ਜ਼ਮੀਨ
ਬੰਤਾਂ ਮਾਂ ਪਿਉ ਦਾ ਕੱਲਾ ਹੀ ਪੁੱਤ ਹੈ, ਘਰ ਦੀ ਹਾਲਤ ਪਤਲੀ ਹੋਣ ਕਰਕੇ ਅਤੇ ਰੁਜ਼ਗਾਰ ਦੀਆਂ ਕਮੀਆਂ ਹੋਣ ਕਰਕੇ, ਘਰ-ਦਿਆਂ ਨੇ ਦੋ ਕਿੱਲਿਆਂ ਚੋਂ ਇੱਕ ਵੇਚ ਕੇ ਬੰਤੇ ਨੂੰ ਕਨੇਡਾ ਪਹੁੰਚਾ ਦਿੱਤਾ। ਬੰਤਾਂ ਮਿਹਨਤੀ ਸੀ, ਥੋੜੇ ਸਮੇਂ ਵਿੱਚ ਹੀ ੳਸ ਨੇ ਬਾਪੂ ਦਾ ਕਰਜ਼ਾ ਉਤਾਰ, ਬਾਪੂ ਨੂੰ ਪੰਜ ਚਾਰ ਕਿੱਲੇ ਜ਼ਮੀਨ ਵੀ ਲੈ ਦਿੱਤੀ। ਪਰ ਹੁਣ ਉਸਨੇ ਆਪ ਕੈਨੇਡਾ ਵਿੱਚ ਟਰੱਕਿੰਗ ਕੰਪਨੀ ਖੋਲ ਲਈ ਤੇ ਪਿੰਡ ਵੱਲ ਨੂੰ ਮੋੜੇ ਘਟਣ ਲੱਗੇ, ਬੱਚੇ ਸਕੂਲੇ ਲਾ ਦਿੱਤੇ। ਜਦੋਂ ਕਦੇ ਬੱਚਿਆ ਨੂੰ ਛੁੱਟੀਆਂ ਹੋਣੀਆਂ, ਉਹਨਾਂ ਨੂੰ ਕੈਨੇਡਾ ਦੇ ਹੋਰ ਇਲਾਕਿਆਂ ਜਾਂ ਕਦੇ ਕਦਾਈਂ ਯੂਰਪ ਲੈ ਜਾਣਾ, ਖ਼ਾਸ ਤੌਰ ਤੇ ਕ੍ਰਿਸਮਿਸ ਦੇ ਦਿਨਾਂ ਵਿੱਚ। 10-12 ਸਾਲ ਲੰਘ ਗਏ ਇਸੇ ਤਰਾਂ ਹੀ, ਦਾਦਾ-ਦਾਦੀ ਨੇ ਮਸਾਂ ਹੀ ਦੋ ਕੁ ਵਾਰ ਪੋਤੇ-ਪੋਤੀਆਂ ਦੇਖੀਆਂ ਹੋਣੀਆਂ। ਇੱਕ ਦਿਨ ਬਾਪੂ ਨੇ ਰਾਤ ਨੂੰ ਪੁੱਤ ਨਾਲ ਦੁੱਖ ਸੁੱਖ ਕਰਨ ਲਈ ਫ਼ੋਨ ਲਾਇਆ, ਏਧਰ ਬੰਤੇ ਦੀ ਸੁਭਾ ਦਾ ਸਮਾਂ ਸੀ, ਦੋ ਕੁ ਗੱਲ੍ਹਾਂ ਕਰ, ਬਾਪੂ ਕਹਿੰਦਾ ਐਤਕੀਂ ਬੱਚਿਆ ਨੂੰ ਭੇਜ ਦੀ ਛੁੱਟੀਆਂ ਚ, ਨਾਲੇ ਮਿਲ ਜਾਣਗੇ , ਨਾਲੇ ਬੱਚਿਆ ਨੂੰ ਪਤਾ ਲੱਗ ਜਾਊ ਕੇ ਉਹਨਾਂ ਦੀ ਜ਼ਮੀਨ ਵੀ ਹੈ ਪਿੰਡ ਵਿੱਚ। ਬੰਤਾਂ ਪਹਿਲਾਂ ਹੀ ਆਪਣੇ ਵਪਾਰ ਦੇ ਤਣਾਉ ਵਿੱਚ ਸੀ, “ ਬਾਪੂ, ਦੱਸ ਕੀ ਜ਼ਮੀਨ ਜ਼ਮੀਨ ਲਾਈ ਆ, ਦੱਸ ਜ਼ਮੀਨ ਆਪਣੀ ਕੋਈ ਸੌ ਏਕੜ ਆ ਕਿਤੇ, ਨਾਲੇ ਬੱਚਿਆ ਨੇ ਕੀ ਕਰਨੀ ਹੈ ਇਹ, ਇਹਨਾਂ ਨੂੰ ਇੱਥੇ ਨੌਕਰੀਆਂ ਮਿਲ ਜਾਣੀਆ, ਤੁਹਾਡੇ ਤੋਂ ਬਾਅਦ ਇਹ ਵੇਚਣੀ ਹੀ ਪੈਣੀ ਆ, ਚੱਲ ਮੈਂ ਚੱਲਦਾ, ਡਰਾਈਵਰ ਵੇਟ ਕਰੀ ਜਾਂਦੇ,ਉਕੇ”!
ਇਸ ਤੋਂ ਪਹਿਲਾਂ ਬਾਪੂ ਕੁੱਝ ਬੋਲਦਾ, ਬੰਤੇ ਨੇ ਫ਼ੋਨ ਕੱਟਿਆ ਤੇ ਬਾਪੂ ਦੇ ਕੰਨਾਂ ਚ ਟੀਂ – ਟੀਂ ਆਵਾਜ਼ ਵੱਜਣ ਲੱਗੀ, ਜਾਣੀ ਬਾਪੂ ਦੇ ਕੰਨ ਪੱਕ ਗਏ ਹੋਣ ਤੇ ਜ਼ੁਬਾਨ ਰੁਕ ਗਈ ਹੋਵੇ । ਸਾਰੀ ਰਾਤ, ਦਿਮਾਗ ਚ ਇੱਕ ਗੱਲ ਚੜ੍ਹੇ, ਇੱਕ ਉੱਤਰੇ, ਅੰਦਰੇ- ਅੰਦਰ ਧੁੱਖਦਾ ਫਿਰੇ, ਪਰ ਕਰੇ ਵੀ ਤਾਂ ਕੀ ਕਰੇ? ਚਾਰ ਪੰਜ ਤਾਂ ਬੇਬੇ ਨੂੰ ਵੀ ਗ਼ੁੱਸੇ ਚ ਸੁਣਾਂ ਗਿਆ, ਦੋ ਚਾਰ ਵਾਰ ਡੰਗਰਾਂ ਤੇ ਵੀ ਕੁਟਾਪਾ ਚਾੜ ਗਿਆ। ਉੱਧਰ ਬੰਤੇ ਨੇ ਵੀ ਦਿਨ ਦਾ ਕੰਮ ਨਿਬੇੜ ਸੋਚਿਆ ਕਿ ਬਾਪੂ ਨੂੰ ਫ਼ੋਨ ਲਾਉਣਾ ਹੁਣ, ਵੈਸੇ ਪਿਆਰ ਬਹੁਤ ਸੀ ਦੋਵਾਂ ਵਿੱਚ, ਪਰ ਹਾਲਾਤਾਂ ਦਾ ਫਰਕ ਸੀ, ਬੰਤੇ ਨੇ ਬਾਪੂ ਦਾ ਨੰਬਰ ਡਾਇਲ ਕੀਤਾ, ਬੰਤੇ ਨੂੰ ਕੀ ਪਤਾਂ ਸੀ ਕਿ ਬਾਪੂ ਤਾਂ ਅੱਜ ਲਾਲ ਸੂਈ ਚ,
ਬੰਤਾਂ: ਬਾਪੂ ਸਤਿ ਸ੍ਰੀ ਅਕਾਲ
ਬਾਪੂ: ਕੀ ਕਰਨੀ ਇਹ ?
ਬੰਤਾਂ: ਬਾਪੂ ਕੀ ਹੋ ਗਿਆ, (ਬੰਤੇ ਨੂੰ ਯਾਦ ਚੇਤੇ ਹੀ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ