More Punjabi Kahaniya  Posts
ਜ਼ਿੰਦਾਦਿਲੀ


ਮਿਨੀ ਕਹਾਣੀ
ਜ਼ਿੰਦਾਦਿਲੀ
ਪੂਨਮ ਪਿਛਲੇ ਚਾਰ- ਪੰਜ ਦਿਨਾਂ ਤੋਂ ਸੈਰ ਤੇ ਨਹੀਂ ਆ ਰਹੀ ਸੀ । ਤੇ ਉਸ ਦਾ ਫੋਨ ਵੀ ਲਗਾਤਾਰ ਸਵਿੱਚ ਆਫ ਆ ਰਿਹਾ ਸੀ । ਫ਼ਿਕਰਮੰਦ ਹੋਈ ਉਸਦੀ ਸਹੇਲੀ ਪ੍ਰੀਤੀ ਸ਼ਾਮ ਨੂੰ ਉਸ ਦੇ ਘਰ ਚਲੀ ਗਈ ।
ਬਾਹਰਲਾ ਦਰਵਾਜ਼ਾ ਖੁੱਲ੍ਹਾ ਹੀ ਸੀ । ਅੰਦਰ ਜਾ ਕੇ ਉਸ ਨੇ ਦੇਖਿਆ ਹਨ੍ਹੇਰੇ ਕਮਰੇ ਵਿਚ ਲੰਮੀ ਪਈ ਪੂਨਮ ਰੋ ਰਹੀ ਸੀ। ਪ੍ਰੀਤੀ ਇਕਦਮ ਘਬਰਾ ਗਈ ਤੇ ਬੋਲੀ, “ਕੀ ਗੱਲ ਸੁੱਖ ਤਾਂ
ਹੈ ? ਤੂੰ ਰੋ ਕਿਉਂ ਰਹੀ ਹੈ?”
ਆਪਣੀ ਹੀ ਦੁਨੀਆਂ ਵਿੱਚ ਗਵਾਚੀ ਪੂਨਮ ਪ੍ਰੀਤੀ ਨੂੰ ਆਪਣੇ ਸਾਹਮਣੇ ਦੇਖ ਕੇ ਇਕਦਮ ਠਠੰਬਰ ਗਈ ।
“ਪ੍ਰੀਤੀ ਤੂੰ ਅਚਾਨਕ ਇੱਥੇ ਕਿੱਦਾਂ ?” ਪੂਨਮ ਨੇ ਜਲਦੀ ਨਾਲ ਉੱਠਦੇ ਹੋਏ ਲਾਈਟ ਜਗਾਈ । “ਮੈਨੂੰ ਛੱਡ , ਤੂੰ ਦੱਸ ਇੰਨੇ ਦਿਨਾਂ ਤੋਂ ਪਾਰਕ ਸੈਰ ਕਿਓਂ ਨਹੀਂ ਕਰਨ ਆ ਰਹੀ ਤੇ ਨਾਲੇ ਫੋਨ ਕਿਉਂ ਸਵਿੱਚ ਆਫ ਕਰ ਰੱਖਿਆ ਹੈ ?”
“ਬਸ ….ਘਰ ਦੇ ਕੁ…ਝ …ਕੰ..ਮਾਂ ..ਵਿੱਚ ਰੁੱਝੀ ਹੋਈ ਸੀ ਤਾਂ ਕਰਕੇ ।” “ਉਹ ਬਸ ਰਹਿਣ ਦੇ ਪੂਨਮ ਮੇਰੇ ਅੱਗੇ ਝੂਠ ਨਾ ਬੋਲ ਤੇ ਮੈਨੂੰ ਸੱਚ ਦੱਸ ਕੀ ਗੱਲ ਹੈ ? ਤੇ ਰੋ ਕਿਉਂ ਰਹੀ ਸੀ ? ਜਲਦੀ -ਜਲਦੀ ਬੋਲ ।” ਪ੍ਰੀਤੀ ਨੇ ਉਸ ਤੇ ਪਿਆਰ ਭਰਿਆ ਹੁਕਮ ਚਾੜ੍ਹਿਆ।
“ਪ੍ਰੀਤੀ ਤੂੰ ਤਾਂ ਮੇਰੀਆਂ ਭੈਣਾਂ ਵਰਗੀ ਹੈਂ , ਤੈਨੂੰ ਕੀ ਦੱਸਾਂ ਪਿਛਲੇ ਕੁਝ ਦਿਨਾਂ ਤੋਂ ਮੈਂ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹਾਂ । ਮੇਰੀ ਸੱਸ ਤੇ ਮੇਰੀਆਂ ਨਣਾਨਾਂ ਹਰ ਵੇਲੇ ਮੇਰੀ ਵਿਰੋਧਤਾ ਕਰਦੀਆਂ ਰਹਿੰਦੀਆਂ ਹਨ। ਮੈਨੂੰ ਬੋਲ -ਕੁਬੋਲ ਬੋਲਦੀਆਂ ਹਨ। ਤੇ ਮੇਰਾ ਘਰਵਾਲਾ ਵੀ ਉਨ੍ਹਾਂ ਦਾ ਹੀ ਸਾਥ ਦਿੰਦਾ ਹੈ ।”
“ਹੋਰ ਤਾਂ ਹੋਰ ਮੁਹੱਲੇ ਦੀਆਂ ਔਰਤਾਂ ਵੀ ਮੇਰੇ ਵਿੱਚ ਕੋਈ ਨਾ ਕੋਈ ਮੀਨ- ਮੇਖ ਕੱਢੀ ਹੀ ਰੱਖਦੀਆਂ ਹਨ । ਇਹ ਸਭ ਦੇਖ ਮੇਰਾ ਦਿਲ ਬਹੁਤ ਹੀ ਜ਼ਿਆਦਾ ਦੁਖੀ ਹੋ ਜਾਂਦਾ ਤੇ ਮਨ ਉਦਾਸ ਹੋ ਜਾਂਦੈ।” ਕਹਿੰਦਿਆਂ ਪੂਨਮ ਸਿਸਕੀਆਂ ਭਰਨ ਲੱਗੀ।
ਕੋਲ ਬੈਠੀ ਪ੍ਰੀਤੀ ਨੇ ਝੱਟ ਹੀ ਉਸ ਨੂੰ ਕਲਾਵੇ ਵਿੱਚ ਲੈ ਲਿਆ ਤੇ ਬੋਲੀ ,”ਬਸ ਇੰਨੀਆਂ ਕੁ ਗੱਲਾਂ ਪਿੱਛੇ ਤੂੰ ਜ਼ਿੰਦਗੀ ਤੋਂ ਉਦਾਸ ਹੋ ਗਈ ।” ” ਅੱਛਾ ! ਇਹ ਇੰਨੀ ਕੁ ਗੱਲ ।ਜੇ ਤੇਰੇ ਨਾਲ ਬੀਤੇ, ਫੇਰ ਤੈਨੂੰ ਪਤਾ ਲੱਗੇ ।” ਤੇ ਪੂਨਮ ਗੁੱਸੇ ਨਾਲ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)