ਤਕਰੀਬਨ ਸਾਢੇ ਚਾਰ ਦਹਾਕੇ ਪਹਿਲਾਂ ਦੀ ਗੱਲ ਏ..
ਬੰਬਈ ਦੀ ਫ਼ਿਲਮੀ ਨਗਰੀ ਵਿਚ ਮਸ਼ਹੂਰ ਹਸਤੀ ਜਾਵੇਦ ਅਖਤਰ ਦਾ ਆਰਥਿਕ ਪੱਖੋਂ ਹੱਥ ਥੋੜਾ ਤੰਗ ਹੋ ਗਿਆ..!
ਉਸ ਵੇਲੇ ਦੇ ਮਸ਼ਹੂਰ ਗੀਤਕਾਰ ਸਾਹਿਰ ਲੁਧਿਆਣਵੀ ਦੇ ਦਫਤਰ ਪੁੱਜ ਗਿਆ..!
ਪ੍ਰੇਸ਼ਾਨ ਵੇਖ ਉਸਨੇ ਕੋਲ ਸੱਦ ਲਿਆ..!
ਗੱਲ ਦੱਸੀ..ਅੱਗੋਂ ਆਖਣ ਲੱਗਾ ਘੜੀ ਕੂ ਇੰਤਜਾਰ ਕਰ..ਚਲਾਉਂਦਾ ਹਾਂ ਕੋਈ ਚੱਕਰ!
ਅੱਧੇ ਘੰਟੇ ਬਾਅਦ ਆਇਆ ਤੇ ਮੁੱਠ ਵਿਚ ਦੋ ਸੌ ਰੁਪਈਏ ਦੇ ਕੇ ਆਖਣ ਲੱਗਾ ਜਾ ਮਿੱਤਰਾ ਆਪਣਾ ਡੰਗ ਟਪਾ ਲੈ..!
ਓਹਨਾ ਵੇਲਿਆਂ ਵਿਚ ਦੋ ਸੌ ਅੱਜ ਦੇ ਲੱਖ ਦੇ ਬਰੋਬਰ ਹੋਇਆ ਕਰਦੇ ਸਨ!
ਜਾਵੇਦ ਅਖਤਰ ਦੱਸਦਾ ਕੇ ਜਦੋਂ ਗੱਡੀ ਮੁੜ ਰੇਹੜੇ ਪੈ ਗਈ ਤਾਂ ਉਧਾਰ ਲਏ ਬੜੀ ਵਾਰੀ ਵਾਪਿਸ ਮੋੜਨੇ ਚਾਹੇ ਪਰ ਹਰ ਵਾਰ ਅੱਗੋਂ ਆਖ ਦਿਆ ਕਰਦਾ “ਕੋਈ ਨਹੀਂ ਜਦੋਂ ਮੌਕਾ ਆਵੇਗਾ ਲੈ ਲਵਾਂਗਾ..”
ਏਡਾ ਵੱਡਾ ਬੰਦਾ..ਪਤਾ ਨਹੀਂ ਕਦੋਂ ਉਧਾਰ ਦਿੱਤੇ ਵਾਪਿਸ ਮੰਗ ਲਵੇ..ਏਨੀ ਗੱਲ ਸੋਚ ਹਮੇਸ਼ਾਂ ਕੋਲ ਦੋ ਸੌ ਰੁਪਈਏ ਰਖਣੇ ਸ਼ੁਰੂ ਕਰ ਦਿੱਤੇ!
ਉੱਨੀ ਸੌ ਅੱਸੀ..ਐਤਵਾਰ ਦਾ ਦਿਨ..
ਇੱਕ ਦਿਨ ਸੁਵੇਰੇ ਉਠਦਿਆਂ ਖਬਰ ਮਿਲੀ ਕੇ ਸਾਹਿਰ ਲੁਧਿਆਣਵੀ ਦਿਲ ਦੇ ਦੌਰੇ ਕਾਰਨ ਅੱਲਾ ਨੂੰ ਪਿਆਰਾ ਹੋ ਗਿਆ..!
ਕਬਰਿਸਤਾਨ ਪੁੱਜਾ..ਸਾਰੀ ਫਿਲਮ ਨਗਰੀ ਓਥੇ ਪੁੱਜੀ ਹੋਈ ਸੀ..ਚਿੱਟੀ ਚਾਦਰ ਵਿਚ ਲਪੇਟੇ ਹੋਏ ਦੇ ਹੱਥ ਆਪਣੇ ਹੱਥਾਂ ਵਿਚ ਲੈ ਕੇ ਬੜਾ ਰੋਇਆ..ਸੋਚਿਆ ਇਹਨਾਂ ਹੱਥਾਂ ਨਾਲ ਪਤਾ ਨਹੀਂ ਕਿੰਨੇ ਸੋਹਣੇ ਸ਼ਾਹਕਾਰ ਗੀਤ ਲਿਖੇ ਹੋਣੇ ਨੇ..!
ਖੈਰ ਕੁਝ ਘੰਟਿਆਂ ਬਾਅਦ ਉਸਨੂੰ ਕਬਰ ਵਿਚ ਦਫਨਾ ਦਿੱਤਾ..ਸਾਰੇ ਚਲੇ ਗਏ ਪਰ ਮੈਂ ਓਥੇ ਹੀ ਬੈਠਾ ਰਿਹਾ..!
ਏਨੇ ਨੂੰ ਪਿੱਛਿਓਂ ਕਿਸੇ ਹੁੱਝ ਮਾਰੀ..ਇੱਕ ਪੂਰਾਣਾ ਮਿੱਤਰ ਪਿਆਰਾ ਸੀ..ਆਖਣ ਲੱਗਾ ਜਾਵੇਦ ਯਾਰ ਸੁਵੇਰੇ ਓਸੇ ਤਰਾਂ ਨਾਈਟ ਸੂਟ ਵਿਚ ਹੀ ਨਿੱਕਲ ਆਇਆ ਸਾਂ..ਬਟੂਆ ਘਰੇ ਹੀ ਭੁੱਲ ਆਇਆ..ਕੁਝ ਪੈਸੇ ਹੈ ਨੇ ਤਾਂ ਦੇ ਦੇ..ਉਹ ਕਬਰ ਪੁੱਟਣ ਵਾਲਾ ਆਪਣੀ ਮੇਹਨਤ ਮੰਗਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
right G
Arsh
👌👌🙏🏻