ਗੱਲ ਦੋ ਪੱਕੇ ਤੇ ਜਿਗਰੀ ਯਾਰਾਂ ਦੀ…….
ਧੀਰਾ ਤੇ ਸ਼ਮਸ਼ੇਰ ਬਚਪਨ ਤੋਂ ਇਕੱਠੇ ਖੇਲਦੇ ਵੱਡੇ ਹੋਏ ਪਿਆਰ ਵੀ ਦੋਹਾਂ ਨੂੰ ਇਕ ਦੂਜੇ ਦੇ ਘਰੋਂ ਪੁੱਤਰਾਂ ਵਾਲਾ ਹੀ ਮਿਲਿਆ ਪਿਆਰ ਇਨ੍ਹਾਂ ਕੇ ਇੱਕ ਦੂਜੇ ਤੋਂ ਜਾਨ ਵਾਰਦੇ ਇਕੱਠੇ ਵੱਡੇ ਹੋਏ ਇਕੱਠੇ ਜਵਾਨ ਹੋਏ…..
ਧੀਰੇ ਦਾ ਵਿਆਹ ਸ਼ਮਸ਼ੇਰ ਦੇ ਵਿਆਹ ਤੋਂ ਇੱਕ ਮਹੀਨੇ ਬਾਦ ਹੋਇਆ ਧੀਰੇ ਦਾ ਵਿਆਹ ਉਸ ਕੁੜੀ ਨਾਲ ਹੋਇਆ ਜੋ ਸ਼ਮਸ਼ੇਰ ਦੇ ਸੁਪਨਿਆਂ ਦੀ ਰਾਣੀ ਸੀ..ਨਾਮ ਉਸਦਾ ਸੀ ਗੁਰਚਰਨ ਕੌਰ..
ਸ਼ਮਸ਼ੇਰ ਦਾ ਪਿਆਰ ਗੁਰਚਰਨ ਕੌਰ ਨੂੰ ਲੈ ਕੇ ਇਨਾ ਪੱਕਾ ਸੀ ਕਦੇ ਧੀਰੇ ਨੂੰ ਭਿਣਕ ਤੱਕ ਨੀ ਲਗੀ ਸੀ ਕੇ ਚਰਨੋ ਸ਼ਮਸ਼ੇਰ ਦਾ ਅਸਲ ਪਿਆਰ ਸੀ…..
ਸ਼ਮਸ਼ੇਰ ਅੱਜ ਬਹੁਤ ਖੁਸ਼ ਸੀ ਉਸਦਾ ਜਿਗਰੀ ਯਾਰ ਘੋੜੀ ਚੜਿਆ… ਜਦੋ ਸ਼ਮਸ਼ੇਰ ਆਪਣੀ ਭਾਬੀ ਨੂੰ ਦੇਖਦਾ ਤੇ ਉਸਦੇ ਚੇਹਰੇ ਦੀ ਲਿਛਕਦੀ ਚਮਕ ਇੱਕ ਹੀ ਮਿੰਟ ਚ ਫਿੱਕੀ ਪੈ ਗਈ….
ਪਰ ਆਪਣੀ ਦੋਸਤੀ ਦਾ ਵਾਸਤਾ ਦਿੰਦਾ ਹੋਇਆ ਸ਼ਮਸ਼ੇਰ ਉਸ ਵੇਲੇ ਤਾਂ ਕੌੜਾ ਘੁੱਟ ਕਰਕੇ ਸ਼ਰਾਬ ਦੇ ਨਸ਼ੇ ਵਿਚ ਆਪਣਾ ਦੁੱਖ ਲੁਕੋ ਗਿਆ ਪਰ ਅੰਦਰ ਹੀ ਅੰਦਰ ਉਸਨੂੰ ਧੀਰੇ ਨਾਲ ਸੜਨ ਲੱਗ ਚੁੱਕਾ ਸੀ….
ਹੁਣ ਸ਼ਮਸ਼ੇਰ ਦਾ ਖ਼ਯਾਲ ਆਪਣੀ ਘਰਵਾਲੀ ਵੱਲ ਵੀ ਨਹੀਂ ਸੀ ਰਹਿੰਦਾ ਹੁਣ ਉਹ ਸਿਰਫ ਸ਼ਰਾਬ ਦੇ ਵਿਚ ਡੁੱਬਾ ਧੀਰੇ ਤੋਂ ਸਿਰਫ ਬਦਲਾ ਲੈਣ ਦਾ ਸੋਚਦਾ ਸੀ…
ਸ਼ਮਸ਼ੇਰ ਨੂੰ ਆਪਣੀ ਬਚਪਨ ਦੀ ਯਾਰੀ ਭੁੱਲ ਚੁਕੀ ਸੀ ਹੁਣ ਉਸਦੇ ਦਿਲ ਚ ਸਿਰਫ ਧੀਰੇ ਲਯੀ ਨਫਰਤ ਹੀ ਸੀ ਇਨੀ ਨਫਰਤ ਕੇ ਉਸਨੂੰ ਧੀਰੇ ਨਾਲ ਮਿਲੇ ਹੋਏ ਵੀ 15 ਦਿਨ ਨਿਕਲ ਚੁੱਕੇ ਸੀ…
ਇਹ ਪਹਿਲਾ ਮੌਕਾ ਸੀ ਜਦੋ ਦੋਹੇ ਇਨਾ ਸਮਾਂ ਇਕ ਦੂਸਰੇ ਨੂੰ ਨਾ ਮਿਲੇ ਹੋਣ.. ਧੀਰੇ ਨੇ ਕੋਸ਼ਿਸ਼ ਤਾ ਬਹੁਤ ਕੀਤੀ ਮਿਲਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ