ਹਰ ਇੱਕ ਵਿਅਕਤੀ ਦੀ ਜਿੰਦਗੀ ਵਿੱਚ ਮੁਹੱਬਤ ਦਾ ਹੋਣਾ ਕਿਸੇ ਹੱਦ ਤੱਕ ਬਹੁਤ ਜਰੂਰੀ ਹੁੰਦਾ….ਪਰ ਜਿਹੜਾ ਪਿਆਰ ਪਹਿਲੀ ਤੱਕਨੀ(ਮੋਹ ਵਿੱਚ ਆ ਜਾਣਾ) ਨਾਲ ਹੋ ਜਾਵੇ….ਓੁਸ ਪਿਆਰ ਵਿੱਚ 95% ਲੋਕਾ ਦੇ ਹਿੱਸੇ ਵਿਛੋੜਾ ਹੀ ਆਉਦਾ(ਜੋ ਸਾਰੀ ਜਿੰਦਗੀ ਕਾਸ਼ ਬਣ ਕੇ ਰਹਿ ਜਾਦਾ) ਕਾਸ਼ ਓ ਅੱਜ ਮੇਰੇ ਹੁੰਦਾ ਜਾਂ ਕਾਸ਼ ਓ ਅੱਜ ਮੇਰੀ ਹੁੰਦੀ..ਫਿਰ ਆਸ ਤੇ ਕਾਸ ਉਹਨਾ 95% ਲੋਕਾ ਦੀ ਜਿੰਦਗੀ ਵਿੱਚ ਅਹਿਮ ਰੋਲ ਅਦਾ ਕਰਦੇ ਹਨ! ਏਸੇ ਤਰ੍ਹਾਂ ਇੱਕ ਵਾਰ ਇੱਕ ਮੁੰਡਾ ਆਪਣਾ ਇੱਕ ਤਰਫਾ ਪਿਆਰ ਲੈ ਕੇ…ਇੱਕ ਕੁੜੀ ਨੂੰ ਆਪਣੀ ਜਿੰਦਗੀ ਤੋਂ ਵੱਧ ਕੇ ਚਾਹਤ ਕਰਦਾ ਰਿਹਾ…ਹੋਲੀ-ਹੋਲੀ ਸਮ੍ਹਾਂ ਬੀਤਨ ਤੇ ਪਤਾ ਲੱਗਾ ਕੀ ਜਿਸ ਕੁੜੀ ਨੂੰ ਓ ਆਪਣਾ ਇੱਕ ਤਰਫਾ ਪਿਆਰ ਸਮਝਦਾ ਸੀ…ਬਲਕਿ ਉਹ ਉਸਦਾ ਇੱਕ ਤਰਫਾ ਨਹੀ ਸਗੋ..ਕੁੜੀ ਵੀ ਉਸ ਦਿਨ ਤੋਂ ਹੀ ਮੁੰਡੇ ਨੂੰ ਪਿਆਰ ਕਰਦੀ ਸੀ…ਜਿਸ ਦਿਨ ਤੋਂ ਮੁੰਡਾ ਆਪਣੀ ਮੁਹੱਬਤ ਦਾ ਇਜ਼ਹਾਰ ਆਪਣੇ ਸਾਹਾਂ ਨਾਲ ਕਰਦਾ ਸੀ….ਮੁਹੱਬਤ ਏਨੀ ਕੁ ਸੱਚੀ ਤੇ ਏਨੀ ਕੁ ਅੰਦਰ ਤੱਕ ਘਰ ਕਰ ਗਈ ਸੀ ਕੇ ਮੈਂ ਕਿਸੇ ਹੋਰ ਕੁੜੀ ਬਾਰੇ ਸੋਚਣਾ ਤਾਂ ਦੂਰ ਦੀ ਗੱਲ ਕਿਸੇ ਹੋਰ ਵੱਲ ਵੇਖਣਾ ਵੀ ਆਪਣੀ ਮੁਹੱਬਤ ਦੇ ਖਿਲ਼ਾਫ ਸਮਝਦੇ ਸੀ….ਕੁਝ ਕੁ ਸਮ੍ਹਾਂ ਬੀਤਨ ਉਪਰੰਤ…ਮੈਨੂੰ ਪਤਾ ਲੱਗਾ ਕੇ ਮਨਰੀਤ(ਕੁੜੀ ਦਾ ਨਾਮ) ਦੀ ਪੱਕੀ ਸਹੇਲੀ ਮੀਤੋ…ਇੰਦਰ ਦੀ ਚੰਗੀ ਦੋਸਤ ਹੇ(ਜੋ ਕਿ ਮੇਰਾ best friend ਸੀ) ਮੈਂ ਕਈ ਵਾਰ ਕੋਸ਼ਿਸ ਕਰੀ ਕੇ ਓੁਸਨੂੰ ਮਨਰੀਤ ਬਾਰੇ ਦੱਸਾ ਪਰ ਹਰ ਵਾਰ ਇਹ ਸੋਚ ਕੇ ਚੁੱਪ ਕਰ ਜਾਦਾਂ… ਚੱਲ ਕੱਲ ਨੂੰ ਸਹੀ ਅੱਜ ਨੀ…ਏਸੇ ਤਰ੍ਹਾਂ ਹੀ ਮਨਰੀਤ ਹਰ ਵਾਰ ਗੱਲ ਨੂੰ ਕੱਲ ਤੇ ਹੀ ਲੈ ਜਾਦੀ(ਖੌਰੇ ਓ ਕੱਲ ਕਦ ਆਉਣੀ ਸੀ) ਬਾਰਵੀ ਜਮਾਤ ਹੋਣ ਕਰਕੇ ਕੁਝ ਤਾਂ ਪੜਾਈ ਦੀ ਟੈਨਸ਼ਨ ਸੀ…ਪਰ ਕਰਦੇ ਵੀ ਕੀ?ਜਦ ਕੁਝ ਯਾਦ ਕਰਨ ਬੈਠਦੇ ਤਾਂ ਪੜਾਈ ਵਿੱਚ ਦਿਲ ਨਾਾ ਲੱਗਣਾ..ਕੁਝ ਕੁ ਮਹਿਨੇਆਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਮਿਲ ਗਈਆਂ….ਤੇ ਸਾਨੂੰ ਦੋਵਾਂ ਨੂੰ ਹੀ ਫਿਕਰ ਸੰਤੋਨ ਲੱਗ ਪਿਆਂ ਕੇ ਹੁਣ ਤਾਂ ਇੱਕ-ਦੂਜੇ ਨੂੰ ਵੇਖਣਾ ਵੀ ਨਸੀਬ ਨਹੀ ਹੋਣਾ…ਸਾਰੇ ਵਿਦਿਆਰਥੀ ਛੁੱਟੀਆਂ ਦੀ ਖੁਸ਼ੀ ਮਨ੍ਹਾਂ ਰਹੇ ਸਨ….ਅਸੀ ਦੋਵੇ ਵਿੱਚੋ ਵਿਚੀ ਮਰ ਰਹੇ ਸਾਂ…ਕੇ ਹੁਣ ਕਿਵੇ ਇੱਕ-ਦੂਜੇ ਨੂੰ ਵੇਖਿਆਂ ਕਰਾਗੇ….ਹਰ ਵਾਰ ਦੀ ਤਰਾਂ ਇਸ ਵਾਰ ਵੀ ਛੁੱਟੀਆਂ ਦਾ ਕੰਮ ਮਿਲ ਗਿਆਂ ਤੇ ਆਖਰੀ ਦਿਨ ਹੋਣ ਕਰਕੇ ਅਸੀ ਇੱਕ ਦੂਜੇ ਵੱਲ ਰੱਜ ਕੇ ਵੇਖਿਆਂ…ਤੇ ਮੈਨੂੰ ਇੰਝ ਲੱਗਾ ਜਿਵੇਂ ਮੇਰੀ ਸੱਤ ਜਨਮਾਂ ਦੀ ਪਿਆਸ ਮਿੱਟ ਗਈ ਹੋਵੇ…(ਪਰ ਉਸਦੇ ਮੂੰਹ ਵਾਲੀ ਚੁੱਪ ਅੱਖਾਂ ਰਾਹੀ ਬਿਆਨ ਕਰ ਰਹੀ ਸੀ….ਕੇ ਜਿਵੇਂ ਓ ਮੈਨੂੰ ਆਪਣੇ ਪਿਆਰ ਬਾਰੇ ਇਜਰਾਹ ਕਰ ਰਹੀ ਹੋਵੇ) ਇੰਨੇ ਸਕੂਲ ਦੇ ਗੇਟ ਮੂਹਰੇ ਖੜੇ-ਖੜੇ ਉਹਨੂੰ ਉਸਦਾ ਭਰਾ ਲੈਣ ਲਈ ਆ ਗਿਆਂ ਤੇ ਮੈਂ ਵੀ ਸਾਇਕਲ ਲੈ ਕੇ ਪਿੰਡ ਵੱਲ ਨੂੰ ਤੁਰ ਪਿਆਂ….ਤੇ ਖੁਸ਼ੀ ਵਿੱਚ ਸਕੂਲ ਤੋਂ ਪੰਦਰਾ ਮਿੰਟਾਂ ਦਾ ਰਸਤਾਂ ਪੰਜ-ਸੱਤ ਮਿੰਟਾਂ ਵਿੱਚ ਹੀ ਤੈਅ ਕਰ ਲਿਆਂ….ਛੁੱਟੀਆਂ ਦਾ ਚਾਅ ਬਿਲਕੁਲ ਵੀ ਨਹੀ ਸੀ….ਬੱਸ ਏਸੇ ਗੱਲ ਦੀ ਖੁਸ਼ੀ ਨੇ ਸਭ ਹੱਦਾ ਪਾਰ ਕਰਤੀਆਂ ਸਨ….ਕੇ ਅੱਜ ਉਸਨੇ ਮੇਰੇ ਵੱਲ ਤੱਕ ਕੇ ਆਪਣੇ ਪਿਆਰ ਦਾ ਇਜਹਾਰ ਕੀਤਾ ਹੈ! ਛੁੱਟੀਆਂ ਦਾ ਕੰਮ ਕਰਨ ਲਈ ਇੰਦਰ ਮੇਰੇ ਘਰ ਆ ਜਾਦਾ ਤੇ ਅਸੀ ਇੱਕਠੇ ਬੈਠ ਕੇ ਛੁੱਟੀਆਂ ਦਾ ਕੰਮ ਕਰਦੇ….ਇੱਕ ਦਿਨ ਇੰਦਰ ਨੂੰ ਉਸਦੀ friend ਮੀਤੋਂ ਦਾ ਫੋਨ ਆਈਆਂ….ਤੇ ਉਸਨੇ ਹਾਲ-ਚਾਲ ਪੁੱਛਣ ਉਪਰਤ ਦੱਸਿਆਂ ਕੇ ਮੈਂ ਵੀ ਆਪਣੀ ਸਹੇਲੀ ਮਨਰੀਤ ਦੇ ਘਰ ਹਾਂ ਅਸੀ ਇਕੱਠੇ ਬੈਠ ਕੇ holidays work(ਛੁੱਟੀਆਂ ਦਾ ਕੰਮ) ਕਰ ਰਹੇ ਹਾਂ….ਇਹ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ! ਤੇ ਜਦ ਇੰਦਰ ਨੇ ਮੇਰੀ ਖੁਸੀ ਦਾ reason( ਕਾਰਣ) ਪੁੱਛਿਆਂ ਤਾਂ ਮੇਰੇ ਤੋਂ ਦੱਸ ਵੀ ਨਾ ਹੋਈਆਂ….ਮੈਨੂੰ ਇੰਝ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਦਵਿੰਦਰ ਸਿੰਘ
ਯਾਰ ਵੀਰ ਇੰਸਟਾ ਤਾਂ ਹੈ ਨੀਂ ਆਪਣੇ ਕੌਲ, ਉਰੇ ਈ ਸੇਅਰ ਕਰਦੌ ਅਗਲਾ ਭਾਗ ਵੀ।
Saman
Hnji brotr bs ik do dina ch krdy aa upload