ਵਿਆਹ ਤੋਂ ਦਸ ਸਾਲ਼ ਬਾਅਦ ਵੀ ਮੇਰੀ ਕੁੱਖ ਹਰੀ ਨਾ ਹੋਈ, ਮੈਂ ਅਖ਼ੀਰ ਨੰਬਰਦਾਰ ਨੂੰ ਦੂਜਾ ਵਿਆਹ ਕਰਵਾਉਣ ਲਈ ਮਨਾ ਲਿਆ, ਸ਼ਰਾਬ ਪੀਣ ਲੱਗ ਗਿਆ ਸੀ ਬਹੁਤ, ਨਸ਼ੇ ‘ਚ ਹੜਬੜਾਉਂਦਾ ਹੁੰਦਾ ਸੀ,”ਕੀ ਕਰਨੇ ਚਾਲ਼ੀ ਕਿੱਲੇ ਜ਼ਮੀਨ ਦੇ ਜੇ ਅਗਾਂਹ ਕੋਈ ਵਾਲੀ-ਵਾਰਸ ਈ ਹੈਨੀ?”
ਨਿੱਕੀ ਹੈ ਤਾਂ ਕੱਬੀ ਪਰ ਮੈਨੂੰ ਵੱਡੀਆਂ ਭੈਣਾਂ ਵਾਂਗ ਮੰਨਦੀ ਏ। ਸੁੱਖ ਨਾਲ਼ ਤਿੰਨ ਮੁੰਡੇ ਹੋਏ, ਤਿੰਨੇ ਮੈਨੂੰ ਮਾਂ ਕਹਿੰਦੇ ਆ, ਵੱਡਾ ਤਾਂ ਪੈਂਦਾ ਵੀ ਮੇਰੇ ਨਾਲ਼ ਹੀ ਰਿਹਾ। ਨੰਬਰਦਾਰ ਨੇ ਪੀਣੀ ਵੀ ਛੱਡ ਦਿੱਤੀ, ਨਿੱਕੀ ਨੇ ਹਵੇਲੀ ਦਾ ਇਕਲਾਪਾ ਵੀ ਕੱਜ ਦਿੱਤਾ ਤੇ ਮੇਰਾ ਬਾਂਝਪਣ ਵੀ। ਉਹ ਜਦੋਂ ਜਵਾਕਾਂ ਨੂੰ ਝਿੜਕਦੀ-ਮਾਰਦੀ, ਮੇਰੇ ਓਹਲੇ ਆ ਕੇ ਲੁਕ ਜਾਂਦੇ, ਕੋਈ ਮੇਰੀ ਬਾਂਹ ਫੜ੍ਹ ਲੈਂਦਾ, ਕੋਈ ਮੇਰੀ ਧੌਣ ਦੁਆਲ਼ੇ ਬਾਂਹਾਂ ਵਲ਼ ਲੈਂਦਾ, ਸ਼ਾਇਦ ਢਿੱਡੋਂ ਜਾਏ ਵੀ ਏਨਾ ਮੋਹ ਨਾ ਕਰਦੇ, ਮੈਂ ਵੱਡ-ਭਾਗੀ ਆਂ! ਮੈਂ ਜ਼ਰੂਰ ਕੋਈ ਪੁੰਨ ਕੀਤੇ ਹੋਣੇ ਆ ਪਿਛਲੇ ਜਨਮ ‘ਚ!
ਮੈਂ ਕੰਧ ਓਹਲਿਓਂ ਵੀ ਸੁਣ ਕੇ ਦੇਖਿਆ ਏ ਉਹਨੇ ਸਾਰੀ ਉਮਰ ਮੈਨੂੰ ਸੌਂਕਣ ਨ੍ਹੀਂ ਆਖਿਆ, ਮੈਂ ਵੀ ਆਪਣੇ-ਆਪ ਨੂੰ ਸਦਾ ਉਹਦੀ ਬਾਂਦੀ ਸਮਝਿਆ ਏ। ਜਦੋਂ ਵੀ ਸ਼ਹਿਰ ਜਾਵਾਂ ਉਹਦੇ ਲਈ ਕੁਝ ਖਰੀਦ ਕੇ ਮੈਨੂੰ ਅਥਾਹ ਖ਼ੁਸ਼ੀ ਮਿਲਦੀ ਏ।
ਸਾਨੂੰ ਤਾਂ ਬੰਦਾ ਵੀ ਵੰਡਣਾ ਨਾ ਆਇਆ। ਕਈ ਵਾਰੀ ਸ਼ਕੈਤ ਲਾਉਂਦੀ ਕਹਿ ਦਿੰਦੀ ਏ,”ਵੱਡੀਏ, ਤੇਰਾ ਨੰਬਰਦਾਰ ਲੜਦਾ ਸੀ ਰਾਤੀਂ ਮੇਰੇ ਨਾਲ਼, ਫੇਰ ਨਾ ਆਖੀਂ ਜੇ ਮੈਂ ਤੁਰ ਗੀ, ਸਮਝਾ ਲੈ ਉਹਨੂੰ!” ਉਂਝ ਬੜੀ ਵੱਡ-ਦਿਲੀ ਏ, ਜੇ ਨੰਬਰਦਾਰ ਕੁਝ ਕਹਿ ਦੇਵੇ ਤਾਂ ਪ੍ਰਵਾਹ ਨਹੀਂ ਕਰਦੀ ਪਰ ਮੇਰਾ ਕਾਲਜਾ ਜਰੂਰ ਕੋਹਿਆ ਜਾਂਦਾ ਏ।
“ਜਾਣ ਤੋਂ ਪਹਿਲਾਂ ਮੈਨੂੰ ਮੋਹਰਾ ਦੇ ਜਾਵੀਂ!”
ਸਿਆਲਾਂ ‘ਚ ਇੱਕ ਦਿਨ ਵਿਹੜੇ ‘ਚ ਬੈਠੀਆਂ ਧੁੱਪ ਸੇਕ ਰਹੀਆਂ ਸਾਂ ਤਾਂ ਐਵੇਂ ਈ ਗੱਲ ਚੱਲ ਪਈ,”ਵੈਸੇ ਤਾਂ ਮੈਂ ਤੇਰੇ ਨਾਲ਼ ਧੱਕਾ ਈ ਕੀਤੈ, ਨਿੱਕੀਏ!”
“ਕੀ ਧੱਕਾ ਕੀਤੈ? ਮਾਪੇ ਗ਼ਰੀਬ ਸੀ ਕੀ ਪਤੈ ਕਿਸੇ ਭੰਗੀ-ਪੋਸਤੀ ਨਾਲ਼ ਵਿਆਹ ਛੱਡਦੇ, ਨਾਲ਼ੇ ਗ਼ਰੀਬਾਂ ਦੀਆਂ ਧੀਆਂ ਬਹੁਤੇ ਸੁਪਨੇ ਨਾ ਹੀ ਲੈਣ ਤਾਂ ਚੰਗਾ ਏ!”
ਪਤਾ ਈ ਨ੍ਹੀਂ ਲੱਗਿਆ ਵਰ੍ਹਿਆਂ ਦੇ ਵਰ੍ਹੇ ਕਦੋਂ ਲੰਘ ਗਏ। ਸਾਲ਼ ਪਹਿਲਾਂ ਵੱਡੇ ਮੁੰਡੇ ਨੂੰ ਵਿਆਹ ਕੇ ਲਿਆਏ ਤਾਂ ਮੈਂ ਨਣਾਨਾਂ ਤੋਂ ਡਰਦੀ ਬਈ, ਕਿਤੇ ਇਉਂ ਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ