First part nu tc bht pyar dita…thanks ji sb da…insta. Ty msg krn lyi❤️❤️🙏🙏
ਚੱਲਦੇ ਸਮੇਂ ਦੇ ਨਾਲ-ਨਾਲ ਮੈਂ ਆਪਣੇ ਦੁੱਖਾਂ ਨੂੰ ਕੌਰੇ ਕਾਗਜ ਉੱਪਰ ਲਿਖਕੇ…ਦੁੱਖਾਂ ਦਾ ਜੋ ਮੇਰੇ ਦਿਲ ਉੱਪਰ ਭਾਰ ਸੀ…ਉਸਨੂੰ ਹੋਲਾ ਕਰਦਾ ਰਹਿੰਦਾ,,,,ਕੁਝ ਕੁ ਤਾਂ ਘਰ ਦੀ ਤੰਗੀ ਅਤੇ ਦਿਲ ਨੂੰ ਮਿਲੀ ਸਦਾ ਲਈ ਉਦਾਸੀ ਕਰਕੇ ਜਿੰਦਗੀ ਵਿੱਚ ਅੱਗੇ ਵੱਧਣ ਲਈ ਮੈਨੂੰ ਕਿਸੇ ਨੇ ਕਦੇ ਨਾਾ ਕਿਹਾ…ਭਰੀ ਜਵਾਨੀ ਵਿੱਚ ਮੈਂ ਸਿਰਫ਼ ਮਿੱਟੀ ਦਾ ਬੁੱਤ ਬਣ ਕੇ ਰਹਿ ਗਿਆਂ…… ਪਰਿਵਾਰ ਵਿੱਚ ਵੀ ਤੇ ਯਾਰਾਂ ਵਿੱਚ ਵੀ….ਬੱਸ ਉਹਨਾਂ ਹੀ ਬੋਲਦਾ….ਜਿਹਨੇ ਨਾਲ ਗੱਲ ਦਾ ਸਰ ਜਾਵੇ….ਰਾਤਾਂ ਨੂੰ ਵੀ ਆਸਮਾਨ ਵੱਲ ਵੇਖਦਾ ਰਹਿੰਦਾ ਤੇ ਸੋਚਦਾ ਰਹਿੰਦਾ,,,,
ਸ਼ਾਇਦ ਮੇਰੀ ਪਹਿਲੀ ਮੁਹੱਬਤ ਮਨਰੀਤ ਸੀ….ਤੇ ਦੂਜੀ ਇਹ ਤਾਂਰੇ….. ਇੱਕ ਟੁੱਟਦਾ ਹੋਈਆਂ ਤਾਰਾਂ ਵੇਖ ਕੇ ਮੇਰੇ ਬੁੱਲ੍ਹਾਂ ਉਪਰ ਕਾਫੀ ਸਮੇਂ ਬਾਅਦ ਇੱਕ ਨਿੱਕੀ ਜਿਹੀ ਮੁਸਕਾਨ ਆਈ ਤੇ ਮੈਂ ਆਪਣੇ ਆਪ ਨੂੰ ਕਿਹਾ ਕੇ ਪਤਾ ਨੀ? ਇਸ ਤਾਂਰੇ ਨੂੰ ਟੁੱਟਦਾ ਹੋਈਆਂ ਵੇਖ ਕੇ ਹੋਰ ਕਿੰਨੇਆਂ ਨੇ ਆਪਣੇ ਪਿਆਰ ਨੂੰ ਮੰਗਣਾ ਹੈ…( ਜਿਵੇਂ ਪਿਆਰ ਵਿੱਚ ਪਾਗਲ ਹਰ ਇੱਕ ਇਨਸਾਨ ਅਕਸਰ ਕਰਦਾ ਹੀ ਏ)ਤੇ ਸਾਰੀ-ਸਾਰੀ ਰਾਤ ਤਾਰਿਆਂ ਨਾਲ ਗੱਲਾਂ ਕਰਨੀਆਂ ਕੇ ਜਿਹਨੂੰ ਸਾਰੀ ਦੁਨੀਆਂ ਦੀਆਂ ਖੁਸੀਆਂ ਖਰੀਦ ਕੇ ਖੁਸ਼ ਕਰਨ ਬਾਰੇ ਸੋਚਦਾ ਸੀ….ਉਸਨੇ ਹੀ ਅੱਜ ਸਾਰੇ ਜਹਾਨ ਦੇ ਦੁੱਖ ਲਿਆ ਕੇ ਮੇਰੀ ਝੋਲੀ ਪਾ ਦਿੱਤੇ!!
ਮੇਰਾ ਸੁਭਾਅ ਬਹੁਤ ਕਠੋਰ(rude) ਹੋ ਗਿਆਂ ਸੀ… ਕਿਸੇ ਵੀ ਚੀਜ ਲਈ ਕੋਈ ਚਾਹਤ ਜਾਂ ਇੱਛਾ ਨਹੀ ਸੀ….ਮੈਨੂੰ ਲੱਗਦਾ ਰਹਿੰਦਾ ਸੀ ਜਿਵੇਂ ਮੇਰੀ ਅੰਦਰ ਵਾਲੀ ਰੂਹ ਮਰ ਚੁੱਕੀ ਏ!! ਸੱਚੇ ਪਿਆਰ ਵਿੱਚ ਹਾਰ ਹੋਣ ਕਰਕੇ ਰੱਬ ਨਾਲ ਵੀ ਗੁੱਸਾ-ਗਿਲਾ ਵੱਧ ਗਿਆਂ….ਕਈ ਵਾਰ ਖੇਤ ਜਾਦਾ ਤੇ ਜਿੰਦਗੀ ਖਤਮ ਕਰਨ ਬਾਰੇ ਸੋਚ ਲੈਦਾ….ਪਰ ਅੰਦਰੋਂ ਅੰਦਰੀ ਹੀ ਇੱਕ ਅਵਾਜ ਅਜਿਹੀ ਆਉਦੀ ਕੇ…ਸਾਇਦ ਇੱਕ ਵਾਰ ਮਨਰੀਤ ਨੂੰ ਮਿਲ ਕੇ ਤਾਂ ਵੇਖਾਂ?...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ