ਚਿਰਾਂ ਤੋਂ ਉਹ ਪਿੰਡ ਚ ਉੱਚੇ ਚੁਬਾਰੇ ਵਾਲੇ ਵੱਜਦੇ । ਚਾਰ ਭਰਾ ਸੀ ਤੇ ਚੰਗੀ ਜ਼ਮੀਨ ਜਾਇਦਾਦ ਸੀ । ਸਭ ਤੋਂ ਛੋਟਾ ਭਰਾ ਬਿਮਾਰ ਰਹਿੰਦਾ ਸੀ । ਛੋਟੇ ਹੁੰਦੇ ਦੇ ਕੋਠੇ ਤੋਂ ਡਿੱਗ ਪੱਸਲੀਆਂ ਤੇ ਸੱਟ ਲੱਗ ਗਈ ਤੇ ਉਦੋਂ ਤੋਂ ਦਮੇ ਦੀ ਬਿਮਾਰੀ ਹੋ ਗਈ । ਥੋੜਾ ਬਹੁਤਾ ਕੰਮ ਕਰਾ ਦਿੰਦਾ ਪਰ ਅਕਸਰ ਘਰੇ ਰਹਿੰਦਾ ਤੇ ਦੂਜੇ ਭਰਾ ਉਹਨੂੰ ਕੰਮ ਨੂੰ ਆਖਦੇ ਵੀ ਨਾ ।
ਸਮਾਂ ਬੀਤਿਆ । ਦੋਵੇਂ ਵੱਡੇ ਭਰਾ ਕੈਨੇਡਾ ਚਲੇ ਗਏ ਤੇ ਉੱਥੇ ਹੀ ਸੈੱਟਲ ਹੋ ਗਏ । ਤੀਜੇ ਨੰਬਰ ਵਾਲਾ ਭਰਾ ਜਿਹਦਾ ਨਾਮ ਜਗੀਰ ਸੀ । ਉਹ ਸਭ ਤੋਂ ਸਾਊ ਸੀ । ਉਹ ਤੇ ਛੋਟਾ ਭਰਾ ਦੋਨੇਂ ਇੱਕਠੀ ਵਾਹੀ ਕਰਨ ਲੱਗੇ । ਬਾਹਰਲੇ ਆਉਂਦੇ ਤੇ ਥੋੜੇ ਦਿਨ ਰਹਿੰਦੇ ਤੇ ਉਹਨਾਂ ਦੋਵਾਂ ਭਰਾਵਾਂ ਨੂੰ ਅਨਪੜ੍ਹ ਸਮਝ ਮੱਤਾਂ ਦੇ ਕੇ ਚਲੇ ਜਾਂਦੇ ।ਕਦੇ ਕਹਿੰਦੇ ਕਿ ਧੀਆਂ ਵਿਆਹੋ ਆਵਦੀਆਂ , ਇਹਨਾਂ ਜਿੱਡੀਆਂ ਜੁਆਕਾਂ ਵਾਲੀਆਂ ਹੋ ਗਈਆਂ । ਕਦੇ ਕੁਛ ਕਦੇ ਕੁਛ ਪਰ ਮੂਹਰੇ ਲੱਗ ਕੇ ਦੋਵਾਂ ਚੋ ਕੋਈ ਨਹੀਂ ਸੀ ਕਰ ਰਿਹਾ ।
ਜਗੀਰ ਸਾਰਾ ਦਿਨ ਖੇਤ ਮਿੱਟੀ ਨਾਲ ਮਿੱਟੀ ਹੁੰਦਾ ਤੇ ਦਸਵੀਂ ਚ ਪੜ੍ਹਦੇ ਆਵਦੇ ਮੁੰਡੇ ਨੂੰ ਵੀ ਨਾਲ ਲਾਈ ਰੱਖਦਾ । ਚੰਗੀ ਕਮਾਈ ਹੋਣ ਲੱਗ ਗਈ । ਬਾਹਰਲੇ ਭਰਾਵਾਂ ਦੇ ਮਨ ਚ ਹਮੇਸ਼ਾ ਇਹ ਗੱਲ ਖੜ੍ਹਕਦੀ ਕਿ ਜਗੀਰ ਤੁਰਿਆ ਫਿਰਿਆ ਬੰਦਾ ਏ , ਕਿਧਰੇ ਸਾਡੀ ਜ਼ਮੀਨ ਨਾ ਨਾਮ ਲਵਾ ਜਾਵੇ , ਸਾਂਝੇ ਪੈਸੇ ਖਾਈ ਜਾਂਦਾ ।
ਕੇਰਾਂ ਇੰਡੀਆ ਆਏ ਤਾਂ ਕਹਿੰਦੇ ਨਵੀਂ ਕਾਰ ਲੈਨੇ ਆ ਤੇ ਕਾਰ ਲੈ ਕੇ ਜਗੀਰ ਦੇ ਨਾਮ ਕਰਾਉਣ ਦੀ ਬਜਾਏ ਨਿੱਕੇ ਭਰਾ ਦੇ ਨਾਮ ਕਰਾ ਦਿੱਤਾ । ਮਸਲਾ ਵੱਡਾ ਨਹੀਂ ਏ ਕਿ ਕਿਸਦੇ ਨਾਮ ਏ ਪਰ ਗੱਲ ਵਿਸ਼ਵਾਸ਼ ਨਾ ਕਰਨ ਦੀ ਏ । ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੇ ਮਨ ਚ ਸੀ ਕਿ ਜਗੀਰ ਬੇਈਮਾਨੀ ਕਰੇਗਾ ।
ਕੈਨੇਡਾ ਜਾਣ ਲੱਗੇ ਆਵਦੇ ਮੁਖਤਿਆਰਨਾਮੇ ਦੇ ਕੇ ਗਏ ਤੇ ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
nav kiran
Reality eh story Punjab ch.Bhar wale sochde ase bhut siyane ah tah India wale lutt keh kha jnde ne