ਜ਼ਿੰਦਗੀ ਦੀ ਧੁੱਪ ਵੀ ਕਿਹੋ ਜਿਹੀ ਧੁੱਪ ਹੈ ਜਿਸ ਵਿੱਚ ਕਈ ਵਾਰ ਸਭ ਕੁੱਝ ਸੜ ਕੇ ਸੁਆਹ ਹੋ ਜਾਂਦਾ ਹੈ। ਰਹਿ ਜਾਂਦਾ ਹੈ ਤਾਂ ਬਸ ਨਕਲੀ ਹਾਸਾ, ਖ਼ਰਾਬ ਹੋਈ ਗੱਡੀ ਨੂੰ ਜ਼ੋਰ ਨਾਲ ਧੱਕਾ ਲਗਾਉਣ ਵਾਂਗ ਚਲਦੀ ਜ਼ਿੰਦਗੀ ਤੇ ਲੋਕਾਂ ਦੇ ਤਲਖ਼ੀ ਭਰੇ ਸ਼ਬਦ।
ਦੋ ਭੈਣਾਂ ਤੋਂ ਬਾਅਦ ਹੁਣ ਫਿਰ ਮਾਂ , ਮਾਂ ਬਣਨ ਵਾਲੀ ਸੀ। ਖ਼ੁਸ਼ੀ ਦਾ ਮਾਹੌਲ ਵੀ ਸੀ ਕਿ ਹੁਣ ਸ਼ਾਇਦ ਮੁੰਡਾ ਹੋ ਜਾਵੇ ਤੇ ਡਰ ਵੀ ਸੀ ਉਸਨੂੰ ਕਿ ਜੇ ਫਿਰ ਕੁੜੀ ਹੋ ਗਈ ਤਾਂ ਕਿ ਬਣੂੰ?? ਲੋਕਾਂ ਦੇ ਚੀਰਦੇ ਅਲਫ਼ਾਜ਼ ਸੀਨਾ ਹੀ ਛਲਣੀ ਕਰ ਦਿੰਦੇ ਸੀ। ਖ਼ੈਰ! ਰੱਬ ਅੱਗੇ ਇਹੀ ਅਰਦਾਸ ਕਰਨੀ, ਮਾਵਾਂ ਧੀਆਂ ਨੇ ਕਿ ਰੱਬ ਹੁਣ ਝੋਲੀ ਕਾਕਾ ਪਾਵੇ।
ਉਹੀ ਹਾਲ ਵਿੱਚ ਮਾਂ ਨੇ ਦਿਹਾੜੀਆਂ ਵੀ ਕਰਨੀਆਂ ਤੇ ਸਾਨੂੰ ਵੀ ਦੇਖਣਾ। ਸਕੂਲ ਵੀ ਖ਼ੁਦ ਛੱਡਣ ਜਾਣਾ। ਬਹੁਤ ਧਿਆਨ ਰੱਖਦੀ ਸੀ ਸਾਡਾ, ਚਾਹੇ ਲੋਕੀਂ ਜੋ ਮਰਜ਼ੀ ਆਖਣ।
ਇੱਕ ਵਾਰ ਬਾਪੂ ਕਾਫ਼ੀ ਦੇਰ ਨਾਲ ਘਰ ਆਇਆ। ਸੋਚਿਆ ਕਿ ਕਿਸੇ ਕੰਮ ਕਰ ਕੇ ਦੇਰੀ ਹੋ ਗਈ ਹੋਣੀ। ਪਰ ਜਦੋਂ ਵਾਪਿਸ ਘਰ ਆਇਆ ਤਾਂ ਪੂਰੀ ਤਰ੍ਹਾਂ ਸ਼ਰਾਬ ਨਾਲ ਲੱਦਿਆ ਹੋਇਆ, ਨਾ ਆਪਣੀ ਸੁਰਤ ਤੇ ਨਾ ਕਿਸੇ ਹੋਰ ਦੀ।
ਮਾਂ ਨਾਲ ਕਿਸੇ ਗੱਲ ਤੇ ਬਹਿਸ ਹੋ ਗਈ। ਲੜਾਈ ਨੇ ਨਿੱਕੀ ਚੰਗਿਆੜੀ ਤੋਂ ਕਾਫ਼ੀ ਭਾਂਬੜ ਮਚਾ ਦਿੱਤਾ। ਮੈਂ ਆਪਣੀ ਨਿੱਕੀ ਭੈਣ ਨੂੰ ਆਪਣੀ ਬੁੱਕਲ ਵਿਚ ਲਕੋਈ ਝੂਠੇ ਹੀ ਅੱਖਾਂ ਬੰਦ ਕਰੀ ਸਭ ਕੁੱਝ ਸੁਣ ਰਹੀ ਸੀ ਤੇ ਚੋਰੀ ਜਿਹੇ ਇੱਕ ਅੱਖ ਖੋਲ ਦੇਖ ਲੈਂਦੀ ਸੀ। ਮਾਂ ਸਾਡੇ ਅੱਗੇ ਖੜ੍ਹੀ ਸੀ। ਸ਼ਾਇਦ ਬਾਪੂ ਨਸ਼ੇ ਵਿੱਚ ਸਾਨੂੰ ਨੁਕਸਾਨ ਪਹੁੰਚਾਉਣ ਬਾਰੇ ਵੀ ਸੋਚ ਰਿਹਾ ਸੀ।
ਓਹ!! ਆਹ ਕੀ?? ਅਚਾਨਕ ਮੇਰੇ ਤੇ ਕੁੱਝ ਪਾਣੀ ਵਾਂਗ ਗਿੱਲਾ ਗਿੱਲਾ ਡਿੱਗਿਆ। ਬੱਸ ਮਾਂ ਦੀ “ਨਹੀਂ” ਦੀ ਚੀਖ਼ ਪਿੱਛੋਂ ਇੱਕ ਸੰਨਾਟਾ ਜਿਹਾ ਛਾਹ ਗਿਆ। ਮੁੜ ਕੋਈ ਆਵਾਜ਼ ਨਹੀਂ ਆਈ। ਸਾਰੇ ਆਪਣੇ ਆਪਣੇ ਕਮਰੇ ਵਿੱਚ ਸੁੱਤੇ ਸੀ। ਜਦੋਂ ਮੈਂ ਹੌਂਸਲਾ ਕਰ ਕੇ ਪਿੱਛੇ ਦੇਖਿਆ ਤਾਂ ਸਭ ਕੁੱਝ ਖ਼ਤਮ ਹੋ ਚੁੱਕਿਆ ਸੀ।
ਬਾਪੂ ਪੈਰਾਂ ਭਾਰ ਹੱਥ ਵਿੱਚ ਲਾਲ ਹੋਈ ਦਾਤਰ ਫੜੀ ਬੇਸੁੱਧ ਹੋਇਆ ਬੈਠਾ ਸੀ। ਮਾਂ ਉਸ ਹੋਣ ਵਾਲੇ ਪੁੱਤ ਨੂੰ ਅਜੇ ਵੀ ਆਪਣੇ ਢਿੱਡ ਤੇ ਹੱਥ ਰੱਖ ਕੇ ਸਾਂਭਦੀ ਹੋਈ ਜਾਪਦੀ ਜ਼ਮੀਨ ਤੇ ਖ਼ੂਨ ਨਾਲ ਲੱਥ – ਪੱਥ ਪਈ ਸੀ। ਮੈਂ ਸੱਤ ਸਾਲ ਦੀ ਹੋਵਾਂਗੀ। ਮੈਨੂੰ ਸਮਝ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ