ਯਾਦਾਂ ਦਾ ਸਫ਼ਰ
ਆਪਣੇ ਪਿਤਾ ਦੇ ਮੁੜਕੇ ਨੂੰ ਯਾਦ ਕਰਦਿਆਂ:-
ਪਿਤਾ , ਇੱਕ ਬੱਚੇ ਦੇ ਜੀਵਨ ਦੀ ਸਭ ਤੋਂ ਵੱਡੀ ਅਸੀਸ ਹੁੰਦੀ ਹੈ। ਮਾਂ ਬੱਚੇ ਨੂੰ 9 ਮਹੀਨੇ ਕੁੱਖ ਵਿੱਚ ਰੱਖਦੀ ਹੈ ਤਾਂ ਪਿਤਾ ਸਾਰੀ ਉਮਰ ਉਸ ਬੱਚੇ ਨੂੰ ਆਪਣੇ ਦਿਮਾਗ ਵਿੱਚ ਰੱਖਦਾ ਹੈ।
ਮੇਰੇ ਪਾਪਾ ਨੇ ਕਦੇ ਵੀ ਮੇਰੀ ਦਾਦੀ ਨੂੰ ਨਹੀਂ ਦੇਖਿਆ, ਪਰ ਉਹ ਹਮੇਸ਼ਾ ਦੱਸਦੇ ਹਨ ਕਿ ਦਾਦੀ ਮਾਂ ਬੁਹਤ ਕਾਮੀ ਤੇ ਘਰ ਕਮਾਉ ਔਰਤ ਸੀ। ਦਾਦੀ ਮਾਂ ਦੀਆਂ ਹੱਥੀਂ ਕੱਢੀਆਂ ਚਾਦਰਾਂ ਤੇ ਤਸਵੀਰਾਂ ਪਾਪਾ ਨੇ ਸੰਭਾਲ ਕੇ ਰੱਖੀਆਂ ਹਨ। ਉਹ ਕਮੀ ਤੇ ਥੌੜ ਜੋ ਪਾਪਾ ਨੂੰ ਆਪਣੇ ਮਾਪਿਆਂ ਦੇ ਪਿਆਰ ਦੀ ਹੁੰਦੀ ਸੀ। ਉਹ ਪਿਆਰ ਮੇਰੇ ਨਾਨੀ ਜੀ ਨੇ ਪਾਪਾ ਨੂੰ ਦਿੱਤਾ। ਮੰਮੀ ਦੱਸਦੇ ਨੇ ਜਦੋਂ ਮੰਮੀ ਵਿਆਹ ਕੇ ਘਰ ਆਏ ਸੀ ਤਾਂ ਸਾਡੇ ਘਰ ਕੁਝ ਵੀ ਨਹੀਂ ਸੀ ਹੁੰਦਾ। ਇੱਕ ਟੁੱਟੀ ਰਸੋਈ, ਦੋ ਕਮਰੇ ਤੇ ਕੱਚਾ ਵਿਹੜਾ। ਮੰਮੀ ਦੇ ਪੇਕਿਆਂ ਘਰ ਦੁੱਧ , ਘਿਓ, ਵੱਡਾ ਪੱਕਾ ਘਰ ਸਭ ਸੀ। ਹਰ ਕੋਈ ਸ਼ਖ਼ਸ ਮਿਹਨਤੀ ਹੁੰਦਾ, ਪਰ ਮੈਂ ਆਪਣੇ ਪਾਪਾ ਵਰਗਾ ਮਿਹਨਤੀ ਬੰਦਾ ਅੱਜ ਤੱਕ ਨਹੀਂ ਦੇਖਿਆ। ਸਾਡੇ ਘਰ ਦੇ ਫ਼ਰਸ਼ ਤੋਂ ਲੈ ਕੇ, ਫਰਿੱਜ, ਪੱਖੇ ਤੱਕ ਸਭ ਮੇਰੇ ਪਾਪਾ ਨੇ ਹੱਥੀਂ ਕਮਾ ਕੇ ਲਗਾਇਆ ਏ। ਮੇਰੇ ਪਾਪਾ ਰੱਬ ਅਤੇ ਮਿਹਨਤ ਇਹਨਾਂ ਦੋ ਚੀਜ਼ਾਂ ਨੂੰ ਮੰਨਦੇ ਆ। ਉਹ 45 ਵਰਿ੍ਹਆਂ ਦੀ ਉਮਰ ਵਿੱਚ ਵੀ 25 ਵਰ੍ਹੇ ਦੇ ਲਗਦੇ ਨੇ। ਉਹ ਆਪਣੇ ਕਈ ਸੁਪਨੇ ਦਿਲ ਵਿੱਚ ਰੱਖ ਕੇ ਸਾਡੇ ਸਭ ਦੀਆਂ ਰੀਝਾਂ ਪੂਰੀਆਂ ਕੀਤੀਆਂ ਆ। ਜਦੋਂ ਉਹ ਪਹਿਲੀ ਵਾਰ ਵਿਦੇਸ਼ ਗਏ ਸੀ ਤਾਂ ਮੇਰੇ ਮੰਮੀ ਦੇ ਸਾਰੇ ਗਹਿਣੇ ਵੇਚ ਦਿੱਤੇ ਸੀ। ਉਹ ਅੰਦਰੋਂ ਅੰਦਰੀ ਬੁਰਾ ਮਨਾ ਰਹੇ ਸੀ। ਪਰ ਉਸ ਸਮੇਂ ਮੇਰੇ ਦਾਦਾ ਜੀ ਦਾ ਬਹੁਤ ਕਰਜ਼ ਦੇਣ ਵਾਲਾ ਸੀ। ਪਾਪਾ ਜੀ ਨੇ ਮਿਹਨਤ ਨਾਲ ਕਰਜ਼ ਉਤਾਰ ਦਿੱਤਾ। ਪਰ ਜੋ ਕਿਸਮਤ ਨੂੰ ਮਨਜ਼ੂਰ, ਪਾਪਾ ਦਾ ਵਿਦੇਸ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ranjeetsas
God bless your dad hamesha
Georezz
rab tuhade papa nu hamesha kush rakh..