ਜਿੰਦਗੀ
ਡੈਡੀ ਹੁਰਾਂ ਨੇ ਦਾਦੇ ਜੀ ਨੂੰ ਕਦੀ ਵੀ ਡੀਜਲ ਇੰਜਣ ਦੀ ਗਰਾਰੀ ਨਹੀਂ ਸੀ ਘੁਮਾਉਣ ਦਿੱਤੀ..
ਆਖਦੇ ਹਾਰਟ ਦੀ ਕਸਰ ਏ..ਜ਼ੋਰ ਪੈਂਦਾ ਏ..!
ਫੇਰ ਡੈਡੀ ਅਚਾਨਕ ਰਵਾਨਗੀ ਪਾ ਗਏ..ਇੱਕ ਦਿੰਨ ਓਹਨਾ ਮੈਨੂੰ ਦਸਾਂ ਸਾਲਾਂ ਦੀ ਨੂੰ ਉਂਗਲ ਲਾ ਪੈਲੀਆਂ ਵੱਲ ਨੂੰ ਤੋਰ ਲਿਆ..
ਨਿੱਕਾ ਵੀਰ ਮਗਰੇ ਦੌੜਿਆ ਆਇਆ..ਦਾਦੇ ਹੁਰਾਂ ਉਸ ਨੂੰ ਵੀ ਕੁੱਛੜ ਚੁੱਕ ਲਿਆ!
ਉਸ ਵੇਲੇ ਮੈਨੂੰ ਤੁਰੀ ਜਾਂਦੀ ਨੂੰ ਇਹ ਇਹਸਾਸ ਨਹੀਂ ਸੀ ਕੇ ਬੁੱਢੇ ਹੱਡਾਂ ਨੂੰ ਹੁਣ ਮੇਰੇ ਬਾਪ ਦੇ ਫਰਜ ਵੀ ਨਿਭਾਉਣੇ ਪੈਣੇ..!
ਇੰਝਣ ਤੇ ਪੁੱਜ ਓਹਨਾ ਅੰਦਰੋਂ ਗਰਾਰੀ ਚੁੱਕ ਲਿਆਂਧੀ..
ਫੇਰ ਧੁਰੇ ਨਾਲ ਟਿਕਾਈ..ਸਾਡੇ ਦੋਹਾਂ ਵੱਲ ਵੇਖਿਆ ਤੇ ਫੇਰ ਜ਼ੋਰ ਨਾਲ ਘੁਮਾਂ ਦਿੱਤੀ..ਇੰਝਣ ਸਟਾਰਟ ਹੋ ਗਿਆ ਤੇ ਪਾਣੀ ਦੀ ਧਾਰ ਚੁੱਬਚੇ ਵਿਚ ਜਾ ਪਈ..!
ਉਸ ਦਿਨ ਮਗਰੋਂ ਮੈਨੂੰ ਮੇਰਾ ਦਾਦਾ ਜੀ ਹਮੇਸ਼ਾਂ ਖੇਤਾਂ ਵਿਚ ਮਿੱਟੀਓਂ ਮਿੱਟੀ ਹੁੰਦਾ ਦਿਸਿਆ..!
ਫੇਰ ਨਿੱਕੇ ਵੀਰ ਦੀ ਮੰਗਣੀ ਕੀਤੀ ਤਾਂ ਬੜਾ ਖੁਸ਼..
ਪੱਬ ਧਰਤੀ ਤੇ ਨਾ ਲੱਗਣ..ਇੰਝ ਲੱਗਿਆ ਜਿੱਦਾਂ ਬੜੇ ਚਿਰ ਤੋਂ ਸੁੱਕ ਗਏ ਅੰਬ ਦੇ ਬੂਟੇ ਨੂੰ ਬੂਰ ਪੈਣ ਜਾ ਰਿਹਾ ਹੋਵੇ..!
ਅਸੀਂ ਅਗਲਿਆਂ ਤੋਂ ਵਿਆਹ ਮੰਗਦੇ ਪਰ ਅਗਲੇ ਪਾਸਿਓਂ ਗੱਲ ਅਗੇ ਪਈ ਜਾਂਦੀ..ਮੇਰਾ ਵੀਰ ਅਕਸਰ ਕਿਸੇ ਗੱਲੋਂ ਪ੍ਰੇਸ਼ਾਨ ਜਿਹਾ ਦਿਸਦਾ..ਪਰ ਦੱਸਦਾ ਕੁਝ ਨਾ..!
ਫੇਰ ਜ਼ੋਰ ਪਾ ਕੇ ਵਿਆਹ ਕਰ ਦਿੱਤਾ..ਕਿੰਨੇ ਸਾਰੇ ਚਾਅ ਮਲਾਰ..
ਮਾਂ ਨੂੰ ਆਪਣੇ ਜਵਾਨੀ ਵਿਚ ਚਲੇ ਗਏ ਸਿਰ ਦੇ ਸਾਈਂ ਦਾ ਦੁੱਖ ਭੁੱਲ ਜਿਹਾ ਗਿਆ..
ਪਰ ਪਾਣੀ ਵਾਰ ਵੇਹੜੇ ਅੰਦਰ ਲਿਆਂਧੀ ਗਈ ਦੇ ਚੇਹਰੇ ਤੇ ਅਜੀਬ ਜਿਹੇ ਹਾਵ ਭਾਵ..ਹਰ ਵੇਲੇ ਬੱਸ ਗਵਾਚੀ ਗਵਾਚੀ ਜਿਹੀ..!
ਮੇਰੀ ਮਾਂ ਦਖਲ ਨਾ ਦਿੰਦੀ..ਸੋਚਦੀ ਆਪਸੀ ਮਾਮਲਾ ਏ..
ਉਸਦੀਆਂ ਸਾਰੀਆਂ ਕਾਲਾਂ ਵੀਰ ਦੇ ਸੈੱਲ ਤੇ ਆਉਂਦੀਆਂ..ਫੇਰ ਸਾਰਿਆਂ ਨੇ ਜ਼ੋਰ ਦੇ ਕੇ ਬੰਦ ਪਿਆ ਫੋਨ ਚਾਲੂ ਕਰਵਾਇਆ ਤਾਂ ਅੰਦਰੋਂ ਵਿਆਹ ਤੋਂ ਪਹਿਲਾਂ ਦੇ ਕਿੰਨੇ ਸਾਰੇ ਕਿੱਸੇ ਕਹਾਣੀਆਂ ਜਵਾਲਾ ਮੁਖੀ ਦੇ ਲਾਵੇ ਵਾਂਙ ਫੁੱਟ ਬਾਹਰ ਆਣ ਪਏ..!
ਹੁਣ ਉਸ ਕੋਲ ਮੇਰੇ ਵੀਰ ਦੇ ਕਿੰਨੇ ਸਾਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ..
ਅਖੀਰ ਤਿੰਨ ਦਿਨਾਂ ਮਗਰੋਂ ਵਾਪਿਸ ਪੇਕੇ ਚਲੀ ਗਈ..ਮੇਰੀ ਮਾਂ ਦੀਆਂ ਆਸਾਂ ਦਾ ਦੀਵਾ ਬੁਝ ਜਿਹਾ ਗਿਆ..!
ਫੇਰ...
...
ਇੱਕ ਦਿਨ ਖਬਰ ਮਿਲ਼ੀ..
ਮੈਂ ਸਿੱਧੀ ਹਸਪਤਾਲ ਪਹੁੰਚ ਗਈ..ਉਹ ਅਜੇ ਪੂਰੀ ਹੋਸ਼ ਵਿਚ ਸੀ..ਪਰ ਡਾਕਟਰ ਅੰਦਰ ਗਈ ਸਲਫਾਸ ਬਾਹਰ ਕੱਢਣ ਦੀ ਜੱਦੋਜਹਿਦ ਵਿਚ ਲੱਗੇ ਸਨ..ਮੈਂ ਇਹੋ ਗੱਲ ਪੁੱਛਦੀ ਰਹੀ ਕੇ ਤੂੰ ਇੰਝ ਕਿਓਂ ਕੀਤਾ..ਜੇ ਕੋਈ ਦਗਾ ਦੇ ਜਾਵੇ ਤਾਂ ਜਿੰਦਗੀ ਮੁੱਕ ਥੋੜੀ ਜਾਂਦੀ ਏ..”
ਪਰ ਅਗਲੇ ਦਿਨ ਸਾਨੂੰ ਧੋਖਾ ਦੇ ਗਿਆ..ਵੇਹੜੇ ਲੱਗਾ ਰੁੱਖ ਇੱਕ ਵਾਰ ਫੇਰ ਸੁੱਕ ਗਿਆ..!
ਮਾਂ ਬਹੁਤ ਜਿਆਦਾ ਰੋਈ ਨਹੀਂ ਬੱਸ ਚੁੱਪ ਜਿਹੀ ਕਰ ਗਈ..ਸ਼ਾਇਦ ਇਸ ਸਭ ਕੁਝ ਦੀ ਆਦੀ ਹੋ ਗਈ ਸੀ..
ਪਰ ਮੇਰੇ ਦਾਦੇ ਕੋਲ ਹੁਣ ਆਪਣੇ ਇੰਜਣ ਵਾਲੇ ਬੋਰ ਤੇ ਜਾਣ ਦੀ ਵੀ ਹਿੰਮਤ ਨਹੀਂ..ਬੁੱਢਾ ਹੋ ਗਿਆ ਸੀ ਸ਼ਾਇਦ ਉਹ..
ਮੰਜੇ ਤੇ ਬੇਬਸ ਹੋਇਆ ਬੈਠਾ ਬੱਸ ਅਸਮਾਨ ਤੇ ਫੈਲੇ ਤਾਰਾ ਮੰਡਲ ਵੱਲ ਨੂੰ ਹੀ ਵੇਖੀ ਜਾਂਦਾ..
ਸ਼ਾਇਦ ਸੋਚਦਾ ਸੀ “ਜੋਬਨ ਰੁੱਤੇ ਜੋ ਕੋਈ ਮਰਦਾ ਫੁਲ ਬਣੇ ਜਾਂ ਤਾਰਾ..ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ”..
ਪਰ ਮੇਰਾ ਵੀਰ ਆਸ਼ਕ ਜਰੂਰ ਸੀ ਪਰ ਕਰਮਾ ਵਾਲਾ ਬਿਲਕੁਲ ਵੀ ਨਹੀਂ..ਜੇ ਹੁੰਦਾ ਤਾਂ ਇੰਝ ਨਾ ਮੁੱਕਦਾ..!
ਵੀਰ ਨੂੰ ਬਾਗਬਾਨੀ ਦਾ ਬਹੁਤ ਸ਼ੌਕ ਸੀ..
ਇੱਕ ਦਿਨ ਅੰਦਰੋਂ ਕਾਹਲੀ ਜਿਹੀ ਪਈ ਤੇ ਉਸਦੇ ਲਾਏ ਕਿੰਨੇ ਸਾਰੇ ਰੁੱਖ ਬੂਟੇ ਸਾਫ ਕਰ ਦਿੱਤੇ..
ਮਗਰੋਂ ਡੂੰਗਾ ਟੋਇਆ ਪੱਟ ਉਸਦੇ ਨਾਮ ਦਾ ਇੱਕ ਬੂਟਾ ਲਾ ਦਿੱਤਾ..ਨਾਮ ਰੱਖ ਦਿੱਤਾ ਜੱਸੀ..!
ਅੱਜ ਖੁਸ਼ ਹਾਂ ਕਿਓੰਕੇ ਜੱਸੀ ਦੀਆਂ ਕਰੂੰਬਲਾਂ ਫੁੱਟੀਆਂ ਨੇ..
ਜੱਸੀ ਦਾ ਇਹ ਮਨਪਸੰਦ ਗੀਤ ਸੁਣਦੀ ਹੋਈ ਉੱਪਰ ਵੱਲ ਨੂੰ ਤੱਕੀ ਜਾ ਰਹੀ ਹਾਂ..”ਬੀਤ ਜਾਣੀਆਂ ਰੁੱਤਾਂ ਹਾਣੀਆਂ..ਜੇ ਨਾ ਮਾਣੀਆਂ ਫੇਰ ਟੋਲਦਾ ਰਵੀਂ..”
ਅਜੇ ਵੀ ਮਨ ਹੀ ਮਨ ਆਖੀ ਜਾ ਰਹੀ ਹਾਂ ਕੇ ਕਮਲਿਆ ਕਾਹਲੀ ਕਰ ਗਿਆਂ..
ਇੱਕ ਵਾਰ ਦਿਲ ਫਰੋਲ ਲੈਂਦਾ ਤਾਂ ਤੈਨੂੰ ਇੰਝ ਕਦੇ ਵੀ ਨਾ ਜਾਣ ਦਿੰਦੀ..ਜੇ ਕੋਈ ਧੋਖਾ ਦੇ ਜਾਵੇ ਤਾਂ ਭਲਾ ਜਿੰਦਗੀ ਥੋੜਾ ਮੁੱਕ ਜਾਇਆ ਕਰਦੀ ਏ !
ਅਸਲ ਬਿਰਤਾਂਤ..ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਹਰ ਰਿਸ਼ਤੇ ਵਿਚ ਨਾਂਹ ਹੋ ਜਾਣ ਦੀ ਵਜਾ “ਵੇਖਾ-ਵਿਖਾਈ” ਵੇਲੇ ਮੇਰੇ ਵੱਲੋਂ ਦਿੱਤੇ ਗਏ ਕਿਸੇ ਊਟ-ਪਟਾਂਗ ਜਿਹੇ “ਜੁਆਬ” ਨੂੰ ਹੀ ਮੰਨਿਆ ਜਾਂਦਾ! ਪ੍ਰਾਹੁਣੇ ਤੁਰ ਜਾਣ ਮਗਰੋਂ ਇੱਕ ਵੱਡੀ ਬਹਿਸ ਛਿੜ ਜਾਇਆ ਕਰਦੀ.. “ਇੰਝ ਨਹੀਂ ਸੀ ਆਖਣਾ ਚਾਹੀਦਾ..ਚੱਜ ਨਾਲ ਕਿਓਂ ਨਹੀਂ ਬੈਠੀ?..ਚਾਹ ਪੀਂਦਿਆਂ ਉਚੀ ਸਾਰੀ ਸੁੜਕੂੜੇ ਕਿਓਂ ਮਾਰ ਰਹੀ ਸੀ?..ਚੁੰਨੀ ਸਹੀ Continue Reading »
ਸਾਡਾ ਦੋ ਜੌੜੀਆਂ ਭੈਣਾਂ ਦਾ ਇੱਕ ਚੰਨ ਵਰਗਾ ਭਰਾ ਸੀ, ਅੱਠ ਸਾਲ ਵੱਡਾ ਸੀ ਸਾਥੋਂ। ਜਦੋਂ ਅਸੀਂ ਚੌਥੀ ‘ਚ ਪਹਿਲੇ, ਦੂਜੇ ਨੰਬਰ ‘ਤੇ ਆਈਆਂ, ਉਹ ਨਵਾਂ-ਨਵਾਂ ਕਾਲਜ ਜਾਣ ਲੱਗਾ ਸੀ, ਉਹਨੇ ਖੁਸ਼ੀ ਵਿੱਚ ਆਪਣੇ ਪਾਕੇਟ ਮਨੀ ‘ਚੋਂ ਪਤਾਸੇ ਲਿਆ ਕੇ ਵੰਡੇ ਸਨ। ਕੋਈ ਟਰੱਕ ਫੇਟ ਮਾਰਕੇ ਸੁੱਟ ਗਿਆ ਸੀ ਖ਼ਤਾਨਾਂ Continue Reading »
“ਕੀ ਹੋਇਆ ਅੱਜ ਫਿਰ ?” ਉਸਨੇ ਪੁੱਛਿਆ । “ਲੱਗਦਾ ਅੱਜ ਫਿਰ ਕਿਹਾ ਕਿਸੇ ਨੇ ਕੁੱਝ ?” ਉਸਦੇ ਸਵਾਲਾਂ ਦਾ ਜਵਾਬ ਦੇਣਾ ਹਰ ਬਾਰ ਮੈਨੂੰ ਔਖਾ ਜਿਹਾ ਜਾਪਦਾ। ਉਸਨੂੰ ਮੇਰਾ ਪਤਾ ਸੀ ਕਿ ਘੜੀ ਪਲ ਦੇ ਗੁੱਸੇ ਤੋਂ ਬਾਅਦ ਮੈਂ ਮੁੜ ਫਿਰ ਉਸ ਨਾਲ ਸਹਿਜ ਰੂਪ ਵਿਚ ਗੱਲ ਕਰਾਂਗੀ। ਪਰ ਇਸ Continue Reading »
ਜਿੰਦਗੀ ਵਿੱਚ ਕਦੇ ਲਾਲਚ ਨਾ ਕਰੋ ਇਹ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰ ਦੇਵੇਗਾ, ਆਉ ਸੁਣ ਦੇ ਹਾ ਇਸੇ ਹੀ ਵਿਸੇ ਤੇ ਇੱਕ ਕਹਾਣੀ ਇੱਕ ਆਦਮੀ ਜ਼ਮੀਨ ਦੀ ਖੁਦਾਈ ਆਪਣੇ ਸਾਥੀਆਂ ਨਾਲ ਮਿਲ ਕੇ ਕਰ ਰਿਹਾ ਸੀ। ਉਸ ਨੂੰ ਖ਼ਬਰ ਮਿਲੀ ਸੀ ਕਿ ਇਸ ਜਗ੍ਹਾ ਤੇ ਹੀਰਿਆਂ ਦਾ ਭੰਡਾਰ ਹੈ। ਆਦਮੀ Continue Reading »
ਚਾਹ ਓਏ ਗਰੀਬੋ , ਤੁਸੀਂ ਚਾਹ ਬਹੁਤ ਪੀਂਦੇ ਹੋ !! ਆਹ , ਦਰਸ਼ਨ ਕੇ ਤਾਂ ਇੱਕ ਕਿੱਲਾ ਝੋਨੇ ਦਾ ਲਾ ਕੇ ਸਾਨੂੰ ਜਵਾਬ ਦੇ ਗਏ , ਕਹਿੰਦੇ ਤੁਸੀਂ ਦੋ ਵਾਰ ਚਾਹ ਨੀ ਦਿੰਦੇ । ਰੱਜੇ – ਪੁੱਜੇ ਜ਼ਿਮੀਂਦਾਰ ਸ਼ਮਿੰਦਰ ਬਰਾੜ ਨੇ ਮੁੱਛਾਂ ਨੂੰ ਵੱਟ ਜਿਹਾ ਦੇ ਕੇ ਬੀ. ਏ ਦੀ Continue Reading »
ਅਨੋਖਾ ਸਬਰ 1947 ਦੀ ਵੰਡ ਵੇਲੇ ਪਾਖਰ ਤੇ ਇਸਮਾਈਲ ਦੀ ਉਮਰ 7-8ਸਾਲ ਦੀ ਸੀ। ਇਸਮਾਈਲ ਤੇ ਪਾਖਰ ਦਾ ਸਾਰਾ ਪਰਿਵਾਰ ਦੰਗਿਆਂ ਦੀ ਭੇਟ ਚੜ੍ਹ ਗਿਆ। ਇਸਮਾਈਲ ਬਚ ਕੇ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਤੇ ਪਾਖਰ ਓਧਰੋਂ ਬਚ ਕੇ ਹਿੰਦੋਸਤਾਨ ਵਾਲੇ ਪਾਸੇ ਆ ਗਿਆ। ਇਸਮਾਈਲ ਨੂੰ ਵਕਤਾਂ ਦੀ ਮਾਰੀ ਕਿਸੇ ਔਰਤ Continue Reading »
ਅਸੀਂ 1982 ਵਿੱਚ ਮੈਟ੍ਰਿਕ ਕੀਤੀ l ਪੰਜਾਬ ਸਿਖਿਆ ਬੋਰਡ ਉਦੋਂ ਕਿਤਾਬਾਂ ਵਾਲੀਆਂ ਦੁਕਾਨਾਂ ਤੇ ਨਤੀਜਾ ਭੇਜ ਦਿੰਦਾ ਸੀ ਤੇ ਦੁਕਾਨਾਂ ਵਾਲੇ 25 ਪੈਸੇ ਜਾਂ 50 ਪੈਸੇ,ਪਾਸ -ਫੇਲ ਦੱਸਣ ਦਾ ਲੈਂਦੇ ਸੀ l ਅਸੀਂ ਵੀ ਚਾਰ ਮੁੰਡੇ ਆਪਣਾ ਰਿਜ਼ਲਟ ਪਤਾ ਕਰਨ ਲਈ ਨੇੜੇ ਦੇ ਸ਼ਹਿਰ ਦੀ ਦੁਕਾਨ ਤੇ ਗਏ l ਪਹਿਲਾਂ Continue Reading »
ਨਿੱਕੇ ਹੁੰਦੇ ਆਦਤ ਹੁੰਦੀ ਸੀ.. ਅੰਮ੍ਰਿਤਸਰ ਸਟੇਸ਼ਨ ਤੇ ਸ਼ੀਸ਼ੇ ਵਿਚ ਜੜਿਆ ਦਰਬਾਰ ਸਾਹਿਬ ਦਾ ਮਾਡਲ ਜਰੂਰ ਵੇਖਣ ਜਾਂਦਾ..! ਕਿੰਨੀ-ਕਿੰਨੀ ਦੇਰ ਤੱਕ ਵੇਖਦਾ ਹੀ ਰਹਿੰਦਾ..ਜੀ ਕਰਦਾ ਵਿਚ ਵੜ ਜਾਵਾਂ..ਤੇ ਸਦਾ ਲਈ ਓਥੇ ਹੀ ਰਹਿ ਜਾਵਾਂ! ਬਾਪੂ ਹੂਰੀ ਗੱਲਬਾਤ ਵਿਚ “ਇਨਸਾਨੀਅਤ” ਸਬਦ ਵਰਤਿਆ ਕਰਦੇ.. ਸਹਿ ਸੁਭਾ ਪੁੱਛ ਲਿਆ ਇਹ ਹੁੰਦੀ ਕੀ ਏ? Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Sevak singh
nic