ਜ਼ਮੀਨ ਬੰਦੇ ਨੂੰ ਆਜ਼ਾਦ ਕਰਦੀ ਹੈ…
ਜੇ ਜ਼ਿੰਦਗੀ ਵਿੱਚ ਬੰਦਾ ਕੁੱਝ ਕਰ ਸਕਦਾ ਹੋਵੇ ਤਾਂ ਉਹਨੂੰ 10 ਕਿੱਲੇ ਦੇ ਕਰੀਬ ਜ਼ਮੀਨ ਖ਼ਰੀਦਣੀ ਚਾਹੀਦੀ ਹੈ… ਕਿਸੇ ਦਰਿਆ ਕਿਨਾਰੇ, ਕਿਸੇ ਮੰਡ ਵਿੱਚ, ਜਿੱਥੋਂ ਸ਼ਹਿਰ ਦੂਰ ਹੋਣI
ਜ਼ਮੀਨ ਬੰਦੇ ਨੂੰ ਆਜ਼ਾਦ ਕਰਦੀ ਹੈ… ਇਸ ਤਰ੍ਹਾਂ ਦੀ ਜ਼ਮੀਨ ਵਿੱਚ ਰਹਿ ਕੇ ਬੰਦਾ ਆਪਣੀ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਹਾਸਲ ਕਰ ਸਕਦਾ। ਫ਼ਸਲ ਖਾਣ ਲਈ ਖੇਤ ਵਿੱਚੋਂ ਆ ਰਹੀ ਹੈ, ਦੁੱਧ ਮੱਝਾਂ ਤੋਂ ਆ ਰਿਹਾ, ਤੂੜੀ ਵਾਲੇ ਕੁੱਪ ਤੇ ਚੜ੍ਹਾਈਆਂ ਸਬਜ਼ੀ ਦੀਆਂ ਦੋ ਵੇਲਾਂ ਬਹੁਤ ਹਨ। ਕੁੱਝ ਕਨਾਲ਼ਾਂ ਵਿੱਚ ਦਾਲ਼ਾਂ ਦੀ ਖੇਤੀ ਕੀਤੀ ਜਾ ਸਕਦੀ ਹੈ, ਗੁੜ ਲਈ ਗੰਨਾ ਬੀਜ ਲਓ।
ਹੋਰ ਬੰਦੇ ਨੂੰ ਜੀਣ ਲਈ ਕੀ ਚਾਹੀਦਾ?
ਵੱਡਾ ਘਰ? ਝੌਂਪੜੀ ਬੇਹਤਰ ਹੈ, ਖੇਤਾਂ ਵਿੱਚ ਦਰੱਖਤਾਂ ਥੱਲੇ, ਦਰਿਆ ਕਿਨਾਰੇ ਗਰਮੀ ਨਹੀਂ ਲੱਗਦੀ। ਸਰਦੀ? ਝੌਪੜ੍ਹੀਂ ਵਿੱਚ ਇੱਕ ਪਾਸੇ ਪਸ਼ੂ ਬੰਨ੍ਹੇ ਹੋਣ, ਦੂਜੇ ਪਾਸੇ ਟੱਬਰ ਸੁੱਤਾ ਹੋਏ ਤਾਂ ਵੀ ਸਰਦੀ ਨਹੀਂ ਲੱਗਦੀ।
ਕੱਪੜੇ? ਦੋ ਕੁੜਤੇ ਪਜਾਮੇ ਇੱਕ ਸਾਲ ਲਈ ਬਹੁਤ ਹਨ। ਦੋ ਹੱਥੀਂ ਬੁਣੀਆਂ ਕੋਟੀਆਂ ਨਾਲ਼ ਸਿਆਲ਼ ਲੰਘ ਜਾਂਦਾ। ਬਾਕੀ ਮਹਿੰਗੇ ਸ਼ੌਪਿੰਗ ਮਾਲਜ਼ ਦੇ ਬਾਹਰ ਦੇਖਿਓ ਕਿ ਲੋਕ ਕਿਸ ਤਰ੍ਹਾਂ ਆਪਣੇ ਆਪ ਨੂੰ ਕੰਪਲੀਟ ਕਰਨ ਲਈ ਨਵੇਂ ਕੱਪੜਿਆਂ ਦੇ ਝੋਲੇ ਫੜ੍ਹ ਕੇ ਨਿਕਲਦੇ ਹਨ ਪਰ ਖੁਸ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ