ਯੂਨੀਵਰਸਿਟੀ ਤੋਂ ਪੰਜਾਬ ਵਾਪਿਸ ਪਰਤਦਿਆਂ ਗੱਡੀ ਅਕਸਰ ਹੀ ਕੁਵੇਲੇ ਜਿਹੇ ਅਮ੍ਰਿਤਸਰ ਟੇਸ਼ਨ ਤੇ ਅੱਪੜਿਆ ਕਰਦੀ..
ਫੇਰ ਰਾਤ ਕੱਟਣ ਆਮ ਤੌਰ ਤੇ ਦਰਬਾਰ ਸਾਬ ਚਲਿਆ ਜਾਇਆ ਕਰਦਾ..
ਗਰਮੀਆਂ ਦੀਆਂ ਰਾਤਾਂ ਵਿਚ ਪਰਿਕਰਮਾ ਦੇ ਠੰਡੇ-ਸ਼ੀਤ ਫਰਸ਼ ਤੇ ਤਾਰਿਆਂ ਦੀ ਲੋ ਹੇਠ ਦੋ ਘੜੀਆਂ ਆਰਾਮ ਕਰਨ ਦਾ ਆਪਣਾ ਹੀ ਅਨੰਦ ਹੋਇਆ ਕਰਦਾ..!
ਅਕਸਰ ਰਾਤ ਸੁੱਤੇ ਪਿਆਂ ਲਾਗੇ ਬਿੜਕ ਜਿਹੀ ਹੋਇਆ ਕਰਦੀ..ਕਦੀ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਘੋੜਿਆਂ ਦੀਆਂ ਟਾਪਾਂ ਸੁਣਾਈ ਦਿਆ ਕਰਨ ਅਤੇ ਕਈ ਵਾਰ ਭਾਈ ਗੁਰਬਖਸ਼ ਸਿੰਘ ਜੀ ਅਤੇ ਬਾਬੇ ਦੀਪ ਸਿੰਘ ਜੀ ਦੀ ਵਾਹੀ ਲਕੀਰ ਸੁਫ਼ਨੇ ਵਿਚ ਦਿਸਿਆ ਕਰਦੀ..!
ਇਹ ਵਰਤਾਰਾ ਘੜੀ ਦੀ ਘੜੀ ਹੀ ਮਹਿਸੂਸ ਹੋਇਆ ਕਰਦਾ ਫੇਰ ਸੇਵਾਦਾਰ ਤੜਕੇ ਸਵਖਤੇ ਹੀ ਉਠਾ ਦਿਆ ਕਰਦੇ..
ਫੇਰ ਸ੍ਰੀ ਅਕਾਲ ਤਖ਼ਤ ਸਾਬ ਤੋਂ ਹੇਠਾਂ ਲਿਆਂਧੀ ਜਾਂਦੀ ਪਾਲਕੀ ਅਤੇ ਨਾਲ ਤੁਰੀ ਜਾਂਦੀ ਕਿੰਨੀ ਸਾਰੀ ਸੰਗਤ..
ਇਹ ਅਲੌਕਿਕ ਦ੍ਰਿਸ਼ ਸ਼ਾਇਦ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਔਖਾ ਹੋਵੇ..
2008 ਵਿੱਚ ਪਹਿਲੀ ਵਾਰ ਕਨੇਡਾ ਤੋਂ ਵਾਪਿਸ ਅਮ੍ਰਿਤਸਰ ਗਿਆ..
ਇੱਕ ਦਿਨ ਮਨ ਵਿਚ ਤਾਂਘ ਜਿਹੀ ਜਾਗੀ..
ਗਰਮੀਆਂ ਦੇ ਇੱਕ ਦਿਨ ਉਂਝ ਦੇ ਮਾਹੌਲ ਦਾ ਇੱਕ ਵਾਰ ਫੇਰ ਅਨੰਦ ਲੈਣ ਦਰਬਾਰ ਸਾਹਿਬ ਅੱਪੜ ਗਿਆ..
ਜੀ ਜਿਹਾ ਕੀਤਾ ਕੇ ਇਸ ਵਾਰ ਸ੍ਰੀ ਅਕਾਲ ਤਖ਼ਤ ਦੇ ਐਨ ਸਾਮਣੇ ਬਣੇ ਦੋ ਨਿਸ਼ਾਨ ਸਾਹਿਬਾਂ ਦੇ ਕੋਲ ਆਰਾਮ ਕੀਤਾ ਜਾਵੇ..!
ਖੁੱਲੇ ਆਸਮਾਨ ਵਿਚ ਪਏ ਹੋਏ ਨੂੰ ਦਾਦਾ ਜੀ ਚੇਤੇ ਆ ਗਿਆ..
ਮੈਨੂੰ ਅਜੇ ਵੀ ਯਾਦ ਏ ਜਦੋਂ 1984 ਜੁਲਾਈ ਦੇ ਪਹਿਲੇ ਹਫਤੇ ਮੈਂ ਓਹਨਾ ਨਾਲ ਦਰਬਾਰ ਸਾਬ ਦਰਸ਼ਨ ਕਰਨ ਆਇਆ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਬ ਦੀ ਢੱਠੀ ਹੋਈ ਇਮਾਰਤ ਵੇਖ ਕਿੰਨੀ ਦੇਰ ਰੋਂਦੇ ਰਹੇ..
ਬੱਸ ਏਹੀ ਗੱਲ ਕਿੰਨੀ ਵਾਰ ਆਖੀ ਗਏ ਕੇ “ਪੁੱਤ ਇਥੇ ਦੀ ਇੱਕ ਇੱਕ ਇੰਚ ਦੀ ਧਰਤੀ ਸ਼ਹੀਦਾਂ ਦੇ ਕਿੰਨੇ ਸਾਰੇ ਰੱਤ ਨਾਲ ਰੰਗੀ ਹੋਈ ਏ..ਇਸ ਨੂੰ ਜਿੰਨੀ ਵਾਰ ਵੀ ਨਮਸਕਾਰ ਕਰੇਂ ਓਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ