ਰਮਨ ਨੇ ਕਾਨਵੈਂਟ ਸਕੂਲ ਚੋ ਦਸਵੀ ਕਰਨ ਤੋ ਬਾਅਦ ਨੇੜੇ ਦੇ ਪਿੰਡ ਚੋ ਗਿਆਰਵੀ ਕਲਾਸ ਮੈਡੀਕਲ ਨਾਲ ਕਰਨ ਦੀ ਸੋਚੀ ਤੇ ਉਹ ਨੇੜੇ ਦੇ ਪਿੰਡ ਦੇ ਸਕੂਲ ਵਿੱਚ ਦਾਖਲਾ ਕਰਵਾ ਆਇਆ ਪਿੰਡ ਦਾ ਸਕੂਲ ਕਾਨਵੈਂਟ ਸਕੂਲ ਵਾਗ ਹੀ ਵਧਿਆ ਤੇ ਚੰਗੇ ਸਟਾਫ ਹੋਣ ਕਰਕੇ ਇਲਾਕੇ ਵਿੱਚ ਇੱਕੋ ਇੱਕ ਸਰਕਾਰੀ ਸਕੂਲ ਸੀ ਜਿਸ ਵਿਚ ਸਾਰੇ ਸਟਰੀਮ ਚਲਦੇ ਸੀ ਉਦੋ ਜਣਾ ਖਣਾ ਨੀ ਮੈਡੀਕਲ ਰੱਖਦਾ ਸੀ ਜਿਵੇ ਅੱਜ ਕਲ ਹਰ ਇਕ ਪੰਗਾ ਲੈ ਲੈਦਾ ਏ ਚਲੋ ਹੁਣ ਸਰਕਾਰ ਦੀ ਮਿਹਰਬਾਨੀ ਹੋ ਜਾਦੀ ਆ ਦੂਜਾ ਪੇਪਰ ਚੈਕਿੰਗ ਦਾ ਦੌਰ ਉਨੇ ਸਖਤ ਨਹੀ ਉਦੋ ਉਹੀ ਮੈਡੀਕਲ ਰੱਖਦਾ ਸੀ ਜਿਹੜੇ ਦੀਆ ਲੱਤਾ ਭਾਰ ਚੱਲਦੀਆ ਸੀ ਤੇ ਦੂਜਾ ਆਸਕੀ ਨੂੰ ਆਪਣੀ ਜਿੰਦਗੀ ਤੋ ਦੂਰ ਰੱਖਣਾ ਪੈਦਾ ਸੀ ਕੁੜੀਆ ਚ ਪੈ ਕੇ ਨੀ ਮੈਡੀਕਲ ਪਾਰ ਲੰਘਦਾ ਸੀ ਕੁੜੀਆ ਨੂੰ ਸਹੇਲੀਆ ਬਣਾਉਣ ਵਾਲਾ ਨੀ ਫਿਰ ਮੈਡੀਕਲ ਦੇ ਔਖੇ ਨਾ ਯਾਦ ਰੱਖ ਸਕਦਾ ਸੀ ਉਹਦੇ ਤਾ ਫਿਰ ਮੇਰੀ ਸਵੀਟੀ my dear ਦੀ morphology ਹੀ ਯਾਦ ਰਹਿੰਦੀ ਸੀ ਮੈਡੀਕਲ ਕਰਨ ਲਈ ਸਾਂਧ ਬਣਨਾ ਪੈਦਾ ਸੀ ਇਹ 2007 ਦੀ ਗੱਲ ਆ ਟਾਵਾ ਟੱਲਾ ਪੰਗਾ ਲੈਦਾ ਸੀ ਨਹੀ ਕੌਣ ਰਾਤਾ ਦੀਆ ਨੀਦਾ ਤੇ ਸਹੇਲੀਆ ਦੀ ਬੁੱਕਲ ਦਾ ਨਿੱਘ ਛੱਡਦਾ ਪੜਦੇ ਸਾਰੀ ਰਾਤ ਲੰਘ ਜਾਦੀ ਸੀ ਸਕੂਲ ਵਿਚ ਪੜਾਈ ਸ਼ੁਰੂ ਹੋ ਗਈ ਰਮਨ ਪਹਿਲੇ ਦਿਨ ਸਕੂਲ ਗਿਆ ਕਲਾਸ ਵਿੱਚ ਮਸਾ ਬਾਰਾ ਤੇਰਾ ਜਾਣੇ ਉਹਨਾ ਚੋ ਵੀ ਨਾਨ ਮੈਡੀਕਲ ਵਾਲੇ। ਰਮਨ ਤੇ ਇਕ ਹੋਰ ਕੁੜੀ ਦੋ ਜਾਣੇ ਹੀ ਸੀ ਮੈਡੀਕਲ ਚ ਰਮਨ ਕੁੜੀ ਨੂੰ ਤਾ ਕੀ ਬੁਲਾਉਦਾ ਨਵੇ ਆਏ ਸੀ ਨਾ ਬਹੁਤੀ ਜਾਣ ਪਹਿਚਾਣ ਉਹਨੇ ਨਾਨ ਮੈਡੀਕਲ ਵਾਲਿਆ ਨਾਲ ਜਾਣ ਪਛਾਣ ਕਰ ਲਈ ਉਝ ਉਹਨਾ ਦੇ ਦੋ ਲੈਕਚਰ ਫਿਜ਼ਿਕਸ ਕੈਮਿਸਟਰੀ ਇੱਕਠੇ ਹੀ ਲੱਗਦੇ ਸੀ ਸਾਰੇ ਭਾਵੇ ਵੱਖਰੋ ਵੱਖਰੇ ਪਿੰਡਾ ਦੇ ਸੀ ਪਰ ਸੁਭਾਅ ਦੇ ਖੁੱਲੇ ਹੋਣ ਕਰਕੇ ਛੇਤੀ ਹੀ ਇਕ ਦੂਜੇ ਵਿਚ ਘੁਲ ਮਿਲ ਗਏ ਦੂਜੇ ਉਹ ਸਰਕਾਰੀ ਸਕੂਲ ਵਿੱਚੋ ਆਏ ਸੀ ਜਿੱਥੇ ਪਹਿਲਾ ਹੀ ਮੁੰਡੇ ਇਕ ਦੂਜੇ ਨਾਲ ਸ਼ਰਾਰਤਾ ਕਰਕੇ ਐਡੇ ਹੋਏ ਹੁੰਦੇ ਹਨ ਭਾਵੇ ਕਹਿਣ ਨੂੰ ਉਹ ਸੀਨੀਅਰ ਹੋ ਗਏ ਸੀ ਪਰ ਪਿੰਡ ਦੇ ਸਰਕਾਰੀ ਸਕੂਲ ਵਾਲੀ ਬੱਚਿਆ ਵਰਗੀਆ ਆਦਤਾ ਉਵੇ ਹੀ ਜਾਰੀ ਸਨ ਇਕ ਦੂਜੇ ਨੂੰ ਗਾਲਾ ਕੱਡਣੀਆ ਤੇ ਗਰਾਊਂਡ ਵਿੱਚ ਖੇਡਣ ਦਾ ਸ਼ੌਕ ਜਾਰੀ ਸੀ ਰਮਨ ਨੂੰ cricket ਖੇਡਣ ਦਾ ਸ਼ੌਕ ਸੀ ਉਹ ਪਿੰਡ ਦੀ ਟੀਮ ਵਿੱਚ ਵਧਿਆ ਖਿਡਾਰੀ ਸੀ ਉਹ ਆਸਟਰੇਲੀਆ ਦੀ ਟੀਮ ਦੇ ਗੇਂਦਬਾਜ਼ ਨਾਥਨ ਬਰੈਕਨ ਨੂੰ ਛੇ ਛੱਕੇ ਮਾਰਨ ਦੀ ਜਿੱਦ ਫੜੀ ਬੈਠਾ ਸੀ ਸਾਰੇ ਮੁੰਡੇ ਉਹਦੀ ਏਸ ਜਿੱਦ ਦਾ ਮਜਾਕ ਵੀ ਉਡਾਉਂਦੇ ਪਰ ਇਕ ਦੋ ਮੁੰਡੇ ਉਹਦਾ ਸਾਥ ਵੀ ਦਿੰਦੇ ਉਹਨਾ ਮੁੰਡਿਆ ਵਿਚ ਲਵੀ ਨਾ ਮੁੰਡਾ ਉਹਦਾ ਪੂਰਾ ਸਾਥ ਦਿੰਦਾ ਉਹ ਵੀ ਚੰਗਾ ਖਿਡਾਰੀ ਸੀ ਉਹ ਸਮਝਦਾ ਬੰਦੇ ਚ ਦਮ ਹੋਣਾ ਚਾਹੀਦਾ ਆਸਟ੍ਰੇਲੀਆ ਵਾਲੇ ਕਿਹੜਾ ਰੱਬ ਤੋ ਉਤਰੇ ਆ ਪਰ ਰਮਨ ਦਾ ਇਹ ਸੁਪਨਾ ਅੱਗੇ ਜਾ ਪਤਾ ਨੀ ਕਿਧਰ ਰੁਲ ਜਾਣਾ ।ਰਮਨ ਨੂੰ ਸਕੂਲ ਆਉਦਿਆ ਇਕ ਮਹੀਨਾ ਹੋ ਗਿਆ ਉਹ ਅੰਗਰੇਜ਼ੀ ਦਾ ਪੀਰੀਅਡ ਲਾਉਣ ਸਕੂਲ ਦੀ ਉਪਰਲੀ ਬਿਲਡਿੰਗ ਚ ਜਾਦਾ ਸੀ ਜਿੱਥੇ ਆਰਟਸ ਵਾਲੇ ਬੈਠਦੇ ਸੀ ਨਵੇ ਆਏ ਮੁੰਡੇ ਨੂੰ ਨਵੀਆ ਟਮਾਟਰ ਵਰਗੀਆ ਲਾਲ ਸੂਹੀਆ ਕੁੜੀਆ ਮੁੰਡਿਆ ਦੇ ਸਰੀਰ ਵਿਚ ਧੁੜਧੜੀ ਛੇੜ ਦਿੰਦੀਆ ਸਾਰੇ ਮੁੰਡੇ ਇਕ ਦੂਜੇ ਨੂੰ ਹੁਜਾ ਮਾਰਦੇ ਯਾਰ ਆਰਟਸ ਵਾਲੀ ਤਾ ਬੜੀ ਘੈਟ ਆ ਤੇ ਆਰਟਸ ਵਾਲੇ ਮੈਡੀਕਲ ਵਾਲੀਆ ਕੁੜੀਆ ਤੇ ਨਜਰ ਘੁਮਾ ਕੇ ਵੇਖਦੇ ਉਹਨਾ ਚੋ ਕਈ ਕਹਿੰਦੇ ਸਾਲਾ ਸੁਣਿਆ ਤਾ ਬੜਾ ਸੀ ਮੈਡੀਕਲ ਵਾਲੀਆ ਕੁੜੀਆ ਤਾ ਨੀਰੀ ਕਰੀਮ ਹੁੰਦੀਆ ਪਰ ਸਾਲੀਆ ਇਹ ਤਾ ਸਪਰੇਟਾ ਨਿੱਕਲੀਆ ਉਈ ਘਸਮੈਲੀਆ ਜਿਹੀਆ ਏਸ ਤੋ ਵਧਿਆ ਆਪਣੇ ਵਾਲੀਆ ਉਹ ਦੇਖ ਊਸ ਪਿੰਡ ਵਾਲੀ ਮੱਧਰੀ ਜਿਹੀ ਦੀਆ ਅੱਖਾ ਦੇਖ ਬੰਦਾ ਉਈ ਕੀਲਿਆ ਜਾਵੇ ਹਾ ਯਾਰ ਅੱਖਾ ਬੜੀਆ ਘੈਟ ਆ ਇਹ ਮੈਡੀਕਲ ਵਾਲੇ ਸਾਲੇ ਸਾਡੇ ਵਾਲੀਆ ਰੋਕ ਨਾ ਲੈਣ ਆਪ ਤਾ ਸਾਲੇ ਨੰਗ ਆ ਸੱਚ ਹੀ ਮੈਡੀਕਲ ਤੇ ਨਾਨ ਮੈਡੀਕਲ ਚ ਦੋ ਚਾਰ ਕੁੜੀਆ ਸੀ ਉਹ ਵੀ ਬਸ ਠੀਕ ਠਾਕ ਜਿਵੇ ਮੈਡੀਕਲ ਦੀ ਰਵਾਇਤ ਤੋ ਉਲਟ ਹੀ ਸਨ ਰਮਨ ਨੂੰ ਉਸੇ ਸਕੂਲ ਵਾਲੇ ਪਿੰਡ ਦੀ ਅਮਨ ਬਹੁਤ ਪਸੰਦ ਆਈ ਉਚੀ ਲੰਮੀ ਗੋਰੀ ਨਸੋਹ ਤਿੱਖੇ ਨੈਣ ਨਕਸ ਸੱਚ ਮੁੱਚ ਮਿਰਗਨੀ ਦਾ ਭੁਲੇਖਾ ਪਾਉਦੀ ਸੀ ਰਮਨ ਪਹਿਲੀ ਤੱਕਣੀ ਨਾਲ ਢੇਰੀ ਹੋ ਗਿਆ ਉਹਨੂੰ ਕੀ ਪਤਾ ਸੀ ਇਹੀ ਮਿਰਗਨੀ ਅੱਗੇ ਜਾ ਉਹਦਾ ਸਭ ਕੁਝ ਲੀਰੋ ਲੀਰ ਕਰ ਦਿਉ ਬੇਸਮਝ ਉਮਰ ਸੀ ਨਵੇ ਆਏ ਸੀ ਲਵੀ ਰਮਨ ਨੂੰ ਬੋਲਿਆ ਯਾਰ ਨਾਨ ਮੈਡੀਕਲ ਤਾ ਨਿਕਲੇ ਜਾ ਨਾ ਨਿਕਲੇ ਪਰ ਉਹ ਨਾਲ ਵਾਲੇ ਪਿੰਡ ਵਾਲੀ ਭੂਰੀਆ ਜਿਹੀਆ ਅੱਖਾ ਵਾਲੀ ਜਰੂਰ ਕੱਡ ਕੇ ਲੈ ਕੇ ਜਾਉ ਜਿੰਦਗੀ ਜਿਉਣ ਦਾ ਨਜਾਰਾ ਹੀ ਹੁਣ ਆਇਆ ਉਏ ਮੰਡੀਰ ਨਾਲ ਮੱਥਾ ਮਾਰੀ ਜਾਦੇ ਸੀ ਲਵੀ ਪਿੰਡ ਚ ਦਸਵੀ ਕਲਾਸ ਚ ਇਕੱਲੇ ਮੁੰਡਿਆ ਦੇ ਸਕੂਲ ਵਿਚ ਪੜਦਾ ਸੀ ਉਹਨੂੰ ਏਸ ਗੱਲ ਦਾ ਵੀ ਗਿਲਾ ਸੀ ਜੇ ਉਹਦੇ ਪਿੰਡ ਕੁੜੀਆ ਵਾਲੇ ਸਕੂਲ ਇੱਕਠਾ ਹੁੰਦਾ ਉਹਦੀ ਸਹੇਲੀ ਰਿੰਪੀ ਜਰੂਰ ਮਿਲ ਜਾਦੀ ਲਵੀ ਨੂੰ ਸਾਰਾ ਸਾਲ ਮੁੰਡਿਆ ਵਾਲੇ ਤੇ ਕੁੜੀਆ ਵਾਲੇ ਸਕੂਲ ਦੀ ਵਾਟ ਹੀ ਮਾਰ ਗਈ ਕੁੜੀਆ ਨੂੰ ਦਸ ਮਿੰਟ ਪਹਿਲਾ ਛੁੱਟੀ ਕਰ ਦਿੰਦੇ ਮੁੰਡਿਆ ਨੂੰ ਬਾਅਦ ਚ ਤਾ ਕਿ ਕੁੜੀਆ ਉਦੋ ਤੱਕ ਜਾ ਸਕਣ ਲਵੀ ਵਧੇਰਾ ਭੱਜ ਨੱਠ ਕਰਦਾ ਕਦੇ ਪਹਿਲਾ ਭੱਜਦਾ ਕਦੇ ਪੀਰੀਅਡ ਛੱਡਦਾ ਪਰ ਰਿੰਪੀ ਉਹ ਨੂੰ ਨਾ ਟੱਕਰਦੀ ਕਦੇ ਪਹਿਲਾ ਛੁੱਟੀ ਹੋ ਜਾਦੀ ਭੱਜ ਦੌੜ ਜੇ ਟੱਕਰਦੀ ਤਾ ਪਿੰਡ ਦੀ ਜੂਹ ਦੀ ਹੱਦ ਤੇ ਲਵੀ ਦੇ ਘਰਾ ਕੋਲ ਜਿੱਥੇ ਉਹ ਘਰਦਿਆ ਤੋ ਡਰਦਾ ਰਿੰਪੀ ਨੂੰ ਬੁਲਾ ਨਾ ਸਕਦਾ ਉਹ ਨਾਲ ਵਾਲੇ ਪਿੰਡ ਦੀ ਸੀ ਬਸ ਉਹ ਇਕ ਦੂਜੇ ਵੱਲ ਵੇਖਦੇ ਤੇ ਰਿੰਪੀ ਮੁਸਕਰਾ ਪੈਦੀ ਕੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ