ਯੂਨਾਨੀਆਂ ਦਾ ਘੋੜਾ
ਬਹੁਤ ਪੁਰਾਣੀ ਗੱਲ ਹੈ,ਈਸਾ ਤੋਂ ਬਾਰਾਂ ਤੇਰਾਂ ਸੌ ਸਾਲ ਪਹਿਲਾਂ ਦੀ ਜਾਂ ਕਹਿ ਲਵੋ ਲਗਭਗ ਚਾਰ ਕੁ ਹਜਾਰ ਸਾਲ ਪਹਿਲਾਂ ਦੀ। ਇੱਕ ਸ਼ਹਿਰ ਸੀ ਟਰਾਏ ਤੁਰਕੀ ਵਿੱਚ। ਉਸ ਸ਼ਹਿਰ ਵਾਲਿਆਂ ਦੀ ਯੂਨਾਨ ਨਾਲ ਬਿਲਕੁਲ ਨਹੀਂ ਸੀ ਬਣਦੀ ਕਿਉਂਕਿ ਟਰਾਏ ਵਾਲਿਆਂ ਦਾ ਛੋਟਾ ਰਾਜਕੁਮਾਰ ਸਪਾਰਟਾ ਸ਼ਹਿਰ ਦੇ ਰਾਜੇ ਦੀ ਰਾਣੀ ਨੂੰ ਭਜਾ ਕੇ ਲੈ ਗਿਆ ਸੀ। ਉਹ ਰਾਣੀ ਦੁਨੀਆਂ ਦੀ ਸਭ ਤੋਂ ਖੂਬਸੂਰਤ ਔਰਤ ਸੀ।
ਯੂਨਾਨੀਆਂ ਨੇ ਟਰਾਏ ਸ਼ਹਿਰ ਤੇ ਹਮਲਾ ਕਰ ਦਿੱਤਾ। ਪਰ ਕਿਉਂਕਿ ਟਰੌਜਿਨ ਲੋਕ ਬਹੁਤ ਬਹਾਦਰ ਸਨ ਅਤੇ ੳਹਨਾਂ ਦੇ ਸ਼ਹਿਰ ਦੁਆਲੇ ਬਹੁਤ ਉੱਚੀ ਤੇ ਯੋਜਨਾਬੱਧ ਕੰਧ ਸੀ ,ਇਸ ਲਈ ਇਸ ਸ਼ਹਿਰ ਨੂੰ ਜਿੱਤਣਾ ਬਹੁਤ ਮੁਸ਼ਕਿਲ ਕੰਮ ਸੀ।
ਦੋਹਾਂ ਵਿਚਕਾਰ ਯੁੱਧ ਦਸ ਸਾਲ ਤੱਕ ਚੱਲਿਆ, ਪਰ ਕਿਸੇ ਸਿੱਟੇ ਤੇ ਨਹੀਂ ਪਹੁੰਚਿਆ। ਫਿਰ ਅਚਾਨਕ ਯੂਨਾਨੀ ਫੌਜ ਵਾਪਸ ਜਾਣ ਲੱਗ ਪਈ। ਪਰ ਉਹ ਆਪਣੇ ਨਾਲ ਲਿਆਂਦਾ ਬਹੁਤ ਵੱਡਾ ਲੱਕੜ ਦਾ ਘੋੜਾ ਸਮੁੰਦਰ ਕਿਨਾਰੇ ਸ਼ਹਿਰ ਦੇ ਬਾਹਰ ਛੱਡ ਗਏ।
ਸਵੇਰ ਸਮੇਂ ਜਦੋਂ ਟਰੌਜਿਨਜ਼ ਨੇ ਦੇਖਿਆ ਕਿ ਯੂਨਾਨੀ ਫੌਜ ਵਾਪਸ ਚਲੀ ਗਈ ਹੈ ਤੇ ਇਕ ਘੋੜਾ ਤੋਹਫੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ