More Punjabi Kahaniya  Posts
ਜਿੰਦਗੀ ਦੇ ਕਰਜੇ


ਗੱਲ ਓਹਨਾ ਦਿੰਨਾ ਦੀ ਏ ਜਦੋਂ ਮੈਨੂੰ ਛੇਵਾਂ ਮਹੀਨਾ ਲੱਗਾ ਸੀ.ਇੱਕ ਦਿਨ ਅਚਾਨਕ ਇਹਨਾਂ ਦੀ ਅਸਾਮ ਬਦਲੀ ਦੇ ਆਡਰ ਆ ਗਏ..ਮੇਰਾ ਮਜਬੂਰਨ ਵਾਪਿਸ ਪਿੰਡ ਆਉਣ ਦਾ ਪ੍ਰੋਗਰਾਮ ਬਣਾਉਣਾ ਪੈ ਗਿਆ..! ਇਹਨਾਂ ਮੇਰੀ ਟਿਕਟ ਬੁੱਕ ਕਰਵਾ ਦਿੱਤੀ..ਤੇ ਆਪ ਦਿੱਲੀ ਵੱਲ ਦੀ ਗੱਡੀ ਤੇ ਚੜ ਗਏ..! ਮੇਰੀ ਰਾਤੀ ਗਿਆਰਾਂ ਕੂ ਵਜੇ ਚੱਲਣੀ ਸੀ..ਅੰਬਾਲਾ ਕੈਂਟ ਟੇਸ਼ਨ ਤੇ ਇੱਕ ਚਿੱਟ ਦਾਹੜੀਏ ਕੁੱਲੀ ਮੈਨੂੰ ਨਿਰੇ-ਪੂਰੇ ਆਪਣੇ ਬਾਪੂ ਹੁਰਾਂ ਵਰਗੇ ਹੀ ਲੱਗੇ..! ਓਹਨਾ ਨੂੰ ਦੱਸਿਆ ਤਾਂ ਆਖਣ ਲੱਗੇ ਧੀਏ ਘਬਰਾ ਨਾ..ਮੈਂ ਗੱਡੀ ਆਉਣ ਤੋਂ ਠੀਕ ਪੰਦਰਾਂ ਮਿੰਟ ਪਹਿਲਾਂ ਅੱਪੜ ਜਾਵਾਂਗਾ..ਮਗਰੋਂ ਕਦੀ ਆ ਕੇ ਪਾਣੀ ਪੁੱਛ ਜਾਇਆ ਕਰਨ ਤੇ ਕਦੀ ਚਾਹ..! ਵੇਟਿੰਗ ਰੂਮ ਵਿਚ ਮੇਰੀ ਅੱਖ ਲੱਗ ਗਈ..ਜਦੋਂ ਜਾਗ ਆਈ ਤਾਂ ਮੇਰੀ ਗੱਡੀ ਦੀ ਅਨੋਸਮੇਂਟ ਹੋ ਰਹੀ ਸੀ..ਐਨ ਮੌਕੇ ਤੇ ਗੱਡੀ ਦਾ ਪਲੇਟਫਾਰਮ ਵੀ ਬਦਲ ਦਿੱਤਾ ਗਿਆ..! ਮੈਂ ਫ਼ਿਕਰਮੰਦੀ ਦੇ ਆਲਮ ਵਿਚ ਏਧਰ ਓਧਰ ਵੇਖਣ ਲੱਗੀ..ਬਾਪੂ ਹੂਰੀ ਕਿਧਰੇ ਵੀ ਨਾ ਦਿਸੇ..!ਐਨ ਮੌਕੇ ਕੋਈ ਹੋਰ ਕੁੱਲੀ ਵੀ ਵੇਹਲਾ ਨਾ ਦਿਸਿਆ..! ਜਦੋਂ ਮਸੀਂ ਪੰਜ ਮਿੰਟ ਰਹਿ ਗਏ ਤਾਂ ਉਹ ਮੈਨੂੰ ਦੌੜਦੇ ਹੋਏ ਆਪਣੇ ਵੱਲ ਆਉਂਦੇ ਦਿਸੇ.. ਸਾਹੋ ਸਾਹੀ ਹੋਏ..ਕੁਝ ਪੁੱਛਣ ਲੱਗੀ ਤਾਂ ਆਖਣ ਲੱਗੇ ਹੁਣ ਗੱਲ ਕਰਨ ਦਾ ਟਾਈਮ ਹੈਨੀ..ਬੱਸ ਮੇਰੇ ਮਗਰ ਮਗਰ ਤੁਰੀ ਆ..! ਦੋ ਸੰਦੂਖ ਇੱਕ ਟੋਕਰੀ ਤੇ ਇੱਕ ਬਿਸਤਰਾ..ਸਾਰਾ ਕੁਝ ਸਿਰ ਤੇ ਲੱਦ ਵਾਹੋ ਡਾਹੀ ਪਲੇਟਫਾਰਮ ਨੰਬਰ ਪੰਜ ਵੱਲ ਨੂੰ ਤੁਰ ਪਏ..!ਮੈਂ ਢਿਡ੍ਹ ਤੇ ਹੱਥ ਰੱਖ ਮਸੀਂ ਕਿੰਨੀਆਂ ਸਾਰੀਆਂ ਪੌੜੀਆਂ ਚੜੀ..ਫੇਰ ਪੰਜ ਨੰਬਰ ਤੇ ਜਾ ਓਨੀਆਂ ਹੀ ਫੇਰ ਉੱਤਰਨੀਆਂ ਵੀ ਪਈਆਂ..!ਫੇਰ ਆਪਣਾ ਸਮਾਨ ਟਿਕਾ ਕੇ ਅਜੇ ਮੁਸ਼ਕਲ ਨਾਲ ਅੰਦਰ ਵੜੀ ਹੀ ਸਾਂ ਕੇ ਗੱਡੀ ਤੁਰ ਪਈ..! ਕਾਹਲੀ ਨਾਲ ਪਰਸ ਲੱਭਣ ਲੱਗੀ ਪਰ ਉਹ ਟੋਕਰੀ ਵਿਚ ਥੱਲੇ ਜਿਹੇ ਲੱਗਾ ਕਿਧਰੇ ਵੀ ਨਾ ਦਿਸਿਆ..! ਕੀ ਵੇਖਿਆ ਬਾਬਾ ਜੀ ਵੀ ਚੱਲਦੀ ਗੱਡੀ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

One Comment on “ਜਿੰਦਗੀ ਦੇ ਕਰਜੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)