“ਦੇਖੋ ਜੀ ਗੱਲ ਇਹ ਆ ਕਿ ਆਪਾਂ ਤਾਂ ਸਿੱਧੇ ਸਪਸ਼ਟ ਬੰਦੇ ਆਂ।
ਮੁੰਡੇ ਦੀ ਪੱਕੀ ਗਰੰਟੀ ਆ ਮੇਰੀ। ਆਹ ਦੇਖ ਲੋ ਇੰਡੀਆ ਤੋਂ ਆਏ ਨੂੰ ਹਜੇ ਪੰਜ ਸਾਲ ਹੋਏ ਆ। ਆਪਦਾ ਪੀਜ਼ਾ ਸਟੋਰ ਲੈ ਵੀ ਲਿਆ। ਉਤੋਂ ਕਾਨਵੇਂਟ ਦਾ ਪੜ੍ਹਿਆ”। ਬੂਟਾ ਸਿੰਹੁ ਨੇ ਸਾਰਿਆਂ ਵੱਲ ਉੱਡਦੀ ਜਹੀ ਨਜ਼ਰ ਮਾਰੀ ਪ੍ਰਭਾਵ ਜਾਨਣ ਨੂੰ। “ਆਪਣੀ ਐਨੀ ਇਜ਼ਤ ਕਰਦਾ। ਕਹਿੰਦਾ ਜਿਥੇ ਕਹੋਂ ਓਥੇ ਪੈਰ ਰੱਖੂੰ। ਮੈਂ ਬੜੀ ਮਦਤ ਕੀਤੀ ਆ ਸੈੱਟ ਕਰਨ ਚ। ਲੱਖ ਡਾਲਰ ਤਾਂ ਕਮਾਉਂਦਾ ਹੋਊ ਸਾਲ ਦਾ। ਆਹ ਤਿੰਨ ਬੈਡ ਰੂਮ ਦਾ ਘਰ ਵੀ ਲੈ ਲਿਆ”
ਕੁੜੀ ਆਲੇ ਪਾਸਿਓਂ ਇਕ ਬਜ਼ੁਰਗ ਬੋਲਿਆ “ਹਲਾ, ਆਹ ਤਾਂ ਬਲਾ ਚੰਗੀ ਗੱਲ ਆ। ਪਰ ਸਾਡੀ ਪਾਸ਼ੋ ਕਿਹੜੀ ਘੱਟ ਆ। ਇੰਡੀਆ ਤੋਂ ਨਰਸ ਦਾ ਕੋਰਸ ਕੀਤਾ। ਪੰਜਾਬੀ ਗਰੇਜੀ ਵਧੀਆ ਜਾਣਦੀ ਆ। ਆਹ ਜੈ ਖਾਣਾ ਨਾਂ ਜਿਹਾ ਨੀ ਆਉਂਦਾ, ਵੱਡੇ ਹਸਪਤਾਲ ਚ ਪੱਕੀ ਨੌਕਰੀ ਆ”
ਬੂਟਾ ਸਿੰਹੁ ਫਿਰ ਠੋਰਕੇ ਬੋਲਿਆ “ਰੋਟੀ ਟੁੱਕ ਤਾਂ ਜਾਣਦੀ ਹੋਣੀ ਆ ਕਿ? ”
ਬਾਬਾ ਤਮਕਕੇ ਬੋਲਿਆ “ਲੈ ਆਹੋ। ਹੋਰ ਕੀ। ਊਂ ਮੈਨੂੰ ਵਾਧ ਘਾਟ ਗੱਲ ਕਰਨ ਦੀ ਆਦਤ ਨੀ। ਫਿਰ ਕਹੋਗੇ ਬਾਬਾ ਬੋਲਦਾ। ਥੋਨੂੰ ਨੀ ਕਹਿੰਦਾ ਪਰ ਕਾਈ ਪੁੱਛਦੇ ਸੀ ਆਹ ਬਣਾ ਲੂ ਔਹ ਬਣਾ ਲੂ। ਮੈਂ ਅੱਕਕੇ ਕਹਿਤਾ ਬਈ ਸਾਡੀ ਪਾਸ਼ੋ ਤਾਂ ਰਸਟੋਰੈਂਟ ਵੀ ਖੋਲ ਲੂ ਤੁਸੀਂ ਦੱਸੋ ਹੈ ਹਿੰਮਤ? ਇਕ ਨੇ ਤਾਂ ਹੱਦ ਈ ਕਰਤੀ ਅਖੇ ਨੱਚ ਨੁੱਚ ਵੀ ਲੈਂਦੀ ਆ। ਪਹਿਲਾਂ ਤਾਂ ਦੇਣ ਲੱਗਿਆ ਸੀ ਦੱਖੂ ਦਾਣਾ ਪਰ ਮੂੰਹ ਘੁੱਟ ਲਿਆ ਬਈ ਭਾਈ ਕੁੜੀ ਆਲੇ ਆਂ। ਲੈ ਦੱਸ ਪਿਛਲੇ ਸਾਲ ਸਰੀ ਦੀਆਂ ਤੀਆਂ ਚ ਮਿਸ ਪੰਜਾਬਣ ਕੌਣ ਸੀ? ਆਪਣੀ ਪਾਸ਼ੋ। ਆਪੇ ਕਹਾਂਗੇ ਤਾਂ ਕਹੋਗੇ ਬਾਬਾ ਆਪੇ ਈ ਸਿਫ਼ਤਾਂ ਕਰੀ ਜਾਂਦਾ। ਨਾ ਭਾਈ, ਰੱਬ ਤੋਂ ਡਰਕੇ ਬੋਲੀਏ। ਪਰ ਪਾਸ਼ੋ ਸਾਡੀ ਲੱਖਾਂ ਚੋਂ ਇਕ ਆ”
ਸਾਰਿਆਂ ਨੇ ਇਕ ਦੂਜੇ ਦੇ ਮੂੰਹ ਵੱਲ ਦੇਖਿਆ। ਸਿਰ ਹਿਲਾਕੇ ਤੇ ਚਾਹ ਪਕੌੜੇ ਛੱਕਕੇ ਕਾਰਜ ਸਿਰੇ ਚਾੜਨ ਦੀ ਰਜ਼ਾਮੰਦੀ ਦੇ ਤੀ।
ਲਓ ਜੀ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਮਹੀਨੇ ਕੁ ਬਾਅਦ ਵਿਆਹ ਹੋ ਗਿਆ। ਨਵਾਂ ਜੋੜਾ ਗੁਰਦੁਆਰਾ ਸਾਹਿਬ ਤੋਂ ਸਿੱਧਾ ਲਿਮੋਜ਼ੀਨ ਚ ਬਹਿਕੇ ਹੋਟਲ ਵੱਲ ਨੂੰ ਚਾਲੇ ਪਾ ਦਿੰਦਾ ਆ। ਦੋਵੇਂ ਇਕ ਦੂਜੇ ਵੱਲ ਦੇਖਕੇ ਖੁਸ਼ੀ ਚ ਮੁਸਕਰਾਏ।
ਕੁੜੀ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ