“V I P ਵੀਰ “
ਰਾਜੀ ਅੱਜ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੋਵੇ ਵੀ ਕਿੳ ਲਗਭਗ ਦੋ ਸਾਲ ਦੀ ਉਡੀਕ ਕਰਨ ਤੋਂ ਬਾਅਦ ਤਾਂ ਏਹ ਦਿਨ ਆਇਆ ਸੀ ।ਉਹਨਾਂ ਦੀ ਨਵੀਂ ਕੋਠੀ ਦਾ ਮਹੂਰਤ ਹੋ ਰਿਹਾ ਸੀ । ਪੁਰਾਣੇ ਘਰ ਤੋਂ ਅੱਜ ਨਵੀਂ ਕੋਠੀ ਵਿੱਚ ਵਸੇਬਾ ਕਰਨ ਜਾ ਰਹੇ ਰਾਜੀ ਉਸਦਾ ਘਰਵਾਲ਼ਾ ਜੈਮਲ ਤੇ ਇਕਲੌਤਾ ਪੁੱਤ ਗੁਰਪ੍ਰੀਤ ਸਾਰੇ ਬਹਤ ਚਾਈਂ ਚਾਈਂ ਆਪਣੇ ਆਪਣੇ ਕੰਮਾਂ ਵਿੱਚ ਲੱਗੇ ਹੋਏ ਸਨ ।ਸਾਰੇ ਰਿਸ਼ਤੇਦਾਰਾਂ ਤੇ ਆਂਢ ਗੁਆਂਢ ਨੂੰ ਸਵੇਰ ਦੇ ਚਾਹ ਪਾਣੀ ਤੋਂ ਲੈ ਕੇ ਰਾਤ ਦੀ ਰੋਟੀ ਦਾ ਸੱਦਾ ਘੱਲਿਆ ਜਾ ਚੁੱਕਾ ਸੀ ।ਤੇ ਹੁਣ ਰਾਜੀ ਨੂੰ ਉਡੀਕ ਸੀ ਸਭ ਦੇ ਆੳਣ ਦੀ ਤਾਂ ਜੋ ਸਭ ਉਸਦੀ ਆਲੀਸ਼ਾਨ ਕੋਠੀ ਨੂੰ ਵੇਖ ਕੇ ਵਾਹ ਵਾਹ ਕਰਨ ਕਿੳ ਕਿ ਰਾਜੀ ਦਾ ਮੰਨਣਾ ਸੀ ਅਜਿਹੀ ਕੋਠੀ ਉਸਦੇ ਕਿਸੇ ਵੀ ਸ਼ਰੀਕੇ ਭਾਈਚਾਰੇ ਨੇ ਨਹੀਂ ਸੀ ਬਣਾਈ ।ਰਾਜੀ ਦਾ ਸੁਭਾਅ ਵਿਖਾਵੇ ਵਾਲਾ ਹੋਣ ਕਰਨੇ ਸਹੀ ਗਲਤ ਦੀ ਉਸਨੂੰ ਘੱਟ ਹੀ ਪਹਿਚਾਣ ਸੀ । ਬੰਦੇ ਠਾਠ ਬਾਠ ਵੇਖ ਕੇ ਉਹ ਰਿਸ਼ਤਾ ਜੋੜਦੀ ਤੇ ਜਿੱਥੇ ਉਸਨੂੰ ਲੱਗਦਾ ਕਿ ਦੇਰ ਸਵੇਰ ਕਿਸੇ ਹਾਲਾਤਾਂ ਦੇ ਮਾੜੇ ਰਿਸ਼ਤੇਦਾਰ ਨੂੰ ਉਸਨੂੰ ਵਗਾਰ ਪਾ ਸਕਦੇ ਹਨ । ਤਾਂ ਉਹ ਆਪਣੇ ਪੈਰ ਪਿਛਾਂਹ ਖਿੱਚਣ ਵਿੱਚ ਦੇਰ ਨਾ ਲਾੳਦੀ ।ਉਸਦੇ ਏਸ ਸੁਭਾਅ ਤੋਂ ਉਸਦਾ ਪਤੀ ਤੇ ਪੁੱਤਰ ਦੌਵੇ ਜਾਣੂ ਸਨ । ਪਰ ਉਸਨੂੰ ਸਮਝੌਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ ਕਿੳ ਕਿ ਉਸਨੇ ਆਪਣੇ ਘਰ ਨੂੰ ਬੜੀ ਚੰਗੀ ਤਰਾ ਸਾਂਭਿਆ ਹੋਇਆ ਸੀ ਏਸੇ ਕਰਕੇ ਉਹਨਾਂ ਕਦੇ ਬਹੁਤ ਧਿਆਨ ਹੀ ਨਹੀਂ ਦਿੱਤਾ ਕਿ ਉਸਨੂੰ ਸਹੀ ਗਲਤ ਦੱਸਿਆ ਜਾਵੇ ।”ਮੰਮੀ ਮੰਮੀ ਮਾਮਾ ਆ ਗਿਆ ਮਾਮਾ ਆਖਦਾ ਹੋਇਆਂ ਗੋਪੀ ਰਸੋਈ ਵਿੱਚ ਖਾਣ ਪੀਣ ਦੇ ਨਿੱਕ ਸੁੱਕ ਨੂੰ ਸਾਂਭਣ ਵਿੱਚ ਲੱਗੀ ਹੋਈ ਰਾਜੀ ਤੇ ਉਹਨਾਂ ਘਰ ਵਿੱਚ ਕਾਫ਼ੀ ਦੇਰ ਤੋਂ ਕੰਮ ਕਰਨ ਵਾਲੀ ਸੱਤੋ ਨੂੰ ਆ ਦੱਸਦਾ ਏ “ਵਾਗਰੂ ਵਾਗਰੂ ਆ ਗਿਆ ਮੇਰਾ ਲਾਡਲਾ ਵੀਰ ਕਨੈਡੇ ਵਾਲਾ ਚੱਲ ਨੀ ਸੱਤੋ ਤੇਲ ਵਾਲੀ ਬੋਤਲ ਤੇ ਲੱਡੂਆ ਵਾਲਾ ਡੱਬਾ ਫੜ ਤੇ ਬਾਹਰ ਆ-ਜਾ ਆਖਦੀ ਹੋਈ ਉਹ ਆਪਣੀ ਚੁੰਨੀ ਸੰਵਾਰਦੀ ਹੋਈ ਆਪਣੇ ਘਰਵਾਲ਼ੇ ਨੂੰ ਵੀ ਨਾਲ ਆੳਣ ਦਾ ਇਸ਼ਾਰਾ ਕਰਦੀ ਏ ।”ਚੱਲ ਚੱਲ ਤੇਰੇ ਮਗਰ ਆ ਗਿਆ ਮੈ ਵੀ ਉਸਦਾ ਪਤੀ ਜਾਂਦਾ ਹੋਇਆਂ ਕੰਧ ਤੇ ਲੱਗੇ ਸ਼ੀਸ਼ੇ ਵਿੱਚ ਵੇਖ ਆਪਣੀ ਦਾੜੀ ਸੰਵਾਰਦਾ ਏ ,ਤੇ ਬਾਹਰਲੇ ਗੇਟ ਤੇ ਖੜ ਜਦ ਰਾਜੀ ਦੀ ਨਜ਼ਰ ਮੋਟਰ ਸਾਈਕਲ ਸਵਾਰ ਆਪਣੇ ਵੱਡੇ ਭਰਾ ਤਾਰੇ ਤੇ ਪੈਂਦੀ ਏ ਤਾਂ ਉਹ ਤੇਲ ਵਾਲੀ ਬੋਤਲ ਤੇ ਮਠਿਆਈ ਵਾਲਾ ਡੱਬਾ ਉਹ ਸੱਤੋ ਨੂੰ ਖੋਲ੍ਹਣ ਤੋਂ ਰੋਕ “ਜਾ ਅੰਦਰ ਲੈ ਜਾ ਸਾਰਾ ਕੁਝ “ਏਹ ਤਾਂ ਵੀਰ ਤਾਰਾ ਆ ਜਿਹਦਾ ਹਰ ਰੋਜ ਦਾ ਆੳਣ ਜਾਣ ਆ “ਵਧਾਈਆਂ ਭੈਣਾਂ ਆਖ ਤਾਰਾ ਮੋਟਰ ਸਾਈਕਲ ਅੰਦਰ ਖੜਾ ਕਰਦਾ ਹੋਇਆ ਰਾਜ਼ੀ ਨੂੰ ਮਿਲ ਕੇ ਆਪਣੇ ਭਾਈਆਂ ਨੂੰ ਤੇ ਗੋਪੀ ਨੂੰ ਗੱਲਵੱਕੜੀ ਵਿੱਚ ਲੈ ਨਵੇਂ ਘਰ ਦੀ ਵਧਾਈ ਦੇਦਾ ਏ ।”ਬਾਕੀ ਪਰਿਵਾਰ ਕਿੱਥੇ ਆ ਵੀਰ “ਉਹ ਭੈਣਾਂ ਤੈਨੂੰ ਤਾਂ ਪਤਾ ਆ ਨਿੱਕਾ ਤਾ ਵਲੈਤੋ ਆਇਆ ਉਹ ਤਾਂ ਸਾਰਾ ਪਰਿਵਾਰ ਤਿਆਰ ਹੋਣ ਲਈ ਬਹੁਤ ਜ਼ੋਰ ਲਾਉਂਦੇ ਨੇ ਤੇ ਉਹਨਾਂ ਦੇ ਵੇਖਾਂ ਵੇਖੀ ਤੇਰੀ ਭਾਬੀ ਵੀ ਪਤਾ ਨਹੀਂ ਕਿੰਨੀ ਵਾਰੀ ਸਿਰ ਖੋਲਦੀ ਤੇ ਕਿੰਨੀ ਵਾਰੀ ਵਾਹੁੰਦੀ ਆ “ਗੱਲ ਕੀ ਭੈਣਾਂ ਸਾਰਾ ਟੱਬਰ ਸ਼ੀਸ਼ੇ ਅੱਗੇ ਹੀ ਬੈਠਾ ਆ ਹਾਲੇ “ਤਾਂ ਹੀ ਮੈਂ ਪਹਿਲਾ ਆ ਗਿਆ ਕਿ ਤੇਰਾ ਹੱਥ ਵਟਾਉਣ ਕਿ ਸੌ ਕੰਮ ਹੁੰਦੇ ਆ “ਉਹਨਾਂ ਦੇ ਨਾਲ ਜੇ ਮੈਂ ਵੀ ਪਰੋਣਾ ਬਣ ਕੇ ਆਉਂਦਾ ਤਾਂ ਫੇਰ ਤਾਂ ਸਰ ਗਿਆ ਬੱਸ “ਚਲੋ ਕਰੀਏ ਤਿਆਰੀ ਚਾਹ ਪਾਣੀ ਦੀ ਦੱਸ ਫੇਰ ਮੇਰੀ ਕਿੱਥੇ ਡਿਊਟੀ ਆ ਤਾਰਾ ਆਪਣੇ ਭਾਈਏ ਨੂੰ ਆਖਦਾ “ਉਹ ਪਹਿਲਾ ਚਾਹ ਪਾਣੀ ਤਾਂ ਪੀ ਲੈ ਕਰਦੇ ਆ ਤਿਆਰੀ ਫੇਰ “ਲਿਆਉ ਬਈ ਮੂੰਹ ਮਿੱਠਾ ਕਰਾੳ ਤਾਰੇ ਦਾ ਲਿਆੳ ਚਾਹ ਪਾਣੀ ਰਾਜੀ ਦਾ ਪਤੀ ਆਖਦਾ “ਚੰਗਾ ਆਖ ਰਾਜੀ ਸੱਤੋ ਨੂੰ ਚਾਹ ਧਰਨ ਲਈ ਕਹਿੰਦੀ ਏ “ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ