ਕੋਈ ਵਕਤ ਹੁੰਦਾ ਸੀ, ਬਰਸਾਤਾਂ ਦੌਰਾਨ ਪਰਨਾਲਿਆਂ ਥੱਲੇ ਖੜ੍ਹੇ ਹੋ ਕੇ ਮੀਂਹ ਦੇ ਪਾਣੀ ਨਾਲ ਨਹਾਉਣਾ। ਤੇਜ਼ ਪਾਣੀ ਦੀ ਉਹ ਸੱਟ ਕਦੀ ਸਿਰ ਦੁਖਣਾ ਨਹੀਂ ਸੀ ਲਾਉਂਦੀ ਹੁੰਦੀ। ਉਹ ਨਹਾਉਣਾ ਦੁਨੀਆ ਦਾ ਸਭ ਤੋਂ ਮੌਜ ਵਾਲਾ ਕੰਮ ਹੁੰਦਾ ਸੀ। ਅੱਜ ਦੇ ਆਲੀਸ਼ਾਨ ਬਾਥਰੂਮ ਦੇ ਫੁਆਰੇ ਥੱਲੇ ਤਾਂ ਖੜ੍ਹੇ ਹੋ ਕੇ ਹੁਣ ਰੋ ਲਈਦਾ। ਗਲੀ ਦੀਆਂ ਨਾਲੀਆਂ ਬਰਸਾਤੀ ਪਾਣੀ ਨਾਲ ਭਰ ਜਾਣੀਆਂ, ਉਹਨਾਂ ਵਿੱਚ ਹੀ ਖੇਡੀ ਜਾਣਾ। ਕਈ ਵਾਰੀ ਪੈਰ ਵਿੱਚ ਟੁੱਟਾ ਕੱਚ ਵੱਜ ਜਾਣਾ। ਕੋਈ ਲੋਹੇ ਦੀ ਪੱਤੀ ਵੀ ਪੈਰ ਚੀਰ ਜਾਂਦੀ ਸੀ ਪਰ ਹਰ ਸਾਲ ਉਸ ਬਰਸਾਤ ਦੀ ਉਡੀਕ ਹੁੰਦੀ।
ਲੁਕਣ ਮੀਟੀ ਖੇਡਣ ਲੱਗਿਆਂ ਪੁਰਾਣੇ ਸੰਦੂਕ ਅੰਦਰ ਲੁਕ ਜਾਣਾ। ਸੰਦੂਕ ਅੰਦਰ ਰਜ਼ਾਈਆਂ, ਤਲਾਈਆਂ, ਖੇਸਾਂ ਦੀ ਮਹਿਕ ਹੁਣ ਦੇ ਮਹਿੰਗੇ ਇਤਰਾਂ ਨਾਲੋਂ ਕਿਤੇ ਵਧੇਰੇ ਸੋਹਣੀ ਹੁੰਦੀ ਸੀ। ਬਰਕਤ ਹੁੰਦੀ ਸੀ ਉਸ ਸੰਦੂਕ ਵਿੱਚ ਵੀ। ਪਤਾ ਨਹੀਂ ਕਿੰਨੇ ਵਿਆਹਾਂ ਦਾ ਸਮਾਨ ਉਹਨਾਂ ਅੰਦਰ ਸਾਂਭਿਆ ਤੇ ਵਰਤਾਇਆ ਵੀ ਗਿਆ ਸੀ।
ਪੱਖੇ ਅੱਗੇ ਪੰਜ ਸੱਤ ਮੰਜੇ ਪਏ ਹੋਣੇ, ਕਈ ਵਾਰੀ ਸਭ ਤੋਂ ਅੱਗੇ ਵਾਲੇ ਮੰਜੇ ਉੱਤੇ ਪੈਣ ਦੀ ਹਸਰਤ ਵੀ ਸਾਰੀ ਸਾਰੀ ਰਾਤ ਅਧੂਰੀ ਰਹਿੰਦੀ ਪਰ ਉਹ ਉਨੀਂਦਰਾ ਵੀ ਅੱਜ ਦੇ ਠੰਡੇ ਕਮਰਿਆਂ ਨਾਲੋਂ ਕਿਤੇ ਵਧੇਰੇ ਸਕੂਨ ਵਾਲਾ ਸੀ। ਤਾਰੇ ਗਿਣਦੇ ਸੌਂ ਜਾਣਾ, ਅੱਧੀ ਰਾਤ ਨੂੰ ਠੰਡੀ ਹੋਈ ਚਾਦਰ ਜਿਵੇਂ ਆਪ ਆ ਕੇ ਲੋਰੀ ਦੇ ਜਾਂਦੀ ਸੀ।
ਮੇਲੇ ਲਈ ਘਰ ਦਿਆਂ ਕੋਲੋਂ ਲਏ ਪੰਜ ਰੁਪਏ ਨਾਲ ਹੀ ਪਤਾ ਨਹੀਂ ਕਿੰਨੀਆਂ ਸਧਰਾਂ ਦਾ ਸੌਦਾ ਕੀਤਾ। ਕਿੰਨੇ ਹੀ ਖਡੌਣਿਆਂ ਨੂੰ ਤਰਸਦੀਆਂ ਅੱਖਾਂ ਨਾਲ ਦੇਖ ਕੇ ਬੱਸ ਖ਼ਾਲੀ ਹੱਥ ਘਰ ਵਾਪਿਸ ਮੁੜਨਾ ਪਿਆ। ਅੱਜ ਦੀ ਭਰੀ ਹੋਈ ਜੇਬ ਵੀ ਉਹ ਰੀਝ ਪੈਦਾ ਨਹੀਂ ਕਰ ਸਕਦੀ ਜੋ ਉਸ ਵਕਤ ਹੁੰਦੀ ਸੀ।
ਨਵੇਂ ਲਏ ਬੂਟਾਂ ਨੂੰ ਰਾਤ ਨੂੰ ਕਿੰਨੀ-ਕਿੰਨੀ ਵਾਰੀ ਉੱਠ ਕੇ ਦੇਖਣਾ, ਉਹਨਾਂ ਨੂੰ ਪੈਰੀਂ ਪਾਉਣਾ। ਸਵੇਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ