ਜਸਮੀਤ ਦਾ ਵਿਆਹ ਕਨੇਡਾ ਰਹਿੰਦੇ ਮੁੰਡੇ ਨਾਲ ਹੋਇਆ।ਉਹਦੇ ਤੋਂ ਚਾਅ ਚੁੱਕਿਆ ਨਹੀਂ ਸੀ ਜਾਂਦਾ।ਪਰ ਉਹਦੀ ਖੁਸ਼ੀ ਥੋੜੇ ਚਿਰ ਦੀ ਸੀ ਕਿਉਂਕਿ ਦੋ ਮਹੀਨਿਆਂ ਬਾਅਦ ਉਹਦਾ ਪਤੀ ਪਰਦੀਪ ਵਾਪਿਸ ਚਲਾ ਗਿਆ।ਹੁਣ ਕਦੇ ਕਦਾਈਂ ਫ਼ੋਨ ਤੇ ਗੱਲ ਹੁੰਦੀ ਉਹਦੇ ਕੋਲ ਆਪਣਾ ਫ਼ੋਨ ਨਹੀਂ ਸੀ ।ਇਸ ਕਰਕੇ ਜਦੋਂ ਉਹਦੇ ਸੱਸ ,ਸਹੁਰੇ ਜਾਂ ਦਿਉਰ ਦੇ ਫ਼ੋਨ ਤੋਂ ਉਹ ਗੱਲ ਕਰਦੀ ਤਾਂ ਸਾਰੇ ਕੋਲ ਹੀ ਬੈਠੇ ਰਹਿੰਦੇ ਤਾਂ ਉਹ ਖੁੱਲ੍ਹ ਕੇ ਗੱਲ ਨਾ ਕਰ ਪਾਉਂਦੀ ।ਇੱਕ ਵਾਰ ਉਹਨੇ ਦੱਬਵੀ ਆਵਾਜ ਵਿੱਚ ਆਪਣੇ ਪਤੀ ਨੂੰ ਫ਼ੋਨ ਲਈ ਕਿਹਾ ਪਰ ਸੱਸ ਨੇ ਕਲੇਸ਼ ਪਾ ਲਿਆ
“ਘਰ ਤਿੰਨ ਤਿੰਨ ਫ਼ੋਨ ਨੇ…ਹੋਰ ਫ਼ੋਨ ਕੀ ਕਰਨਾ…ਆਹ ਫਲਾਣਿਆ ਦੀ ਨੂੰਹ ਕੋਲ ਸੀ ਵੱਡਾ ਸਾਰਾ ਫ਼ੋਨ, ਸਾਰਾ ਦਿਨ ਉਂਗਲਾਂ ਮਾਰੀ ਜਾਂਦੀ ਸੀ…ਆਹ ਨਿੱਕਲਗੀ ਇੱਕ ਦਿਨ ਪਤਾ ਵੀ ਨਹੀਂ ਲੱਗਿਆ”
ਉਹ ਖਾਮੋਸ਼ ਹੋ ਗਈ ।ਕਿੰਨਾ ਕੁੱਝ ਦਿਲ ‘ਚ ਰਹਿ ਗਿਆ।ਸਿਰਫ ਦੋ ਮਹੀਨੇ ਹਾਰ ਸ਼ਿੰਗਾਰ ਲਾ ਕੇ ਦੇਖਿਆ ਫਿਰ ਤਾਂ ਜਦੋਂ ਕਦੇ ਤਿਆਰ ਹੁੰਦੀ ਤਾਂ ਸੱਸ ਕੌੜਾ ਕੌੜਾ ਝਾਕਦੀ
“ਨਾ ਬੰਦਾ ਤੇਰਾ ਘਰੇ ਨੀ…ਤੂੰ ਕੀਹਨੂੰ ਸਜ ਕੇ ਦਿਖਾਉਣਾ ਘਰੇ ਦਿਉਰ ਗੱਭਰੂ ਹੋਇਆ ਲੋਕ ਕੀ ਕੀ ਗੱਲਾਂ ਕਰਨਗੇ”
ਸੱਸ ਦੇ ਅਜਿਹੇ ਬੋਲਾ ਨੇ ਉਸਨੂੰ ਅੰਦਰੋਂ ਖਤਮ ਕਰ ਦਿੱਤਾ।ਉਹਦੇ ਵਰੀ ਦੇ ਸੂਟ ਅਲਮਾਰੀ ‘ਚ ਪਏ ਰਹਿ ਗਏ।ਗਹਿਣੇ ਤਾਂ ਸੱਸ ਨੇ ਪਹਿਲਾ ਹੀ ਇਹ ਕਹਿ ਕੇ ਸਾਂਭ ਲਏ ਸੀ ਕਿ ਪਿੰਡ ‘ਚ ਚੋਰੀਆਂ ਬਹੁਤ ਹੁੰਦੀਆਂ।
ਉਹਦੀ ਜ਼ਿੰਦਗੀ ‘ਚ ਥੋੜੀ ਖੁਸ਼ੀ ਆਈ ਜਦੋਂ ਉਸਨੇ ਇੱਕ ਮੁੰਡੇ ਨੂੰ ਜਨਮ ਦਿੱਤਾ ।ਸਾਰਿਆ ਦਾ ਮਿਜ਼ਾਜ ਥੋੜਾ ਥੋੜਾ ਬਦਲਿਆ ਪਰ ਪਰਦੀਪ ਉਸਨੂੰ ਜ਼ਿਆਦਾ ਖੁਸ਼ ਨਹੀਂ ਲੱਗਿਆ ।ਜਦੋਂ ਉਹ ਆਪਣੇ ਬਾਰੇ ਪੁੱਛਦੀ ਤਾਂ ਹਮੇਸ਼ਾ ਇਹੋ ਜੁਆਬ” ਹਾਲੇ ਟਾਇਮ ਲੱਗੂ….ਤੈਨੂੰ ਕਿਸੇ ਚੀਜ਼ ਦੀ ਲੋੜ ਤਾਂ ਦੱਸ …ਮੈਂ ਪੈਸੇ ਭੇਜ ਦਿੰਦਾ…”
ਪਰ ਉਹ ਕਿਵੇਂ ਦੱਸੇ ਕਿ ਸਾਰੀਆਂ ਚੀਜ਼ਾਂ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ।
ਦੋ ਸਾਲਾਂ ਬਾਅਦ ਅਚਾਨਕ ਹੀ ਪਰਦੀਪ ਆ ਜਾਂਦਾ ਉਹਦੀ ਜ਼ਿੰਦਗੀ ਮੰਨੋ ਫਿਰ ਸਵਰਗ ਬਣ ਜਾਂਦੀ ।ਫਿਰ ਤੋਂ ਹਾਰ ਸ਼ਿੰਗਾਰ ,ਕਢਾਈ ਵਾਲੇ ਸੂਟ ਭਾਂਤ ਭਾਂਤ ਦੇ ਇਤਰ ।ਉਹ ਸਭ ਉਲਾਂਭੇ ਭੁੱਲ ਜਾਂਦੀ ਜੋ ਉਹਨੇ ਪਰਦੀਪ ਨੂੰ ਦੇਣ ਲਈ ਸੋਚੇ ਸੀ।ਇਸ ਵਾਰ ਉਹ ਛੇ ਮਹੀਨੇ ਰੁੱਕਿਆ।ਜਾਣ ਤੋਂ ਹਫ਼ਤਾ ਪਹਿਲਾ ਉਹਨੇ ਜਸਮੀਤ ਨੂੰ ਕੋਲ ਬਿਠਾ ਕੇ ਦੱਸਿਆ ਕਿ ਉਹਦਾ ਵਿਆਹ ਕਨੇਡਾ ਵਿੱਚ ਪਹਿਲਾ ਤੋਂ ਹੋਇਆ ਸੀ ਪਰ ਘਰਦਿਆਂ ਨੂੰ ਨਹੀਂ ਪਤਾ।” ਜਸਮੀਤ ਮੈਨੂੰ ਪਤਾ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਪਰ ਪੱਕੇ ਹੋਣ ਲਈ ਮੈਨੂੰ ਇੰਝ ਕਰਨਾ ਪਿਆ।ਜਦੋਂ ਹੀ ਮੈਨੂੰ ਉਸ ਵਿਆਹ ਤੋਂ ਛੁਟਕਾਰਾ ਮਿਲਿਆ ਮੈਂ ਤੈਨੂੰ ਸੱਦ ਲੈਣਾ” ਪਰਦੀਪ ਖ਼ੁਦ ਉਸਨੂੰ ਦੱਸ ਕੇ ਹੌਲਾ ਹੋ ਗਿਆ ਪਰ ਜਸਮੀਤ ਮੰਨੋ ਪੱਥਰ ਹੋ ਗਈ।ਉਹ ਚਲਿਆ ਗਿਆ ਤੇ ਜਸਮੀਤ ਦੀ ਗੋਦੀ ਇੱਕ ਹੋਰ ਮੁੰਡਾ ਆ ਗਿਆ ਪਰ ਉਹਦਾ ਮਨ ਜ਼ਿੰਦਗੀ ਤੋਂ ਉਚਾਟ ਹੋ ਗਿਆ ।ਉਹਨੇ ਇਹ ਗੱਲ ਕਿਸੇ ਕੋਲ ਨਾ ਕੀਤੀ ਮਾਪਿਆ ਕੋਲ ਵੀ ਨਹੀਂ ,ਸੋਚਦੀ ਸੀ ਉਹ ਕੀ ਕਰਨਗੇ ਉਹਨਾ ਪਹਿਲਾ ਹੀ ਵਿਆਹ ਤੇ ਵਾਧੂ ਖ਼ਰਚਾ ਕੀਤਾ ਸੀ ਫਿਰ ਉਹਦੀ ਮਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ