15 ਜੂਨ ਦਾ ਦਿਨ ਅਜਿਹਾ ਦਿਨ ਜੋ ਸਾਡੇ ਪਰਿਵਾਰ ਤੇ ਦੁੱਖ ਭਰਿਆ ਸੀ । ਸਾਰਿਆਂ ਦੇ ਸੁਪਨੇ ਮਰ ਗਏ। ਉਹ ਘਰ ਵੀ ਹੁਣ ਉਹ ਘਰ ਨੀ ਲੱਗਦਾ ਜਿਥੇ ਬਹੁਤ ਰੌਣਕ ਹੁੰਦੀ ਸੀ। ਜਿਥੇ ਹਰ ਵਖਤ ਭਾਪਾ ਭਾਪਾ ਹੁੰਦੀ ਸੀ । ਹੁਣ ਉਹਦੀ ਥਾਂ ਭਾਪਾ ਕੀਨੂੰ ਭਾਪਾ ਕਹਿੰਦੇ ।ਰੱਬ ਨੇ ਵੀ ਪਤਾ ਨਹੀਂ ਕੀ ਬਦਲਾ ਲਿਆ ਜਿਸ ਨਾਲ ਸਾਡਾ ਜਹਾਨ ਵਸਦਾ ਸੀ ਸਾਡੇ ਤੋਂ ਸਾਡਾ ਜਹਾਨ ਈ ਖੋਹ ਲਿਆ ।ਰੱਬਾ ਤੈਨੂੰ ਭੋਰਾ ਤਰਸ ਨਾ ਆਇਆ । ਅੱਜ ਵੀ ਉਹ ਦਿਨ ਯਾਦ ਕਰਕੇ ਰੂਹ ਕੰਬ ਦੀ ਜਦੋ ਭਾਪਾ ਪੇਟੀ ਚ ਬੰਦ ਆਉਂਦਾ । ਜਿਸ ਧੀ ਦਾ ਆਪਣੇ ਪਿਓ ਬਿਨਾਂ ਸਰਦਾ ਨੀ ਸੀ ਜੋ ਹਰ ਵਖਤ ਭਾਪਾ ਭਾਪਾ ਕਰਦੀ ਹੁੰਦੀ ਸੀ ਤੈਨੂੰ ਪਤਾ ਉਹ ਅੱਜ ਕਿਵੇਂ ਰਹਿੰਦੀ ਆ ਤੇਰੇ ਬਿਨਾਂ । ਉਹ ਦਾ ਸੁਭਾਅ ਹੁਣ ਹੋਰ ਈ ਤਰਾਂ ਦਾ ਹੋ ਗਿਆ ।ਉਹ ਤੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਪਿਆਰ ਨੀ ਕਰਦੀ ਪਤਾ ਨਹੀਂ ਕਿਉਂ । ਉਹਨੂੰ ਉਹ ਪਿਆਰ ਨੀ ਮਿਲਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ