ਯਾਦਾਂ
ਕੁਝ ਯਾਦਾਂ ਅਜਿਹੀਆਂ ਹੁੰਦੀਆਂ ਨੇ , ਜੋ ਉਮਰ ਭਰ ਜ਼ਿਹਨ ਵਿੱਚ ਤਾਜਾ ਰਹਿੰਦੀਆਂ ਨੇ । ਜਦੋਂ ਅਸੀਂ ਕੈਮਰੇ ਨਾਲ ਤਸਵੀਰਾਂ ਲੈਂਦੇ ਹਾਂ ਤਾਂ ਬਾਅਦ ਵਿੱਚ ਦੇਖਣ ਵਾਲੇ ਨੂੰ ਸਿਰਫ ਤਸਵੀਰ ਈ ਦਿਖਾਈ ਦੇਂਦੀ ਏ, ਪਰ ਤਸਵੀਰ ਖਿੱਚਣ ਵਾਲੇ ਨੂੰ ਓਸ ਤਸਵੀਰ ਨਾਲ ਜੁੜਿਆ ਹੋਰ ਕਈ ਕੁਝ ਯਾਦ ਰਹਿੰਦਾ ਏ ਜੋ ਯਾਦਾਂ ਵਿੱਚ ਜੁੜਿਆ ਰਹਿੰਦਾ ਏ। ਹੇਠਲੀ ਤਸਵੀਰ ਮੈ 2010 ਵਿੱਚ ਖਿੱਚੀ ਸੀ , ਜਦ ਮੈਂ ਫਰਾਂਸ ਰਹਿੰਦਾ ਸੀ। ਪੈਰਿਸ ਤੋਂ ਕੋਈ ਸੱਠ੍ਹ ਕੁ ਕਿਲੋਮੀਟਰ ਦੂਰ ਇੱਕ ਖ਼ੂਬਸੂਰਤ ਪਿੰਡ ਸੀ , ਨਾਮ ਸੀ ਗਾਰਜੌਵੀਲ ।ਜਿੱਥੇ ਅਸੀਂ ਕੰਮ ਕਰਦੇ ਸੀ , ਓਥੇ ਵਿਰਲੀ ਜਿਹੀ ਵਸੋਂ ਸੀ, ਸਰ੍ਹੋਂ ਅਤੇ ਕਣਕ ਦੇ ਖੇਤ ਕਿਸੇ ਸਵਰਗ ਦਾ ਨਜ਼ਾਰਾ ਪੇਸ਼ ਕਰਦੇ ਸਨ । ਸਾਡੇ ਕੰਮ ਕਰਨ ਵਾਲੀ ਸਾਈਟ ਜਿਸਨੂੰ ਫਰੈੰਚ ਵਿੱਚ ਸ਼ਾਂਤੀਏ ਕਹਿੰਦੇ ਨੇ ,ਦੇ ਨਾਲ ਲੱਗਦਾ ਇੱਕ ਸੋਹਣਾ ਜਿਹਾ ਘਰ ਸੀ । ਉਸ ਘਰ ਵਿੱਚ ਕੁੱਲ ਤਿੰਨ ਵਿਅਕਤੀ ਰਹਿੰਦੇ ਸਨ ,ਇੱਕ ਪਚਵੰਜਾ ਕੁ ਸਾਲ ਦੀ ਖ਼ੂਬਸੂਰਤ ਔਰਤ ਅਤੇ ਦੋ ਆਦਮੀ ,ਕਰੀਬ ਸੱਠ੍ਹਾਂ ਬਾਹਠਾਂ ਕੁ ਦੀ ਉਮਰ ਦੇ ।ਇੱਕ ਆਦਮੀ ਖੇਤੀ ਕਰਦਾ ਸੀ, ਜਦ ਵਿਹਲਾ ਹੁੰਦਾ ਤਾਂ ਘਰ ਦੇ ਪਿਛਵਾੜੇ ਬਗ਼ੀਚੇ ਵਿੱਚ ਕੰਮ ਕਰਦਾ ਸੀ । ਦੂਜਾ ਵਿਅਕਤੀ ਕਿਸੇ ਦੁਰਘਟਨਾ ਕਾਰਨ ਕੰਮ ਕਰਨ ਤੋਂ ਅਸਮਰੱਥ ਸੀ ,ਹਮੇਸ਼ਾਂ ਵੀਲ ਚੇਅਰ ਤੇ ਹੀ ਹੁੰਦਾ ਸੀ ।ਉਸ ਘਰ ਦਾ ਬਗ਼ੀਚਾ ਐਨਾ ਕੁ ਸੰਵਾਰਿਆ ਹੁੰਦਾ ਸੀ ਕਿ ਦਿਲ ਕਰਦਾ ਸੀ ,ਬਸ ਦੇਖੀ ਜਾਈਏ ।ਮਜਾਲ ਐ ਕਦੇ ਇੱਕ ਤੀਲਾ ਵੀ ਫਾਲਤੂ ਖਿੱਲਰਿਆ ਹੋਵੇ । ਮਿਰਚਾਂ , ਟਮਾਟਰ, ਸ਼ਿਮਲਾ ਮਿਰਚਾਂ ਤੇ ਹੋਰ ਮੌਸਮੀ ਸਬਜ਼ੀਆਂ ਫੀਤੇ ਨਾਲ ਮਿਣਕੇ ਬਰਾਬਰ ਫ਼ਾਸਲੇ ਤੇ ਲਾਈਆਂ ਹੋਈਆਂ ਅਤੇ ਸੁਪੋਟਾਂ ਨਾਲ ਸਹਾਰਾ ਦੇ ਕੇ ਸੱਜਾਈਆਂ ਹੋਈਆਂ ਸਨ । ਬਗ਼ੀਚੇ ਨੂੰ ਪਾਣੀ ਦੇਣ ਦਾ ਪ੍ਰਬੰਧ ਬਰਸਾਤੀ ਪਾਣੀ ਨੂੰ ਵੱਡੀ ਟੈਂਕੀ ਵਿੱਚ ਭੰਡਾਰ ਕਰਕੇ ਅੱਗੇ ਟੂਟੀ ਲਾ ਕੇ ਬੜੇ ਈ ਸਲੀਕੇ ਨਾਲ ਕੀਤਾ ਹੋਇਆ ਸੀ । ਘਰ ਵਿੱਚ ਰਹਿਣ ਵਾਲੇ ਤਿੰਨੇ ਜੀਅ ਇੱਕ ਦੂਜੇ ਨਾਲ ਬੇਹੱਦ ਪਿਆਰ ਇਤਫਾਕ ਨਾਲ ਰਹਿੰਦੇ ਸਨ , ਆਪਣੀ ਦੁਨੀਆਂ ਵਿੱਚ ਮਸਤ ਪਰ ਇੱਕ ਦੂਜੇ ਪ੍ਰਤੀ ਸਮਰਪਿਤ ।
ਇੱਕ ਦਿਨ ਓਹਨਾ ਵਿੱਚੋਂ ਇੱਕ ਵਿਅਕਤੀ ਜੋ ਵੀਲ ਚੇਅਰ ਤੇ ਸੀ , ਓਹਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ,ਜੋ ਉਸਨੇ ਦੱਸਿਆ, ਸੁਣਕੇ ਉਸ ਪਰੀਵਾਰ ਬਾਰੇ ਜਾਣਕੇ ਮਨ ਵਿਸਮਾਦ ਨਾਲ ਭਰ ਗਿਆ।
ਉਹਨੇ ਆਪਣਾ ਨਾਮ ਜੋਜ਼ੇ , ਉਸ ਔਰਤ ਦਾ ਨਾਮ ਲੀਜ਼ਾ ਅਤੇ ਦੂਜੇ ਆਦਮੀ ਦਾ ਨਾਮ ਦਾਵਿਦ ਦੱਸਿਆ । ਉਹਨੇ ਦੱਸਿਆ ਕਿ ਉਸਦਾ ਵਿਆਹ 38 ਸਾਲ ਦੀ ਉਮਰ ਚ ਲੀਜ਼ਾ ਨਾਲ ਹੋਇਆ ਸੀ , ਬੱਚਾ ਕੋਈ ਨਹੀਂ ਸੀ...
...
। 42 ਸਾਲ ਦੀ ਉਮਰ ਵਿੱਚ ਉਸਦਾ ਰੋਡ ਐਕਸੀਡੈਂਟ ਹੋਇਆ ਫਲਸਰੂਪ ਉਹਦੀਆਂ ਨਸਾਂ ਫਿੱਸ ਗਈਆਂ , ਹੇਠਲਾ ਧੜ ਨਕਾਰਾ ਹੋ ਗਿਆ । ਉਸਦੀ ਪਤਨੀ ਨੇ ਓਹਦੀ ਬਹੁਤ ਸੰਭਾਲ਼ ਕੀਤੀ , ਜਾਨ ਤਾਂ ਬਚ ਗਈ ਪਰ ਪੀੜਾਦਾਇਕ ਅਪੰਗਤਾ ਪੱਲੇ ਪੈ ਗਈ , ਸੈਕਸੁਅਲੀ ਹਮੇਸ਼ਾਂ ਲਈ ਨਕਾਰਾ ਹੋ ਗਿਆ । ਸਰਕਾਰੀ ਭੱਤਾ , ਪੈਨਸ਼ਨ ਵੀ ਲੱਗ ਗਈ, ਚਾਹੁੰਦਾ ਤਾਂ ਸਰਕਾਰੀ ਸੰਭਾਲ਼ ਕੇਂਦਰ ਚ ਚਲਾ ਜਾਂਦਾ ਪਰ ਉਸਦੀ ਪਤਨੀ ਨੇ ਖ਼ੁਦ ਸੰਭਾਲ਼ ਕਰਨ ਦਾ ਤਹੱਈਆ ਕਰ ਲਿਆ ।ਜ਼ਿੰਦਗੀ ਜਿਵੇਂ ਕਿਵੇਂ ਰਿੜ੍ਹ ਪਈ । ਪਰ ਉਸ ਤੋਂ ਆਪਣੀ ਪਤਨੀ ਦਾ ਇਕੱਲ੍ਹਾਪਨ ਝੱਲਿਆ ਨਹੀ ਸੀ ਜਾਂਦਾ ।ਸੋ ਉਸਨੇ ਲੀਜ਼ਾ ਨੂੰ ਕਿਹਾ ਕਿ ਆਪਣਾ ਘਰ ਵਸਾ ਲਵੇ , ਪਹਾੜ ਜਿੱਡੀ ਜ਼ਿੰਦਗੀ ਇੱਕ ਅਪੰਗ ਬੰਦੇ ਨਾਲ ਕਿਵੇਂ ਗੁਜ਼ਾਰੇਂਗੀ , ਜੋ ਉਸਨੂੰ ਕੋਈ ਵੀ ਸੁਖ ਦੇਣ ਦੇ ਅਸਮਰਥ ਏ । ਪਰ ਲੀਜ਼ਾ ਨੇ ਨਾਂਹ ਵਿੱਚ ਸਿਰ ਫੇਰ ਦਿੱਤਾ । ਫਿਰ ਦੋ ਕੁ ਸਾਲ ਬਾਅਦ ਉਸਨੂੰ ਦਾਵਿਦ ਮਿਲਿਆ ਜਿਸਦੀ ਪਤਨੀ ਕੈਂਸਰ ਕਾਰਨ ਗੁਜ਼ਰ ਗਈ ਸੀ ।ਜੋਜ਼ੇ ਨੇ ਦਾਵਿਦ ਨਾਲ ਗੱਲ ਕੀਤੀ ਤੇ ਫਿਰ ਲੀਜ਼ਾ ਨੂੰ ਫ਼ਰਿਆਦ ਕੀਤੀ ਕਿ ਦਾਵਿਦ ਨਾਲ ਗ਼੍ਰਹਿਸਥੀ ਵਸਾ ਲਵੇ । ਕਈ ਦਿਨਾਂ ਦੀ ਕਸ਼ਮਕਸ਼ ਤੋਂ ਬਾਅਦ ਲੀਜ਼ਾ ਏਸ ਸ਼ਰਤ ਤੇ ਰਾਜ਼ੀ ਹੋਈ ਕਿ ਉਹ ਦਾਵਿਦ ਨਾਲ ਤਾਂ ਰਹੇਗੀ ਅਗਰ ਜੋਜ਼ੇ ਵੀ ਨਾਲ ਈ ਰਹੇ। ਦਾਵਿਦ ਵੀ ਨੇਕ ਰੂਹ ਇਨਸਾਨ ਸੀ , ਓਹ ਵੀ ਇਵੇਂ ਹੀ ਰਹਿਣ ਨੂੰ ਮੰਨ ਗਿਆ । ਤੇ ਉਸਤੋਂ ਬਾਅਦ ਓਹ ਤਿੰਨੇ ਇਕੱਠੇ ਜ਼ਿੰਦਗੀ ਬਸਰ ਕਰ ਰਹੇ ਨੇ,ਇੱਕ ਦੂਜੇ ਦੇ ਸਹਾਰੇ ਬਣਕੇ , ਹਮਸਾਏ ਬਣਕੇ । ਅਗਰ ਦਾਵਿਦ ਟਰੈਕਟਰ ਵਾਹੁੰਦਾ ਹੁੰਦਾ ਤਾਂ ਜੋਜ਼ੇ ਬੈਟਰੀ ਚਾਲਿਤ ਵੀਲ ਚੇਅਰ ਤੇ ਬਾਹਰ ਬੈਠਾ ਹੁੰਦਾ ।ਕਦੀ ਕਦੀ ਤਿੰਨੇ ਈ ਬਗ਼ੀਚੇ ਵਿੱਚ ਹੱਸਦੇ ਦਿਖਾਈ ਦੇਂਦੇ । ਓਹਨਾ ਦੀ ਆਪਸੀ ਸੂਝ-ਬੂਝ ਅਤੇ ਇੱਕ ਦੂਜੇ ਦਾ ਖਿਆਲ ਰੱਖਣ ਦੀ ਸੱਚੀ ਭਾਵਨਾ ਵੇਖਕੇ ਦਿਲ ਗਦ-ਗਦ ਹੋ ਜਾਂਦਾ ।
ਅੱਜ ਫਰਾਂਸ ਛੱਡ ਕੇ ਆਇਆਂ ਨੂੰ ਵੀ ਨੌਂ ਸਾਲ ਹੋ ਚਲੇ ਨੇ । ਪਰ ਹੁਣ ਵੀ ਜਦ ਜੋਜ਼ੇ,ਲੀਜ਼ਾ,ਦਾਵਿਦ ਦੀ ਪਿਆਰੀ ਤਿੱਕੜੀ ਦਾ ਚੇਤਾ ਆਉਂਦਾ ਏ ਤਾਂ ਦਿਲ ਚੋਂ ਅਰਦਾਸ ਈ ਨਿਕਲਦੀ ਏ ਕਿ ਐ ਖੁਦਾ , ਓਹਨਾਂ ਨੇਕ ਬਖ਼ਤ ਇਨਸਾਨਾਂ ਨੂੰ ਹੋਰ ਨਵਾਂ ਸਦਮਾ ਨਾ ਦੇਵੀਂ , ਭਰਪੂਰ ਜ਼ਿੰਦਗੀ ਜਿਉਣ ਨੂੰ ਦੇਵੀਂ ਓਹਨਾਂ ਦੇਵਤਾ ਰੂਹਾਂ ਨੂੰ ।
ਦਵਿੰਦਰ ਸਿੰਘ ਜੌਹਲ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਅੱਜ ਸ਼ਰਾਧ ਵਾਲਾ ਦਿਨ ਕਰ ਕੇ ਪੰਮੀ ਵੇਲੇ ਨਾਲ ਹੀ ਉਠ ਕੇ ਰਸੋਈ ਦੇ ਕੰਮ ਕਾਰ ਤੇਜੀ ਨਾਲ ਕਰ ਰਹੀ ਸੀ, ਨਾਲੇ ਮੂੰਹ ਵਿਚ ਬੁੜ ਬੁੜ ਕਰ ਰਹੇ ਸੀ,ਇਨੇ ਨੂੰ ਉਸ ਦੀ ਸੱਸ ਨੇ ਕਿਹਾ ਕੀ ਉਸ ਨੂੰ ਰੋਟੀ ਦੇ ਦਵੇ ਉਸ ਨੇ ਦਵਾਈ ਖਾਣੀ ਹੈ ਤੇ ਨਾਲੇ ਨਾਉਣ ਲਈ Continue Reading »
ਮਿੰਨੀ ਕਹਾਣੀ ਕਾਹਲ ਮੈਂ ਥੋੜ੍ਹਾ ਜਲਦੀ ਨਾਲ ਐਕਟਿਵਾ ਚਲਾ ਰਹੀ ਸੀ ਤਾਂ ਕਿ ਫਾਟਕ ਲੱਗਣ ਤੋਂ ਪਹਿਲਾਂ ਮੈਂ ਲੰਘ ਜਾਵਾਂ ਤੇ ਵਕਤ ਨਾਲ ਦਫ਼ਤਰ ਪਹੁੰਚ ਜਾਵਾਂ। ਪਰ ਮੇਰੇ ਪਹੁੰਚਦਿਆਂ -ਪਹੁੰਚਦਿਆਂ ਹੀ ਫਾਟਕ ਲੱਗ ਗਿਆ ਤੇ ਮੈਨੂੰ ਹੋਰ ਲੋਕਾਂ ਵਾਂਗ ਉਥੇ ਰੁਕਣਾ ਪਿਆ। ਮੇਰੇ ਅੱਗੇ- ਪਿੱਛੇ ਕਾਫ਼ੀ ਲੋਕ ਖੜ੍ਹੇ ਸਨ । Continue Reading »
ਅੱਜ ਮੈਂ ਬੱਸ ਚ ਸਫਰ ਕਰ ਰਹੀ ਸਾਂ। ਸਾਹਮਣੇ 2 ਵਾਲੀ ਸੀਟ ਤੇ ਇਕ ਹਲਕੀ ਉਮਰ ਦੀ ਕੁੜੀ ਬੈਠੀ।ਉਹਦੇ ਬੈਗ ਤੋਂ ਲੱਗਾ ਕਿ ਉਹ ਇੰਡੀਆ ਤੋਂ ਪੜ੍ਹਨ ਆਈ। ਅਗਲੇ ਸਟਾਪ ਤੋਂ ਇਕ ਅਮਲੀ-ਨਸ਼ਈ ਬੰਦਾ ਬਿਨਾ ਟਿਕਟ ਆਕੇ ਉਹਦੇ ਨਾਲ ਆ ਬੈਠਾ। ਉਹਦੇ ਕੋਲੋਂ ਅਜੀਬ ਜਹੀ ਬਦਬੂ ਆ ਰਹੀ ਸੀ ਤੇ Continue Reading »
“ਸਿਮਰਨ ਪੁੱਤ ਤੈਨੂੰ ਵਧਾਈਆਂ ..” “ਕਾਹਦੀਆਂ ਵਧਾਈਆਂ ਡੈਡੀ ..?” ਪੁੱਤ , ਆਪਾਂ ਪਰਸੋਂ ਡੇਢ ਕਿੱਲ੍ਹਾ ਪੈਲੀ ਖਰੀਦੀ ਐ…. ਮੈਂ ਕਿਹਾ ਤੈਨੂੰ ਦੱਸ ਦੇਵਾਂ …ਹੁਣ ਆਪਣੇ ਕੋਲ ਸੁੱਖ ਨਾਲ ਤੇਰਾਂ ਕਿੱਲ੍ਹੇ ਹੋ ਗਈ .. “ਲੈ ਫੜ ਮੂੰਹ ਮਿੱਠਾ ਕਰ… “ ਬਲਵੰਤ ਸਿਹੁੰ ਲੱਡੂ ਵਾਲਾ ਹੱਥ .. ਸੱਤਾਂ ਸਾਲਾਂ ਬਾਅਦ ਕਨੇਡਾ ਤੋਂ Continue Reading »
ਉਸ ਦਿਨ ਬੜਾ ਹੀ ਅਜੀਬ ਜਿਹਾ ਮਾਹੌਲ ਸੀ.. ਕਿਰਾਏ ਦੀ ਰਕਮ..ਕਮੇਟੀ ਦੀ ਕਿਸ਼ਤ..ਨਿੱਕੀਆਂ ਦੀਆਂ ਫੀਸਾਂ..ਤੇ ਉੱਤੋਂ ਇਹਨਾਂ ਨੂੰ ਕੰਮ ਤੋਂ ਮਿਲ ਗਿਆ ਜੁਆਬ..! ਬਿਮਾਰੀ ਨਾਲ ਤੇ ਭਾਵੇਂ ਕੁਝ ਨਾ ਹੁੰਦਾ ਪਰ ਕਿੰਨੇ ਸਾਰੇ ਇਹ ਫਿਕਰਾਂ ਨੇ ਮੇਰੇ ਸਾਹ ਸੱਤ ਹੀ ਜਰੂਰ ਕੱਢ ਲੈਣੇ ਸਨ..! ਉਸ ਰਾਤ ਬਿਲਕੁਲ ਵੀ ਨੀਂਦਰ ਨਾ Continue Reading »
ਮੇਰੀ ਦੁਕਾਨ ਦੇ ਸਾਹਮਣੇ ਇਕ ਮੋਚੀ ਬੈਠ ਦਾ ਹੈ। ਇਕ ਦਿਨ ਉਸ ਦੇ ਕੋਲ ਇਕ ਆਦਮੀ ਆਇਆ। ਆਪਣੀ ਟੁੱਟੀ ਇਕ ਚੱਪਲ ਉਸਨੇ ਉਸ ਮੋਚੀ ਨੂੰ ਬਣਾਉਣ ਲਈ ਫੜਾਈ ਤੇ ਆਪ ਵੀ ਉਸਦੇ ਕੋਲ ਜਮੀਨ ਤੇ ਹੀ ਬੈਠ ਗਿਆ। ਕੁਝ ਦੀ ਪਲਾਂ ਵਿੱਚ ਉਥੇ ਲੋਕ ਇਕੱਠੇ ਹੋਣ ਲਗ ਪਏ। ਸ਼ਹਿਰ ਦੇ Continue Reading »
ਕਹਾਣੀ- ਸੱਚੋ ਹੀ ਸੱਚ ਨਿਬੜੈ ਗੁਰਮਲਕੀਅਤ ਸਿੰਘ ਕਾਹਲੋਂ ਪੱਤਰਕਾਰ ਦਵਿੰਦਰ ਨਾਲ ਮੇਰੀ ਸਕੂਲ ਸਮੇਂ ਤੋਂ ਸਾਂਝ ਬਣੀ ਹੋਈ ਹੈ ਤੇ ਅਸੀਂ ਇਕ ਦੂਜੇ ਕੋਲ ਮਨ ਫਰੋਲਣ ਲਗਿਆਂ ਝਿਜਕ ਨਹੀਂ ਰਖਦੇ। ਉਨ੍ਹਾਂ ਦਾ ਪੁਲੀਸ ਨਾਲ ਵਾਹ ਪੈਂਣਾ ਸੁਭਾਵਕ ਗਲ ਹੈ। ਅਖਬਾਰੀ ਖਬਰਾਂ ਵਿਚ “ਵਰਦੀ ਦਾਗਦਾਰ ਹੋਈ,” ਵਾਲੀਆਂ ਸੁਰਖੀਆਂ ਅਕਸਰ ਸਾਡੀ ਨਜਰੇ Continue Reading »
ਪੇਪਰ ਦੇ ਕੇ ਆਈ ਸੀ ਉਹ, ਪੇਪਰ ਵੀ ਬਹੁਤ ਵਧੀਆ ਹੋਇਆ ਸੀ, ਅੱਗਲਾ ਪੇਪਰ ਇੰਗਲਿਸ਼ ਦਾ ਸੀ, ਅਜੇ ਦੋ ਦਿਨ ਪਏ ਸੀ, ਇਹ ਵੀ ਨਹੀ ਕਿ ਉਹ ਨਾਲਾਇਕ ਸੀ, ਹੁਸ਼ਿਆਰ ਸੀ । ਪਤਾ ਨਹੀ ਕੀ ਹੋ ਗਿਆ ਉਸਦਾ ਪੜਨ ਨੂੰ ਦਿਲ ਨਾ ਕਰੇ । ਕੋਈ ਕੰਮ ਨਾ ਕਰਨ ਨੂੰ ਦਿਲ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
amandeep
Heart touching story. Very nice.