——— ਵਿੰਡੋ ( ਕਹਾਣੀ ) ———-
ਰਵੀ ਆਪਣਾ ਕੰਮ ਮੁਕਾ ਕੇ ਸ਼ਹਿਰੋਂ ਵਾਪਸ ਆ ਰਿਹਾ ਸੀ ਤਾਂ ਉਸਨੂੰ ਰਾਹ ਵਿੱਚ ਪੈਂਦੇ ਆਪਣੇ ਕਾਲਜ ਵੇਲੇ ਦੇ ਮਿੱਤਰ ਜੈਲੀ ਦੀ ਗੱਲ ਯਾਦ ਆ ਗਈ ਕਿ ਜਦੋਂ ਆਪਣੇ ਪਿੰਡਾਂ ਕੋਲ ਦੀ ਲੰਘਿਆ ਤਾਂ ਕਦੇ ਮਿਲਦਾ ਜਾਵੀਂ। ਹੁਣ ਭਾਵੇਂ ਉਹਨਾਂ ਨੂੰ ਮਿਲਿਆ ਖਾਸਾ ਵਕਤ ਹੋ ਗਿਆ ਸੀ ਤੇ ਕਦੇ – ਕਦੇ ਉਂਝ ਮੋਬਾਇਲ ਤੇ ਗੱਲ ਹੋ ਜਾਂਦੀ ਸੀ ਤੇ ਹਰ ਵੇਲੇ ੳਹ ਘਰ ਨਾ ਆਉਣ ਦਾ ਤਾਨਾ ਦਿੰਦਾ ਰਹਿੰਦਾ ਸੀ। ਚੱਲ ਮਨਾ , ਅੱਜ ਥੋੜਾ ਵਕਤ ਹੈ, ਇਹ ਵੀ ਪਾੜਾ ਕੱਢਦੇ ਜਾਈਏ। ਉੱਤੋਂ ਗਰਮੀ ਵੀ ਅੱਤ ਦਰਜੇ ਦੀ ਸੀ ਕਿਉਂਕਿ ਮਈ ਮਹੀਨਾ ਚੱਲ ਰਿਹਾ ਸੀ ਤੇ ਦਿਨ ਵੀ ਐਤਵਾਰ ਦਾ ਸੀ। ਅੱਜ ਤਾਂ ਉਹ ਘਰੇ ਹੀ ਹੋਣਾ ਹੈ , ਪ੍ਰਾਈਵੇਟ ਨੌਕਰੀ ਕਰਨ ਵਾਲੇ ਨੂੰ ਛੁੱਟੀ ਘਿਉ ਦੀ ਤਰਾਂ ਲੱਗਦੀ ਹੈ। ਬਸ, ਉਹ ਸੋਚਾਂ ਦੇ ਤਾਣੇਬਾਣੇ ਵਿੱਚ ਮੋਟਰ ਸਾਇਕਲ ਤੇ ਉਹਦੇ ਘਰ ਮੂਹਰੇ ਪਹੁੰਚ ਗਿਆ। ਬਾਰ ਖੜਕਾਇਆ ਤਾਂ ਉਹਦੀ ਪਤਨੀ ਨੇ ਆਓ ਜੀ ਕਹਿ ਕੇ ਅੰਦਰ ਬੁਲਾ ਲਿਆ ਤੇ ਆਪਣੇ ਪਤੀ ਜੈਲੀ ਨੂੰ ਅਵਾਜ਼ ਮਾਰੀ ਕਿ ਵੀਰ ਜੀ ਆਏ ਹਨ। ਰਵੀ ਨੂੰ ਦੂਰੋਂ ਦੇਖ ਕੇ ਜੈਲੀ ਨੇ ਤੇਲ ਚੋਣ ਦੀ ਗੱਲ ਆਖੀ ਤਾਂ ਰਵੀ ਹੱਸ ਪਿਆ। ਕਾਹਦਾ ਮਿੱਤਰਾ, ਟਾਇਮ ਹੀ ਨਹੀਂ ਲੱਗਦਾ ਕਬੀਲਦਾਰੀ ਵਿੱਚ ਮਿਲਣ ਦਾ , ਉਂਝ ਭਾਵੇਂ ਕਈ ਵਾਰ ਇੱਧਰ ਦੀ ਲੰਘਦੇ ਹਾਂ। ਨਾਲੇ ਤੈਨੂੰ ਕਿਹੜਾ ਸਾਡਾ ਪਿੰਡ ਦੂਰ ਹੈ ਜੈਲੀ , ਫੇਰ ਅਸੀਂ ਤੇਲ ਚੌ ਲਵਾਂਗੇ? ਹੁਣ ਬਾਈ ਤੈਨੂੰ ਮਿਲਦੇ ਹੀ ਰਹਾਂਗੇ , ਥੋੜਾ ਨਿਰਾਸ਼ ਹੋ ਕੇ ਜੈਲੀ ਨੇ ਕਿਹਾ। ਆਪਾਂ ਨੌਕਰੀ ਛੱਡ ਦੇਣੀ ਹੈ ਭਰਾਵਾ , ਆਪਾਂ ਤੋਂ ਨਹੀਂ ਰੋਜ਼ ਪਾਣੀ-ਪਾਣੀ ਹੋਇਆ ਜਾਂਦਾ। ਐਨੇ ਨੂੰ ਉਹਦੀ ਪਤਨੀ ਪਾਣੀ ਲੈ ਕੇ ਆ ਗਈ ਤੇ ਕਹਿਣ ਲੱਗੀ ਵੀਰ ਜੀ, ਇਹਨੂੰ ਸਮਝਾਓ ਕਿ ਨੌਕਰੀ ਨਾ ਛੱਡੇ , ਆਏਂ ਘਰ ਬੈਠਿਆਂ ਗੁਜ਼ਾਰਾ ਨਹੀਂ ਹੋਣਾ। ਜਦੋਂ ਜੈਲੀ ਦੀ ਪਤਨੀ ਪਾਣੀ ਪਿਆ ਕਿ ਚਾਹ ਲੈਣ ਚਲੀ ਗਈ ਤਾਂ ਜੈਲੀ ਰਵੀ ਨੂੰ ਕਹਿੰਦਾ ਬੜਾ ਚੰਗੇ ਸਮੇਂ ਤੇ ਸਾਡੇ ਘਰ ਗੇੜਾ ਮਾਰਿਆ। ਮੈਂ ਤੈਨੂੰ ਮੋਬਾਇਲ ਲਾ ਕੇ ਇਸ ਸੰਬੰਧ ਵਿੱਚ ਸਲਾਹ ਲੈਣੀ ਹੀ ਸੀ। ਚੰਗਾ ਤੂੰ ਆਪ ਹੀ ਆ ਗਿਆ, ਭਲਾਂ ਇਸ ਭਲੀ ਲੋਕ ਨੂੰ ਕੀ ਪਤਾ ਕੇ ਪ੍ਰਾਈਵੇਟ ਨੌਕਰੀ ਕਰਨੀ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹੈ। ਗੱਲ – ਗੱਲ ਤੇ ਬੰਦੇ ਨੂੰ ਜ਼ਲੀਲ ਕੀਤਾ ਜਾਂਦਾ ਹੈ। ਤੂੰ ਆਪ ਵੀ ਤਾਂ ਇਸੇ ਗੱਲੋਂ ਨੌਕਰੀ ਛੱਡੀ ਹੈ। ਪਰ ਜੈਲੀ ਭਰਾਵਾ , ਮੇਰਾ ਘਰੇ ਸਰਦਾ ਸੀ ਪਰ ਤੇਰੇ ਆਰਥਿਕ ਹਾਲਾਤ ਓਨੇ ਚੰਗੇ ਨਹੀਂ ਹਨ। ਫਿਰ ਮਰਦਾ ਬੰਦਾ ਭਲਾਂ ਕਿੱਥੇ ਜਾਵੇ ਰਵੀ ਬਰੋ, ਹਰ ਵਕਤ ਸਾਡਾ ਬਾੱਸ ਵਿੰਡੋ ਖੋਲੋ, ਵਿੰਡੋ ਖੋਲੋ ਕਹਿੰਦਾ ਰਹਿੰਦਾ ਹੈ। ਫਿਰ ਤੁਸੀਂ ਖੋਲ੍ਹ ਦਿਆ ਕਰੋ , ਉਹ ਵਿੰਡੋ ਨਹੀਂ ਭਰਾਵਾ , ਦਿਮਾਗ ਦੀਆਂ ਖਿੜਕੀਆਂ ਕਹਿੰਦਾ। ਜਦੋਂ ਵੀ ਕਿਸੇ ਕੰਮ ਵਿੱਚ ਮਾੜੀ ਜਿਹੀ ਊਣਤਾਈ ਹੋ ਜਾਂਦੀ ਹੈ ਤਾਂ ਗੁੱਸੇ ਵਿੱਚ ਆਖਣ ਲੱਗ ਜਾਂਦਾ ਹੈ ਕਿ ਤੁਸੀ ਆਪਣੇ ਦਿਮਾਗ ਦੀਆਂ ਸਾਰੀਆਂ ਵਿੰਡੋ ਨਹੀਂ ਖੋਲ੍ਹਦੇ। ਕੰਮ ਚੰਗੀ ਤਰਾਂ ਧਿਆਨ ਨਹੀਂ ਕਰਦੇ, ਹਰ ਵੇਲੇ ਘੁਗੂ ਬਣੇ ਰਹਿੰਦੇ ਹੋ। ਗੁੱਸਾ ਨਾ ਕਰੀਂ ਜੈਲੀ ਭਰਾ, ਅਗਲਾ ਚੰਗੇ ਪੈਸਾ ਦਿੰਦਾ ਹੈ, ਕੰਮ ਤਾਂ ਅਗਲੇ ਨੇ ਕਰਾਉਣਾ ਹੀ ਹੈ। ਪੰਦਰਾਂ ਕੁ ਹਜ਼ਾਰ ਤਾਂ ਤੇਰੀ ਤਨਖਾਹ ਹੋਊ। ਪੰਦਰਾਂ ਹਜ਼ਾਰ ਤੋਂ ਖਿੱਝ ਕੇ ਜੈਲੀ ਮੱਥੇ ਤੇ ਹੱਥ ਮਾਰ ਕੇ ਕਹਿਣ ਲੱਗਾ ਕਿ ਲੋਕਾਂ ਨੂੰ ਦੱਸਣ ਲਈ ਤਾਂ ਪੰਦਰਾਂ ਹਜ਼ਾਰ ਹੀ ਹੈ ਪਰ ਸੱਚ ਦੱਸਾਂ ਤੈਨੂੰ ਉਂਝ ਤਾਂ ਨੌ ਹਜਾਰ ਹੀ ਹੈ, ਨਾਲੇ ਸੱਤ ਸਾਲ ਹੋ ਗਏ ਇੱਕੇ ਥਾਂ ਕੰਮ ਕਰਦਾ ਨੂੰ। ਸਾਡੇ ਦਿਮਾਗ ਦੀਆਂ ਅੱਧੀਆਂ ਵਿੰਡੋ ਤਾਂ ਤਨਖਾਹ ਨੂੰ ਵੇਖ ਕੇ ਹੀ ਬੰਦ ਹੋ ਜਾਂਦੀਆਂ ਹਨ, ਐਨੇ ਮਹਿੰਗਾਈ ਦੇ ਜ਼ਮਾਨੇ ਵਿੱਚ ਤੇ ਰਹਿੰਦੀਆਂ- ਖੂੰਹਦੀਆਂ ਬੇਇੱਜ਼ਤੀ ਦੇ ਡਰੋਂ ਹੋ ਜਾਂਦੀਆਂ ਹਨ। ਨਾ ਤੇਰਾ ਮਾਲਕ ਸਲਾਨਾ ਦੇ ਕਿੰਨੇ ਕੁ ਪੈਸੇ ਕਮਾ ਲੈਂਦਾ ਹੋਣਾ ਰਵੀ ਨੇ ਉਹਦੀ ਤਰਸ ਭਰੀ ਹਾਲਤ ਦੇਖ ਕੇ ਪੁੱਛਿਆ। ਕੋਈ ਚਾਰ-ਪੰਜ ਕਰੋੜ ਤਾਂ ਕਮਾ ਹੀ ਲੈਂਦਾ ਹੋਣਾ ਤਾਂ ਹੀ ਤਾਂ ਮਹਿੰਗੀਆਂ ਗੱਡੀਆਂ ਤੇ ਘੁੰਮਦਾ ਹੈ। ਚੰਗੇ ਸ਼ਹਿਰਾਂ ਵਿੱਚ ਉਹਦੀਆਂ ਜਾਇਦਾਦਾਂ ਹਨ। ਬਾਈ ਜੀ , ਉਹਦੇ ਕੋਲ ਚਾਰ ਛਿੱਲਡ ਹਨ ਤਾਂ ਹੀ ਉਹਦੀਆਂ ਸਾਰੀਆਂ ਵਿੰਡੋ ਖੁੱਲੀਆਂ ਹਨ। ਅਸੀਂ ਮਸਾਂ ਟਾਇਮ ਪਾਸ ਕਰਦੇ ਹਾਂ ਤਾਂ ਹੀ ਸਾਡੀਆਂ ਬੰਦ ਲੱਗਦੀਆਂ ਹਨ। ਪ੍ਰਾਈਵੇਟ ਨੌਕਰੀ ਕੀ ਤੇ ਨਖਰਾ ਕੀ ਜੈਲੀ ਸਿਹਾਂ, ਥੋੜਾ ਬਹੁਤ ਮਸਖਾ ਲਾ ਦਿਆ ਕਰ ਸਰ ਨੂੰ, ਉਹ ਕੀ ਹੁੰਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ