ਬਚਪਨ ਤੋਂ ਹੀ ਪੋਲੀਓ ਦੀ ਮਾਰ ਨਾਲ ਦੋਨੋਂ ਲੱਤਾਂ ਨਹੀਂ ਸਨ ਚੱਲਦੀਆਂ। ਮਾਪਿਆਂ ਨੂੰ ਆਪਣੀ ਔਲਾਦ ਦਾ ਫਿਕਰ ਵੱਡ ਵੱਡ ਖਾਂਦਾ ਰਹਿੰਦਾ ਹੈ ਕਿ ਉਹਨਾਂ ਦਾ ਪੁੱਤਰ ਵੱਡਾ ਹੋ ਕੇ ਕਿਵੇਂ ਜਿੰਦਗੀ ਬਤੀਤ ਕਰੇਗਾ। ਇੱਕ ਰੱਬ ਦੀ ਮਾਰ ਅਤੇ ਦੂਜਾ ਅੱਤ ਦੀ ਗਰੀਬੀ ਘਰ ਵਿੱਚ।
ਉਮਰ ਹਾਲੇ 14 ਕੁ ਸਾਲ ਦੀ ਹੋਈ ਕੇ ਮਾਂ ਪਿਉ ਵੀ ਅੱਗੜ ਪਿਛੜ ਚੱਲ ਵਸੇ। ਹੁਣ ਜਿੰਮੇਵਾਰੀ ਦੀ ਪੰਡ ਸਿਰ ਆਣ ਪਈ। ਉਹਨਾਂ ਦਿਨਾਂ ਵਿੱਚ STD ਨਵੀਆਂ ਨਵੀਆਂ ਖੁੱਲੀਆਂ। ਪਿੰਡ ਦੀ ਦਾਣਾ ਮੰਡੀ ਵਿੱਚ STD ਖੁੱਲੀ ਤੇ ਸੇਠ ਨੇ ਕਹਿ ਦਿੱਤਾ ਕੇ ਤੂੰ ਇੱਥੇ ਬੈਠ ਜਾਇਆ ਕਰ। ਬੜੇ ਚਾਅ ਅਤੇ ਉਮੀਦ ਨਾਲ ਉੱਥੇ ਬੈਠਣਾ ਸ਼ੁਰੂ ਕਰ ਦਿੱਤਾ। ਉਹਨਾਂ ਦਿਨਾਂ ਵਿੱਚ ਸੇਠ ਮਹੀਨੇ ਦਾ 300 ਰੁਪਏ ਤਨਖਾਹ ਦਿੰਦਾ। ਕੁੱਝ ਸਮਾਂ ਪਿਆ ਤਾਂ ਸੇਠ ਨੂੰ ਕਹਿੰਦਾ ਸੇਠ ਜੀ ਜੋ ਤੁਸੀਂ ਇਜਾਜ਼ਤ ਦਿਉ ਤਾਂ ਸਾਹਮਣੇ ਵਿਹਲੀ ਪਈ ਦੁਕਾਨ ਵਿੱਚ ਮੈਂ ਮਾੜਾ ਮੋਟਾ ਸੌਦਾ ਰੱਖ ਲਵਾਂ। ਸੇਠ ਨੇ ਹਾਮੀ ਭਰ ਦਿੱਤੀ। ਇੱਕਾ ਦੁਕਾ ਗਾਹਕ ਸੌਦਾ ਲੈ ਜਾਇਆ ਕਰਦੇ ਤੇ ਥੋੜ੍ਹਾ ਬਹੁਤ ਚੱਲਦਾ ਕੰਮ ਦੇਖ ਕੇ ਕਿਸੇ ਰਿਸ਼ਤੇਦਾਰ ਨੇ ਵਿੱਚ ਪੈ ਕੇ ਰਿਸ਼ਤਾ ਕਰਵਾ ਦਿੱਤਾ। ਕਰਮਾਵਾਲੀ ਨੂੰ ਵੀ ਰੱਬ ਦੀ ਮਾਰ ਸੀ ਲੱਤਾਂ ਉਸਦੀਆਂ ਵੀ ਨਹੀਂ ਚੱਲਦੀਆਂ ਸੀ। ਅੰਤਾਂ ਦੀ ਗਰੀਬੀ ਤੇ ਕੱਚਾ ਕੋਠਾ। ਪਰ ਹੁਣ ਹੌਸਲੇ ਇੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ