More Punjabi Kahaniya  Posts
ਰੌਂਗ ਨੰਬਰ


ਏਦਾਂ ਕਈ ਵਾਰ ਹੁੰਦਾ ਹੈ, ਕਿ ਸਾਡਾ ਕਦੀ ਨਾ ਕਦੀ ਕਿਸੇ ਅੰਜਾਨ ਵਿਅਕਤੀ ਨੂੰ ਰੌਂਗ ਨੰਬਰ ਲੱਗ ਜਾਂਦਾ ਹੈ।
ਪਰ ਇਸ ਰੌਂਗ ਨੰਬਰ ਕਹਾਣੀ ਵਿਚ ਕੁਝ ਵੱਖਰਾ ਹੈ। ਜੌ ਕਿ ਆਪ ਸਭਨੂੰ ਕਹਾਣੀ ਪੱੜਕੇ ਸਮਝ ਆਵੇਗਾ। ਅਸੀਂ ਤੁਹਾਨੂੰ ਦੱਸਕੇ ਕਹਾਣੀ ਦਾ ਸਵਾਦ ਖ਼ਤਮ ਨਹੀਂ ਕਰਨਾ ਚਾਹੁੰਦੇ,  ‘ਤੇ ਚਲੋ ਆਓ “ਆਪਾਂ ਆਪ ਕਹਾਣੀ ਪੜਦੇ ਹਾਂ। ”

( ਰੌਂਗ ਨੰਬਰ )

ਬੀਤ ਗਏ ਜੌ ਪਲਾਂ ਵਿਚ ਹੀ ,
ਓਹ ਪਲਾਂ ਨੂੰ ਜਿਉਂ ਕੇ ਕੀ ਕਰਨਾ,
ਜੌ ਸੀ ਯਾਦ ਸਮੁੰਦਰਾਂ ਭਰੀ,
ਹੁਣ ਓਹ ਸੁੱਕਾ ਕਿਨਾਰਾ ਕੀ ਕਰਨਾ,
ਬਣ ਮੰਗਤਾ ਤੂੰ, ਚਾਦਰ ਬਿਛਾਂਕੇ,
ਹੁਣ ਰਾਜਾ ਬਣਕੇ ਕਿ ਕਰਨਾ,
ਬੀਤ ਗਏ ਜੌ ਪਲਾਂ ਵਿਚ ਹੀ,
ਓਹ ਪਲਾਂ ਨੂੰ ਜਿਉਂ ਕਿ ਕਰਨਾ ।

ਹੁਣ ਮੇਰਾ ਦਿਲ ਨਾ ਮੰਨਦਾ ਮੇਰੀ,
ਕਹਿੰਦਾ ਕੀ ਕਰਨਾ ਹੁਣ ਹੋ ਗਈ ਦੇਰੀ,
ਜੌ ਸੀ ਤੇਰੀ ਦਿਲ ਰੂਬਾ ਵੇ,
ਤੂਰ ਗਈ ਕਿਤੇ ਬਣ ਹਨੇਰੀ,
ਓਹੀ ਚੰਨ, ਓਹੀ ਤਾਰੇ ਨੇ,
ਹੁਣ ਤਾਰਿਆਂ ਦੀ ਛਾਂਵੇ ਬਹਿਕੇ ਕਿ ਕਰਨਾ,
ਬੀਤ ਗਏ ਜੌ ਪਲਾਂ ਵਿਚ ਹੀ,
ਓਹ ਪਲਾਂ ਨੂੰ ਜਿਉਂ ਕੇ ਕਿ ਕਰਨਾ।

ਸੋਚਾਂ ਸੋਚ ਓਹ ਸੋਚ ਜੀ ਬਣਦੀ,
ਜਾਦੂਗਰਨੀ ਜਿਵੇਂ ਕੋਈ  ਜਾਦੂ ਕਰਦੀ,
ਹੈ ਤਾਂ ਸੀ ਮੈ ਕੱਲਾ ਕਾਰਾ,
ਮਿਲ ਨਾਲ ਮੇਰੀ ਮੰਜਿਲ ਬਣਦੀ ,
ਹੁਣ ਕੰਮਜ਼ੋਰਾਂ ਵਾਂਗੂ ਗਿਣ ਗਿਣ ਦੁੱਖ ਦੱਸ ਕੇ,
ਦਿਲ ਹੁਣ ਕਹਿੰਦਾ ਕਿ ਕਰਨਾ,
ਬੀਤ ਗਏ ਜੌ ਪਲਾਂ ਵਿਚ ਹੀ,
ਓਹ ਪਲਾਂ ਨੂੰ ਜਿਉਂ ਕੇ ਕੀ ਕਰਨਾ।

ਕੱਚੀਆਂ ਸੀ ਜੌ ਲੱਗੀਆਂ ਪ੍ਰੀਤਾਂ,
ਹੁਣ ਨਵਿਆਂ ਨਾਲ ਲਾ ਕੇ ਕੀ ਕਰਨਾ,
ਇਕ ਪਲ ਵਿਚ ਭੁੱਲ ਜਾਂਦੇ ਨੇ ਜੌ,
ਓਹ ਸ਼ਕਸ਼ਾਂ ਨਾਲ ਜਿਉਂ ਕੇ ਕੀ ਕਰਨਾ,
ਬੀਤ ਗਏ ਜੌ ਪਲਾਂ ਵਿਚ ਹੀ,
ਓਹ ਪਲਾਂ ਨੂੰ ਜਿਉਂ ਕੇ ਕੀ ਕਰਨਾ।

ਹੁਣ ਤਾਂ ਆਪਣਾ ਲਿਖਿਆ ਆਪ ਹੀ ਪੜਕੇ ਖੁਸ਼ ਹੋ ਲਈ ਦਾ ਹੈ।
ਏਦਾਂ ਦੀਆਂ ਕਵਿਤਾਵਾਂ ਮੈਂ ਕਈ ਵਾਰ ਲਿਖਿਆ ਕਰਦਾ ਹਾਂ।
ਜਦੋਂ ਮੈਂਨੂੰ  ਉਸਦੀ ਯਾਦ ਆਉਂਦੀ ਹੈ। ਮਤਲਬ ਕਿ ਮੇਰਾ ਪਹਿਲਾਂ ਤੇ ਆਖਰੀ ਪਿਆਰ, ਜਿਨੂੰ ਮੈਂ ਅੱਜ ਤੱਕ ਨਹੀਂ ਭੁਲਾ ਸਕਿਆ ਹਾਂ। ਤੇ ਹੋ ਸਕਦਾ ਹੈ, ਕਦੀ ਭੁਲਾ ਵੀ ਨਾ ਪਾਵਾਂ…… ।

ਓਏ ਪੁੱਤਰ ਰਹਿਮਾਨ ਤੇਰਾ ਫੋਨ ਕਦੋਂ ਦਾ ਵੱਜੀ ਜਾਂਦਾ ਐ,  ਤੇ ਤੂੰ ਪਤਾ ਨਹੀਂ ਕੀ ਲਿਖੀ  ਜਾਂਦਾ ਐਂ। ਆ ਲੈ ਫੋਨ  ਦੇਖਲਾ ਗੱਲ ਕਰਕੇ ਕੌਣ ਹੈ ?

ਰਹਿਮਾਨ —- ਲਿਓ… ਬੇਬੇ … ਫੋਨ ।

ਰਹਿਮਨ —- ਹੈਲੋ ਹਾਂਜੀ ਕੌਣ ?

? —- (  ਭਾਰੀ  ਆਵਾਜ਼ ) ਤੈਨੂੰ ਇਹ ਜਾਨਣ ਦੀ ਲੋੜ ਨਹੀਂ ਜਿੰਨਾ ਕਹਿੰਦਾ ਹਾਂ, ਓਨਾਂ ਕਰ ।

ਰਹਿਮਨ —- ( ਬੇਚੈਨੀ ਵਿੱਚ ) ਪਰ ਤੁਸੀ ਹੋ ਕੌਣ ਜਨਾਬ ?

? —- ( ਭਾਰੀ ਆਵਾਜ਼ ਗੁੱਸੇ ਵਿਚ ) ਤੈਨੂੰ ਕਿਹਾ ਨਾ, ਜਿੰਨਾ ਕਹਿੰਦਾ ਓਨਾਂ ਕਰ । ਜਿਆਦਾ ਦਿਮਾਗ ਲਾਉਣ ਦੀ ਲੋੜ ਨਹੀਂ , ਨਹੀ ਤੇ ਆਪਣਾ ਹਿਸਾਬ – ਕਿਤਾਬ ਲਾ ਲਈ ਫੇਰ ।

ਰਹਿਮਾਨ —- ( ਡਰਿਆ ਹੋਇਆ ) ਹਾਂਜੀ ਦੱਸੋ ਕਿ ਕੰਮ ਹੈ, ਮੇਰੇ ਨਾਲ ।

? —- ਤੇਰੀ  ਬੇਟੀ ਸਾਡੇ ਕੱਬਜੇ ਵਿੱਚ ਹੈ।

ਰਹਿਮਾਨ —- ਮੇਰੀ ਬੇਟੀ! ਪਰ ਮੇਰਾ ਤੇ ਹਲੇ ਵਿਆਹ ਹੀ ਨਹੀਂ ਹੋਇਆ ਹੈ । ( ਹੈਰਾਨੀ ਵਿਚ)

? —- ( ਭਾਰੀ ਆਵਾਜ਼ ਹੱਸਦੇ ਹੋਏ ) ਸਾਨੂੰ ਸਭ ਪਤਾ ਹੈ, ਤੇ ਇਹ ਵੀ ਪਤਾ ਹੈ। ਕਿ ਤੇਰਾ ਵੱਡਾ ਭਰਾ ਪੁਲਿਸ ਵਿਚ ਹੈ।

ਰਹਿਮਾਨ —- ਤੇ ਫਿਰ ਕਿਵੇਂ ਬੋਲ ਰਹੇ ਹੋ, ਯਾਰ ਕਿਤੇ ਕੋਈ ਮਜ਼ਾਕ ਤਾਂ ਨਹੀਂ ਕਰਦੇ ਪਏ ਹੋ ?

? — ਇਹ ਕੋਈ ਮਜ਼ਾਕ ਨਹੀ ਹੈ, ਜੇ ਤੂੰ ਇਸ ਬੱਚੀ ਨੂੰ ਬਚਾਉਣਾ ਚਾਹੁੰਦਾ ਹੈ । ਤਾਂ ਜੌ ਮੈਂ ਕਹਿੰਦਾ ਹਾਂ, ਓਹ ਕਰ , ਲੈ ਸੁਣ ਬੱਚੀ ਦੀ ਆਵਾਜ਼ ।

ਬੱਚੀ —-  ਮੰਮਾ, ਮੁਜੇ ਜਹਾ ਸੇ ਲੇ ਜਾਓ, ਜੇ ਅੰਕਲ ਬਹੁਤ ਤੰਗ ਕਰਤੇ ਹੈਂ ।

ਰਹਿਮਾਨ —- ਹਾਂ  …. ਹਾਂ ਬੇਟਾ ਮੈਂ ਕਰਦਾ ਕੁਝ ।

? —— ਸੁਣ ਲਈ ਆਵਾਜ਼ ਬੱਚੀ ਦੀ ਦੇਖਿਆ ਕਿੰਨੀ ਡਰੀਂ ਤੇ ਸਹਿਮੀ ਆ ।

ਰਹਿਮਾਨ —- ਸਰ ਮੈਨੂੰ ਲਗਦਾ ਥੋਡਾ ਰੌਂਗ ਨੰਬਰ ਲੱਗ ਗਇਆ ਹੈ।

? —- ਚੁੱਪ ਕਰ ਓਏ….. ਲੱਗਦਾ ਰੌਂਗ ਨੰਬਰ ਦਾ, ਹੁਣ ਮੇਰੀ ਗੱਲ ਕੰਨ ਖੋਲ ਕੇ ‘ਤੇ ਧਿਆਨ ਨਾਲ  ਸੁਣ……।

ਰਹਿਮਾਨ —– ਹਾਂਜੀ ਦੱਸੋ । ( ਡਰਿਆ ਹੋਇਆ ਬੋਲਿਆ )

? – – – – ਵੀਹ ਲੱਖ ਰੁਪੱਈਆਂ ਲੈਕੇ ਸਾਡੀ ਦੱਸੀ ਜਗ੍ਹਾ ਉਤੇ ਅਜਾਈਂ । ਤੇ ਜੇ ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਤੇ ਫੇਰ ਤੇਰੀ ਤੇ ਤੇਰੇ ਪਰਿਵਾਰ ਦੀ ਖੇਰ ਨਹੀਂ।

ਰਹਿਮਾਨ —- ਮੈਂ ਕਿਸੇ ਨੂੰ ਕੋਈ ਖਬਰ ਨਹੀਂ ਕਰਦਾ। ਪਰ ਮੈਂ ਏਨੇ ਪੈਸੇ ਕਿੱਥੋਂ ਲੈਕੇ ਆਵਾਂਗਾ ? ਮੈਂ ਤਾਂ ਪਹਿਲਾਂ ਹੀ ਕਿਸੇ ਕੰਮ ਕਾਰ ਤੇ ਨਹੀਂ ਹਾਂ, ਤੇ ਦੂਜਾ ਮੇਰਾ ਬਾਪੂ ਮੈਂਨੂੰ ਸਾਰਾ ਦਿਨ ਵਿਹੜ – ੨ ਬੋਲ – ੨ ਮੈਂਨੂੰ ਤਾਹਨੇ – ਮਿਹਣੇ ਦੇਂਦਾ ਰਹਿੰਦਾ ਹੈ।

? —- ਓ ਯਾਰ ਤੂੰ ਪਹਿਲਾਂ ਸਾਰੀ ਗੱਲ ਸੁਣ ਲਿਆ ਕਰ ਫੇਰ ਬੋਲਿਆ ਕਰ, ਅਸੀਂ ਤੈਨੂੰ ਇਕ ਫੋਨ ਨੰਬਰ ਭੇਜਦੇ ਵਾ।
ਜੋ ਕਿ ਇਸ ਬੱਚੀ ਦੇ ਘਰ ਦਾ ਹੈ। ਤੂੰ ਓਨਾਂ ਨੂੰ ਫੋਨ ਲਾਕੇ….. ਵੀਹ ਲੱਖ ਰੁਪਿਆ ਮੰਗ…. ਬਾਕੀ ਗੱਲ ਮੈਂ ਤੈਨੂੰ ਬਾਦ ਚ ਦਸਾਂਗਾ। ਕਿ ਅੱਗੇ ਕੀ ਕਰਨਾ ਹੈ। ਤੇ ਹਾਂ ਕੋਈ ਚਾਲਾਕੀ ਨਹੀਂ, ਕਿਉਂਕਿ ਤੂੰ ਜੋ ਵੀ ਗੱਲ ਫੋਨ ਉਤੇ ਕਰੇਗਾਂ ਸਾਨੂੰ ਸਾਰਾ ਪਤਾ ਚੱਲੇਗਾ ਕਿ, ‘ਕੀ ਗੱਲ ਹੋ ਰਹੀ ਹੈ। ਚੱਲ ਜਲਦੀ ਵਾਪਿਸ ਫੋਨ ਕਰੀਂ…… ।

ਰਹਿਮਾਨ —– ਠੀਕ ਹੈ….।

ਬੇਬੇ : ਕਿ ਹੋਇਆ ਰਹਿਮਾਨ….. ਤੇਰੇ ਮੂੰਹ ਉਤੇ ਏਨਾਂ ਪਸੀਨਾ ਕਿਉਂ ਆਇਆ ਹੋਇਆ ਹੈ ? ਨਾਲੇ ਕਿਸਦਾ ਫੋਨ ਸੀ। ਬੜੀ ਦੇਰ ਦਾ ਗੱਲਾਂ ਮਾਰੀਂ ਜਾਂਦਾ ਸੀ। ( ਬੇਬੇ ਮੇਰੇ ਕਮਰੇ ਵਿਚ ਰੋਟੀ ਲਿਆਈ ਬੋਲੀ)

ਰਹਿਮਾਨ  : ਓ ਕਿਸੇ ਦਾ ਨਹੀਂ ਬੇਬੇ….. ਬਸ ਕਿਸੇ ਦੋਸਤ ਦਾ ਸੀ।

ਬੇਬੇ  : ਠੀਕ ਹੈ….. ਚੱਲ ਫੇਰ…. ਹੁਣ ਰੋਟੀ ਖਾਲਾ।

ਰਹਿਮਾਨ :  ਕੋਈ ਨਾ ਬੇਬੇ….. ਮੈਂ ਖਾ ਲਵਾਂ ਗਾ । ਹਲੇ ਮੈਂਨੂੰ ਕੁਝ ਕੰਮ ਹੈ।

ਬੇਬੇ : ਠੀਕ ਹੈ, ਤੇਰੀ ਮਰਜ਼ੀ। ( ਬੇਬੇ ਚਲੀ ਜਾਂਦੀ)

ਏਨਾਂ ਆਖ ਕੇ ਬੇਬੇ ਮੇਰੇ ਕਮਰੇ ਵਿਚੋ ਚਲੀ ਗਈ।
ਕੁਝ ਦੇਰ ਬਾਅਦ ਮੇਰੇ  ਵਟਸਐਪ ਉਤੇ ਇਕ ਮੈਸਜ ਆਉਂਦਾ।
( ਜਿਸ ਵਿਚ ਕਿਡਨੈਪਰ ਨੇ ਬੱਚੀ ਦੇ ਘਰ ਦਾ ਫੋਨ ਨੰਬਰ ਸੈੰਡ ਕੀਤਾ)
ਮੈਂ ਦੇਰ ਨਾ ਕਰਦੇ ਹੋਏ ਬੱਚੀ ਦੇ ਘਰ ਦਾ ਫੋਨ ਨੰਬਰ ਡਾਇਲ ਕੀਤਾ।
ਤੇ ਫੋਨ ਕੀਤਾ।

ਰਹਿਮਾਨ —– ਹੈਲੋ…. ।

ਬੱਚੀ ਦੀ ਮਾਂ —– ਹਾਂਜੀ ਕੌਣ….?

ਰਹਿਮਾਨ —– ਜੀ ਮੈਂ…. ( ਪਹਿਲਾ ਗੱਲ ਕਰਦਾ ਰੁੱਕ ਗਿਆ, ਫੇਰ ਬੋਲਿਆ ) ਤੇਰੀ ਬੱਚੀ ਮੇਰੇ ਕੱਬਜੇ ਵਿੱਚ ਹੈ। ਜੇ ਤੈਨੂੰ ਉਸਦੀ ਜਾਨ ਬਚਾਉਣੀ ਹੈ, ਤੇ ਵੀਹ ਲੱਖ ਰੁਪਏ ਦਾ ਇੰਤਜ਼ਾਮ ਕਰ। ਤੇ ਹਾਂ ਜੇ  ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ । ਫਿਰ ਮੇਰੇ ਤੋ ਬੁਰਾ ਕੋਈ ਨਹੀਂ ਹੋਵੇਗਾ ।

ਬੱਚੀ ਦੀ ਮਾਂ —– ਕਿ – ੨ ਬੋਲ ਰਹੇ ਹੋ, ਪਲੀਜ਼ ਏਦਾਂ ਦਾ ਕੁਝ ਨਾ ਕਰਨਾ ਮੇਰੀ ਬੱਚੀ ਦੀ ਜਾਨ ਬਕਸ਼ ਦੋ ਤੁਹਾਨੂੰ ਜੋ ਚਾਹੀਦਾ ਹੈ। ਮੈਂ ਦੇਦਾਂ ਗੀ । ਪਰ ਪਲੀਜ਼….. ਮੇਰੀ ਬੱਚੀ ਮੈਂਨੂੰ ਵਾਪਿਸ ਕਰਦੋ।
( ਰੋਂਦੀ ਹੋਈ, ਤੇ ਬੇਵਸ ਹੋਈ ਬੋਲੀ)

ਰਹਿਮਾਨ —- ਠੀਕ ਹੈ…. ਮੇਰੀ ਕਾਲ  ਦਾ ਇੰਤਜ਼ਾਰ ਕਰਿਓ… ।

ਬੱਚੀ ਦੀ ਮਾਂ —- ਠੀਕ ਹੈ…. ਪਲੀਜ਼ ਮੇਰੀ ਬੱਚੀ ਦਾ ਖਿਆਲ ਰੱਖਣਾ।

ਰਹਿਮਾਨ —- ਹਮ…. ਠੀਕ ਹੈ।

ਬੱਚੀ ਦੀ ਮਾਂ ਦੀ ਆਵਾਜ਼ ਕੁਝ ਜਾਣੀ ਪਹਿਚਾਣੀ ਸੀ, ਪਰ ਕਿਸੇ ਮਾਂ ਦਾ ਦਿਲ ਦੁੱਖਾ ਕੇ ਮੈਂਨੂੰ ਭੋਰਾ ਵੀ ਚੰਗਾ ਨਾ ਲੱਗਾ।
ਕੁਝ ਦੇਰ ਬਾਦ ਮੈਂਨੂੰ ਕਿਡਨੈਪਰ ਦਾ ਫੋਨ ਆਇਆ।

ਕਿਡਨੈਪਰ – ਹਾਂ ਹੋਗੀ ਗੱਲ ।

ਰਹਿਮਾਨ – ਹਾਂਜੀ ਹੋ ਗਈ।

ਕਿਡਨੈਪਰ —- ਮੈਂ ਤੈਨੂੰ ਜਿਸ ਜਗ੍ਹਾ ਤੇ ਪੈਸੇ ਲੈਣੇ ਹੈ, ਉਹਦੀ ਲੁਕੇਸ਼ਨ ਭੇਜਦਾ ਵਾਂ । ਪਰ ਧਿਆਨ ਰੱਖੀਂ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ, ਜਿੱਥੇ ਮੈਨੂੰ ਲੱਗਾ ਕਿ ਤੂੰ ਕੋਈ ਚਲਾਕੀ  ਕਰਦਾ ਪਿਆ ਹੈ । ਉਸੀ ਵਕਤ ਮੈਂ ਆਪਣੇ ਆਦਮੀ ਭੇਜ ਕੇ ਤੇਰੇ ਘਰ ਨੂੰ ਅੱਗ ਲਗਾ ਦੇਵਾਂ ਗਾ, ਲੱਗੀ ਸਮਝ ਮੇਰੀ ਗੱਲ ਦੀ ।

ਰਹਿਮਾਨ —- ਪਲੀਜ ਤੁਸੀ ਇਦਾਂ ਦਾ ਕੁਝ ਨਾ ਕਰਨਾ , ਮੈਂ ਤੁਹਾਡੇ ਕਹਿਣ ਮੁਤਾਬਿਕ ਕੰਮ ਕਰਦਾ ਪਿਆ ਹਾਂ ।

ਕਿਡਨੈਪਰ —- ਜੇ ਬੱਚੀ ਦੀ ਮਾਂ ਤੈਨੂੰ ਬੱਚੀ ਨਾਲ ਗੱਲ ਕਰਵਾਉਣ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)