀ ਨੀ ਲਗਦਾ ਸੀ। ਫਿਰ ਕੁਝ ਸਮੇਂ ਬਾਅਦ ਚਾਚਾ ਜੀ ਦਾ ਵਿਆਹ ਹੋਇਆ । ਆਏ ਗਏ ਆਲੀ ਬੈਠਕ ਚ ਚਾਚੀ ਦੇ ਬੈਡ ਰੱਖੇ ਗਏ ਤੇ ਵੱਡੇ ਕਮਰੇ ਚ ਇਕ ਹੋਰ ਪੇਟੀ ਆਗੀ। ਹੁਣ ਅਸੀਂ 8 ਜਨੇ ਸੀ ਪਰਿਵਾਰ ਵਿੱਚ। ਗਰਮੀਆਂ ਵਿੱਚ ਅਕਸਰ ਅਸੀਂ ਬਾਹਰ ਵਿਹੜੇ ਚ ਮੰਜੇ ਡਾਹ ਕੇ ਸੌਂਦੇ ਸੀ। ਚਾਚਾ ਜੀ, ਦਾਦਾ ਜੀ ਤੇ ਪਾਪਾ ਤਿੰਨੋ ਜਨਿਆ ਲਈ ਅਲੱਗ ਫਰਾਟਾ ਤੇ ਮਾਤਾ , ਦਾਦੀ, ਚਾਚੀ ਤੇ ਅਸੀਂ ਦੋਨੋਂ ਭੈਣ ਭਾਈ ਅਸੀਂ ਕੂਲਰ ਲਗਾ ਕੇ ਸੌਂਦੇ ਸੀ। ਪੂਰੇ ਵੇਹੜੇ ਵਿੱਚ ਮੰਜਿਆਂ ਦੀ ਲਾਈਨ ਹੁੰਦੀ ਸੀ। ਰਾਤ ਨੂੰ ਦਾਦੀ ਗੁਰੂਆਂ ਦੀਆਂ ਕਥਾ ਕਹਾਣੀਆਂ ਜਾਂ ਫਿਰ ਚੋਰਾਂ ਡਾਕੂਆਂ ਦੀਆਂ ਗੱਲਾਂ ਸੁਣਾਇਆ ਕਰਦੀ ਸੀ। ਵੇਹੜੇ ਚ ਪਿਅਾ ਨੂੰ ਸਾਰਾ ਆਸਮਾਨ ਦਿਖਦਾ ਸੀ। ਕਿੰਨੇ ਸਾਰੇ ਤਾਰੇ, ਤੇ ਚੰਨ ਨੂੰ ਢਕਣ ਦੀ ਕੋਸ਼ਿਸ ਕਰਦੇ ਬਦਲ। ਜਦੋਂ ਕਦੇ ਅੱਧੀ ਰਾਤ ਲਾਈਟ ਚਲੀ ਜਾਂਦੀ। ਦਾਦੀ ਨਾਲ ਦੀ ਨਾਲ ਪੱਖੀ ਝਲ੍ਹਣ ਲੱਗ ਜਾਂਦੀ। ਜੇ ਕਦੇ ਉਠ ਜਾਂਦੇ ਤਾਂ ਬਾਤਾਂ ਸੁਣਾ ਕੇ ਜੀਅ ਲਵਾਈ ਰੱਖਦੀ। ਜਿਵੇਂ ਜਿਵੇਂ ਦਿਨ ਚੜਦਾ ਜਾਂਦਾ ਮੰਜਿਆਂ ਦੀ ਲਾਈਨ ਘਟਦੀ ਜਾਂਦੀ। ਸਵੇਰੇ ਸਾਰਾ ਟੱਬਰ ਵੇਹੜੇ ਚ ਫਿਰਦਾ ਦਿਖਦਾ ਵਿਆਹ ਜੇ ਵਰਗਾ ਮਾਹੌਲ ਹੁੰਦਾ। ਮਾਤਾ ਤੇ ਚਾਚੀ ਗੋਹਾ ਤੇ ਧਾਰਾ ਦਾ ਨਿਬੇੜ ਕੇ ਚੁੱਲ੍ਹੇ ਵੱਲ ਨੂੰ ਹੋ ਜਾਂਦੀਆਂ। ਪਾਪਾ ਤੇ ਚਾਚਾ ਖੇਤ ਜਾਣ ਦੀ ਤਿਆਰੀ ਚ ਹੁੰਦੇ। ਰੇਹੜੇ ਵਿੱਚ ਪੱਲੀਆ, ਦਾਤੀਆ ਸਬਜੀ ਲਿਆਉਣ ਲਈ ਝੋਲਾ ਇਹੋ ਜਿਹਾ ਸਮਾਨ ਇਕਠਾ ਕਰ ਰਹੇ ਹੁੰਦੇ। ਇਕ ਇਕ ਕਰਕੇ ਸਾਰੇ ਮੰਜੇ ਚੱਕੇ ਜਾਂਦੇ। ਬਸ ਦਾਦੀ ਦਾ ਮੰਜਾ ਵੇਹੜੇ ਚ ਹੀ ਹੁੰਦਾ। ਇਕੱਲਾ ਬਿਸਤਰਾ ਅੰਦਰ ਰੱਖ ਦਿੱਤਾ ਜਾਂਦਾ। ਜਿਵੇਂ ਜਿਵੇਂ ਸੂਰਜ ਘੁੰਮਦਾ ਦਾਦੀ ਦਾ ਮੰਜਾ ਵੀ ਘੁੰਮਦਾ। ਜਿੱਧਰ ਜਿੱਧਰ ਵੇਹੜੇ ਚ ਲੱਗੇ ਨਿੰਮ ਦਾ ਪਰਛਾਵਾਂ ਜਾਂਦਾ ਓਧਰ ਓਧਰ ਦਾਦੀ ਦਾ ਮੰਜਾ। ਦਾਦੀ ਮੰਜੇ ਤੇ ਬੈਠੀ ਖੇਸਾ ਦੇ ਬੰਬਲ ਵੱਟੀ ਜਾਂਦੀ ਰਹਿੰਦੀ। ਸੂਤ ਦੇ ਗੋਲੇ ਕਰਦੀ। ਸ਼ਾਮ ਲਈ ਸਬਜੀ ਕਟ ਦਿੰਦੀ। ਕਦੇ ਕਦਾਈਂ ਜੇ ਮੰਮੀ ਤੇ ਚਾਚੀ ਵੇਹੜੇ ਚ ਦਰੀਆ ਬੁਣਿਆ ਕਰਦੀਆ ਸੀ। ਬੜਾ ਜੀਅ ਲਗਦਾ ਸੀ। ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

4 Comments on “ਵਿਹੜਾ”

  • story boht sohni c .bs eho jhe subject te likhde reho jo hun sade virse cho lupat ho reha ha…jive charkha,khuhh,madani chatti, chajj, ohi purana Punjab…baba g kirpa krn

  • yr eh story mere favourites ch ni add ho rhi??..kise nu kj pta kyuu??

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)