ਪ੍ਰੀਤੋ …. ਚੱਲ ਪੁੱਤ ਸਕੂਲ ਦਾ ਸਮਾ ਹੋ ਗਿਆ. ਰੋਟੀ ਬਣੀ ਪਈ ਆ, ਖਾ ਜਾ ਨਾਲੇ ਨਾਲ ਲੈ ਜਾਵੀਂ. ਨਹੀਂ ਸਾਰਾ ਦਿਨ ਤੂੰ ਸਕੂਲ ਵਿੱਚ ਭੁੱਖੀ ਨੇ ਕੱਢ ਦੇਣਾ. ਮਾਂ ਨੇ ਕਦੇ ਮੈਨੂੰ ਬਿਨਾਂ ਰੋਟੀ ਤੋਂ ਸਕੂਲ ਨਾ ਭੇਜਿਆ. ਬਾਪੂ ਨੇ ਸਕੂਲ ਜਾਂਦੀ ਨੂੰ ਦੂਰੋਂ ਹੀ ਹੱਥ ਹਿਲਾ ਦੇਣਾ ਤੇ ਉਹਦੀਆਂ ਅੱਖਾਂ ਦੀ ਮੁਸਕਾਨ ਨਾਲ ਜਿਵੇ ਦਿਨ ਖਿਲ ਜਾਂਦਾ ਸੀ ਮੇਰਾ. ਸੋਹਣਾ ਸੀ ਬਚਪਨ, ਤਾਹੀ ਸਿਆਣੇ ਕਹਿ ਦਿੰਦੇ ਨੇ ਜਵਾਕ ਓ ਤੁਸੀਂ ਥੋਨੂੰ ਕੀ ਪਤਾ ਜ਼ਿੰਦਗੀ ਦਾ. ਤੇ ਸਾਡੇ ਸਾਨੂੰ ਸਕੂਲ ਵਾਲੇ ਦਿਨਾਂ ਵਿੱਚ ਹੀ ਇੰਜ ਲੱਗਣਾ ਜਿਵੇ ਸਾਡੇ ਤੋਂ ਬਿਨਾ ਤਾਂ ਕਿਸੇ ਨੂੰ ਕੁੱਜ ਪਤਾ ਹੀ ਨੀ.
ਬਾਰਵੀਂ ਦੇ ਇਮਤਿਹਾਨ ਦੇ ਕੇ ਜਦ ਮੈਂ ਘਰ ਆ ਰਹੀ ਸੀ ਤਾਂ ਦਰਵਾਜੇ ਬਾਹਰ ਇਹਨੇ ਵਾਹਨ ਦੇਖ ਘਬਰਾਹਟ ਹੋ ਗਈ. ਅੰਦਰ ਗਈ ਤਾਂ ਮਾਂ ਪਈ ਸੀ ਤੇ ਬਾਪੂ ਕੋਲ ਬੈਠਾ ਸੀ. ਬਾਪੂ ਨੇ ਮੈਨੂੰ ਘੁੱਟ ਬਾਹਾਂ ਵਿੱਚ ਲੈ ਲਿਆ. ਇਹਨਾ ਛੋਰ ਮੈਂ ਜ਼ਿੰਦਗੀ ਵਿੱਚ ਕਦੇ ਨੀ ਸੀ ਸੁਣਿਆ. ਮਨ ਕਰੇ ਮੈਂ ਵਾਪਸ ਚਲੀ ਜਾਵਾਂ, ਇਹ ਸਮਾਂ ਬਦਲ ਜਾਵੇ, ਇਹ ਲੋਕ ਆਪਣੇ-ਆਪਣੇ ਘਰ ਚਲੇ ਜਾਣ, ਇਹ ਚਿੱਟੀਆਂ ਚਾਦਰਾ ਜੋ ਨਿਗਾਹ ਘੁਮਾਈ ਤੇ ਹਰ ਪਾਸੇ ਦਿਸ ਰਹੀਆਂ ਸੀ ਕੋਈ ਰੰਗਾ ਨਾਲ ਭਰ ਦਵੇ…. ਕਾਸ਼ ਕੋਈ ਮੈਨੂੰ ਮੇਰੀ ਮਾਂ ਮੋੜ ਦਵੇ. ਕਾਸ਼ ਮਾਂ ਉੱਠ ਕਹੇ…. ਪ੍ਰੀਤੋ ਪੁੱਤ ਰੋਨੀ ਕਿਊ ਆ ! ਇੰਜ ਲੱਗੇ ਰੱਬ ਮੇਰਾ ਵੈਰੀ ਬਣ ਗਿਆ ਹੋਵੇ. ਮੇਰੀ ਜ਼ਿੰਦਗੀ ਦੀਆ ਸਾਰੀਆਂ ਖੁਸ਼ੀਆਂ ਲੈ ਗਿਆ ਹੋਵੇ. ਅੱਜ ਤੱਕ ਮੈਂ ਆਪਣੀ ਮਾਂ ਨੂੰ ਯਾਦ ਕਰ ਡਾਡੇ ਰੱਬ ਨੂੰ ਪਤਾ ਨੀ ਕਿੰਨੀ ਵਾਰੀ ਦੁਹਾਈਆਂ ਪਾਈਆ ਹੋਣੀਆ.
ਇੱਕ – ਦੋ ਮਹੀਨੇ ਲੰਗੇ, ਬਾਪੂ ਆਖਣ ਲੱਗਾ ਪੁੱਤ ਬਾਰਵੀਂ ਦੇ ਨਤੀਜੇ ਆ ਗਏ ਹੁਣ ਤੂੰ ਕਾਲਜ ਦਾਖਲਾ ਲੈ ਲਾ. ਦਾਦੀ ਨੇ ਕਿਹਾ,ਕੀ ਕਰਨਾ ਸੋਲਾਂ ਕਰਾ ਕੇ ? ਬੇਗਾਨੇ ਘਰ ਹੀ ਤੋਰਨੀ ਆ. ਜੇ ਮੁੰਡਾ ਹੁੰਦੀ ਫੇਰ ਗੱਲ ਵੱਖਰੀ ਸੀ. ਮੇਰੇ ਕੋਈ ਭਰਾ ਨੀ ਸੀ. ਮੈਂ ਦਾਦੀ ਦੀ ਗੱਲ ਸੁਣ ਚੁੱਪ ਕਰ ਘਰ ਦਾ ਕੰਮ ਕਰਨ ਲੱਗ ਗਈ. ਸ਼ਾਮ ਨੂੰ ਬਾਪੂ ਨੇ ਆਵਾਜ਼ ਮਾਰੀ ਤੇ ਕਿਹਾ .., ਪ੍ਰੀਤੋ ਦਾਦੀ ਹੁਣ ਚਾਰ ਦਿਨ ਤਾਏ ਕੇ ਘਰ ਰਹੂ ਤੂੰ ਸਵੇਰੇ ਉੱਠ ਕੇ ਕਾਲਜ ਦਾਖਲਾ ਕਰਾ ਆਵੀਂ ਬਾਕੀ ਮੈਂ ਖੁਦ ਦੇਖ ਲੂੰ. ਬਾਪੂ ਦੇ ਸਿਰ ਤੇ ਮੈਂ B.A ਤੇ M.A ਕਰ ਗਈ. ਗਰੈਜੂਏਸਨ ਦੌਰਾਨ ਮੈਂ ਬਹੁਤ ਮਿੰਨੀ ਕਹਾਣੀਆਂ ਤੇ ਸਾਹਿਤਕ ਕਹਾਣੀਆਂ ਲਿੱਖੀਆਂ. ਚੰਗੇ ਨੰਬਰ ਲੈ ਕੇ ਮੈਂ ਪੜ੍ਹਾਈ ਪੂਰੀ ਕਰ ਲਈ. ਏਸ ਤੋਂ ਪਹਿਲਾ ਮੈਂ ਅੱਗੇ ਹੋਰ ਪੜ੍ਹਦੀ ਘਰ ਚੰਗਾ ਰਿਸ਼ਤਾ ਆਉਣ ਤੇ ਬਾਪੂ ਨੇ ਮੇਰਾ ਵਿਆਹ ਕਰ ਦਿੱਤਾ.
ਵਿਆਹ ਦੇ ਦੋ ਕੁ ਸਾਲਾਂ ਪਿੱਛੋਂ ਮੇਰੀ ਗੋਦੀ ਇੱਕ ਕੁੜੀ ਸੀ. ਮੈਂ ਚਾਵਾਂ ਨਾਲ ਓਹਦਾ ਨਾਮ ਗੁੱਡੀ ਰੱਖਿਆ. ਵਿਆਹ ਪਿੱਛੋਂ 6 ਸਾਲ ਹੋਰ ਲੰਗ ਗਏ ਪਰ ਕੋਈ ਹੋਰ ਜਵਾਕ ਨਾ ਹੋਇਆ ਤੇ ਬਹੁਤ ਡਾਕਟਰਾ ਕੋਲ ਜਾ ਕੇ ਵੀ ਕੋਈ ਉਮੀਦ ਨਾ ਜਾਗੀ. ਸੱਸ ਤੇ ਪੁੱਤ ਦੇ ਤਾਹਨੇ ਤਾਂ ਕੋਈ ਨੂੰਹ ਹੀ ਸੁਣ ਸਕਦੀ ਆ,ਜੇ ਧੀ ਹੋਵੇ ਤਾਂ ਕਿਊ ਇਹਨਾਂ ਬੋਲਣ ! ਇੱਕ ਸਾਲ ਦੇ ਅੰਦਰ ਮੇਰਾ ਤਲਾਕ ਹੋ ਗਿਆ. ਗੁੱਡੀ ਨੂੰ ਓਹਦੇ ਪਿਓ ਨਾਲ ਹੀ ਰਹਿਣਾ ਪਿਆ. ਇਹ ਇਕ ਸਮਜੌਤੇ ਵਿੱਚ ਲਿਆ ਹੋਇਆ ਫੈਸਲਾ ਸੀ. ਮੈਂ ਆਪਣੇ ਬਾਪੂ ਦੇ ਘਰ ਵਾਪਿਸ ਆ ਗਈ. ਦਾਦੀ ਨੇ ਸਾਰਾ ਦਿਨ ਕੁੱਜ ਬੋਲਣਾ ਪਰ ਮੇਰੇ ਕੰਨ ਉਹ ਸ਼ਬਦਾਂ ਤੋਂ ਬਹੁਤ ਕੁੱਜ ਉੱਪਰ ਦਾ ਸੁਣ ਚੁਕੇ ਸੀ. ਦਾਦੀ ਨੇ ਕਹਿਣਾ ਜਿਹੋ ਜਹੇ ਆਲੇ ਓਹੋ ਜਹੇ ਕੁਜੇ. ਇਹ ਗੱਲ ਦਾ ਮੈਨੂੰ ਦੁੱਖ ਹੋਣਾ ਜਦ ਦਾਦੀ ਨੇ ਤਾਹਨਾ ਮੇਰੀ ਮਾਂ ਤੋਂ ਸ਼ੁਰੂ ਕਰ ਮੇਰੀ ਧੀ ਤੇ ਖਤਮ ਕਰਨਾ. ਕੁੱਜ ਸਾਲਾਂ ਹੋਰ ਪਿੱਛੋਂ ਦਾਦੀ ਵੀ ਚਲ ਵਸੀ. ਮੈਂ ਇੱਕ ਦਿਨ ਮਾਂ ਦਾ ਸੰਦੂਖ ਫ਼ਰੋਲਦੀ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ