ਹੋਰ ਬੀ ਗੁਰਦੇਵ ਸਿਆਂ ਕੀ ਹਾਲ ਆ,ਠੀਕ ਐ ਹੁਣ।
ਨੰਬਰਦਾਰ ਨੇ ਆਉਂਦੇ ਹੀ ਮੰਜੇ ਤੇ ਪਏ ਗੁਰਦੇਵ ਨੂੰ ਪੁੱਛਿਆ ਤੇ ਆਕੇ ਨੇੜੇ ਪਈ ਕੁਰਸੀ ਤੇ ਬੈਠ ਗਿਆ।
ਠੀਕ ਈ ਆ ਲੰਬੜਦਾਰਾ ਬੱਸ ਥੋੜਾ ਬਹੁਤ ਦਰਦ ਹੁੰਦਾ ਹੋਜੂ ਹੌਲੀ-ਹੌਲੀ ਠੀਕ। ਹੋਰ ਦੱਸ ਕਿਵੇਂ ਆਉਣੇ ਹੋਏ?
ਆਹ ਧਰਨੇ ਤੇ ਚੱਲਿਆ ਸੀ ਅੱਜ ਫਿਰ… ਮੈਂ ਕਿਆ ਜਾਂਦੇ ਜਾਂਦੇ ਪਤਾ ਈ ਲੈ ਚਲੀਏ …ਕੱਲ ਖਾਸੀ ਡਾਂਗ ਵੱਜੀ ਫਿਰ ਤੇਰੇ…
“ਮੇਰੇ ਤਾਂ ਦੋ ਵੱਜੀਆਂ ਪਰ ਆਹ ਜਿਹੜੀ ਸਿਰ ਤੇ ਵੱਜੀ ਆ ਨਾ ਉਹ ਤੰਗ ਕਰਦੀ ਆ ਬਾਹਲਾ। ਮੇਰੇ ਨਾਲ ਸੀ ਸੁਰਜਨ ਸਿਓਂ ਕਹਿੰਦੇ ਓਹਦੇ ਵਾਹਵਾ ਸੱਟ ਲੱਗ ਗਈ”,ਗੁਰਦੇਵ ਸਿਓਂ ਸਿਰ ਤੇ ਸਾਫ਼ਾ ਵਲ੍ਹੇਟਦੇ ਹੋਏ ਪੁੱਛਦਾ।
ਹਾਂ ਉਹ ਤਾਂ ਹਜੇ ਵੀ ਹਸਪਤਾਲ ਈ ਆ…ਹਾਂ ਸੱਚ ਤੇਰੀ ਪੱਗ ਫੜਾਈ ਸੀ ਜੀਤੇ ਨੂੰ …ਦੇ ਗਿਆ ਸੀ ਘਰੇ ਕਿ ਨਹੀਂ।
ਹਾਂ ਫੜਾ ਗਿਆ ਸੀ, …..ਜਿਹੜੀ ਸਿਰ ਤੋਂ ਲੈਹ ਈ ਗਈ ਉਹ ਕਾਹਦੀ ਪੱਗ ਰਹਿ ਗਈ। ਜ਼ਾਲਮਾਂ ਭੋਰਾ ਸ਼ਰਮ ਨਹੀਂ ਕੀਤੀ ਡਾਂਗ-ਸੋਟਾ ਵਰ੍ਹਾਉਂਣ ਲੱਗਿਆਂ। ਅੱਧੇ ਨਾਲੋਂ ਜਿਆਦਾ ਜਿੰਮੀਦਾਰਾਂ ਦੇ ਮੁੰਡੇ ਹੋਣਗੇ ਪਤੰਦਰ ਪੁਲਿਸ ਚ ਕਾਹਦੇ ਭਰਤੀ ਹੋਗੇ ਆਪਾ ਈ ਭੁੱਲਗੇ ਆਵਦਾ। ਸਰਕਾਰ ਨੇ ਜਿਹੜਾ ਖੇਤੀਬਾੜੀ ਤੇ ਨਵਾਂ ਕਾਨੂੰਨ ਬਣਾਇਆ ਓਹਨਾ ਤੇ ਵੀ ਤਾਂ ਓਨਾ ਈ ਲਾਗੂ ਹੋਣਾ,ਪਰ ਮੋਟੀਆਂ ਤਨਖ਼ਾਹਾਂ ਨੇ ਪੱਟੀ ਬੰਨੀ ਆ ਇਹਨਾਂ ਦੀਆਂ ਅੱਖਾਂ ਤੇ.. ਚਲੋ ਛੱਡੋ। ਹੋਰ ਸੁਣਾ ਕੀ ਮਾਹੌਲ ਆ ਧਰਨੇ ਦਾ ….ਦੁਬਾਰਾ ਕੱਠੇ ਹੋ ਗੇ ਸੀ ਸਾਰੇ ਫਿਰ ਕੀ ਨਹੀਂ।
ਹਾਂ ਹੋ ਈ ਗਏ ਸੀ…ਬੱਸ ਇੱਕਾ ਦੁੱਕਾ ਨੂੰ ਛੱਡ ਕੇ।
ਚੱਲ ਮੈਂ ਚਲਦਾ ਫ਼ੇਰ ਬਾਕੀਆਂ ਨੂੰ ਵੀ ਬੁਲਾਇਆ ਸੀ ਧਰਮਸ਼ਾਲਾ ਕੋਲ, ਉਹ ਆਗੇ ਹੋਣੇ ਆ। ਕਹਿ ਕਿ ਲੰਬੜਦਾਰ ਉੱਠ ਕੇ ਖੜ੍ਹਾ ਹੋ ਗਿਆ।
ਰੁੱਕ ਇੱਕ ਮਿੰਟ ਮੈਂ ਮੁੰਡੇ ਨੂੰ ਭੇਜਦਾ ਨਾਲ ਤੇਰੇ ਊਂ ਵੀ ਸਾਰੀ ਦਿਹਾੜੀ ਫੋਨ ਲੈ ਕੇ ਬੈਠਾ ਰਹਿਣਾ ਇਹਨੇ।
ਐਨਾ ਕਹਿ ਕੇ ਓਹਨੇ ਆਪਣੇ ਮੁੰਡੇ ਸ਼ਰਨੇ ਨੂੰ ਆਵਾਜ਼ ਮਾਰੀ ਪਰ ਅਗੋਂ ਕਰਮੋਂ (ਸ਼ਰਨੇ ਦੀ ਮਾਂ) ਨੇ ਜਵਾਬ ਦਿਤਾ ਕਿ ਓਹਤਾਂ ਹੈਨੀ ਘਰੇ, ਸਵੇਰੇ ਈ ਨਿਕਲ ਗਿਆ ਸੀ ਮੋਟਰਸਾਈਕਲ ਲੈ ਕੇ। ਨੀਟਾ ਆਇਆ ਸੀ, ਚਾਰ-ਪੰਜ ਮੁੰਡੇ ਜੇ ਲਈ ਫਿਰਦਾ ਸੀ ਨਾਲ।
ਲੰਬੜਦਾਰ ਹੱਸ ਪਿਆ ਤੇ ਬੋਲਿਆ,” ਉਹ ਭੋਲਿਆ ਉਹ ਆਵਦੇ ਉਸਤਾਦਾਂ ਵਾਸਤੇ ਸੰਘਰਸ਼ ਲੜਨ ਗਿਆ ਹੋਣਾ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
ryt
Dharambir Singh Hundal
Bilkul sachi gal aa..
sandeep rehal
sara sch a. .101%